- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Weekly Horoscope : ਹਫ਼ਤਾਵਾਰੀ ਰਾਸ਼ੀ ਦਾ ਇੰਤਜ਼ਾਰ ਸਾਰਿਆਂ ਨੂੰ ਹੁੰਦਾ ਹੈ ਕਿਉਂਕਿ ਆਪਣੇ ਭਵਿੱਖ ਬਾਰੇ ਹਰ ਕੋਈ ਜਾਣਨ ਦੀ ਚਾਹ ਰੱਖਦਾ ਹੈ। 12 ਰਾਸ਼ੀਆਂ ਦੇ ਗ੍ਰਹਿ ਤੇ ਸਿਤਾਰੇ ਕੀ ਆਖਦੇ ਹਨ...ਆਓ ਜਾਣਦੇ ਹਾਂ...

ਮਾਂ ਪ੍ਰੇਮ ਰਿਤੰਭਰਾ : ਓਸ਼ੋ ਕਹਿੰਦੇ ਹਨ, ਤੁਸੀਂ ਇਸ ਸੰਸਾਰ ਵਿਚ ਜੀਵਨ ਦਾ ਜਸ਼ਨ ਮਨਾਉਣ ਆਏ ਹੋ। ਇਸ ਲਈ, ਜ਼ਿੰਦਗੀ ਕਿਵੇਂ ਦੀ ਵੀ ਹੋਵੇ, ਉਸੇ ਦੇ ਸੁਰ ਵਿਚ ਗਾਓ, ਉਸੇ ਦੀ ਥਾਪ 'ਤੇ ਨੱਚੋ ਤੇ ਉਸ ਨਾਲ ਪਿਆਰ ਕਰੋ। ਜਦੋਂ ਇਨਸਾਨ ਹਰ ਚੀਜ਼ ਵਿਚ ਕਮੀਆਂ ਲੱਭਣਾ ਛੱਡ ਦਿੰਦਾ ਹੈ ਤਾਂ ਉਹ ਪੂਰੇ ਬ੍ਰਹਿਮੰਡ ਦੀ ਲੈਅ ਨਾਲ ਜੁੜ ਜਾਂਦਾ ਹੈ।
ਮਹੱਤਵਪੂਰਨ ਵਿਅਕਤੀਆਂ ਨਾਲ ਸੰਪਰਕ ਸਥਾਪਿਤ ਕਰੋਗੇ। ਪਰਿਵਾਰ ਤੇ ਦੋਸਤਾਂ ਨਾਲ ਸੁਖਦ ਸਮਾਂ ਬਿਤਾਓਗੇ। ਨਿੱਜੀ ਸਬੰਧਾਂ 'ਚ ਪਿਆਰ, ਦਿਆਲਤਾ ਤੇ ਉਦਾਰਤਾ ਬਣੀ ਰਹੇਗੀ। ਵਰਕ ਪਲੇਸ 'ਚ ਵਿਸ਼ੇਸ਼ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ। ਨਿੱਜੀ ਮਾਮਲਿਆਂ 'ਚ ਭਾਵਨਾਵਾਂ ਤੇ ਵਪਾਰਕ ਪ੍ਰੋਜੈਕਟਾਂ 'ਚ ਰਚਨਾਤਮਕਤਾ ਨੂੰ ਇਕ ਵਿਸ਼ੇਸ਼ ਤੇ ਮੌਲਿਕ ਤਰੀਕੇ ਨਾਲ ਪ੍ਰਗਟ ਕਰੋਗੇ। ਤੋਹਫ਼ੇ 'ਚ ਮਿਲੇ ਧਨ ਨਾਲ ਖਰੀਦਦਾਰੀ ਕਰੋਗੇ। ਜੀਵਨ 'ਚ ਆਉਣ ਵਾਲੀ ਤਬਦੀਲੀ ਦੀ ਲਹਿਰ ਦੇ ਨਾਲ ਜਿਊਣਾ ਉਚਿਤ ਰਹੇਗਾ।
ਸ਼ੁੱਭ ਅੰਕ: 3
ਸ਼ੁੱਭ ਰੰਗ: ਪੌਮੇਗ੍ਰਾਨੇਟ ਰੈੱਡ
ਮਹੱਤਵਪੂਰਨ ਮਾਮਲਿਆਂ 'ਚ ਕੋਈ ਵੀ ਕਦਮ ਚੁੱਕਣ ਜਾਂ ਫੈਸਲਾ ਲੈਣ ਤੋਂ ਪਹਿਲਾਂ ਤੁਸੀਂ ਇਕ ਸਪੱਸ਼ਟ ਦ੍ਰਿਸ਼ਟੀਕੋਣ ਅਪਣਾਓ ਤੇ ਆਪਣੀ ਊਰਜਾ ਨੂੰ ਸੰਤੁਲਿਤ ਕਰੋ। ਵਪਾਰ ਜਾਂ ਪਾਰਟਨਰਸ਼ਿਪ 'ਚ ਦੂਜਿਆਂ ਨੂੰ ਦਖ਼ਲਅੰਦਾਜ਼ੀ ਨਾ ਕਰਨ ਦਿਓ। ਛੋਟੀਆਂ-ਛੋਟੀਆਂ ਬਾਰੀਕੀਆਂ 'ਚ ਊਰਜਾ ਗੁਆਉਣ ਦੀ ਬਜਾਏ ਮਹੱਤਵਪੂਰਨ ਕੰਮਾਂ 'ਤੇ ਧਿਆਨ ਲਗਾਉਣਾ ਬਿਹਤਰ ਹੋਵੇਗਾ। ਕੋਈ ਅਣਜਾਣ ਸਥਿਤੀ ਭਵਿੱਖ 'ਚ ਜ਼ਬਰਦਸਤ ਤਬਦੀਲੀ ਲਿਆਵੇਗੀ। ਮਿਥੁਨ ਰਾਸ਼ੀ ਦਾ ਵਿਅਕਤੀ ਫਿਲਹਾਲ ਵਚਨਬੱਧਤਾ ਲਈ ਤਿਆਰ ਨਹੀਂ ਹੈ। ਆਤਮਵਿਸ਼ਵਾਸ ਪਾਉਣ ਲਈ ਮੈਡੀਟੇਸ਼ਨ ਕਰੋ।
ਸ਼ੁੱਭ ਅੰਕ: 8
ਸ਼ੁੱਭ ਰੰਗ: ਲੈਵੈਂਡਰ
ਸੰਘਰਸ਼ ਅਤੇ ਕਲੇਸ਼ ਦੇ ਇਕ ਲੰਬੇ ਦੌਰ ਤੋਂ ਬਾਅਦ ਪਰਿਵਾਰਕ ਜੀਵਨ ਵਿਚ ਸ਼ਾਂਤੀ ਦਾ ਆਗਮਨ ਹੋਵੇਗਾ ਤੇ ਵਰਕਪਲੇਸ 'ਤੇ ਚੱਲ ਰਹੇ ਵਿਵਾਦਾਂ ਦਾ ਅੰਤ ਹੋਵੇਗਾ। ਲੰਬੇ ਸਮੇਂ ਤੋਂ ਚੱਲੀ ਆ ਰਹੀ ਬਿਮਾਰੀ ਤੋਂ ਮੁਕਤੀ ਪਾਓਗੇ। ਜੀਵਨ ਦੇ ਸਾਰੇ ਖੇਤਰਾਂ 'ਚ ਸਕਾਰਾਤਮਕ ਤਬਦੀਲੀ ਦੇਖਣ ਨੂੰ ਮਿਲੇਗੀ। ਬੁੱਧੀ, ਹੁਨਰ ਤੇ ਲੀਡਰਸ਼ਿਪ ਦੀ ਸਮਰੱਥਾ ਨਾਲ ਕਿਸੇ ਮਹੱਤਵਪੂਰਨ ਮੀਟਿੰਗ 'ਚ ਆਪਣੀ ਪਛਾਣ ਸਥਾਪਿਤ ਕਰੋਗੇ। ਨਿੱਜੀ ਸਬੰਧ ਫਿਰ ਤੋਂ ਮਧੁਰ, ਸਕਾਰਾਤਮਕ ਤੇ ਸਹਿਯੋਗੀ ਬਣਨਗੇ।
ਸ਼ੁੱਭ ਅੰਕ: 4
ਸ਼ੁੱਭ ਰੰਗ: ਫਾਰੈਸਟ ਗ੍ਰੀਨ
ਸੰਕਟ ਦੇ ਸਮੇਂ ਮਜ਼ਬੂਤੀ ਨਾਲ ਤੁਹਾਡਾ ਸਾਥ ਦੇਣ ਵਾਲੇ ਸਬੰਧਾਂ ਤੇ ਭਾਈਵਾਲਾਂ ਨੂੰ ਵਿਸ਼ੇਸ਼ ਮਹੱਤਵ ਦਿਓਗੇ। ਨਿੱਜੀ ਸਬੰਧ ਪਿਆਰ ਭਰੇ ਰਹਿਣਗੇ। ਬੱਚਿਆਂ ਨੂੰ ਤੁਹਾਡੇ ਸਮੇਂ ਤੇ ਊਰਜਾ ਦੀ ਲੋੜ ਹੋਵੇਗੀ। ਕਿਸੇ ਵੀ ਖਿੱਚ (Attraction) ਪ੍ਰਤੀ ਤੁਰੰਤ ਪ੍ਰਤੀਕਿਰਿਆ ਦਿਓਗੇ ਤੇ ਨਵੇਂ ਵਿਚਾਰਾਂ ਨਾਲ ਉਤਸ਼ਾਹਿਤ ਵੀ ਹੋਵੋਗੇ। ਉਤਸਵ ਮਨਾਉਣ ਦੌਰਾਨ ਖਾਣ-ਪੀਣ ਤੇ ਖਰਚੇ 'ਚ ਅਤਿ ਤੋਂ ਬਚੋ। ਤੁਸੀਂ ਪੁਰਾਣੇ ਦੋਸਤਾਂ ਤੇ ਸਹਿਯੋਗੀਆਂ ਨਾਲ ਯਾਦਾਂ 'ਚ ਗੁਆਚ ਜਾਓਗੇ। ਜਲ ਤੱਤ ਦੀਆਂ ਰਾਸ਼ੀਆਂ ਤੁਹਾਡੇ ਪ੍ਰਤੀ ਹਮਦਰਦ ਤੇ ਮਦਦਗਾਰ ਰਹਿਣਗੀਆਂ।
ਸ਼ੁੱਭ ਅੰਕ: 5
ਸ਼ੁੱਭ ਰੰਗ: ਟਰਕਵਾਇਜ਼ (ਫ਼ਿਰੋਜ਼ੀ)
ਪੁਰਾਣੇ ਦੋਸਤਾਂ ਤੇ ਪਰਿਵਾਰ ਪ੍ਰਤੀ ਬਹੁਤ ਜ਼ਿਆਦਾ ਭਾਵੁਕ, ਖ਼ਿਮਾਸ਼ੀਲ ਤੇ ਭਾਵ-ਵਿਭੋਰ ਹੋ ਸਕਦੇ ਹੋ। ਵਪਾਰਕ ਤੇ ਨਿੱਜੀ ਸਥਿਤੀਆਂ 'ਚ ਕਿਸੇ ਵੀ ਤਰ੍ਹਾਂ ਦੇ ਭੁਲੇਖੇ ਪ੍ਰਤੀ ਸਾਵਧਾਨ ਰਹਿਣਾ ਉਚਿਤ ਹੋਵੇਗਾ। ਬਹੁਤ ਜ਼ਿਆਦਾ ਸੰਵੇਦਨਸ਼ੀਲਤਾ ਤੋਂ ਬਚੋ। ਊਰਜਾ ਦੇ ਨਾਲ-ਨਾਲ ਸਾਰੀਆਂ ਭਾਈਵਾਲੀਆਂ ਤੇ ਸਬੰਧਾਂ 'ਚ ਵੀ ਤਾਲਮੇਲ ਸਥਾਪਿਤ ਕਰਨਾ ਹੋਵੇਗਾ। ਪੁਰਾਣੀਆਂ ਬੁਰੀਆਂ ਆਦਤਾਂ ਨੂੰ ਛੱਡਣ ਲਈ ਇਹ ਸਮਾਂ ਢੁਕਵਾਂ ਹੈ। ਉਲਟ ਹਾਲਾਤ 'ਚ ਬ੍ਰਿਸ਼ਚਕ ਰਾਸ਼ੀ ਦਾ ਵਿਅਕਤੀ ਤੁਹਾਡਾ ਸਾਥ ਦੇਵੇਗਾ।
ਸ਼ੁੱਭ ਅੰਕ: 7
ਸ਼ੁੱਭ ਰੰਗ: ਸੀ ਗ੍ਰੀਨ
ਪੂਰੀ ਊਰਜਾ ਦੇ ਨਾਲ ਵਪਾਰਕ ਮਾਮਲਿਆਂ 'ਚ ਸਫ਼ਲਤਾ ਹਾਸਲ ਕਰੋਗੇ। ਪਰਿਵਾਰਕ ਪ੍ਰਸਥਿਤੀਆਂ 'ਚ ਨਿਆਂਪ੍ਰਿਅ ਤੇ ਉਦਾਰ ਰਹੋਗੇ। ਹਾਸੇ-ਮਜ਼ਾਕ ਵਾਲੇ ਸੁਭਾਅ ਕਾਰਨ ਔਖੀਆਂ ਤੇ ਅਸਹਿਜ ਸਥਿਤੀਆਂ 'ਚੋਂ ਆਸਾਨੀ ਨਾਲ ਬਾਹਰ ਨਿਕਲ ਆਓਗੇ। ਨਿੱਜੀ ਸਬੰਧਾਂ 'ਚ ਪਿਆਰ ਸਥਾਈ ਵਚਨਬੱਧਤਾ 'ਚ ਬਦਲੇਗਾ। ਵਰਕਪਲੇਸ 'ਚ ਇਕ ਪੱਖਪਾਤੀ ਅਤੇ ਅਸਹਿਣਸ਼ੀਲ ਨੌਜਵਾਨ ਤੋਂ ਸਾਵਧਾਨ ਰਹੋ, ਨਹੀਂ ਤਾਂ ਉਹ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ। ਤੁਹਾਡਾ ਪੁੱਤਰ ਜਾਂ ਕੋਈ ਬਹੁਤ ਨਜ਼ਦੀਕੀ ਸਹਿਯੋਗੀ ਇਕ ਨਵੀਂ ਸ਼ੁਰੂਆਤ ਲਈ ਪੂਰੀ ਤਰ੍ਹਾਂ ਤਿਆਰ ਹੈ।
ਸ਼ੁੱਭ ਅੰਕ: 18
ਸ਼ੁੱਭ ਰੰਗ: ਗੋਲਡਨ ਯੈਲੋ
ਸਮਾਜਿਕ ਜ਼ਿੰਮੇਵਾਰੀਆਂ ਤੇ ਘਰੇਲੂ ਮਾਮਲਿਆਂ ਪ੍ਰਤੀ ਕੁਝ ਉਦਾਸੀਨ ਰਹੋਗੇ। ਨਿਵੇਸ਼ ਅਤੇ ਲਾਭ ਕਮਾਉਣ 'ਚ ਬਹੁਤ ਤੇਜ਼ ਅਤੇ ਚਤੁਰ ਸਾਬਤ ਹੋਵੋਗੇ। ਧਨ, ਐਸ਼ੋ-ਆਰਾਮ ਤੇ ਭੌਤਿਕ ਖੁਸ਼ਹਾਲੀ ਦੇ ਪ੍ਰਬਲ ਯੋਗ ਬਣਨਗੇ। ਕੋਈ ਭੌਤਿਕ ਜਾਂ ਵਪਾਰਕ ਪ੍ਰੋਜੈਕਟ ਪੂਰਾ ਹੋਵੇਗਾ। ਕਿਸੇ ਬਜ਼ੁਰਗ ਜਾਂ ਮਾਤਾ-ਪਿਤਾ ਨੂੰ ਤੁਹਾਡੇ ਸਮੇਂ ਤੇ ਊਰਜਾ ਦੀ ਲੋੜ ਹੋਵੇਗੀ। ਮਹੱਤਵਪੂਰਨ ਕੰਮਾਂ 'ਚ ਆਲਸ ਕਰਨ ਨਾਲ ਨੁਕਸਾਨ ਹੋ ਸਕਦਾ ਹੈ। ਚੰਗੀ ਸਿਹਤ ਲਈ ਯੋਗ ਕਰੋ।
ਸ਼ੁੱਭ ਅੰਕ: 10
ਸ਼ੁੱਭ ਰੰਗ: ਐਮਰਾਲਡ ਗ੍ਰੀਨ
ਨਿੱਜੀ ਸਬੰਧਾਂ 'ਚ ਪਿਆਰ, ਡੂੰਘਾ ਲਗਾਅ ਤੇ ਭਾਵਨਾਵਾਂ ਦਾ ਸੰਚਾਰ ਹੋਵੇਗਾ। ਆਪਣੀ ਸ਼ਖਸੀਅਤ ਨਾਲ ਮਹੱਤਵਪੂਰਨ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰੋਗੇ। ਘਰ ਜਾਂ ਕਾਰਜਖੇਤਰ 'ਚ ਕੁਝ ਸਮੇਂ ਲਈ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੀਵਨ ਵਿਚ ਬਜ਼ੁਰਗ ਔਰਤ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਏਗੀ। ਆਪਣੇ ਆਪ ਨੂੰ ਬਹੁਤ ਊਰਜਾਵਾਨ ਮਹਿਸੂਸ ਕਰੋਗੇ ਤੇ ਖੇਡਾਂ ਨਾਲ ਜੁੜੀਆਂ ਗਤੀਵਿਧੀਆਂ 'ਚ ਹਿੱਸਾ ਲਵੋਗੇ। ਆਪਣੀ ਬਾਣੀ 'ਤੇ ਕਾਬੂ ਰੱਖੋ, ਨਹੀਂ ਤਾਂ ਤੁਸੀਂ ਕਿਸੇ ਦੋਸਤ ਨੂੰ ਨਾਰਾਜ਼ ਕਰ ਸਕਦੇ ਹੋ।
ਸ਼ੁੱਭ ਅੰਕ: 8
ਸ਼ੁੱਭ ਰੰਗ: ਕ੍ਰਿਮਸਨ
ਆਪਸੀ ਸਬੰਧਾਂ 'ਚ ਬਹੁਤ ਸਹਿਯੋਗੀ ਤੇ ਸੰਵੇਦਨਸ਼ੀਲ ਰਹੋਗੇ। ਦੋਸਤਾਂ ਤੇ ਸਹਿਯੋਗੀਆਂ ਲਈ ਬਿਹਤਰ ਮੇਜ਼ਬਾਨ ਸਾਬਿਤ ਹੋਵੋਗੇ। ਵਪਾਰਕ ਮੋਰਚੇ 'ਤੇ ਤੁਹਾਡੀਆਂ ਯੋਜਨਾਵਾਂ ਸਾਕਾਰ ਹੋਣਗੀਆਂ। ਜੀਵਨ 'ਤੇ ਬਜ਼ੁਰਗ ਔਰਤ ਸਕਾਰਾਤਮਕ ਭੂਮਿਕਾ ਨਿਭਾਏਗੀ। ਆਪਣੀ ਰਚਨਾਤਮਕ ਪ੍ਰਤਿਭਾ ਨੂੰ ਸੰਗੀਤ, ਪੇਂਟਿੰਗ ਜਾਂ ਨ੍ਰਿਤ ਵਰਗੀ ਕਲਾ 'ਚ ਲਗਾਓਗੇ। ਲੰਬੇ ਸਮੇਂ ਤੋਂ ਚੱਲੀ ਆ ਰਹੀ ਬਿਮਾਰੀ ਨੂੰ ਦੂਰ ਕਰਨ ਵਿਚ ਯੋਗ ਸਹਾਇਕ ਸਾਬਤ ਹੋਵੇਗਾ।
ਸ਼ੁੱਭ ਅੰਕ: 11
ਸ਼ੁੱਭ ਰੰਗ: ਗੋਲਡਨ ਯੈਲੋ
ਕੋਈ ਮਹੱਤਵਪੂਰਨ ਵਪਾਰਕ ਜਾਂ ਨਿੱਜੀ ਫੈਸਲਾ ਲੈਂਦੇ ਸਮੇਂ ਆਪਣੇ ਆਪ ਨੂੰ ਦੋਰਾਹੇ 'ਤੇ ਖੜ੍ਹਾ ਪਾਓਗੇ। ਫੈਸਲਾ ਲੈਂਦੇ ਸਮੇਂ ਆਪਣੇ ਅੰਤਰਮਨ ਦੀ ਸੁਣੋ। ਬਹੁਤ ਜ਼ਿਆਦਾ ਚਿੰਤਾ ਨਾਲ ਤਣਾਅ ਹੋ ਸਕਦਾ ਹੈ। ਵਿਦੇਸ਼ ਤੋਂ ਆਉਣ ਵਾਲੇ ਮਹਿਮਾਨ ਜਾਂ ਕੋਈ ਖ਼ਬਰ ਸੁਖਦ ਹੈਰਾਨੀ ਨਾਲ ਭਰ ਦੇਵੇਗੀ। ਖੇਡਾਂ ਤੇ ਯੋਗ ਵਰਗੀਆਂ ਗਤੀਵਿਧੀਆਂ 'ਚ ਹਿੱਸਾ ਲਵੋਗੇ। ਨਵੀਂ ਊਰਜਾ ਅਤੇ ਤਾਜ਼ਗੀ ਮਹਿਸੂਸ ਕਰੋਗੇ। ਆਲੇ-ਦੁਆਲੇ ਮੌਜੂਦ ਨਕਾਰਾਤਮਕ ਲੋਕਾਂ ਦੇ ਪ੍ਰਭਾਵ 'ਚ ਆਉਣ ਤੋਂ ਬਚੋ।
ਸ਼ੁੱਭ ਅੰਕ: 20
ਸ਼ੁੱਭ ਰੰਗ: ਰਾਇਲ ਬਲੂ
ਆਧਿਆਤਮਕ, ਮਾਨਸਿਕ, ਭਾਵਨਾਤਮਕ ਤੇ ਸਰੀਰਕ ਪੱਧਰਾਂ 'ਤੇ ਸੰਤੁਲਨ ਬਣਾਈ ਰੱਖੋ। ਉੱਚਾ ਅਹੁਦਾ ਤੇ ਮਾਣ-ਸਨਮਾਨ ਪ੍ਰਾਪਤ ਹੋਵੇਗਾ। ਘਰ ਅਤੇ ਕਾਰਜਖੇਤਰ 'ਚ ਅਰਾਜਕ ਸਥਿਤੀਆਂ ਨੂੰ ਦੂਰ ਕਰਨ 'ਚ ਸਫ਼ਲ ਰਹੋਗੇ। ਕਿਸੇ ਵੀ ਵਿਅਕਤੀ ਜਾਂ ਵਸਤੂ ਪ੍ਰਤੀ ਬਹੁਤ ਜ਼ਿਆਦਾ ਮੋਹ ਨਾ ਰੱਖਣਾ ਬਿਹਤਰ ਹੋਵੇਗਾ। ਯਾਤਰਾ ਦੇ ਯੋਗ ਹਨ। ਕਿਸੇ ਈਰਖਾਲੂ ਜਾਂ ਲੋਭੀ ਵਿਅਕਤੀ ਤੋਂ ਸਾਵਧਾਨ ਰਹੋ, ਨਹੀਂ ਤਾਂ ਉਹ ਤੁਹਾਡੇ ਸਬੰਧਾਂ 'ਚ ਗਲਤਫਹਿਮੀ ਪੈਦਾ ਕਰ ਸਕਦਾ ਹੈ।
ਸ਼ੁੱਭ ਅੰਕ: 4
ਸ਼ੁੱਭ ਰੰਗ: ਡੀਪ ਰੈੱਡ
ਸਪੱਸ਼ਟ ਦ੍ਰਿਸ਼ਟੀਕੋਣ ਦੇ ਨਾਲ ਵਪਾਰਕ ਤੇ ਨਿੱਜੀ ਟੀਚਿਆਂ ਦੇ ਹੋਰ ਨੇੜੇ ਪਹੁੰਚੋਗੇ। ਜੀਵਨ ਦੀਆਂ ਤਰਜੀਹਾਂ ਨਾਲ ਕੋਈ ਸਮਝੌਤਾ ਨਾ ਕਰੋ, ਬਲਕਿ ਆਪਣੀ ਮਰਿਆਦਾ ਤੇ ਸਿਧਾਂਤਾਂ 'ਤੇ ਦ੍ਰਿੜਤਾ ਨਾਲ ਅਟੱਲ ਰਹੋ। ਨਿੱਜੀ ਸਬੰਧਾਂ 'ਚ ਅਚਾਨਕ ਸੁਖਦ ਤੇ ਸਕਾਰਾਤਮਕ ਮੋੜ ਆਵੇਗਾ। ਕੋਈ ਨਜ਼ਦੀਕੀ ਦੋਸਤ ਆਪਣਾ ਵਾਅਦਾ ਨਿਭਾਉਣ 'ਚ ਅਸਮਰੱਥ ਰਹੇਗਾ। ਵਿਦੇਸ਼ ਤੋਂ ਨਵੇਂ ਸੰਪਰਕ ਬਣਨਗੇ ਤੇ ਵਪਾਰ ਦੇ ਮੌਕੇ ਮਿਲਣਗੇ। ਆਸ਼ਾਵਾਦੀ ਅਤੇ ਨਵੇਂ ਵਿਚਾਰਾਂ ਨਾਲ ਦੂਜਿਆਂ ਨੂੰ ਪ੍ਰੇਰਿਤ ਕਰੋਗੇ।
ਸ਼ੁੱਭ ਅੰਕ: 17
ਸ਼ੁੱਭ ਰੰਗ: ਰਾਇਲ ਬਲੂ