- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਸਤੂ ਸ਼ਾਸਤਰ ਦੀ ਮੰਨੀਏ ਤਾਂ ਘਰ ਵਿਚ ਕਦੇ ਵੀ ਯੁੱਧ ਵਾਲੀਆਂ ਤਸਵੀਰਾਂ, ਰੋਂਦੇ ਹੋਏ ਲੋਕ, ਕੰਡੇਦਾਰ ਪੌਦੇ, ਜੰਗਲੀ ਜਾਨਵਰ ਜਾਂ ਡੁੱਬਦੇ ਹੋਏ ਜਹਾਜ਼ ਦੀਆਂ ਤਸਵੀਰਾਂ ਨਹੀਂ ਲਗਾਉਣੀਆਂ ਚਾਹੀਦੀਆਂ। ਇਹ ਚੀਜ਼ਾਂ ਘਰ ਵਿੱਚ ਉਦਾਸੀ ਅਤੇ ਨਕਾਰਾਤਮਕਤਾ ਲਿਆਉਂਦੀਆਂ ਹਨ।

ਧਰਮ ਡੈਸਕ, ਨਵੀਂ ਦਿੱਲੀ : ਲਿਵਿੰਗ ਰੂਮ ਘਰ ਦਾ ਉਹ ਹਿੱਸਾ ਹੁੰਦਾ ਹੈ ਜਿੱਥੇ ਅਸੀਂ ਸਭ ਤੋਂ ਵੱਧ ਸਮਾਂ ਬਿਤਾਉਂਦੇ ਹਾਂ। ਇਸੇ ਜਗ੍ਹਾ ਅਸੀਂ ਮਹਿਮਾਨਾਂ ਦਾ ਸਵਾਗਤ ਵੀ ਕਰਦੇ ਹਾਂ। ਵਾਸਤੂ ਸ਼ਾਸਤਰ ਅਨੁਸਾਰ, ਇਸ ਕਮਰੇ ਦੀਆਂ ਕੰਧਾਂ 'ਤੇ ਲੱਗੀਆਂ ਤਸਵੀਰਾਂ ਨਾ ਸਿਰਫ਼ ਘਰ ਦੀ ਖ਼ੂਬਸੂਰਤੀ ਵਧਾਉਂਦੀਆਂ ਹਨ, ਸਗੋਂ ਸਾਡੇ ਜੀਵਨ ਅਤੇ ਸੋਚ 'ਤੇ ਵੀ ਡੂੰਘਾ ਅਸਰ ਪਾਉਂਦੀਆਂ ਹਨ।ਜੇਕਰ ਸਹੀ ਦਿਸ਼ਾ 'ਚ ਸਹੀ ਤਸਵੀਰ ਲੱਗੀ ਹੋਵੇ ਤਾਂ ਘਰ ਵਿਚ ਖ਼ੁਸ਼ਹਾਲੀ ਆਉਂਦੀ ਹੈ। ਉੱਥੇ ਹੀ, ਗਲਤ ਤਸਵੀਰ ਤਣਾਅ ਦਾ ਕਾਰਨ ਬਣ ਸਕਦੀ ਹੈ। ਆਓ ਜਾਣਦੇ ਹਾਂ ਵਾਸਤੂ ਸ਼ਾਸਤਰ ਅਨੁਸਾਰ, ਲਿਵਿੰਗ ਰੂਮ ਲਈ ਕਿਹੜੀਆਂ ਤਸਵੀਰਾਂ ਸਭ ਤੋਂ ਸ਼ੁਭ ਮੰਨੀਆਂ ਜਾਂਦੀਆਂ ਹਨ:
ਵਾਸਤੂ ਸ਼ਾਸਤਰ 'ਚ ਸੱਤ ਦੌੜਦੇ ਹੋਏ ਘੋੜਿਆਂ ਦੀ ਤਸਵੀਰ ਨੂੰ ਬਹੁਤ ਪ੍ਰਭਾਵਸ਼ਾਲੀ ਮੰਨਿਆ ਗਿਆ ਹੈ। ਘੋੜੇ ਊਰਜਾ, ਗਤੀ ਤੇ ਸਫਲਤਾ ਦਾ ਪ੍ਰਤੀਕ ਹੁੰਦੇ ਹਨ।
ਇਸ ਨੂੰ ਲਗਾਉਣ ਨਾਲ ਕਰੀਅਰ ਅਤੇ ਬਿਜ਼ਨੈੱਸ 'ਚ ਤਰੱਕੀ ਦੇ ਰਾਹ ਖੁੱਲ੍ਹਦੇ ਹਨ।
ਇਸ ਨੂੰ ਹਮੇਸ਼ਾ ਲਿਵਿੰਗ ਰੂਮ ਦੀ ਪੂਰਬੀ ਕੰਧ 'ਤੇ ਲਗਾਉਣਾ ਚਾਹੀਦਾ ਹੈ। ਧਿਆਨ ਰਹੇ ਕਿ ਘੋੜਿਆਂ ਦਾ ਮੂੰਹ ਘਰ ਦੇ ਅੰਦਰ ਵੱਲ ਹੋਣਾ ਚਾਹੀਦਾ ਹੈ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਘਰ ਵਿਚ ਪੈਸਿਆਂ ਦੀ ਤੰਗੀ ਨਾ ਰਹੇ ਤਾਂ ਵਗਦੇ ਪਾਣੀ ਜਾਂ ਝਰਨੇ ਦੀ ਤਸਵੀਰ ਲਗਾਉਣਾ ਬਹੁਤ ਚੰਗਾ ਹੁੰਦਾ ਹੈ। ਵਾਸਤੂ ਗ੍ਰੰਥਾਂ ਅਨੁਸਾਰ ਪਾਣੀ ਦਾ ਵਹਾਅ ਸਕਾਰਾਤਮਕ ਊਰਜਾ ਅਤੇ ਧਨ ਦੇ ਪ੍ਰਵਾਹ ਨੂੰ ਦਰਸਾਉਂਦਾ ਹੈ।
ਅਜਿਹੀਆਂ ਤਸਵੀਰਾਂ ਲਈ ਉੱਤਰ ਜਾਂ ਉੱਤਰ-ਪੂਰਬ (ਈਸ਼ਾਨ ਕੋਣ) ਦਿਸ਼ਾ ਸਭ ਤੋਂ ਉੱਤਮ ਹੈ। ਬਸ ਇਹ ਧਿਆਨ ਰੱਖੋ ਕਿ ਪਾਣੀ ਦਾ ਵਹਾਅ ਘਰ ਦੇ ਬਾਹਰ ਵੱਲ ਨਾ ਹੋਵੇ।
ਲਿਵਿੰਗ ਰੂਮ 'ਚ ਦੱਖਣ ਜਾਂ ਪੱਛਮ ਦੀ ਕੰਧ 'ਤੇ ਪਹਾੜਾਂ ਜਾਂ ਲੈਂਡਸਕੇਪ ਦੀ ਫੋਟੋ ਲਗਾਉਣਾ ਸ਼ੁਭ ਹੁੰਦਾ ਹੈ।
ਪਹਾੜ ਸਥਿਰਤਾ ਤੇ ਆਤਮ-ਵਿਸ਼ਵਾਸ ਦਾ ਪ੍ਰਤੀਕ ਹਨ। ਇਹ ਘਰ ਦੇ ਮੁਖੀ ਨੂੰ ਮਾਨਸਿਕ ਮਜ਼ਬੂਤੀ ਪ੍ਰਦਾਨ ਕਰਦੇ ਹਨ ਅਤੇ ਜੀਵਨ ਵਿੱਚ ਠਹਿਰਾਅ ਲਿਆਉਂਦੇ ਹਨ।
ਖਿੜੇ ਹੋਏ ਫੁੱਲ, ਹਰੇ-ਭਰੇ ਜੰਗਲ ਜਾਂ ਚੜ੍ਹਦੇ ਹੋਏ ਸੂਰਜ ਦੀ ਤਸਵੀਰ ਮਨ ਨੂੰ ਸ਼ਾਂਤੀ ਦਿੰਦੀ ਹੈ।
ਇਹ ਘਰ ਦੇ ਮੈਂਬਰਾਂ ਵਿਚਕਾਰ ਚਿੜਚਿੜਾਪਨ ਘੱਟ ਕਰਦੀ ਹੈ ਤੇ ਰਿਸ਼ਤਿਆਂ 'ਚ ਮਿਠਾਸ ਲਿਆਉਂਦੀ ਹੈ। ਚੜ੍ਹਦਾ ਸੂਰਜ ਚੰਗੀ ਸਿਹਤ ਤੇ ਨਵੀਂ ਸ਼ੁਰੂਆਤ ਦਾ ਸੰਕੇਤ ਦਿੰਦਾ ਹੈ।
ਵਾਸਤੂ ਸ਼ਾਸਤਰ ਦੀ ਮੰਨੀਏ ਤਾਂ ਘਰ ਵਿਚ ਕਦੇ ਵੀ ਯੁੱਧ ਵਾਲੀਆਂ ਤਸਵੀਰਾਂ, ਰੋਂਦੇ ਹੋਏ ਲੋਕ, ਕੰਡੇਦਾਰ ਪੌਦੇ, ਜੰਗਲੀ ਜਾਨਵਰ ਜਾਂ ਡੁੱਬਦੇ ਹੋਏ ਜਹਾਜ਼ ਦੀਆਂ ਤਸਵੀਰਾਂ ਨਹੀਂ ਲਗਾਉਣੀਆਂ ਚਾਹੀਦੀਆਂ। ਇਹ ਚੀਜ਼ਾਂ ਘਰ ਵਿੱਚ ਉਦਾਸੀ ਅਤੇ ਨਕਾਰਾਤਮਕਤਾ ਲਿਆਉਂਦੀਆਂ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।