- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਹਿਨੀ ਨੇ ਸ਼ਰਤ ਰੱਖੀ ਕਿ ਜੋ ਮੇਰੇ ਨਾਲ ਕਦਮ ਨਾਲ ਕਦਮ ਮਿਲਾ ਕੇ ਠੀਕ ਮੇਰੀ ਤਰ੍ਹਾਂ ਨ੍ਰਿਤ ਕਰ ਸਕੇ। ਭਸਮਾਸੁਰ ਤਿਆਰ ਹੋ ਗਿਆ। ਨ੍ਰਿਤ ਦੌਰਾਨ ਮੋਹਿਨੀ ਨੇ ਆਪਣਾ ਹੱਥ ਸਿਰ ਦੇ ਉੱਪਰ ਰੱਖ ਲਿਆ। ਮੋਹਿਨੀ ਦੀ ਸੁੰਦਰਤਾ ਨੂੰ ਦੇਖ ਕੇ ਭਸਮਾਸੁਰ ਆਪਣੇ ਵਰਦਾਨ ਬਾਰੇ ਭੁੱਲ ਗਿਆ। ਮੋਹਿਨੀ ਦੀ ਨਕਲ ਕਰਦੇ ਹੋਏ ਉਸਨੇ ਆਪਣਾ ਹੱਥ ਆਪਣੇ ਸਿਰ ਦੇ ਉੱਪਰ ਰੱਖ ਲਿਆ ਤੇ ਉੱਥੇ ਹੀ ਭਸਮ ਹੋ ਗਿਆ।

ਧਰਮ ਡੈਸਕ, ਨਵੀਂ ਦਿੱਲੀ : ਭਸਮਾਸੁਰ ਇਕ ਬਹੁਤ ਹੀ ਉਤਸ਼ਾਹੀ ਤੇ ਬੇਰਹਿਮ ਰਾਕਸ਼ਸ ਸੀ। ਉਸਨੇ ਤਪੱਸਿਆ ਨਾਲ ਮਹਾਦੇਵ ਨੂੰ ਪ੍ਰਸੰਨ ਕੀਤਾ ਤੇ ਮਨਚਾਹਿਆ ਵਰਦਾਨ ਮੰਗਿਆ। ਭਗਵਾਨ ਸ਼ਿਵ ਵੱਲੋਂ ਦਿੱਤੇ ਗਏ ਵਰਦਾਨ ਨਾਲ ਹੀ ਭਸਮਾਸੁਰ ਦਾ ਅੰਤ ਹੋਇਆ, ਪਰ ਕੀ ਤੁਸੀਂ ਜਾਣਦੇ ਹੋ ਮਹਾਦੇਵ ਦਾ ਵਰਦਾਨ ਭਸਮਾਸੁਰ ਲਈ ਕਿਵੇਂ ਮੌਤ ਦਾ ਕਾਰਨ ਬਣਿਆ। ਜੇਕਰ ਨਹੀਂ ਪਤਾ, ਤਾਂ ਅਜਿਹੇ 'ਚ ਆਓ ਇਸ ਆਰਟੀਕਲ ਵਿੱਚ ਤੁਹਾਨੂੰ ਦੱਸਦੇ ਹਾਂ ਇਸ ਬਾਰੇ ਵਿਸਥਾਰ ਨਾਲ।
ਪੌਰਾਣਿਕ ਕਥਾ ਅਨੁਸਾਰ, ਭਸਮਾਸੁਰ ਨਾਮ ਦਾ ਇਕ ਮਹਾਸ਼ਕਤੀਸ਼ਾਲੀ ਰਾਕਸ਼ਸ ਸੀ। ਉਸਨੇ ਭਗਵਾਨ ਸ਼ਿਵ ਦੀ ਤਪੱਸਿਆ ਕੀਤੀ, ਜਿਸ ਨਾਲ ਉਹ ਪ੍ਰਸੰਨ ਹੋਏ। ਇਸ ਤੋਂ ਬਾਅਦ ਸ਼ਿਵਜੀ ਪ੍ਰਗਟ ਹੋਏ ਤੇ ਰਾਕਸ਼ਸ ਨੂੰ ਮਨਚਾਹਿਆ ਵਰਦਾਨ ਮੰਗਣ ਲਈ ਕਿਹਾ। ਭਸਮਾਸੁਰ ਨੇ ਸ਼ਿਵਜੀ ਤੋਂ ਬਹੁਤ ਹੀ ਵਿਨਾਸ਼ਕਾਰੀ ਵਰਦਾਨ ਮੰਗਿਆ। ਉਸਨੇ ਮਹਾਂਦੇਵ ਨੂੰ ਕਿਹਾ ਕਿ ਤੁਸੀਂ ਮੈਨੂੰ ਅਜਿਹਾ ਵਰਦਾਨ ਦਿਓ ਕਿ ਮੈਂ ਜਿਸ ਦੇ ਵੀ ਸਿਰ 'ਤੇ ਆਪਣਾ ਹੱਥ ਰੱਖਾਂ, ਉਹ ਸੜ ਕੇ ਸੁਆਹ (ਭਸਮ) ਹੋ ਜਾਵੇ। ਸ਼ਿਵ ਜੀ ਨੇ ਬਿਨਾਂ ਕਿਸੇ ਚਿੰਤਾ ਦੇ ਭਸਮਾਸੁਰ ਨੂੰ ਵਰਦਾਨ ਦੇ ਦਿੱਤਾ।
ਵਰਦਾਨ ਮਿਲਣ ਤੋਂ ਬਾਅਦ ਭਸਮਾਸੁਰ 'ਚ ਹੰਕਾਰ ਆ ਗਿਆ। ਇਸ ਤੋਂ ਬਾਅਦ ਭਸਮਾਸੁਰ ਮਹਾਦੇਵ ਦੇ ਸਿਰ 'ਤੇ ਹੱਥ ਰੱਖਣ ਲਈ ਉਨ੍ਹਾਂ ਦੇ ਪਿੱਛੇ ਦੌੜ ਪਿਆ। ਭਸਮਾਸੁਰ ਦੀ ਕੋਸ਼ਿਸ਼ ਸੀ ਕਿ ਜੇਕਰ ਮਹਾਦੇਵ ਭਸਮ ਹੋ ਗਏ ਤਾਂ ਮਾਤਾ ਪਾਰਵਤੀ ਅਤੇ ਕੈਲਾਸ਼ 'ਤੇ ਉਸਦਾ ਅਧਿਕਾਰ ਹੋ ਜਾਵੇਗਾ। ਇਹੀ ਸੋਚ ਕੇ ਭਸਮਾਸੁਰ ਮਹਾਂਦੇਵ ਦੇ ਸਿਰ 'ਤੇ ਹੱਥ ਰੱਖਣ ਲਈ ਉਨ੍ਹਾਂ ਵੱਲ ਦੌੜਿਆ।
ਭਸਮਾਸੁਰ ਨੂੰ ਦੇਖ ਕੇ ਮਹਾਦੇਵ ਬਹੁਤ ਚਿੰਤਤ ਹੋਏ ਤੇ ਰਾਕਸ਼ਸ ਤੋਂ ਖ਼ੁਦ ਨੂੰ ਬਚਾਉਣ ਲਈ ਸ਼ਿਵ ਜੀ ਨੂੰ ਇਕ ਗੁਫਾ 'ਚ ਸ਼ਰਨ ਲੈਣੀ ਪਈ ਸੀ। ਜਦੋਂ ਜਗਤ ਦੇ ਪਾਲਣਹਾਰ ਭਗਵਾਨ ਵਿਸ਼ਨੂੰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਕ ਆਕਰਸ਼ਕ ਇਸਤਰੀ ਮੋਹਿਨੀ ਦਾ ਰੂਪ ਧਾਰਨ ਕੀਤਾ। ਜਦੋਂ ਮੋਹਿਨੀ 'ਤੇ ਭਸਮਾਸੁਰ ਦੀ ਨਜ਼ਰ ਪਈ ਤਾਂ ਉਹ ਭਗਵਾਨ ਸ਼ਿਵ ਦਾ ਪਿੱਛਾ ਕਰਨਾ ਭੁੱਲ ਗਿਆ।
ਭਸਮਾਸੁਰ ਨੇ ਮੋਹਿਨੀ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ। ਅਜਿਹੇ 'ਚ ਮੋਹਿਨੀ ਨੇ ਭਸਮਾਸੁਰ ਦੇ ਸਾਹਮਣੇ ਇਕ ਸ਼ਰਤ ਰੱਖੀ ਕਿ ਜੋ ਇਸ ਸ਼ਰਤ ਨੂੰ ਪੂਰਾ ਕਰ ਦੇਵੇਗਾ, ਮੈਂ ਉਸੇ ਨਾਲ ਵਿਆਹ ਕਰਾਂਗੀ। ਮੋਹਿਨੀ ਨੇ ਸ਼ਰਤ ਰੱਖੀ ਕਿ ਜੋ ਮੇਰੇ ਨਾਲ ਕਦਮ ਨਾਲ ਕਦਮ ਮਿਲਾ ਕੇ ਠੀਕ ਮੇਰੀ ਤਰ੍ਹਾਂ ਨ੍ਰਿਤ ਕਰ ਸਕੇ। ਭਸਮਾਸੁਰ ਤਿਆਰ ਹੋ ਗਿਆ। ਨ੍ਰਿਤ ਦੌਰਾਨ ਮੋਹਿਨੀ ਨੇ ਆਪਣਾ ਹੱਥ ਸਿਰ ਦੇ ਉੱਪਰ ਰੱਖ ਲਿਆ। ਮੋਹਿਨੀ ਦੀ ਸੁੰਦਰਤਾ ਨੂੰ ਦੇਖ ਕੇ ਭਸਮਾਸੁਰ ਆਪਣੇ ਵਰਦਾਨ ਬਾਰੇ ਭੁੱਲ ਗਿਆ। ਮੋਹਿਨੀ ਦੀ ਨਕਲ ਕਰਦੇ ਹੋਏ ਉਸਨੇ ਆਪਣਾ ਹੱਥ ਆਪਣੇ ਸਿਰ ਦੇ ਉੱਪਰ ਰੱਖ ਲਿਆ ਤੇ ਉੱਥੇ ਹੀ ਭਸਮ ਹੋ ਗਿਆ। ਇਸ ਪ੍ਰਸੰਗ ਦਾ ਵਰਣਨ ਸ਼੍ਰੀਮਦ ਭਾਗਵਤ ਪੁਰਾਣ ਤੇ ਸ਼ਿਵ ਪੁਰਾਣ 'ਚ ਦੇਖਣ ਨੂੰ ਮਿਲਦਾ ਹੈ।