- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੋਤਿਸ਼ ਸ਼ਾਸਤਰ ਅਨੁਸਾਰ, ਦਾਨ ਕਰਨ ਨਾਲ Bad Luck ਹਮੇਸ਼ਾ ਲਈ ਦੂਰ ਹੁੰਦਾ ਹੈ। ਇਸ ਨੂੰ ਇਕ ਸੌਖੀ ਉਦਾਹਰਣ ਨਾਲ ਸਮਝਦੇ ਹਾਂ - ਜੇਕਰ ਤੁਹਾਡੇ ਕੋਲ ਇਕ ਬਰਤਨ ਹੈ ਜੋ ਪਹਿਲਾਂ ਹੀ ਪੂਰੀ ਤਰ੍ਹਾਂ ਭਰਿਆ ਹੋਇਆ ਹੈ ਤਾਂ ਉਸ ਵਿਚ ਕੋਈ ਨਵੀਂ ਚੀਜ਼ ਪਾਉਣ ਲਈ ਉਸ ਨੂੰ ਥੋੜ੍ਹਾ ਖਾਲੀ ਕਰਨਾ ਪੈਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਕੀ ਤੁਸੀਂ ਕਦੇ ਸੋਚਿਆ ਹੈ ਕਿ ਆਪਣੀ ਕਮਾਈ ਦਾ ਕੁਝ ਹਿੱਸਾ ਦਾਨ ਕਰਨ ਨਾਲ ਤੁਹਾਡੀ ਕਿਸਮਤ ਕਿਵੇਂ ਚਮਕ ਸਕਦੀ ਹੈ? ਅਕਸਰ ਅਸੀਂ ਸੋਚਦੇ ਹਾਂ ਕਿ ਸਿਰਫ਼ ਪੈਸੇ ਬਚਾਉਣ ਨਾਲ ਹੀ ਅਸੀਂ ਜੀਵਨ ਵਿਚ ਅੱਗੇ ਵਧਾਂਗੇ। ਪਰ ਸੱਚਾਈ ਇਸ ਦੇ ਬਿਲਕੁਲ ਉਲਟ ਹੈ। ਦਾਨ ਅਤੇ ਪੁੰਨ ਸਿਰਫ਼ ਕਿਸੇ ਲੋੜਵੰਦ ਦੀ ਮਦਦ ਕਰਨਾ ਨਹੀਂ, ਸਗੋਂ ਆਪਣੇ ਜੀਵਨ 'ਚੋਂ ਬਦਕਿਸਮਤੀ ਨੂੰ ਬਾਹਰ ਕੱਢ ਕੇ ਖੁਸ਼ਕਿਸਮਤੀ (Good Luck) ਨੂੰ ਸੱਦਾ ਦੇਣ ਦਾ ਇਕ ਬਹੁਤ ਹੀ ਸ਼ਕਤੀਸ਼ਾਲੀ ਤਰੀਕਾ ਹੈ।
ਜੋਤਿਸ਼ ਸ਼ਾਸਤਰ ਅਨੁਸਾਰ, ਦਾਨ ਕਰਨ ਨਾਲ ਬਦਕਿਸਮਤੀ ਹਮੇਸ਼ਾ ਲਈ ਦੂਰ ਹੁੰਦੀ ਹੈ। ਇਸ ਨੂੰ ਇਕ ਸੌਖੀ ਉਦਾਹਰਣ ਨਾਲ ਸਮਝਦੇ ਹਾਂ - ਜੇਕਰ ਤੁਹਾਡੇ ਕੋਲ ਇਕ ਬਰਤਨ ਹੈ ਜੋ ਪਹਿਲਾਂ ਹੀ ਪੂਰੀ ਤਰ੍ਹਾਂ ਭਰਿਆ ਹੋਇਆ ਹੈ ਤਾਂ ਉਸ ਵਿਚ ਕੋਈ ਨਵੀਂ ਚੀਜ਼ ਪਾਉਣ ਲਈ ਉਸ ਨੂੰ ਥੋੜ੍ਹਾ ਖਾਲੀ ਕਰਨਾ ਪੈਂਦਾ ਹੈ।
ਬਿਲਕੁਲ ਉਸੇ ਤਰ੍ਹਾਂ, ਜਦੋਂ ਅਸੀਂ ਦਾਨ ਕਰਦੇ ਹਾਂ ਤਾਂ ਅਸੀਂ ਆਪਣੇ ਜੀਵਨ ਦੀ ਨਕਾਰਾਤਮਕ ਊਰਜਾ (Negative Energy) ਨੂੰ ਬਾਹਰ ਕੱਢਦੇ ਹਾਂ। ਜਿਵੇਂ ਹੀ ਇਹ ਦੁੱਖ ਭਰੀ ਊਰਜਾ ਬਾਹਰ ਨਿਕਲਦੀ ਹੈ, ਉਸ ਖਾਲੀ ਥਾਂ ਨੂੰ ਭਰਨ ਲਈ ਸੌਭਾਗ ਅਤੇ ਸੁਖ ਆਪਣੇ-ਆਪ ਚਲੇ ਆਉਂਦੇ ਹਨ।
ਜੋਤਿਸ਼ ਸ਼ਾਸਤਰ ਅਨੁਸਾਰ, ਬਦਕਿਸਮਤੀ ਦਾ ਸਭ ਤੋਂ ਵੱਡਾ ਕਾਰਨ ਸਾਡੇ ਅੰਦਰ ਦਾ 'ਅਭਾਵ-ਬੋਧ' (ਕਮੀ ਦੀ ਭਾਵਨਾ) ਹੁੰਦਾ ਹੈ। ਜਦੋਂ ਅਸੀਂ ਕਿਸੇ ਨੂੰ ਕੁਝ ਦਿੰਦੇ ਹਾਂ ਤਾਂ ਸਾਡੇ ਮਨ ਨੂੰ ਇਹ ਸੰਦੇਸ਼ ਜਾਂਦਾ ਹੈ ਕਿ "ਮੇਰੇ ਕੋਲ ਇੰਨਾ ਤਾਂ ਹੈ ਕਿ ਮੈਂ ਦੂਜਿਆਂ ਨੂੰ ਦੇ ਸਕਾਂ।" ਇਹ ਭਾਵਨਾ ਸਾਡੇ ਅੰਦਰੋਂ ਗਰੀਬੀ ਤੇ ਲਾਚਾਰੀ ਦੀ ਸੋਚ ਨੂੰ ਜੜ੍ਹੋਂ ਖਤਮ ਕਰ ਦਿੰਦੀ ਹੈ। ਜੋ ਲੋਕ ਅਮੀਰ ਹੋਣ ਦੇ ਬਾਵਜੂਦ ਦਾਨ ਕਰਨ ਤੋਂ ਕਤਰਾਉਂਦੇ ਹਨ, ਯਾਨੀ ਜੋ 'ਮਨ ਦੇ ਗਰੀਬ' ਹੁੰਦੇ ਹਨ, ਉਨ੍ਹਾਂ ਦੀ ਸੱਚੀ ਤਰੱਕੀ ਕਦੇ ਨਹੀਂ ਹੋ ਪਾਉਂਦੀ।
ਇਤਿਹਾਸ 'ਚ ਰਾਜਾ ਹਰਸ਼ਵਰਧਨ ਦਾ ਜੀਵਨ ਇਸ ਗੱਲ ਦਾ ਸਭ ਤੋਂ ਵੱਡਾ ਅਤੇ ਜਿਉਂਦਾ-ਜਾਗਦਾ ਪ੍ਰਮਾਣ ਹੈ। ਉਨ੍ਹਾਂ ਆਪਣੇ ਜੀਵਨ 'ਚ ਕਈ ਵਾਰ ਆਪਣਾ ਸਰਬੰਸ (ਸਭ ਕੁਝ) ਦਾਨ ਕਰ ਦਿੱਤਾ, ਫਿਰ ਵੀ ਉਨ੍ਹਾਂ ਦਾ ਯਸ਼, ਵੈਭਵ ਅਤੇ ਸਨਮਾਨ ਕਦੇ ਘੱਟ ਨਹੀਂ ਹੋਇਆ। ਸੱਚ ਤਾਂ ਇਹ ਹੈ ਕਿ ਜਿੱਥੇ ਮਨ ਉਦਾਰ ਹੁੰਦਾ ਹੈ, ਉੱਥੇ ਸੌਭਾਗ ਆਪਣਾ ਘਰ ਬਣਾ ਹੀ ਲੈਂਦਾ ਹੈ।
ਦਾਨ ਕਰਨ ਨਾਲ ਸਾਡਾ ਮਨ ਅਤੇ ਚਿੱਤ ਸ਼ੁੱਧ ਹੁੰਦਾ ਹੈ। ਇਹੀ ਨਹੀਂ, ਸਾਡੇ ਪਿਛਲੇ ਜਨਮਾਂ ਅਤੇ ਅੱਜ ਦੇ ਬੁਰੇ ਕਰਮਾਂ ਦਾ ਬੋਝ ਘੱਟ ਹੋਣ ਲੱਗਦਾ ਹੈ। ਇਸੇ ਲਈ, ਆਪਣੀ ਜਨਮ ਰਾਸ਼ੀ ਅਨੁਸਾਰ ਅਤੇ ਵਿਸ਼ੇਸ਼ ਤਿਉਹਾਰਾਂ 'ਤੇ ਦਾਨ ਕਰਨਾ ਬਹੁਤ ਸ਼ੁਭ ਮੰਨਿਆ ਗਿਆ ਹੈ। ਅਜਿਹਾ ਕਰਨ ਨਾਲ ਬਿਨਾਂ ਜ਼ਿਆਦਾ ਸੰਘਰਸ਼ ਕੀਤੇ ਜੀਵਨ ਵਿੱਚ ਨਵੇਂ ਮੌਕੇ ਅਤੇ ਅਨੁਕੂਲ ਹਾਲਾਤ ਆਪਣੇ-ਆਪ ਬਣਨ ਲੱਗਦੇ ਹਨ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ (ਸੂਝ-ਬੂਝ) ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।