ਸੱਚ ਦੀ ਜਿੱਤ
ਸੱਚ ਦੀ ਸਦਾ ਜਿੱਤ ਹੁੰਦੀ ਹੈ ਤੇ ਝੂਠ ਨੂੰ ਇਕ ਨਾ ਇਕ ਦਿਨ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਝੂਠ ਥੋੜ੍ਹੀ ਦੇਰ ਲਈ ਸੁੱਖ ਜ਼ਰੂਰ ਦੇ ਸਕਦਾ ਹੈ ਪਰ ਅਖ਼ੀਰ ਉਸ ਨੂੰ ਸੱਚ ਦੇ ਸਾਹਮਣੇ ਨਤਮਸਤਕ ਹੋਣਾ ਪੈਂਦਾ ਹੈ। ਮਰਿਆਦਾ ਪਰਸ਼ੋਤਮ ਭਗਵਾਨ ਰਾਮ ਨੂੰ ਅਨੇਕ ਵਾਰ ਝੂਠ ਦੇ ਸਹਾਰੇ ਨਿਰ-ਉਤਸ਼ਾਹਤ ਕਰਨ ਦਾ ਕੰਮ ਕੀਤਾ ਗਿਆ ਪਰ ਅੰਤ ਵਿਚ ਹਰ ਝੂਠ ਉਨ੍ਹਾਂ ਅੱਗੇ ਹਾਰ ਗਿਆ। ਉਹ ਪਹਿਲੇ ਝੂਠ ਦੇ ਸ਼ਿਕਾਰ ਤਾਂ ਅਯੁੱਧਿਆ ਵਿਚ ਹੀ ਹੋਏ।
Publish Date: Fri, 22 May 2026 10:41 PM (IST)
Updated Date: Sat, 23 May 2026 06:00 AM (IST)

ਸੱਚ ਦੀ ਸਦਾ ਜਿੱਤ ਹੁੰਦੀ ਹੈ ਤੇ ਝੂਠ ਨੂੰ ਇਕ ਨਾ ਇਕ ਦਿਨ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਝੂਠ ਥੋੜ੍ਹੀ ਦੇਰ ਲਈ ਸੁੱਖ ਜ਼ਰੂਰ ਦੇ ਸਕਦਾ ਹੈ ਪਰ ਅਖ਼ੀਰ ਉਸ ਨੂੰ ਸੱਚ ਦੇ ਸਾਹਮਣੇ ਨਤਮਸਤਕ ਹੋਣਾ ਪੈਂਦਾ ਹੈ। ਮਰਿਆਦਾ ਪਰਸ਼ੋਤਮ ਭਗਵਾਨ ਰਾਮ ਨੂੰ ਅਨੇਕ ਵਾਰ ਝੂਠ ਦੇ ਸਹਾਰੇ ਨਿਰ-ਉਤਸ਼ਾਹਤ ਕਰਨ ਦਾ ਕੰਮ ਕੀਤਾ ਗਿਆ ਪਰ ਅੰਤ ਵਿਚ ਹਰ ਝੂਠ ਉਨ੍ਹਾਂ ਅੱਗੇ ਹਾਰ ਗਿਆ। ਉਹ ਪਹਿਲੇ ਝੂਠ ਦੇ ਸ਼ਿਕਾਰ ਤਾਂ ਅਯੁੱਧਿਆ ਵਿਚ ਹੀ ਹੋਏ। ਕੈਕੇਈ ਨੇ ਕਿਸ ਤਰ੍ਹਾਂ ਉਨ੍ਹਾਂ ਨੂੰ ਬਨਵਾਸ ਲਈ ਰਾਜਾ ਦਸ਼ਰਥ ਨੂੰ ਮਜਬੂਰ ਕੀਤਾ। ਉਹ ਬਨਵਾਸ ਲਈ ਨਿਕਲੇ ਤਾਂ ਸਿਰਫ਼ ਤਿੰਨ ਲੋਕ ਹੀ ਸਨ। ਵਣ ਵਿਚ ਮਾਰੀਚ ਹਿਰਨ ਦੇ ਭੇਸ ਵਿਚ ਸ੍ਰੀਰਾਮ ਨੂੰ ਦੂਰ ਤੱਕ ਲੈ ਗਿਆ ਅਤੇ ਝੂਠ ਦਾ ਸਹਾਰਾ ਲੈ ਕੇ ਲਛਮਣ ਨੂੰ ਸੀਤਾ ਜੀ ਤੋਂ ਅਲੱਗ ਕਰ ਦਿੱਤਾ ਤੇ ਰਾਵਣ ਨੇ ਸੀਤਾ ਜੀ ਦਾ ਹਰਨ ਕਰ ਲਿਆ ਪਰ ਸ੍ਰੀਰਾਮ ਹਿੰਮਤ ਨਹੀਂ ਹਾਰੇ ਤੇ ਵਣ ਵਿਚ ਹੀ ਵਾਨਰਾਂ ਦੀ ਸੈਨਾ ਬਣਾਈ ਅਤੇ ਝੂਠੇ ਰਾਵਣ ਦਾ ਖ਼ਾਤਮਾ ਕੀਤਾ। ਮਹਾਭਾਰਤ ਵਿਚ ਵੀ ਧ੍ਰਿਤਰਾਸ਼ਟਰ ਪੁੱਤਰ ਦੁਰਯੋਧਨ ਨੇ ਦ੍ਰੌਪਦੀ ਨੂੰ ਅਪਮਾਨਤ ਕਰਨਾ ਚਾਹਿਆ ਪਰ ਉਸ ਦੀ ਮਾੜੀ ਮਨਸ਼ਾ ਨੂੰ ਸ੍ਰੀਕ੍ਰਿਸ਼ਨ ਨੇ ਨਾਕਾਮ ਕਰ ਦਿੱਤਾ। ਅਖ਼ੀਰ ਕੌਰਵਾਂ ਤੇ ਪਾਂਡਵਾਂ ਦਾ ਯੁੱਧ ਹੋਇਆ। ਦੁਰਯੋਧਨ ਵੱਲ ਇਕ ਤਰਫ਼ ਯੋਧਾ ਸਨ। ਇੱਥੋਂ ਤੱਕ ਕਿ ਭੀਸ਼ਮ ਪਿਤਾਮਾ ਵੀ ਕੌਰਵ ਸੈਨਾ ਦੇ ਨਾਲ ਹੀ ਸਨ ਪਰ ਸੱਚ ਦੇ ਪ੍ਰਤੀਕ ਸ੍ਰੀਕ੍ਰਿਸ਼ਨ ਪਾਂਡਵਾਂ ਦੇ ਸੱਚ ਦੇ ਰੱਥ ਦੇ ਸਾਰਥੀ ਬਣੇ ਅਤੇ ਉਨ੍ਹਾਂ ਦੇ ਮਾਰਗਦਰਸ਼ਨ ਵਿਚ ਹੀ ਦੁਰਯੋਧਨ ਅਤੇ ਅਧਰਮ ਦੇ ਰਸਤੇ ’ਤੇ ਚੱਲ ਰਹੇ ਉਸ ਦੇ ਪੂਰੇ ਖੇਮੇ ਨੂੰ ਖ਼ਤਮ ਕਰ ਦਿੱਤਾ ਗਿਆ। ਇਸੇ ਤਰ੍ਹਾਂ ਝੂਠੇ ਹਿਰਣਕਸ਼ਿਅਪ ਨੂੰ ਆਪਣੇ ਹੀ ਪੁੱਤਰ ਪ੍ਰਹਲਾਦ ਕਾਰਨ ਹਾਰਨਾ ਪਿਆ ਸੀ। ਇਸ ਲਈ ਹਮੇਸ਼ਾ ਸੱਚ ਦੇ ਸਹਾਰੇ ਹੀ ਰਹਿਣਾ ਚਾਹੀਦਾ ਹੈ। ਇਕ ਝੂਠ ਬੋਲਣ ਨਾਲ ਸਾਡੇ ਸੈਂਕੜੇ ਪੁੰਨ ਕਰਮ ਨਸ਼ਟ ਹੁੰਦੇ ਹਨ, ਜਦਕਿ ਸੱਚ ਦੇ ਸਹਾਰੇ ਰਹਿਣ ’ਤੇ ਮਨ ਹਮੇਸ਼ਾ ਮਜ਼ਬੂਤ ਰਹਿੰਦਾ ਹੈ, ਓਥੇ ਹੀ ਝੂਠੇ ਵਿਅਕਤੀ ਦਾ ਮਨ ਹਮੇਸ਼ਾ ਭੈਅ ਵਿਚ ਰਹਿੰਦਾ ਹੈ। ਜੀਵਨ ਦੀ ਸਭ ਤੋਂ ਕਸ਼ਟਦਾਈ ਸਥਿਤੀ ਹੈ ਕਿ ਮਨ ਹਮੇਸ਼ਾ ਡਰਿਆ ਜਿਹਾ ਰਹਿਣ ਲੱਗੇ ਤਾਂ ਹਰ ਕੰਮ ਵਿਚ ਅਸਫਲਤਾ ਮਿਲਦੀ ਹੈ। ਚੇਤੇ ਰਹੇ ਕਿ ਸੱਚ ਹੀ ਸ਼ਕਤੀ ਦਾ ਆਧਾਰ ਹੈ।