ਤਿਉਹਾਰਾਂ ਦੀ ਸ਼ੁਰੂਆਤ 3 ਸਤੰਬਰ ਨੂੰ ਅਜਾ ਏਕਾਦਸ਼ੀ ਤੋਂ ਹੋ ਰਹੀ ਹੈ ਤੇ 21 ਸਤੰਬਰ ਤੋਂ ਸਰਾਧ ਸ਼ੁਰੂ ਹੋ ਰਹੇ ਹਨ। ਜੇਕਰ ਤੁਸੀਂ ਆਉਣ ਵਾਲੇ ਪ੍ਰਮੁੱਖ ਤਿਉਹਾਰਾਂ ਦੀ ਤਰੀਕ ਤੋਂ ਜਾਣੂ ਨਹੀਂ ਹੋ ਤਾਂ ਜ਼ਿਆਦਾ ਸੋਚਣ ਦੀ ਲੋੜ ਨਹੀਂ ਕਿਉਂਕਿ ਇੱਥੇ ਅਸੀਂ ਤੁਹਾਨੂੰ ਸਤੰਬਰ ਮਹੀਨੇ ਹਿੰਦੂ ਧਰਮ ਅਨੁਸਾਰ ਆਉਣ ਵਾਲੇ ਪ੍ਰਮੁੱਖ ਤਿਉਹਾਰਾਂ ਬਾਰੇ ਦੱਸਣ ਜਾ ਰਹੇ ਹਾਂ।

Festival List September 2021 : ਸਤੰਬਰ ਦਾ ਮਹੀਨਾ ਹੁਣ ਕੁਝ ਹੀ ਦਿਨਾਂ 'ਚ ਦਸਤਕ ਦੇਣ ਜਾ ਰਿਹਾ ਹੈ। ਇਸ ਮਹੀਨੇ ਹਿੰਦੂ ਧਰਮ ਤਹਿਤ ਕਈ ਮਹੱਤਵਪੂਰਨ ਤਿਉਹਾਰ ਆਉਣ ਵਾਲੇ ਹਨ। ਮਹੀਨੇ ਵਿਚ ਤਿਉਹਾਰਾਂ ਦੀ ਸ਼ੁਰੂਆਤ 3 ਸਤੰਬਰ ਨੂੰ ਅਜਾ ਏਕਾਦਸ਼ੀ ਤੋਂ ਹੋ ਰਹੀ ਹੈ ਤੇ 21 ਸਤੰਬਰ ਤੋਂ ਸਰਾਧ ਸ਼ੁਰੂ ਹੋ ਰਹੇ ਹਨ। ਜੇਕਰ ਤੁਸੀਂ ਆਉਣ ਵਾਲੇ ਪ੍ਰਮੁੱਖ ਤਿਉਹਾਰਾਂ ਦੀ ਤਰੀਕ ਤੋਂ ਜਾਣੂ ਨਹੀਂ ਹੋ ਤਾਂ ਜ਼ਿਆਦਾ ਸੋਚਣ ਦੀ ਲੋੜ ਨਹੀਂ ਕਿਉਂਕਿ ਇੱਥੇ ਅਸੀਂ ਤੁਹਾਨੂੰ ਸਤੰਬਰ ਮਹੀਨੇ ਹਿੰਦੂ ਧਰਮ ਅਨੁਸਾਰ ਆਉਣ ਵਾਲੇ ਪ੍ਰਮੁੱਖ ਤਿਉਹਾਰਾਂ ਬਾਰੇ ਦੱਸਣ ਜਾ ਰਹੇ ਹਾਂ। ਚੱਲੋ ਇਸ ਮਹੀਨੇ ਆਉਣ ਵਾਲੇ ਤਿਉਹਾਰਾਂ ਦੀ ਸੂਚੀ 'ਤੇ ਨਜ਼ਰ ਮਾਰਦੇ ਹਾਂ...
ਸਤੰਬਰ ਮਹੀਨੇ ਤਿਉਹਾਰਾਂ ਦਾ ਆਰੰਭ ਅਜਾ ਏਕਦਾਸ਼ੀ ਤੋਂ ਹੋ ਰਿਹਾ ਹੈ। 3 ਸਤੰਬਰ ਨੂੰ ਕ੍ਰਿਸ਼ਨ ਪੱਖ ਦੀ ਏਕਾਦਸ਼ੀ ਤਿਥੀ ਨੂੰ ਅਜਾ ਏਕਾਦਸ਼ੀ ਦਾ ਵਰਤ ਰੱਖਿਆ ਜਾਵੇਗਾ। ਇਸ ਸਾਲ ਇਸ ਦਿਨ ਪੁਸ਼ਯ ਨਕਸ਼ੱਤਰ ਵੀ ਰਹੇਗਾ ਇਸ ਲਈ ਇਹ ਦਿਨ ਵਰਤ ਰੱਖਣ ਲਈ ਫਲ਼ਦਾਈ ਤੇ ਸ਼ੁੱਭ ਮੰਨਿਆ ਗਿਆ ਹੈ। ਇਸ ਦਿਨ ਜੇਕਰ ਤੁਸੀਂ ਭਗਵਾਨ ਵਿਸ਼ਨੂੰ ਦੀ ਪੂਜਾ ਅਰਚਨਾ ਕਰਦੇ ਹੋ ਤੇ ਵਰਤ ਰੱਖਦੇ ਹੋ ਤਾਂ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਇਸ ਸਾਲ 2 ਸਤੰਬਰ ਨੂੰ ਪ੍ਰਦੋਸ਼ ਵਰਤ ਰੱਖਿਆ ਜਾਵੇਗਾ। ਇਹ ਵਰਤ ਭਗਵਾਨ ਸ਼ਿਵ ਨੂੰ ਸਮਰਪਿਤ ਹੁੰਦਾ ਹੈ। ਜੇਕਰ ਤੁਹਾਡੀ ਕੁੰਡਲੀ 'ਚ ਚੰਦਰ ਦੋਸ਼ ਹੈ ਤਾਂ ਪ੍ਰਦੋਸ਼ ਵਰਤ ਰੱਖਣਾ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਇਹ ਵਰਤ ਕੁੰਡਲੀ 'ਚ ਚੰਦਰ ਦੋਸ਼ ਦਾ ਨਿਵਾਰਨ ਕਰਦਾ ਹੈ। ਇਸ ਵਾਰ ਇਹ ਵਰਤ ਸ਼ਨਿਚਰਵਾਰ ਵਾਲੇ ਦਿਨ ਪੈ ਰਹੇ ਹਨ, ਉੱਥੇ ਹੀ ਜੇਕਰ ਸ਼ਨੀ ਦੋਸ਼ ਤੋਂ ਮੁਕਤੀ ਚਾਹੁੰਦੇ ਹੋ ਤਾਂ ਇਹ ਵਰਤ ਤੁਹਾਡੇ ਲਈ ਹਿਤਕਾਰੀ ਸਾਬਿਤ ਹੋ ਸਕਦਾ ਹੈ। ਇਸ ਦਿਨ ਭਗਵਾਨ ਸ਼ਿਵ ਦੀ ਸ਼ਰਧਾਪੂਰਵਕ ਪੂਜਾ ਕਰਨ 'ਤੇ ਸ਼ਨੀਦੇਵ ਦੀ ਕਿਰਪਾ ਵੀ ਪ੍ਰਾਪਤ ਹੋਵੇਗੀ।
ਹਿੰਦੂ ਧਰਮ ਤਹਿਤ ਪਿਠੌਰੀ ਮੱਸਿਆ ਦਾ ਬਹੁਤ ਮਹੱਤਵ ਮੰਨਿਆ ਗਿਆ ਹੈ। ਭਾਦੋਂ ਦੀ ਕ੍ਰਿਸ਼ਨ ਪੱਖ ਦੀ ਮੱਸਿਆ ਨੂੰ ਪਿਠੌਰੀ ਮੱਸਿਆ ਕਿਹਾ ਜਾਂਦਾ ਹੈ। ਪਿਠੌਰੀ ਮੱਸਿਆ ਇਸ ਸਾਲ 6 ਸਤੰਬਰ 2021 ਦਿਨ ਸੋਮਵਾਰ ਨੂੰ ਪੈ ਰਹੀ ਹੈ। ਇਸ ਖਾਸ ਦਿਨ ਜੇਕਰ ਤੁਸੀਂ ਵਰਤ ਰੱਖਦੇ ਹੋ ਤਾਂ ਇਸ ਨਾਲ ਤੁਹਾਨੂੰ ਪਿੱਤਰਾਂ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ ਤੇ ਜੀਵਨ ਵਿਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਮੁਕਤੀ ਮਿਲਦੀ ਹੈ। ਇਸ ਮੱਸਿਆ ਨੂੰ ਕੁਸ਼ਾਗ੍ਰਹਿਣੀ ਮੱਸਿਆ ਵੀ ਕਿਹਾ ਜਾਂਦਾ ਹੈ।
ਹਰ ਸਾਲ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਤਿਥੀ ਨੂੰ ਹਰਤਾਲਿਕਾ ਤੀਜ ਮਨਾਈ ਜਾਂਦੀ ਹੈ। ਇਸ ਵਾਰ ਇਹ ਤਿਥੀ 9 ਸਤੰਬਰ 2021 ਦਿਨ ਵੀਰਵਾਰ ਨੂੰ ਪੈ ਰਹੀ ਹੈ। ਇਸ ਦਿਨ ਸੁਹਾਗਣ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ ਤੇ 16 ਸ਼ਿੰਗਾਰ ਕਰ ਕੇ ਭਗਵਾਨ ਸ਼ਿਵ ਤੇ ਮਾਤਾ ਪਾਰਬਤੀ ਦੀ ਪੂਜਾ ਕਰਦੀਆਂ ਹਨ।
ਗਣੇਸ਼ ਉਤਸਵ ਦਾ ਆਰੰਭ ਹਰ ਸਾਲ ਭਾਦੋਂ ਮਹੀਨੇ ਦੀ ਸ਼ੁਕਲ ਪੱਖ ਦੀ ਚਤੁਰਥੀ ਨੂੰ ਹੁੰਦਾ ਹੈ। ਹਰ ਸਾਲ ਇਹ 10 ਦਿਨਾਂ ਗਣੇਸ਼ ਉਤਸਵ ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਸ ਸਾਲ ਇਸ ਉਤਸਵ ਦਾ ਆਰੰਭ 10 ਸਤੰਬਰ 2021 ਤੋਂ 10 ਦਿਨਾਂ ਲਈ ਆਰੰਭ ਹੋ ਕੇ 19 ਸਤੰਬਰ 2021 ਤਕ ਰਹੇਗਾ। ਪੌਰਾਣਿਕ ਮਾਨਤਾਵਾਂ ਅਨੁਸਾਰ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਨੂੰ ਹੀ ਗਣੇਸ਼ ਜੀ ਦਾ ਜਨਮ ਹੋਇਆ ਸੀ ਤੇ ਇਸੇ ਤਿਥੀ ਨੂੰ ਗਣੇਸ਼ ਚਤੁਰਥੀ ਦੇ ਰੂਪ 'ਚ ਮਨਾਇਆ ਜਾਂਦਾ ਹੈ।
ਹਰ ਸਾਲ ਰਿਸ਼ੀ ਪੰਚਮੀ ਹਰਤਾਲਿਕਾ ਤੀਜ ਦੇ ਦੋ ਦਿਨਾਂ ਬਾਅਦ ਅਤੇ ਗਣੇਸ਼ ਚਤੁਰਥੀ ਦੇ ਇਕ ਦਿਨ ਬਾਅਦ ਆਉਂਦੀ ਹੈ। ਪਰ ਇਸ ਵਾਰ ਇਹ ਪੁਰਬ 11 ਸਤੰਬਰ ਨੂੰ ਹੈ। ਇਹ ਪੰਚਮੀ ਮੁੱਖ ਰੂਪ 'ਚ ਸਪਤਰਿਸ਼ੀ ਦੇ ਰੂਪ 'ਚ ਪ੍ਰਸਿੱਧ ਸੱਤ ਮਹਾਨ ਰਿਸ਼ੀਆਂ ਨੂੰ ਸਮਰਪਿਤ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਦਾ ਵਰਤ ਮਨੁੱਖੀ ਜੀਵਨ ਦੇ ਸਮਸਤ ਪਾਪਾਂ ਨੂੰ ਸਮਾਪਤ ਕਰਦਾ ਹੈ।
ਹਰ ਸਾਲ ਭਾਦੋਂ ਦੇ ਸ਼ੁਕਲ ਪੱਖ ਦੀ ਸਪਤਮੀ ਤਿਥੀ ਵਾਲੇ ਦਿਨ ਇਸ ਵਰਤ ਨੂੰ ਰੱਖਿਆ ਜਾਂਦਾ ਹੈ। ਇਸ ਸਾਲ ਇਹ ਵਰਤ 13 ਸਤੰਬਰ 2021 ਦਿਨ ਸੋਮਵਾਰ ਨੂੰ ਪੈ ਰਹੀ ਹੈ। ਇਸ ਵਰਤ ਨੂੰ ਸਿਰਫ਼ ਦੁਪਹਿਰ ਤਕ ਹੀ ਕੀਤਾ ਜਾਂਦਾ ਹੈ। ਵਰਤ ਦੌਰਾਨ ਸ਼ਿਵ ਪਾਰਵਤੀ ਦੀ ਪੂਜਾ ਕਰਨ ਨਾਲ ਔਲਾਦ ਪ੍ਰਾਪਤੀ ਸਮੇਤ ਉਸ ਦੀ ਰੱਖਿਆ ਦੀ ਵੀ ਕਾਮਾਨਾ ਕੀਤੀ ਜਾਂਦੀ ਹੈ। ਵਰਤ ਤੋਂ ਬਾਅਦ ਖੀਰ-ਪੂੜੀ ਆਦਿ ਖਾਧੇ ਜਾਂਦੇ ਹਨ।
ਜਿਵੇਂ ਕੀ ਨਾਂ ਤੋਂ ਹੀ ਜਾਪਦਾ ਹੈ ਕਿ ਕ੍ਰਿਸ਼ਨ ਪ੍ਰਿਆ ਰਾਧਾ ਦਾ ਜਨਮਦਿਨ ਦੇ ਰੂਪ 'ਚ ਇਸ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਪੁਰਬ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੇ ਠੀਕ 15 ਦਿਨਾਂ ਬਾਅਦ ਮਨਾਇਆ ਜਾਂਦਾ ਹੈ। ਇਸ ਸਾਲ ਇਹ ਪੁਰਬ 14 ਸਤੰਬਰ 2021 ਦਿਨ ਮੰਗਲਵਾਰ ਨੂੰ ਦਸਤਕ ਦੇਣ ਜਾ ਰਿਹਾ ਹੈ। ਇਸ ਦਿਨ ਵਰਿੰਦਾਵਨ ਨੇੜੇ ਸਥਿਤ ਬਰਸਾਨਾ 'ਚ ਬ੍ਰਿਸ਼ਭਾਨੂ ਤੇ ਕੀਰਤੀ ਦੇ ਇੱਥੇ ਰਾਧਾ ਦਾ ਜਨਮ ਹੋਇਆ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਵਰਤ ਕਰਨ ਨਾਲ ਰਾਧਾ ਦੀ ਪ੍ਰੇਮ ਦੀ ਪ੍ਰਾਪਤੀ ਹੁੰਦੀ ਹੈ।
ਹਰ ਸਾਲ ਭਾਦੋਂ ਦੀ ਏਕਾਦਸ਼ੀ ਨੂੰ ਸ਼ਿਲਪਕਾਰ ਤੇ ਵਾਸਤੂਕਾਰ ਵਿਸ਼ਵ ਕਰਮਾ ਭਗਵਾਨ ਦੀ ਵਿਧੀ-ਵਿਧਾਨ ਨਾਲ ਪੂਜਾ ਅਰਾਧਨਾ ਕਰਦੇ ਹਨ। ਇਸ ਵਾਰ ਵਿਸ਼ਵਕਰਮਾ ਪੂਜਾ 17 ਸਤੰਬਰ 2021 ਦਿਨ ਸ਼ੁੱਕਰਵਾਰ ਨੂੰ ਮਨਾਈ ਜਾਵੇਗੀ। ਇਸ ਦਿਨ ਦੁਨੀਆ ਦੇ ਸਭ ਤੋਂ ਪਹਿਲਾਂ ਆਰਕੀਟੈਕਟ ਮੰਨੇ ਜਾਣ ਵਾਲੇ ਭਗਵਾਨ ਵਿਸ਼ਵਕਰਮਾ ਦਾ ਅਵਤਾਰ ਹੋਇਆ ਸੀ।
ਇਹ ਦਿਨ ਗਣੇਸ਼ ਉਤਸਵ ਦੀ ਸਮਾਪਤੀ ਦਾ ਦਿਨ ਮੰਨਿਆ ਜਾਂਦਾ ਹੈ ਇਸ ਲਈ ਇਸ ਸਾਲ ਇਹ ਤਿਥੀ 19 ਸਤੰਬਰ 2021 ਦਿਨ ਐਤਵਾਰ ਨੂੰ ਪੈ ਰਹੀ ਹੈ। ਅਨੰਤ ਚਤੁਰਦਸ਼ੀ ਵਾਲੇ ਦਿਨ ਭਗਵਾਨ ਅਨੰਦ ਦੇਵ ਦੀ ਪੂਜਾ ਅਰਾਧਨਾ ਕੀਤੀ ਜਾਂਦੀ ਹੈ। ਨਾਲ ਹੀ ਇਸ ਦਿਨ ਗਣੇਸ਼ ਉਤਸਵ ਦਾ ਸਮਾਪਨ ਵੀ ਕੀਤਾ ਜਾਂਦਾ ਹੈ। ਇਹ ਦਿਨ ਹਰ ਸਾਲ ਭਾਦੋਂ ਦੇ ਸ਼ੁਕਲ ਪੱਖ ਦੀ ਚਤੁਰਦਸ਼ੀ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਹੱਥਾਂ 'ਚ ਅਨੰਤ ਵੀ ਬੰਨ੍ਹਦੇ ਹਨ।