ਕੁਝ ਛੋਟੇ-ਛੋਟੇ ਕੰਮ ਜਿਨ੍ਹਾਂ ਨੂੰ ਅਸੀਂ ਅਕਸਰ ਅਣਦੇਖਾ ਕਰ ਦਿੰਦੇ ਹਾਂ, ਉਹ ਹੌਲੀ-ਹੌਲੀ ਘਰ ਵਿਚ ਗਰੀਬੀ ਤੇ ਤਣਾਅ ਨੂੰ ਵਧਾ ਦਿੰਦੇ ਹਨ। ਅਜਿਹੇ ਵਿੱਚ ਇਹ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਕੰਮਾਂ ਦੀ ਪਛਾਣ ਕਰ ਕੇ ਇਨ੍ਹਾਂ ਤੋਂ ਦੂਰੀ ਬਣਾ ਲਈਏ ਤਾਂ ਜੋ ਜੀਵਨ ਸੁਖ ਅਤੇ ਸ਼ਾਂਤੀ ਨਾਲ ਬੀਤੇ।

ਧਰਮ ਡੈਸਕ, ਨਵੀਂ ਦਿੱਲੀ : ਵਾਸਤੂ ਸ਼ਾਸਤਰ (Vastu Tips) ਤੇ ਜੋਤਿਸ਼ ਅਨੁਸਾਰ ਸਾਡੇ ਕੁਝ ਕੰਮ ਸਾਡੀ ਕਿਸਮਤ ਨੂੰ ਪ੍ਰਭਾਵਿਤ ਕਰ ਸਕਦੇ ਹਨ। ਕੁਝ ਛੋਟੇ-ਛੋਟੇ ਕੰਮ ਜਿਨ੍ਹਾਂ ਨੂੰ ਅਸੀਂ ਅਕਸਰ ਅਣਦੇਖਾ ਕਰ ਦਿੰਦੇ ਹਾਂ, ਉਹ ਹੌਲੀ-ਹੌਲੀ ਘਰ ਵਿਚ ਗਰੀਬੀ ਤੇ ਤਣਾਅ ਨੂੰ ਵਧਾ ਦਿੰਦੇ ਹਨ। ਅਜਿਹੇ ਵਿੱਚ ਇਹ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਕੰਮਾਂ ਦੀ ਪਛਾਣ ਕਰ ਕੇ ਇਨ੍ਹਾਂ ਤੋਂ ਦੂਰੀ ਬਣਾ ਲਈਏ ਤਾਂ ਜੋ ਜੀਵਨ ਸੁਖ ਅਤੇ ਸ਼ਾਂਤੀ ਨਾਲ ਬੀਤੇ।
ਕਈ ਲੋਕਾਂ ਦੀ ਇਹ ਆਦਤ ਹੁੰਦੀ ਹੈ ਕਿ ਉਹ ਰਾਤ ਦੇ ਸਮੇਂ ਸਿੰਕ 'ਚ ਜੂਠੇ ਭਾਂਡੇ ਛੱਡ ਦਿੰਦੇ ਹਨ। ਪਰ ਵਾਸਤੂ ਦੀ ਦ੍ਰਿਸ਼ਟੀ ਤੋਂ ਅਜਿਹਾ ਕਰਨਾ ਬਿਲਕੁਲ ਵੀ ਠੀਕ ਨਹੀਂ ਮੰਨਿਆ ਗਿਆ। ਅਜਿਹਾ ਕਰਨ ਨਾਲ ਮਾਂ ਲਕਸ਼ਮੀ ਤੁਹਾਡੇ ਤੋਂ ਨਾਰਾਜ਼ ਹੋ ਸਕਦੀ ਹੈ, ਜਿਸ ਕਾਰਨ ਤੁਹਾਨੂੰ ਧਨ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਆਪਣੀ ਇਸ ਆਦਤ ਵਿੱਚ ਜਲਦੀ ਤੋਂ ਜਲਦੀ ਸੁਧਾਰ ਕਰ ਲਓ, ਤਾਂ ਜੋ ਤੁਹਾਡੇ ਪਰਿਵਾਰ 'ਤੇ ਧਨ ਦੀ ਬਰਕਤ ਬਣੀ ਰਹੇ।
ਕਈ ਲੋਕ ਘਰ ਦੇ ਮੇਨ ਗੇਟ (ਮੁੱਖ ਦਰਵਾਜ਼ੇ) ਦੇ ਸਾਹਮਣੇ ਕੂੜੇਦਾਨ ਜਾਂ ਫਿਰ ਜੁੱਤੀਆਂ-ਚੱਪਲਾਂ ਦਾ ਰੈਕ ਰੱਖ ਦਿੰਦੇ ਹਨ। ਵਾਸਤੂ ਅਨੁਸਾਰ, ਮੁੱਖ ਦਰਵਾਜ਼ੇ ਤੋਂ ਹੀ ਧਨ ਦੀ ਦੇਵੀ ਲਕਸ਼ਮੀ ਤੇ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ। ਅਜਿਹੇ 'ਚ ਇਹ ਜ਼ਰੂਰੀ ਹੈ ਕਿ ਤੁਸੀਂ ਮੁੱਖ ਦਰਵਾਜ਼ੇ ਦੀ ਸਾਫ਼-ਸਫ਼ਾਈ ਦਾ ਧਿਆਨ ਰੱਖੋ। ਜੇਕਰ ਇੱਥੇ ਗੰਦਗੀ ਹੈ ਤਾਂ ਇਸ ਨਾਲ ਤੁਹਾਡੀ ਖੁਸ਼ਕਿਸਮਤੀ, ਬਦਕਿਸਮਤੀ 'ਚ ਬਦਲ ਸਕਦੀ ਹੈ। ਚੰਗੀ ਕਿਸਮਤ ਨੂੰ ਆਕਰਸ਼ਿਤ ਕਰਨ ਲਈ ਤੁਸੀਂ ਰੋਜ਼ਾਨਾ ਸ਼ਾਮ ਦੇ ਸਮੇਂ ਮੁੱਖ ਦਰਵਾਜ਼ੇ ਦੇ ਕੋਲ ਦੀਵਾ ਵੀ ਜਗਾ ਸਕਦੇ ਹੋ।
ਜੇਕਰ ਤੁਹਾਡੇ ਘਰ 'ਚ ਟੁੱਟਿਆ ਹੋਇਆ ਸ਼ੀਸ਼ਾ ਜਾਂ ਬੰਦ ਘੜੀ ਮੌਜੂਦ ਹੈ ਤਾਂ ਇਹ ਵੀ ਤੁਹਾਡੀ ਤਰੱਕੀ ਵਿੱਚ ਰੁਕਾਵਟ ਦਾ ਕੰਮ ਕਰਦੀ ਹੈ। ਇਸ ਲਈ ਬੰਦ ਘੜੀ ਨੂੰ ਤੁਰੰਤ ਠੀਕ ਕਰਵਾਓ ਜਾਂ ਹਟਾ ਦਿਓ ਅਤੇ ਟੁੱਟੇ ਹੋਏ ਕੱਚ ਨੂੰ ਘਰ ਤੋਂ ਬਾਹਰ ਕਰ ਦਿਓ। ਉੱਥੇ ਹੀ ਜੇਕਰ ਤੁਸੀਂ ਤੁਲਸੀ ਦੇ ਪੌਦੇ ਦੇ ਕੋਲ ਝਾੜੂ, ਕੂੜੇਦਾਨ ਜਾਂ ਜੁੱਤੀਆਂ-ਚੱਪਲਾਂ ਰੱਖਦੇ ਹੋ, ਤਾਂ ਇਸ ਨਾਲ ਵੀ ਤੁਹਾਨੂੰ ਮਾਂ ਲਕਸ਼ਮੀ ਦੀ ਨਾਰਾਜ਼ਗੀ ਝੱਲਣੀ ਪੈ ਸਕਦੀ ਹੈ।
ਹਿੰਦੂ ਧਰਮ ਦੀਆਂ ਮਾਨਤਾਵਾਂ ਅਨੁਸਾਰ ਸ਼ਾਮ ਦੇ ਵੇਲੇ (ਸੰਧਿਆ ਕਾਲ) ਲਕਸ਼ਮੀ ਜੀ ਦਾ ਆਗਮਨ ਹੁੰਦਾ ਹੈ। ਅਜਿਹੇ ਵਿੱਚ ਜੇਕਰ ਤੁਸੀਂ ਇਸ ਸਮੇਂ ਘਰ ਵਿੱਚ ਝਾੜੂ-ਪੋਚਾ ਕਰਦੇ ਹੋ ਤਾਂ ਇਸ ਨਾਲ ਘਰ ਦੀ ਬਰਕਤ ਬਾਹਰ ਚਲੀ ਜਾਂਦੀ ਹੈ। ਨਾਲ ਹੀ ਬਿਸਤਰ 'ਤੇ ਬੈਠ ਕੇ ਖਾਣਾ ਖਾਣ ਦੀ ਗਲਤੀ ਵੀ ਨਹੀਂ ਕਰਨੀ ਚਾਹੀਦੀ। ਅਜਿਹਾ ਕਰਨ ਨਾਲ ਰਾਹੂ ਦੋਸ਼ ਵਧਦਾ ਹੈ, ਜਿਸ ਨਾਲ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ (ਸੂਝ-ਬੂਝ) ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।