Shani SadeSati Upay : ਇਹ ਲੱਛਣ ਦੱਸਦੇ ਹਨ ਕਿ ਸ਼ੁਰੂ ਹੋ ਚੁੱਕੀ ਹੈ ਸ਼ਨੀ ਦੀ ਸਾੜ੍ਹਸਤੀ, ਇੱਥੇ ਪੜ੍ਹੋ ਰਾਮਬਾਣ ਉਪਾਅ
ਸ਼ਨੀ ਦੀ ਸਾੜ੍ਹਸਤੀ ਦਾ ਪੜਾਅ ਕਈ ਲੋਕਾਂ ਲਈ ਬੇਹੱਦ ਕਸ਼ਟਦਾਈ ਸਾਬਤ ਹੁੰਦਾ ਹੈ। ਅਜਿਹੇ ਵਿਚ, ਆਓ ਇਸ ਲੇਖ ਵਿੱਚ ਤੁਹਾਨੂੰ ਦੱਸਦੇ ਹਾਂ ਸ਼ਨੀ ਦੀ ਸਾੜ੍ਹਸਤੀ ਦੇ ਮੁੱਖ ਲੱਛਣਾਂ ਤੇ ਅਸਰਦਾਰ ਉਪਾਵਾਂ ਬਾਰੇ।
Publish Date: Wed, 18 Mar 2026 03:38 PM (IST)
Updated Date: Wed, 18 Mar 2026 05:08 PM (IST)
ਧਰਮ ਡੈਸਕ, ਨਵੀਂ ਦਿੱਲੀ: ਜੋਤਿਸ਼ ਸ਼ਾਸਤਰ (Jyotish Shastra) ਅਨੁਸਾਰ, ਜਿਸ ਜਾਤਕ 'ਤੇ ਸ਼ਨੀ ਦੀ ਸਾੜ੍ਹਸਤੀ ਦਾ ਅਸਰ ਰਹਿੰਦਾ ਹੈ, ਉਸ ਨੂੰ ਜੀਵਨ ਵਿਚ ਪਰਿਵਾਰਕ ਤੇ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਨੀ ਦੀ ਸਾੜ੍ਹਸਤੀ ਦਾ ਪੜਾਅ ਕਈ ਲੋਕਾਂ ਲਈ ਬੇਹੱਦ ਕਸ਼ਟਦਾਈ ਸਾਬਤ ਹੁੰਦਾ ਹੈ। ਅਜਿਹੇ ਵਿਚ, ਆਓ ਇਸ ਲੇਖ ਵਿੱਚ ਤੁਹਾਨੂੰ ਦੱਸਦੇ ਹਾਂ ਸ਼ਨੀ ਦੀ ਸਾੜ੍ਹਸਤੀ ਦੇ ਮੁੱਖ ਲੱਛਣਾਂ ਤੇ ਅਸਰਦਾਰ ਉਪਾਵਾਂ ਬਾਰੇ।
ਸ਼ਨੀ ਦੀ ਸਾੜ੍ਹਸਤੀ ਦੇ ਮੁੱਖ ਲੱਛਣ
ਮਾਨਸਿਕ ਤਣਾਅ ਤੇ ਫੈਸਲਾ ਲੈਣ 'ਚ ਭੁਲੇਖੇ ਦੀ ਸਥਿਤੀ ਹੋਣਾ ਸ਼ਨੀ ਦੀ ਸਾੜ੍ਹਸਤੀ ਦਾ ਸੰਕੇਤ ਮੰਨਿਆ ਜਾਂਦਾ ਹੈ।
ਜੇਕਰ ਤੁਹਾਡੇ ਬਣਦੇ ਕੰਮ ਵਿਗੜ ਰਹੇ ਹਨ ਤਾਂ ਇਸ ਨੂੰ ਵੀ ਸ਼ਨੀ ਦੀ ਸਾਢੇ ਸਾਤੀ ਦਾ ਲੱਛਣ ਮੰਨਿਆ ਜਾਂਦਾ ਹੈ।
ਇਸ ਤੋਂ ਇਲਾਵਾ ਧਨ ਦੀ ਹਾਨੀ ਤੇ ਆਰਥਿਕ ਸਥਿਤੀ ਵਿੱਚ ਉਤਾਰ-ਚੜ੍ਹਾਅ ਦਾ ਹੋਣਾ।
ਰਿਸ਼ਤਿਆਂ 'ਚ ਅਣਬਣ ਹੋਣਾ।
ਘਰ-ਪਰਿਵਾਰ 'ਚ ਛੋਟੀਆਂ-ਛੋਟੀਆਂ ਗੱਲਾਂ 'ਤੇ ਵਾਦ-ਵਿਵਾਦ ਹੋਣਾ।
ਕਿਸੇ ਗੰਭੀਰ ਬਿਮਾਰੀ ਦਾ ਸਾਹਮਣਾ ਕਰਨਾ।
ਸ਼ਨੀ ਦੀ ਸਾੜ੍ਹਸਤੀ ਦੇ ਅਸਰਦਾਰ ਉਪਾਅ
- ਸ਼ਨੀ ਦੀ ਸਾਢੇ ਸਾਤੀ ਤੋਂ ਮੁਕਤੀ ਪਾਉਣ ਲਈ ਮੰਗਲਵਾਰ ਅਤੇ ਸ਼ਨੀਵਾਰ ਦੇ ਦਿਨ ਸੱਚੇ ਮਨ ਨਾਲ ਹਨੂਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ। ਧਾਰਮਿਕ ਮਾਨਤਾ ਅਨੁਸਾਰ, ਇਸ ਉਪਾਅ ਨੂੰ ਕਰਨ ਨਾਲ ਸਾਧਕ 'ਤੇ ਹਨੂਮਾਨ ਜੀ ਅਤੇ ਸ਼ਨੀਦੇਵ ਦੀ ਕਿਰਪਾ ਬਣੀ ਰਹਿੰਦੀ ਹੈ।
- ਇਸ ਤੋਂ ਇਲਾਵਾ ਸ਼ਨੀਵਾਰ ਦੀ ਸ਼ਾਮ ਨੂੰ ਸ਼ਨੀਦੇਵ ਦੀ ਪੂਜਾ-ਅਰਚਨਾ ਕਰੋ। ਇਸ ਦੌਰਾਨ ਸੱਚੇ ਮਨ ਨਾਲ ਸ਼ਨੀ ਦੇਵ ਦੇ ਬੀਜ ਮੰਤਰ 'ਓਮ ਪ੍ਰਾਂ ਪ੍ਰੀਂ ਪ੍ਰੌਂ ਸ: ਸ਼ਨੈਸ਼ਚਰਾਯ ਨਮ:' ਦਾ ਜਾਪ ਕਰੋ। ਮੰਨਿਆ ਜਾਂਦਾ ਹੈ ਕਿ ਇਸ ਨਾਲ ਸ਼ਨੀਦੇਵ ਪ੍ਰਸੰਨ ਹੁੰਦੇ ਹਨ।
- ਸ਼ਨੀ ਦੀ ਸਾੜ੍ਹਸਤੀ ਤੋਂ ਮੁਕਤੀ ਲਈ ਸ਼ਨੀਵਾਰ ਦੇ ਦਿਨ ਪਿੱਪਲ ਦੀ ਪੂਜਾ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਸ਼ਾਮ ਨੂੰ ਪਿੱਪਲ ਦੇ ਰੁੱਖ ਹੇਠਾਂ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ ਅਤੇ ਰੁੱਖ ਦੀ 7 ਜਾਂ 11 ਵਾਰ ਪਰਿਕਰਮਾ ਕਰੋ।
- ਸ਼ਨੀ ਦਾ ਦੁਸ਼ਪ੍ਰਭਾਵ ਘੱਟ ਕਰਨ ਲਈ ਲੋੜਵੰਦਾਂ ਦੀ ਮਦਦ ਕਰੋ। ਸ਼ਨੀਵਾਰ ਨੂੰ ਕਾਲੇ ਤਿਲ, ਕਾਲਾ ਕੱਪੜਾ ਜਾਂ ਸਰ੍ਹੋਂ ਦੇ ਤੇਲ ਦਾ ਦਾਨ ਕਰੋ। ਇਸ ਨਾਲ ਜੀਵਨ ਵਿੱਚ ਸੁਖ-ਸ਼ਾਂਤੀ ਬਣੀ ਰਹਿੰਦੀ ਹੈ।
- ਸ਼ਨੀਵਾਰ ਦੇ ਦਿਨ ਕਾਲੇ ਕੁੱਤੇ ਨੂੰ ਤੇਲ ਵਾਲੀ ਰੋਟੀ ਖੁਆਓ ਅਤੇ ਪੰਛੀਆਂ ਲਈ ਦਾਣਾ ਜ਼ਰੂਰ ਪਾਓ। ਇਸ ਉਪਾਅ ਨੂੰ ਕਰਨ ਨਾਲ ਸਾਧਕ ਨੂੰ ਸ਼ੁਭ ਫਲ ਦੀ ਪ੍ਰਾਪਤੀ ਹੁੰਦੀ ਹੈ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ (ਸੂਝ-ਬੂਝ) ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।