ਬ੍ਰਹਮਾ ਜੀ ਨੂੰ ਕਿਉਂ ਮਿਲਿਆ ਆਪਣੀ ਹੀ ਪਤਨੀ ਤੋਂ ਸਰਾਪ, ਜਿਸਦਾ ਅੱਜ ਵੀ ਦਿਖਾਈ ਦਿੰਦਾ ਹੈ ਪ੍ਰਭਾਵ
ਪਦਮ ਪੁਰਾਣ 'ਚ ਵਰਣਿਤ ਹੈ ਕਿ ਇਕ ਵਾਰ ਬ੍ਰਹਮਾ ਜੀ ਨੇ ਸ੍ਰਿਸ਼ਟੀ ਦੇ ਕਲਿਆਣ ਲਈ ਪੁਸ਼ਕਰ 'ਚ ਇਕ ਮਹਾਯੱਗ ਕਰਵਾਇਆ ਸੀ। ਸ਼ਾਸਤਰਾਂ ਅਨੁਸਾਰ, ਕਿਸੇ ਵੀ ਯੱਗ ਵਿਚ ਪਤਨੀ ਦਾ ਸਾਥ ਹੋਣਾ ਲਾਜ਼ਮੀ ਹੈ, ਨਹੀਂ ਤਾਂ ਉਸ ਯੱਗ ਦਾ ਪੂਰਾ ਫਲ ਪ੍ਰਾਪਤ ਨਹੀਂ ਹੁੰਦਾ। ਪਰ ਯੱਗ ਦੇ ਸ਼ੁਭ ਮਹੂਰਤ ਦੌਰਾਨ ਮਾਤਾ ਸਾਵਿੱਤਰੀ ਉੱਥੇ ਮੌਜੂਦ ਨਹੀਂ ਸਨ ਤੇ ਯੱਗ ਦਾ ਸਮਾਂ ਨਿਕਲਦਾ ਜਾ ਰਿਹਾ ਸੀ।
Publish Date: Wed, 11 Mar 2026 02:59 PM (IST)
Updated Date: Wed, 11 Mar 2026 03:15 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ ਗ੍ਰੰਥਾਂ ਅਨੁਸਾਰ ਭਗਵਾਨ ਵਿਸ਼ਨੂੰ ਸ੍ਰਿਸ਼ਟੀ ਦੇ ਪਾਲਣਹਾਰ ਹਨ ਤੇ ਮਹੇਸ਼ ਅਰਥਾਤ ਭਗਵਾਨ ਸ਼ਿਵ ਸ੍ਰਿਸ਼ਟੀ ਦਾ ਸੰਹਾਰ ਕਰਨ ਵਾਲੇ ਹਨ। ਉੱਥੇ ਹੀ ਬ੍ਰਹਮਾ ਜੀ ਸ੍ਰਿਸ਼ਟੀ ਦੇ ਨਿਰਮਾਤਾ ਵਜੋਂ ਜਾਣੇ ਜਾਂਦੇ ਹਨ। ਸ੍ਰਿਸ਼ਟੀ ਦੇ ਰਚੇਤਾ ਹੋਣ ਦੇ ਬਾਵਜੂਦ ਭਾਰਤ 'ਚ ਬ੍ਰਹਮਾ ਜੀ ਦਾ ਕੇਵਲ ਇੱਕ ਮੁੱਖ ਮੰਦਰ ਸਥਾਪਿਤ ਹੈ ਜੋ ਰਾਜਸਥਾਨ ਦੇ ਪੁਸ਼ਕਰ 'ਚ ਹੈ। ਇਸਦੇ ਪਿੱਛੇ ਇਕ ਪੌਰਾਣਿਕ ਕਥਾ ਮਿਲਦੀ ਹੈ ਜੋ ਮਾਤਾ ਸਾਵਿੱਤਰੀ (Mata Savitri) ਨਾਲ ਜੁੜੀ ਹੋਈ ਹੈ। ਆਓ ਜਾਣਦੇ ਹਾਂ ਇਸ ਬਾਰੇ।
ਬ੍ਰਹਮਾ ਜੀ ਨੇ ਕਰਵਾਇਆ ਮਹਾਯੱਗ
ਪਦਮ ਪੁਰਾਣ 'ਚ ਵਰਣਿਤ ਹੈ ਕਿ ਇਕ ਵਾਰ ਬ੍ਰਹਮਾ ਜੀ ਨੇ ਸ੍ਰਿਸ਼ਟੀ ਦੇ ਕਲਿਆਣ ਲਈ ਪੁਸ਼ਕਰ 'ਚ ਇਕ ਮਹਾਯੱਗ ਕਰਵਾਇਆ ਸੀ। ਸ਼ਾਸਤਰਾਂ ਅਨੁਸਾਰ, ਕਿਸੇ ਵੀ ਯੱਗ ਵਿਚ ਪਤਨੀ ਦਾ ਸਾਥ ਹੋਣਾ ਲਾਜ਼ਮੀ ਹੈ, ਨਹੀਂ ਤਾਂ ਉਸ ਯੱਗ ਦਾ ਪੂਰਾ ਫਲ ਪ੍ਰਾਪਤ ਨਹੀਂ ਹੁੰਦਾ। ਪਰ ਯੱਗ ਦੇ ਸ਼ੁਭ ਮਹੂਰਤ ਦੌਰਾਨ ਮਾਤਾ ਸਾਵਿੱਤਰੀ ਉੱਥੇ ਮੌਜੂਦ ਨਹੀਂ ਸਨ ਤੇ ਯੱਗ ਦਾ ਸਮਾਂ ਨਿਕਲਦਾ ਜਾ ਰਿਹਾ ਸੀ। ਇਸ ਕਾਰਨ ਬ੍ਰਹਮਾ ਜੀ ਨੇ ਉੱਥੇ ਮੌਜੂਦ ਇਕ ਸਥਾਨਕ ਕੰਨਿਆ ਗਾਇਤਰੀ ਨਾਲ ਵਿਆਹ ਕਰ ਲਿਆ ਤੇ ਉਸਦੇ ਨਾਲ ਯੱਗ ਸ਼ੁਰੂ ਕਰ ਦਿੱਤਾ।
ਮਾਤਾ ਸਾਵਿੱਤਰੀ ਨੇ ਦਿੱਤਾ ਇਹ ਸਰਾਪ
ਜਦੋਂ ਮਾਤਾ ਸਾਵਿੱਤਰੀ ਮਹਾਯੱਗ 'ਚ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੀ ਜਗ੍ਹਾ 'ਤੇ ਬ੍ਰਹਮਾ ਜੀ (Lord Brahma) ਦੇ ਨਾਲ ਕੋਈ ਹੋਰ ਇਸਤਰੀ ਬੈਠੀ ਹੈ। ਇਹ ਦੇਖ ਕੇ ਉਹ ਬਹੁਤ ਕ੍ਰੋਧਿਤ ਹੋ ਗਏ। ਉਨ੍ਹਾਂ ਬ੍ਰਹਮਾ ਜੀ ਨੂੰ ਇਹ ਸਰਾਪ ਦੇ ਦਿੱਤਾ ਕਿ ਭਾਵੇਂ ਤੁਸੀਂ ਸ੍ਰਿਸ਼ਟੀ ਦੇ ਰਚੇਤਾ ਹੋ, ਪਰ ਪੂਰੇ ਸੰਸਾਰ 'ਚ ਤੁਹਾਡੀ ਪੂਜਾ ਕਿਤੇ ਨਹੀਂ ਹੋਵੇਗੀ।
ਦੇਵਤਿਆਂ ਨੇ ਕੀਤੀ ਬੇਨਤੀ
ਜਦੋਂ ਦੇਵਤਿਆਂ ਨੇ ਮਾਤਾ ਸਾਵਿੱਤਰੀ ਨੂੰ ਸ਼ਾਂਤ ਹੋਣ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਰਫ਼ ਪੁਸ਼ਕਰ ਹੀ ਉਹ ਇਕੱਲੀ ਅਜਿਹੀ ਜਗ੍ਹਾ ਹੋਵੇਗੀ, ਜਿੱਥੇ ਬ੍ਰਹਮਾ ਜੀ ਦੀ ਵਿਧੀਵਤ ਰੂਪ 'ਚ ਪੂਜਾ-ਅਰਚਨਾ ਕੀਤੀ ਜਾਵੇਗੀ। ਇਹੀ ਕਾਰਨ ਮੰਨਿਆ ਜਾਂਦਾ ਹੈ ਕਿ ਭਾਰਤ 'ਚ ਕੇਵਲ ਪੁਸ਼ਕਰ 'ਚ ਹੀ ਬ੍ਰਹਮਾ ਜੀ ਦਾ ਮੰਦਰ ਸਥਾਪਿਤ ਹੈ, ਜੋ ਆਪਣੀ ਵਿਲੱਖਣਤਾ ਲਈ ਪੂਰੇ ਵਿਸ਼ਵ ਵਿੱਚ ਪ੍ਰਸਿੱਧ ਹੈ।