ਮਾਨਤਾਵਾਂ ਅਨੁਸਾਰ, ਇਸ ਪਵਿੱਤਰ Braham Patar ਦੀ ਰਚਨਾ ਖੁਦ ਭਗਵਾਨ ਬ੍ਰਹਮਾ ਜੀ ਨੇ ਕੀਤੀ ਸੀ। ਇਸ ਬ੍ਰਹਮ ਪਾਤਰ ਦੀ ਇਕ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਕੁਦਰਤ ਨੇ ਇਸ ਨੂੰ ਜਾਣਬੁੱਝ ਕੇ ਕੌੜਾ ਬਣਾਇਆ ਹੈ। ਇਸ ਦੇ ਪਿੱਛੇ ਇਕ ਬਹੁਤ ਹੀ ਵਿਵਹਾਰਕ ਕਾਰਨ ਹੈ। ਇਸ ਨੂੰ ਕੌੜਾ ਇਸ ਲਈ ਬਣਾਇਆ ਗਿਆ ਹੈ ਤਾਂ ਜੋ ਕੋਈ ਗਾਂ ਜਾਂ ਹੋਰ ਜਾਨਵਰ ਇਸ ਤੁੰਬੇ ਨੂੰ ਚਬਾ ਜਾਂ ਖਾ ਨਾ ਸਕੇ।

ਧਰਮ ਡੈਸਕ, ਨਵੀਂ ਦਿੱਲੀ : ਕੁੰਭ ਮੇਲੇ ਜਾਂ ਹੋਰ ਧਾਰਮਿਕ ਸਥਾਨਾਂ 'ਤੇ ਤੁਸੀਂ ਅਕਸਰ ਨਾਗਾ ਸਾਧੂਆਂ ਨੂੰ ਦੇਖਿਆ ਹੋਵੇਗਾ। ਭਸਮ ਲਗਾਏ, ਤ੍ਰਿਸ਼ੂਲ ਫੜੇ ਤੇ ਸੰਸਾਰਕ ਮੋਹ-ਮਾਇਆ ਤੋਂ ਪੂਰੀ ਤਰ੍ਹਾਂ ਮੁਕਤ ਇਹ ਸਾਧੂ ਹਮੇਸ਼ਾ ਆਮ ਲੋਕਾਂ ਲਈ ਵੱਡੇ ਰਹੱਸ ਦਾ ਵਿਸ਼ਾ ਰਹੇ ਹਨ। ਪਰ, ਕੀ ਤੁਸੀਂ ਕਦੇ ਗੌਰ ਕੀਤਾ ਹੈ ਕਿ ਬਿਨਾਂ ਕੱਪੜਿਆਂ ਦੇ ਰਹਿਣ ਵਾਲੇ ਇਨ੍ਹਾਂ ਸਾਧੂਆਂ ਕੋਲ ਹਮੇਸ਼ਾ ਇਕ ਖਾਸ ਕਿਸਮ ਦਾ ਬਰਤਨ ਹੁੰਦਾ ਹੈ?
ਇਸ ਅਨੋਖੇ ਬਰਤਨ ਨੂੰ 'ਬ੍ਰਹਮ ਪਾਤਰ' ਜਾਂ 'ਤੁੰਬਾ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਆਖਰ ਇਹ ਪਾਤਰ ਕੀ ਹੈ ਅਤੇ ਨਾਗਾ ਸਾਧੂਆਂ ਨਾਲ ਇਸ ਦਾ ਇੰਨਾ ਡੂੰਘਾ ਸਬੰਧ ਕਿਉਂ ਹੈ।
ਮਾਨਤਾਵਾਂ ਅਨੁਸਾਰ, ਇਸ ਪਵਿੱਤਰ ਪਾਤਰ ਦੀ ਰਚਨਾ ਖੁਦ ਭਗਵਾਨ ਬ੍ਰਹਮਾ ਜੀ ਨੇ ਕੀਤੀ ਸੀ। ਇਸ ਬ੍ਰਹਮ ਪਾਤਰ ਦੀ ਇਕ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਕੁਦਰਤ ਨੇ ਇਸ ਨੂੰ ਜਾਣਬੁੱਝ ਕੇ ਕੌੜਾ ਬਣਾਇਆ ਹੈ। ਇਸ ਦੇ ਪਿੱਛੇ ਇਕ ਬਹੁਤ ਹੀ ਵਿਵਹਾਰਕ ਕਾਰਨ ਹੈ। ਇਸ ਨੂੰ ਕੌੜਾ ਇਸ ਲਈ ਬਣਾਇਆ ਗਿਆ ਹੈ ਤਾਂ ਜੋ ਕੋਈ ਗਾਂ ਜਾਂ ਹੋਰ ਜਾਨਵਰ ਇਸ ਤੁੰਬੇ ਨੂੰ ਚਬਾ ਜਾਂ ਖਾ ਨਾ ਸਕੇ। ਇਸ ਤੋਂ ਇਲਾਵਾ, ਸੰਨਿਆਸੀਆਂ ਦਾ ਇਹ ਵੀ ਮੰਨਣਾ ਹੈ ਕਿ ਇਹ ਤੁੰਬਾ ਸਿਰਫ਼ ਇਕ ਬਰਤਨ ਨਹੀਂ ਹੈ, ਸਗੋਂ ਇਹ ਪੂਰੇ ਬ੍ਰਹਿਮੰਡ ਦਾ ਪ੍ਰਤੀਕ ਹੈ।
ਅਸੀਂ ਅਤੇ ਤੁਸੀਂ ਆਪਣੇ ਜ਼ਰੂਰੀ ਸਾਮਾਨ ਤੇ ਪੈਸਿਆਂ ਨੂੰ ਸੁਰੱਖਿਅਤ ਰੱਖਣ ਲਈ ਅਲਮਾਰੀ ਜਾਂ ਤਿਜੋਰੀ ਦੀ ਵਰਤੋਂ ਕਰਦੇ ਹਾਂ। ਪਰ, ਨਾਗਾ ਸਾਧੂ ਦਿਗੰਬਰ (ਬਿਨਾਂ ਕੱਪੜਿਆਂ ਦੇ) ਹੁੰਦੇ ਹਨ ਤੇ ਸੰਸਾਰਕ ਸੁੱਖਾਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਉਨ੍ਹਾਂ ਕੋਲ ਭੌਤਿਕ ਸੰਪਤੀ ਦੇ ਨਾਂ 'ਤੇ ਕੁਝ ਵੀ ਨਹੀਂ ਹੁੰਦਾ। ਅਜਿਹੇ ਵਿੱਚ, ਇਹ ਬ੍ਰਹਮ ਪਾਤਰ ਹੀ ਉਨ੍ਹਾਂ ਲਈ ਉਨ੍ਹਾਂ ਦੀ ਇਕਲੌਤੀ ਅਲਮਾਰੀ ਜਾਂ ਤਿਜੋਰੀ ਦਾ ਕੰਮ ਕਰਦਾ ਹੈ। ਇਹ ਪਾਤਰ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਅਤੇ ਅਨਮੋਲ ਸੰਪਤੀ ਹੈ।
ਨਾਗਾ ਸਾਧੂ ਆਪਣੇ ਇਸ ਬ੍ਰਹਮ ਪਾਤਰ ਨੂੰ ਬਹੁਤ ਜ਼ਿਆਦਾ ਪਵਿੱਤਰ ਮੰਨਦੇ ਹਨ। ਉਨ੍ਹਾਂ ਲਈ ਇਹ ਦੇਵਤਿਆਂ ਸਮਾਨ ਹੈ, ਇਸ ਲਈ ਉਹ ਇਸ ਪਾਤਰ ਨੂੰ ਕਦੇ ਵੀ ਕਿਸੇ ਗੰਦੀ ਜਾਂ ਅਸ਼ੁੱਧ ਜਗ੍ਹਾ 'ਤੇ ਨਹੀਂ ਰੱਖਦੇ ਹਨ। ਉਨ੍ਹਾਂ ਦੀ ਰੂਟੀਨ 'ਚ ਵੀ ਇਸ ਪਾਤਰ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਜਦੋਂ ਨਾਗਾ ਸਾਧੂ ਰਾਤ ਨੂੰ ਸੌਂਦੇ ਹਨ ਤਾਂ ਉਹ ਇਸ ਬ੍ਰਹਮ ਪਾਤਰ ਨੂੰ ਜਾਂ ਤਾਂ ਆਪਣੇ ਸਿਰਹਾਣੇ ਕੋਲ ਰੱਖਦੇ ਹਨ ਜਾਂ ਫਿਰ ਇਸ ਨੂੰ ਆਪਣੇ ਤ੍ਰਿਸ਼ੂਲ ਅਤੇ ਡੰਡੇ 'ਤੇ ਸੁਰੱਖਿਅਤ ਰੂਪ ਵਿੱਚ ਟੰਗ ਦਿੰਦੇ ਹਨ।
ਨਾਗਾ ਸਾਧੂਆਂ ਦਾ ਜੀਵਨ ਬਹੁਤ ਹੀ ਸਾਦਗੀ ਭਰਿਆ ਹੁੰਦਾ ਹੈ ਅਤੇ ਉਹ ਭੋਜਨ ਲਈ ਭਿਖਿਆ 'ਤੇ ਨਿਰਭਰ ਹੁੰਦੇ ਹਨ। ਜਦੋਂ ਉਹ ਭਿਖਿਆ ਮੰਗਣ ਲਈ ਨਿਕਲਦੇ ਹਨ ਤਾਂ ਉਹ ਇਸੇ ਬ੍ਰਹਮ ਪਾਤਰ ਦੀ ਹੀ ਵਰਤੋਂ ਕਰਦੇ ਹਨ। ਸਾਧੂ ਇਸੇ ਪਾਤਰ 'ਚ ਆਪਣਾ ਭੋਜਨ ਗ੍ਰਹਿਣ ਕਰਦੇ ਹਨ ਅਤੇ ਪਿਆਸ ਲੱਗਣ 'ਤੇ ਇਸੇ ਬਰਤਨ ਨਾਲ ਪਾਣੀ ਵੀ ਪੀਂਦੇ ਹਨ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ (ਸੂਝ-ਬੂਝ) ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।