ਹਿੰਦੂ ਧਰਮ 'ਚ ਨਾਰੀਅਲ ਅਤੇ ਕੇਲੇ ਨੂੰ ਸਭ ਤੋਂ ਸ਼ੁੱਧ ਤੇ ਪਵਿੱਤਰ ਫਲ ਮੰਨਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਨੂੰ 'ਜੂਠੇ' ਬੀਜ ਤੋਂ ਨਹੀਂ ਉਗਾਇਆ ਜਾ ਸਕਦਾ। ਉਦਾਹਰਨ ਦੇ ਤੌਰ 'ਤੇ ਹੋਰ ਫਲ ਬੀਜ ਤੋਂ ਪੈਦਾ ਹੁੰਦੇ ਹਨ। ਅਜਿਹੇ 'ਚ ਕਿਸੇ ਦੇ ਜੂਠੇ ਬੀਜ ਸੁੱਟਣ 'ਤੇ ਇਨ੍ਹਾਂ ਦਾ ਰੁੱਖ ਜਾਂ ਪੌਦਾ ਉੱਗ ਜਾਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਤੁਸੀਂ ਗੌਰ ਕੀਤਾ ਹੋਵੇਗਾ ਕਿ ਕਿਸੇ ਵੀ ਪੂਜਾ-ਪਾਠ 'ਚ ਨਾਰੀਅਲ ਅਤੇ ਕੇਲੇ ਦਾ ਖਾਸ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ। ਪਰ ਕੀ ਤੁਸੀਂ ਇਸਦਾ ਕਾਰਨ ਜਾਣਦੇ ਹੋ? ਪੂਜਾ ਵਿਚ ਨਾਰੀਅਲ ਤੇ ਕੇਲੇ ਦਾ ਇਸਤੇਮਾਲ ਹੋਣਾ ਕੋਈ ਆਮ ਗੱਲ ਨਹੀਂ, ਸਗੋਂ ਇਸਦੇ ਪਿੱਛੇ ਬੜੀ ਹੀ ਖਾਸ ਵਜ੍ਹਾ ਮਿਲਦੀ ਹੈ, ਜਿਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।
ਹਿੰਦੂ ਧਰਮ 'ਚ ਨਾਰੀਅਲ ਅਤੇ ਕੇਲੇ ਨੂੰ ਸਭ ਤੋਂ ਸ਼ੁੱਧ ਤੇ ਪਵਿੱਤਰ ਫਲ ਮੰਨਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਨੂੰ 'ਜੂਠੇ' ਬੀਜ ਤੋਂ ਨਹੀਂ ਉਗਾਇਆ ਜਾ ਸਕਦਾ। ਉਦਾਹਰਨ ਦੇ ਤੌਰ 'ਤੇ ਹੋਰ ਫਲ ਬੀਜ ਤੋਂ ਪੈਦਾ ਹੁੰਦੇ ਹਨ। ਅਜਿਹੇ 'ਚ ਕਿਸੇ ਦੇ ਜੂਠੇ ਬੀਜ ਸੁੱਟਣ 'ਤੇ ਇਨ੍ਹਾਂ ਦਾ ਰੁੱਖ ਜਾਂ ਪੌਦਾ ਉੱਗ ਜਾਂਦਾ ਹੈ।
ਉੱਥੇ ਹੀ ਕੇਲਾ ਤੇ ਨਾਰੀਅਲ ਦੋ ਅਜਿਹੇ ਫਲ ਹਨ, ਜਿਨ੍ਹਾਂ ਨੂੰ ਖਾ ਕੇ ਸੁੱਟ ਦੇਣ 'ਤੇ ਇਹ ਦੁਬਾਰਾ ਨਹੀਂ ਉੱਗ ਸਕਦੇ। ਇਸ ਲਈ ਪਵਿੱਤਰਤਾ ਬਣਾਈ ਰੱਖਣ ਦੀ ਦ੍ਰਿਸ਼ਟੀ ਤੋਂ ਪੂਜਾ-ਪਾਠ 'ਚ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਨੂੰ ਈਸ਼ਵਰ ਲਈ ਸ਼ੁੱਧ ਭੋਗ ਮੰਨਿਆ ਜਾਂਦਾ ਹੈ।
ਨਾਰੀਅਲ ਨੂੰ ਸ਼੍ਰੀਫਲ ਵੀ ਕਿਹਾ ਜਾਂਦਾ ਹੈ, ਜਿਸਦਾ ਅਰਥ ਹੈ 'ਲਕਸ਼ਮੀ ਜੀ ਦਾ ਫਲ'। ਸ਼੍ਰੀਫਲ ਯਾਨੀ ਨਾਰੀਅਲ ਦਾ ਸਬੰਧ ਧਨ ਦੀ ਦੇਵੀ ਨਾਲ ਮੰਨਿਆ ਗਿਆ ਹੈ। ਉੱਥੇ ਹੀ ਇਸ ਫਲ ਦੀਆਂ ਤਿੰਨ ਅੱਖਾਂ, ਤ੍ਰਿਨੇਤਰ ਸ਼ਿਵ ਜੀ ਦਾ ਪ੍ਰਤੀਕ ਵੀ ਮੰਨੀਆਂ ਗਈਆਂ ਹਨ। ਦੂਜੇ ਪਾਸੇ ਬ੍ਰਹਮਵੈਵਰਤ ਪੁਰਾਣ 'ਚ ਭਗਵਾਨ ਵਿਸ਼ਨੂੰ ਦੀ ਪੂਜਾ ਵਿੱਚ ਕੇਲੇ ਦਾ ਭੋਗ ਲਗਾਉਣ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ।
ਇਨ੍ਹਾਂ ਦੋਵਾਂ ਫਲਾਂ ਦਾ ਜ਼ਿਕਰ ਰਿਗਵੇਦ 'ਚ ਵੀ ਮਿਲਦਾ ਹੈ ਜੋ ਸਭ ਤੋਂ ਪ੍ਰਾਚੀਨ ਗ੍ਰੰਥ ਹੈ। ਇਨ੍ਹਾਂ ਦੋਵਾਂ ਹੀ ਫਲਾਂ ਦੀ ਉਪਜ ਭਾਰਤ ਦੀ ਮੰਨੀ ਜਾਂਦੀ ਹੈ। ਇਸ ਲਈ ਵੀ ਸਦੀਆਂ ਤੋਂ ਪੂਜਾ 'ਚ ਨਾਰੀਅਲ ਅਤੇ ਕੇਲਾ ਭੇਟ ਕਰਨ ਦੀ ਪਰੰਪਰਾ ਚਲੀ ਆ ਰਹੀ ਹੈ।
ਨਾਰੀਅਲ ਦੇ ਬਾਹਰ ਦੀ ਸਖ਼ਤ ਪਰਤ ਨੂੰ ਹੰਕਾਰ ਦੇ ਰੂਪ 'ਚ ਦੇਖਿਆ ਜਾਂਦਾ ਹੈ। ਪੂਜਾ ਵਿਚ ਸਾਬਤ ਨਾਰੀਅਲ ਭੇਟ ਕਰਨ ਤੋਂ ਬਾਅਦ ਇਸਨੂੰ ਤੋੜਿਆ ਜਾਂਦਾ ਹੈ। ਅਜਿਹੇ 'ਚ ਪੂਜਾ 'ਚ ਨਾਰੀਅਲ ਭੇਟ ਕਰਨ ਦਾ ਅਰਥ ਹੈ ਕਿ ਅਸੀਂ ਆਪਣੇ ਬਾਹਰੀ ਹੰਕਾਰ ਨੂੰ ਤੋੜ ਕੇ ਭਗਵਾਨ ਦੇ ਚਰਨਾਂ 'ਚ ਅਰਪਣ ਕਰ ਰਹੇ ਹਾਂ। ਉੱਥੇ ਹੀ ਕੇਲੇ ਦਾ ਰੁੱਖ ਜੀਵਨ ਵਿਚ ਸਿਰਫ਼ ਇੱਕੋ ਵਾਰ ਫਲ ਦਿੰਦਾ ਹੈ। ਜਦੋਂ ਉਹ ਮਰ ਜਾਂਦੈ ਤਾਂ ਉਸ ਵਿਚ ਨਵੀਆਂ ਕਰੂੰਬਲਾਂ ਆ ਜਾਂਦੀਆਂ ਹਨ। ਇਸ ਪ੍ਰਕਾਰ ਕੇਲੇ ਦਾ ਰੁੱਖ ਤਿਆਗ ਦੀ ਇਕ ਬਿਹਤਰੀਨ ਉਦਾਹਰਨ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।