ਜੋਕੋਵਿਕ ਨੇ ਕੀਤੀ ਜਿੱਤ ਨਾਲ ਸ਼ੁਰੂਆਤ, ਕਵੋਨ ਸੂਨ ਵੂ ਨੂੰ 6-1, 6-3 ਨਾਲ ਹਰਾ ਕੇ ਅਗਲੇ ਗੇੜ ਵਿਚ ਕੀਤਾ ਪ੍ਰਵੇਸ਼
ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਕ ਨੇ ਆਪਣੇ ਹੋਮਟਾਊਨ ਬੇਲਗ੍ਰੇਡ ਵਿਚ ਜਾਰੀ ਸਰਬੀਆ ਓਪਨ ਦੀ ਸ਼ੁਰੂਆਤ ਸਿੱਧੇ ਸੈੱਟਾਂ ਵਿਚ ਜਿੱਤ ਨਾਲ ਕੀਤੀ। ਜੋਕੋਵਿਕ ਨੇ ਪਹਿਲੇ ਮੁਕਾਬਲੇ ਵਿਚ ਦੱਖਣੀ ਕੋਰੀਆ ਦੇ ਕਵੋਨ ਸੂਨ ਵੂ ਨੂੰ 6-1, 6-3 ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ।
Publish Date: Thu, 22 Apr 2021 06:06 PM (IST)
Updated Date: Fri, 23 Apr 2021 12:10 AM (IST)
ਬੇਲਗ੍ਰੇਡ (ਆਈਏਐੱਨਐੱਸ) : ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਕ ਨੇ ਆਪਣੇ ਹੋਮਟਾਊਨ ਬੇਲਗ੍ਰੇਡ ਵਿਚ ਜਾਰੀ ਸਰਬੀਆ ਓਪਨ ਦੀ ਸ਼ੁਰੂਆਤ ਸਿੱਧੇ ਸੈੱਟਾਂ ਵਿਚ ਜਿੱਤ ਨਾਲ ਕੀਤੀ। ਜੋਕੋਵਿਕ ਨੇ ਪਹਿਲੇ ਮੁਕਾਬਲੇ ਵਿਚ ਦੱਖਣੀ ਕੋਰੀਆ ਦੇ ਕਵੋਨ ਸੂਨ ਵੂ ਨੂੰ 6-1, 6-3 ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। ਜੋਕੋਵਿਕ ਨੇ ਆਪਣੇ ਵਿਰੋਧੀ ਖ਼ਿਲਾਫ਼ ਸਿਰਫ਼ 90 ਮਿੰਟ ਵਿਚ ਜਿੱਤ ਹਾਸਲ ਕੀਤੀ ਤੇ ਆਖ਼ਰੀ ਅੱਠ ਵਿਚ ਥਾਂ ਸੁਰੱਖਿਅਤ ਕੀਤੀ। ਇਹ ਏਟੀਪੀ 250 ਇਵੈਂਟ ਅੱਠ ਸਾਲ ਦੇ ਵਕਫ਼ੇ ਤੋਂ ਬਾਅਦ ਮੁੜ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਨੋਵਾਕ ਟੈਨਿਸ ਸੈਂਟਰ 'ਤੇ ਹੋ ਰਿਹਾ ਹੈ।