- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Hindu Dharm 'ਚ ਤੁਲਸੀ ਦੇ ਪੌਦੇ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਜੇਕਰ ਤੁਹਾਡੇ ਘਰ ਵਿਚ ਸੁੱਕਿਆ ਹੋਇਆ ਤੁਲਸੀ ਦਾ ਪੌਦਾ ਹੈ ਤਾਂ ਵਾਸਤੂ ਸ਼ਾਸਤਰ 'ਚ ਇਸਨੂੰ ਬਿਲਕੁਲ ਵੀ ਸ਼ੁਭ ਨਹੀਂ ਮੰਨਿਆ ਗਿਆ। ਇਸ ਨਾਲ ਘਰ ਵਿਚ ਨੈਗੇਟਿਵਿਟੀ ਵੱਧ ਸਕਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਵਾਸਤੂ ਸ਼ਾਸਤਰ ਦੇ ਨਿਯਮਾਂ ਦਾ ਧਿਆਨ ਰੱਖਣ ਨਾਲ ਘਰ ਵਿਚ ਸੁੱਖ ਤੇ ਖੁਸ਼ਹਾਲੀ 'ਚ ਵਾਧਾ ਹੁੰਦਾ ਹੈ। ਨਾਲ ਹੀ ਵਾਸਤੂ ਸ਼ਾਸਤਰ (vastu tips in Punjabi) 'ਚ ਇਹ ਮੰਨਿਆ ਗਿਆ ਹੈ ਕਿ ਤੁਹਾਡੇ ਘਰ ਵਿਚ ਰੱਖੀਆਂ ਹੋਈਆਂ ਕੁਝ ਚੀਜ਼ਾਂ ਨੈਗੇਟਿਵ ਐਨਰਜੀ ਨੂੰ ਉਤਸਾਹਤ ਕਰਦੀਆਂ ਹਨ। ਇਸਲਈ ਜਿੰਨਾ ਜਲਦੀ ਹੋ ਸਕੇ ਇਨ੍ਹਾਂ ਚੀਜ਼ਾਂ ਨੂੰ ਘਰ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ ਤਾਂਕਿ ਘਰ ਵਿਚ ਮੌਜੂਦ ਨਕਾਰਾਤਮਕਤਾ ਨੂੰ ਦੂਰ ਕੀਤਾ ਜਾ ਸਕੇ।
ਵਾਸਤੂ ਅਨੁਸਾਰ ਘਰ ਵਿਚ ਕਦੇ ਵੀ ਫਾਲਤੂ ਦਾ ਸਾਮਾਨ ਜਿਵੇਂ ਪੁਰਾਣੇ ਤੇ ਬੇਕਾਰ ਪਿਆ ਇਲੈਕਟ੍ਰਾਨਿਕ ਸਾਮਾਨ, ਕਬਾੜ ਤੇ ਜੁੱਤੇ-ਚੱਪਲ ਆਦਿ ਇਕੱਠਾ ਨਹੀਂ ਕਰਨਾ ਚਾਹੀਦਾ। ਇਸ ਨਾਲ ਘਰ-ਪਰਿਵਾਰ 'ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਇਸ ਦੇ ਨਾਲ ਹੀ ਵਾਸਤੂ 'ਚ ਖਰਾਬ ਜਾਂ ਬੰਦ ਘੜੀ ਨੂੰ ਘਰ 'ਚ ਰੱਖਣਾ ਵੀ ਚੰਗਾ ਨਹੀਂ ਮੰਨਿਆ ਜਾਂਦਾ। ਇਸਦਾ ਪ੍ਰਭਾਵ ਤੁਹਾਡੀ ਆਰਥਿਕ ਸਥਿਤੀ 'ਤੇ ਵੀ ਪੈ ਸਕਦਾ ਹੈ। ਇਸਲਈ ਸੁੱਖ-ਸ਼ਾਂਤੀ ਬਣਾਈ ਰੱਖਣ ਲਈ ਇਨ੍ਹਾਂ ਚੀਜ਼ਾਂ ਨੂੰ ਘਰ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ।
ਵਾਸਤੂ ਸ਼ਾਸਤਰ 'ਚ ਮੰਨਿਆ ਗਿਆ ਹੈ ਕਿ ਤੁਹਾਨੂੰ ਘਰ ਵਿਚ ਟੁੱਟੀਆਂ ਹੋਈਆਂ ਜਾਂ ਖੰਡਿਤ ਮੂਰਤੀਆਂ ਨਹੀਂ ਰੱਖਣੀਆਂ ਚਾਹੀਦੀਆਂ, ਕਿਉਂਕਿ ਇਸ ਨਾਲ ਨਕਾਰਾਤਮਕ ਊਰਜਾ ਨੂੰ ਉਤਸਾਹ ਮਿਲਦਾ ਹੈ, ਜਿਸਦਾ ਸਿੱਧਾ ਅਸਰ ਪਰਿਵਾਰ ਦੀ ਸੁੱਖ-ਸ਼ਾਂਤੀ 'ਤੇ ਪੈਂਦਾ ਹੈ। ਅਜਿਹੇ 'ਚ ਇਨ੍ਹਾਂ ਖੰਡਿਤ ਮੂਰਤੀਆਂ ਨੂੰ ਕਿਸੇ ਵਗਦੀ ਹੋਈ ਜਲ ਪ੍ਰਵਾਹ ਕਰ ਦੇਣਾ ਚਾਹੀਦਾ ਹੈ। ਇਸਦੇ ਨਾਲ ਹੀ ਵਾਸਤੂ ਸ਼ਾਸਤਰ 'ਚ ਇਹ ਵੀ ਮੰਨਿਆ ਗਿਆ ਹੈ ਕਿ ਘਰ ਵਿੱਚ ਟੁੱਟਿਆ ਹੋਇਆ ਸ਼ੀਸ਼ਾ ਜਾਂ ਫਿਰ ਕੱਚ ਨਹੀਂ ਰੱਖਣਾ ਚਾਹੀਦਾ। ਇਸ ਨਾਲ ਵੀ ਘਰ ਦੀ ਸੁੱਖ-ਸ਼ਾਂਤੀ ਪ੍ਰਭਾਵਿਤ ਹੋ ਸਕਦੀ ਹੈ।
ਹਿੰਦੂ ਧਰਮ 'ਚ ਤੁਲਸੀ ਦੇ ਪੌਦੇ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਜੇਕਰ ਤੁਹਾਡੇ ਘਰ ਵਿਚ ਸੁੱਕਿਆ ਹੋਇਆ ਤੁਲਸੀ ਦਾ ਪੌਦਾ ਹੈ ਤਾਂ ਵਾਸਤੂ ਸ਼ਾਸਤਰ 'ਚ ਇਸਨੂੰ ਬਿਲਕੁਲ ਵੀ ਸ਼ੁੱਭ ਨਹੀਂ ਮੰਨਿਆ ਗਿਆ। ਇਸ ਨਾਲ ਘਰ ਵਿਚ ਨੈਗੇਟਿਵਿਟੀ ਵੱਧ ਸਕਦੀ ਹੈ। ਅਜਿਹੇ 'ਚ ਤੁਹਾਨੂੰ ਤੁਲਸੀ ਦੇ ਸੁੱਕੇ ਹੋਏ ਪੌਦੇ ਨੂੰ ਕਿਸੇ ਪਵਿੱਤਰ ਨਦੀ ਜਾਂ ਤਲਾਬ 'ਚ ਪ੍ਰਵਾਹਿਤ ਕਰ ਦੇਣਾ ਚਾਹੀਦਾ ਹੈ ਤੇ ਇਸਦੀ ਜਗ੍ਹਾ ਨਵਾਂ ਤੁਲਸੀ ਦਾ ਪੌਦਾ ਲਗਾਉਣਾ ਚਾਹੀਦਾ ਹੈ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ (ਸੂਝ-ਬੂਝ) ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।