- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Ravana ਜੋ ਆਪਣੀ ਸ਼ਕਤੀ ਅਤੇ ਗਿਆਨ ਲਈ ਜਾਣਿਆ ਜਾਂਦਾ ਸੀ, ਪਰ ਉਹ ਆਪਣੀ ਹੀ ਭਤੀਜੀ ਤ੍ਰਿਜਟਾ ਦੇ ਸਾਹਮਣੇ ਬਹੁਤ ਡਰਿਆ ਰਹਿੰਦਾ ਸੀ। ਇਸ ਡਰ ਦੇ ਪਿੱਛੇ ਇਕ ਪੌਰਾਣਿਕ ਕਥਾ ਹੈ, ਆਓ ਉਸ ਕਥਾ ਨੂੰ ਪੜ੍ਹਦੇ ਹਾਂ।

ਧਰਮ ਡੈਸਕ, ਨਵੀਂ ਦਿੱਲੀ : ਰਾਮਾਇਣ ਦੇ ਕਈ ਅਜਿਹੇ ਪਾਤਰ ਹਨ, ਜਿਨ੍ਹਾਂ ਦੀਆਂ ਕਹਾਣੀਆਂ ਅੱਜ ਵੀ ਸਾਨੂੰ ਹੈਰਾਨ ਕਰਦੀਆਂ ਹਨ। ਅਜਿਹਾ ਹੀ ਇਕ ਰਹੱਸਮਈ ਰਿਸ਼ਤਾ ਸੀ ਲੰਕਾਪਤੀ ਰਾਵਣ ਤੇ ਉਸ ਦੀ ਭਤੀਜੀ ਤ੍ਰਿਜਟਾ ਦਾ। ਰਾਵਣ ਜੋ ਆਪਣੀ ਸ਼ਕਤੀ ਅਤੇ ਗਿਆਨ ਲਈ ਜਾਣਿਆ ਜਾਂਦਾ ਸੀ, ਪਰ ਉਹ ਆਪਣੀ ਹੀ ਭਤੀਜੀ ਤ੍ਰਿਜਟਾ ਦੇ ਸਾਹਮਣੇ ਬਹੁਤ ਡਰਿਆ ਰਹਿੰਦਾ ਸੀ। ਇਸ ਡਰ ਦੇ ਪਿੱਛੇ ਇਕ ਪੌਰਾਣਿਕ ਕਥਾ ਹੈ, ਆਓ ਉਸ ਕਥਾ ਨੂੰ ਪੜ੍ਹਦੇ ਹਾਂ।
ਤ੍ਰਿਜਟਾ ਰਾਵਣ ਦੇ ਛੋਟੇ ਭਰਾ ਵਿਭੀਸ਼ਣ ਦੀ ਪੁੱਤਰੀ ਸੀ। ਜਿਵੇਂ ਵਿਭੀਸ਼ਣ ਬਹੁਤ ਗਿਆਨੀ ਸਨ, ਉਸੇ ਤਰ੍ਹਾਂ ਉਨ੍ਹਾਂ ਦੀ ਪੁੱਤਰੀ ਤ੍ਰਿਜਟਾ 'ਚ ਵੀ ਦੈਵੀ ਗਿਆਨ ਤੇ ਸ਼ਕਤੀਆਂ ਸਨ। ਉਸ ਨੂੰ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਬਾਰੇ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਤੇ ਉਸ ਦੇ ਦੇਖੇ ਹੋਏ ਸੁਪਨੇ ਕਦੇ ਝੂਠੇ ਨਹੀਂ ਹੁੰਦੇ ਸਨ। ਰਾਖਸ਼ ਕੁਲ ਵਿਚ ਜਨਮ ਲੈਣ ਦੇ ਬਾਵਜੂਦ ਤ੍ਰਿਜਟਾ ਸੱਚ ਅਤੇ ਨਿਆਂ ਦੇ ਨਾਲ ਖੜ੍ਹੀ ਸੀ। ਉਹ ਜਾਣਦੀ ਸੀ ਕਿ ਰਾਵਣ ਅਧਰਮ ਕਰ ਰਿਹਾ ਹੈ ਅਤੇ ਉਸ ਦਾ ਅੰਤ ਨਿਸ਼ਚਿਤ ਹੈ।
ਜਦੋਂ ਮਾਤਾ ਸੀਤਾ ਅਸ਼ੋਕ ਵਾਟਿਕਾ 'ਚ ਸਨ ਤਾਂ ਰਾਵਣ ਉਨ੍ਹਾਂ ਨੂੰ ਪਰੇਸ਼ਾਨ ਕਰਨ ਲਈ ਕਈ ਰਾਖਸ਼ਣੀਆਂ ਨੂੰ ਉਨ੍ਹਾਂ ਦੇ ਕੋਲ ਭੇਜਦਾ ਹੁੰਦਾ ਸੀ। ਇਨ੍ਹਾਂ ਰਾਖਸ਼ਣੀਆਂ 'ਚੋਂ ਇਕ ਤ੍ਰਿਜਟਾ ਵੀ ਸੀ। ਇੱਕ ਰਾਤ, ਤ੍ਰਿਜਟਾ ਨੇ ਇਕ ਅਜਿਹਾ ਭਿਆਨਕ ਸੁਪਨਾ ਦੇਖਿਆ ਜਿਸ ਨੇ ਉਸ ਨੂੰ ਅੰਦਰ ਤਕ ਹਿਲਾ ਦਿੱਤਾ। ਉਸ ਨੇ ਸੁਪਨੇ ਵਿੱਚ ਦੇਖਿਆ ਕਿ ਪੂਰੀ ਲੰਕਾ ਨਗਰੀ ਸੜ ਕੇ ਸੁਆਹ ਹੋ ਰਹੀ ਹੈ। ਨਾਲ ਹੀ ਰਾਵਣ ਮਾਰਿਆ ਗਿਆ ਤੇ ਵਿਭੀਸ਼ਣ ਰਾਮ-ਲੱਛਮਣ ਤੇ ਮਾਤਾ ਸੀਤਾ ਦੇ ਨਾਲ ਪੁਸ਼ਪਕ ਵਿਮਾਨ 'ਚ ਸਵਾਰ ਹੋ ਕੇ ਲੰਕਾ ਦੇ ਉੱਪਰੋਂ ਲੰਘ ਰਹੇ ਹਨ।
ਤ੍ਰਿਜਟਾ ਨੇ ਇਹ ਸੁਪਨਾ ਹੋਰ ਰਾਖਸ਼ਣੀਆਂ ਨੂੰ ਸੁਣਾਇਆ ਤੇ ਕਿਹਾ ਕਿ ਇਹ ਸੁਪਨਾ ਜਲਦੀ ਹੀ ਸੱਚ ਹੋਵੇਗਾ। ਉਸ ਦੀ ਇਸ ਗੱਲ ਨਾਲ ਸਾਰੀਆਂ ਰਾਖਸ਼ਣੀਆਂ ਡਰ ਗਈਆਂ ਤੇ ਉਨ੍ਹਾਂ ਮਾਤਾ ਸੀਤਾ ਨੂੰ ਪਰੇਸ਼ਾਨ ਕਰਨਾ ਬੰਦ ਕਰ ਦਿੱਤਾ। ਉੱਥੇ ਹੀ, ਜਦੋਂ ਰਾਵਣ ਨੂੰ ਇਸ ਸੁਪਨੇ ਅਤੇ ਤ੍ਰਿਜਟਾ ਦੀ ਭਵਿੱਖਬਾਣੀ ਬਾਰੇ ਪਤਾ ਲੱਗਾ ਤਾਂ ਉਹ ਵੀ ਬਹੁਤ ਪਰੇਸ਼ਾਨ ਹੋ ਗਿਆ, ਕਿਉਂਕਿ ਉਹ ਜਾਣਦਾ ਸੀ ਕਿ ਤ੍ਰਿਜਟਾ ਦੇ ਸੁਪਨੇ ਕਦੇ ਝੂਠੇ ਨਹੀਂ ਹੁੰਦੇ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇਸ ਲੇਖ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਉਪਦੇਸ਼/ਵਿਸ਼ਵਾਸਾਂ/ਧਾਰਮਿਕ ਗ੍ਰੰਥਾਂ/ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਲੇਖ ਨੂੰ ਅੰਤਿਮ ਸੱਚ ਜਾਂ ਦਾਅਵੇ ਵਜੋਂ ਨਾ ਸਮਝਣ ਅਤੇ ਆਪਣੀ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।