ਇਨ੍ਹਾਂ 5 ਚੀਜ਼ਾਂ ਤੋਂ ਬਿਨਾਂ ਅਧੂਰੀ ਹੈ ਮਾਤਾ ਸੀਤਾ ਦੀ ਪੂਜਾ, ਨੋਟ ਕਰ ਲਓ ਪੂਰੀ ਸਮੱਗਰੀ ਲਿਸਟ
ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਦਿਨ ਮਾਤਾ ਸੀਤਾ ਤੇ ਭਗਵਾਨ ਸ਼੍ਰੀ ਰਾਮ ਦੀ ਵਿਧੀ-ਵਿਧਾਨ ਨਾਲ ਪੂਜਾ ਕਰਨ 'ਤੇ ਜੀਵਨ 'ਚ ਸੁੱਖ, ਸ਼ਾਂਤੀ ਤੇ ਸੌਭਾਗ ਦੀ ਪ੍ਰਾਪਤੀ ਹੁੰਦੀ ਹੈ। ਮਾਤਾ ਸੀਤਾ ਦੀ ਪੂਜਾ 'ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਨਾ ਨਾ ਭੁੱਲਿਓ, ਨਹੀਂ ਤਾਂ ਤੁਹਾਡੀ ਪੂਜਾ ਅਧੂਰੀ ਰਹਿ ਸਕਦੀ ਹੈ।
Publish Date: Fri, 24 Apr 2026 04:32 PM (IST)
Updated Date: Fri, 24 Apr 2026 04:34 PM (IST)
ਧਰਮ ਡੈਸਕ, ਨਵੀਂ ਦਿੱਲੀ: ਹਿੰਦੂ ਧਰਮ 'ਚ 'ਸੀਤਾ ਨੌਮੀ' (ਜਾਨਕੀ ਨੌਮੀ) ਦਾ ਵਿਸ਼ੇਸ਼ ਮਹੱਤਵ ਹੈ, ਜੋ ਇਸ ਵਾਰ ਸ਼ਨੀਵਾਰ 25 ਅਪ੍ਰੈਲ ਨੂੰ ਮਨਾਈ ਜਾਵੇਗੀ। ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਦਿਨ ਮਾਤਾ ਸੀਤਾ ਤੇ ਭਗਵਾਨ ਸ਼੍ਰੀ ਰਾਮ ਦੀ ਵਿਧੀ-ਵਿਧਾਨ ਨਾਲ ਪੂਜਾ ਕਰਨ 'ਤੇ ਜੀਵਨ 'ਚ ਸੁੱਖ, ਸ਼ਾਂਤੀ ਤੇ ਸੌਭਾਗ ਦੀ ਪ੍ਰਾਪਤੀ ਹੁੰਦੀ ਹੈ। ਮਾਤਾ ਸੀਤਾ ਦੀ ਪੂਜਾ 'ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਨਾ ਨਾ ਭੁੱਲਿਓ, ਨਹੀਂ ਤਾਂ ਤੁਹਾਡੀ ਪੂਜਾ ਅਧੂਰੀ ਰਹਿ ਸਕਦੀ ਹੈ।
ਮਾਤਾ ਸੀਤਾ ਤੇ ਭਗਵਾਨ ਰਾਮ ਦੀ ਮੂਰਤੀ ਜਾਂ ਤਸਵੀਰ
ਲੱਕੜ ਦੀ ਚੌਕੀ
ਚੌਕੀ 'ਤੇ ਵਿਛਾਉਣ ਲਈ ਲਾਲ ਜਾਂ ਪੀਲੇ ਰੰਗ ਦਾ ਕੱਪੜਾ
ਜਲ ਨਾਲ ਭਰਿਆ ਕਲਸ਼ ਅਤੇ ਗੰਗਾਜਲ
ਟੀਕਾ ਲਗਾਉਣ ਲਈ ਰੋਲੀ/ਕੁਮਕੁਮ
ਅਕਸ਼ਤ (ਬਿਨਾਂ ਟੁੱਟੇ ਹੋਏ ਚਾਵਲ)
ਪੀਲਾ ਜਾਂ ਚਿੱਟਾ ਚੰਦਨ
ਧੂਫ਼, ਅਗਰਬੱਤੀ, ਕਪੂਰ
ਦੀਵਾ ਅਤੇ ਜਗਾਉਣ ਲਈ ਤੇਲ ਜਾਂ ਘਿਓ
ਫੁੱਲ ਅਤੇ ਮਾਲਾ (ਖਾਸ ਕਰਕੇ ਪੀਲੇ ਰੰਗ ਦੇ ਫੁੱਲ)
ਸ਼ਿੰਗਾਰ ਦੀ ਸਮੱਗਰੀ: ਜਿਵੇਂ ਚੂੜੀਆਂ, ਸਿੰਦੂਰ, ਬਿੰਦੀ, ਮਹਿੰਦੀ, ਆਲਤਾ ਅਤੇ ਸਾੜ੍ਹੀ ਆਦਿ
ਪਾਨ ਅਤੇ ਸੁਪਾਰੀ
ਫਲ ਜਿਵੇਂ ਕੇਲਾ, ਨਾਰੀਅਲ ਅਤੇ ਮਠਿਆਈ ਆਦਿ
ਕਲਾਵਾ (ਰੱਖਿਆ ਸੂਤਰ)
ਇਸ ਤਰ੍ਹਾਂ ਕਰੋ ਸੀਤਾ ਨੌਮੀ ਦੀ ਪੂਜਾ:
- ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰੋ ਅਤੇ ਸਾਫ਼-ਸੁਥਰੇ ਕੱਪੜੇ ਪਹਿਨੋ।
- ਘਰ ਦੇ ਮੰਦਰ ਦੀ ਚੰਗੀ ਤਰ੍ਹਾਂ ਸਾਫ਼-ਸਫ਼ਾਈ ਕਰੋ।
- ਇੱਕ ਲੱਕੜ ਦੀ ਚੌਕੀ 'ਤੇ ਪਵਿੱਤਰ ਲਾਲ ਰੰਗ ਦਾ ਕੱਪੜਾ ਵਿਛਾਓ ਅਤੇ ਉਸ 'ਤੇ ਭਗਵਾਨ ਸ਼੍ਰੀ ਰਾਮ ਅਤੇ ਮਾਤਾ ਸੀਤਾ ਦੀ ਤਸਵੀਰ ਜਾਂ ਮੂਰਤੀ ਨੂੰ ਸਤਿਕਾਰ ਸਹਿਤ ਸਥਾਪਿਤ ਕਰੋ।
- ਪੂਜਾ 'ਚ ਮਾਤਾ ਸੀਤਾ ਨੂੰ ਤਾਜ਼ੇ ਫੁੱਲ, ਫੁੱਲ-ਮਾਲਾ, ਅਕਸ਼ਤ ਅਤੇ ਸੁਹਾਗ ਦਾ ਸਾਰਾ ਸਾਮਾਨ ਅਰਪਣ ਕਰੋ।
- ਮਾਤਾ ਜਾਨਕੀ ਨੂੰ ਤਾਜ਼ੇ ਫਲ ਅਤੇ ਮਠਿਆਈਆਂ ਦਾ ਭੋਗ ਲਗਾਓ।
- ਇਸ ਤੋਂ ਬਾਅਦ ਸ਼ੁੱਧ ਘਿਓ ਦਾ ਦੀਵਾ ਜਗਾਓ ਅਤੇ ਮਾਤਾ ਦੇ ਸਿੱਧ ਮੰਤਰਾਂ ਦਾ ਜਾਪ ਕਰੋ।
- ਅੰਤ ਵਿੱਚ ਸ਼ਰਧਾਪੂਰਵਕ ਭਗਵਾਨ ਰਾਮ ਅਤੇ ਸੀਤਾ ਜੀ ਦੀ ਆਰਤੀ ਉਤਾਰੋ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।