ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਗੋਚਰ ਨਾਲ ਕੁਝ ਰਾਸ਼ੀਆਂ ਦੇ ਚੰਗੇ ਦਿਨਾਂ ਦੀ ਸ਼ੁਰੂਆਤ ਹੋਵੇਗੀ। ਆਓ, ਐਸਟ੍ਰੋਲੋਜ਼ਰ ਆਨੰਦ ਸਾਗਰ ਪਾਠਕ ਤੋਂ ਜਾਣਦੇ ਹਾਂ ਕਿ ਸੂਰਜ ਗੋਚਰ ਦਾ ਸਮਾਂ ਸਿੰਘ, ਕੰਨਿਆ, ਤੁਲਾ ਅਤੇ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਲਈ ਕਿਹੋ ਜਿਹਾ ਰਹੇਗਾ।

ਆਨੰਦ ਸਾਗਰ ਪਾਠਕ, ਐਸਟ੍ਰੋਪੱਤਰੀ : ਸੂਰਜ ਨੂੰ ਗ੍ਰਹਿਆਂ ਦਾ ਰਾਜਾ ਮੰਨਿਆ ਜਾਂਦਾ ਹੈ। ਜਦੋਂ ਸੂਰਜ ਆਪਣੀ ਚਾਲ ਵਿਚ ਬਦਲਾਅ ਕਰਦੇ ਹਨ ਤਾਂ ਰਾਸ਼ੀ ਪਰਿਵਰਤਨ ਦਾ ਪ੍ਰਭਾਵ ਸਾਰੀਆਂ ਰਾਸ਼ੀਆਂ ਦੇ ਜਾਤਕਾਂ 'ਤੇ ਪੈਂਦਾ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ, 14 ਅਪ੍ਰੈਲ ਨੂੰ ਸੂਰਜ ਮੀਨ ਰਾਸ਼ੀ 'ਚੋਂ ਨਿਕਲ ਕੇ ਮੇਖ ਰਾਸ਼ੀ 'ਚ ਪ੍ਰਵੇਸ਼ ਕਰਨਗੇ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਗੋਚਰ ਨਾਲ ਕੁਝ ਰਾਸ਼ੀਆਂ ਦੇ ਚੰਗੇ ਦਿਨਾਂ ਦੀ ਸ਼ੁਰੂਆਤ ਹੋਵੇਗੀ। ਆਓ, ਐਸਟ੍ਰੋਲੋਜ਼ਰ ਆਨੰਦ ਸਾਗਰ ਪਾਠਕ ਤੋਂ ਜਾਣਦੇ ਹਾਂ ਕਿ ਸੂਰਜ ਗੋਚਰ ਦਾ ਸਮਾਂ ਸਿੰਘ, ਕੰਨਿਆ, ਤੁਲਾ ਅਤੇ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਲਈ ਕਿਹੋ ਜਿਹਾ ਰਹੇਗਾ।
ਤੁਹਾਡੀ ਰਾਸ਼ੀ ਦੇ ਸਵਾਮੀ ਦਾ ਉੱਚਾ ਹੋਣਾ ਤੁਹਾਡੀ ਕਿਸਮਤ ਨੂੰ ਜਗਾਉਣ ਵਾਲਾ ਸਾਬਤ ਹੋਵੇਗਾ। ਰੁਕੇ ਹੋਏ ਕੰਮ ਹੁਣ ਵੱਡਿਆਂ ਦੇ ਸਹਿਯੋਗ ਨਾਲ ਪੂਰੇ ਹੋ ਸਕਦੇ ਹਨ। ਲੰਬੀ ਦੂਰੀ ਦੀਆਂ ਯਾਤਰਾਵਾਂ ਲਾਭਦਾਇਕ ਰਹਿਣਗੀਆਂ ਤੇ ਤੁਹਾਡੀ ਧਾਰਮਿਕ ਕੰਮਾਂ 'ਚ ਰੁਚੀ ਵਧੇਗੀ। ਸਮਾਜ ਵਿਚ ਤੁਹਾਡੀ ਪ੍ਰਤਿਸ਼ਠਾ ਵਧੇਗੀ ਅਤੇ ਤੁਸੀਂ ਆਪਣੀ ਨਿਡਰ ਸੋਚ ਨਾਲ ਜੀਵਨ ਵਿੱਚ ਸਹੀ ਫੈਸਲੇ ਲੈ ਸਕੋਗੇ।
ਉਪਾਅ: ਹਰ ਰੋਜ਼ ਸੂਰਜ ਦੇਵਤਾ ਨੂੰ ਜਲ ਅਰਪਿਤ ਕਰੋ। ਆਪਣੇ ਅਧਿਆਪਕਾਂ ਤੇ ਵੱਡਿਆਂ ਦਾ ਸਤਿਕਾਰ ਕਰੋ।
ਇਹ ਸਮਾਂ ਤੁਹਾਡੇ ਲਈ ਥੋੜ੍ਹਾ ਚੁਣੌਤੀਪੂਰਨ ਹੋ ਸਕਦਾ ਹੈ, ਇਸ ਲਈ ਸਿਹਤ ਨੂੰ ਲੈ ਕੇ ਲਾਪਰਵਾਹੀ ਬਿਲਕੁਲ ਨਾ ਵਰਤੋ। ਪੈਸੇ ਦੇ ਲੈਣ-ਦੇਣ 'ਚ ਬਹੁਤ ਸਾਵਧਾਨੀ ਰੱਖੋ ਅਤੇ ਕਿਸੇ ਵੀ ਅਣਜਾਣ ਵਿਅਕਤੀ 'ਤੇ ਭਰੋਸਾ ਨਾ ਕਰੋ। ਅਚਾਨਕ ਆਉਣ ਵਾਲੀਆਂ ਰੁਕਾਵਟਾਂ ਤੁਹਾਨੂੰ ਥੋੜ੍ਹਾ ਪਰੇਸ਼ਾਨ ਕਰ ਸਕਦੀਆਂ ਹਨ। ਆਪਣੀ ਬਾਣੀ 'ਤੇ ਸੰਜਮ ਰੱਖੋ, ਨਹੀਂ ਤਾਂ ਆਪਣਿਆਂ ਨਾਲ ਫਾਲਤੂ ਵਿਵਾਦ ਵਧ ਸਕਦੇ ਹਨ।
ਉਪਾਅ: ਐਤਵਾਰ ਨੂੰ ਕਣਕ ਦਾ ਦਾਨ ਕਰੋ। ਕੌੜੇ ਬੋਲ ਬੋਲਣ ਤੋਂ ਬਚੋ।
ਜੀਵਨ ਸਾਥੀ ਅਤੇ ਬਿਜ਼ਨੈੱਸ ਪਾਰਟਨਰ ਨਾਲ ਵਿਚਾਰਕ ਮਤਭੇਦ ਹੋਣ ਦੀ ਸੰਭਾਵਨਾ ਹੈ। ਸੂਰਜ ਦੀ ਊਰਜਾ ਤੁਹਾਡੇ ਅੰਦਰ ਹੰਕਾਰ ਵਧਾ ਸਕਦੀ ਹੈ ਜਿਸ ਨੂੰ ਕਾਬੂ 'ਚ ਰੱਖਣਾ ਜ਼ਰੂਰੀ ਹੈ। ਸਾਂਝੇਦਾਰੀ ਦੇ ਕੰਮਾਂ 'ਚ ਕੋਈ ਵੀ ਵੱਡਾ ਫੈਸਲਾ ਅਜੇ ਟਾਲ ਦੇਣਾ ਹੀ ਬਿਹਤਰ ਹੋਵੇਗਾ। ਗੱਲਬਾਤ 'ਚ ਨਰਮੀ ਵਰਤੋ ਤੇ ਦੂਜਿਆਂ ਦੇ ਨਜ਼ਰੀਏ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ ਤਾਂ ਜੋ ਸੰਤੁਲਨ ਬਣਿਆ ਰਹੇ।
ਉਪਾਅ: ਸੂਰਜ ਦੇਵਤਾ ਨੂੰ ਜਲ ਅਰਪਿਤ ਕਰੋ। ਰਿਸ਼ਤਿਆਂ 'ਚ ਸਬਰ ਬਣਾਈ ਰੱਖੋ।
ਸੂਰਜ ਦਾ ਇਹ ਗੋਚਰ ਤੁਹਾਨੂੰ ਵਿਰੋਧੀਆਂ 'ਤੇ ਭਾਰੀ ਬਣਾਏਗਾ। ਜੇਕਰ ਕੋਈ ਕਾਨੂੰਨੀ ਮਾਮਲਾ ਚੱਲ ਰਿਹਾ ਸੀ ਤਾਂ ਉਸ ਵਿਚ ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਪੁਰਾਣੀਆਂ ਬਿਮਾਰੀਆਂ ਤੋਂ ਰਾਹਤ ਮਿਲੇਗੀ ਤੇ ਤੁਸੀਂ ਆਪਣੇ ਆਪ ਨੂੰ ਊਰਜਾਵਾਨ ਮਹਿਸੂਸ ਕਰੋਗੇ। ਕਾਰਜ ਖੇਤਰ 'ਚ ਤੁਹਾਡੀ ਮਿਹਨਤ ਦੀ ਤਾਰੀਫ ਹੋਵੇਗੀ। ਚੁਣੌਤੀਆਂ ਨੂੰ ਪਾਰ ਕਰ ਕੇ ਅੱਗੇ ਵਧਣ ਲਈ ਇਹ ਸਮਾਂ ਬਹੁਤ ਹੀ ਅਨੁਕੂਲ ਅਤੇ ਪ੍ਰਭਾਵਸ਼ਾਲੀ ਹੈ।
ਉਪਾਅ: ਐਤਵਾਰ ਨੂੰ ਲਾਲ ਮਸਰਾਂ ਦੀ ਦਾਲ ਦਾ ਦਾਨ ਕਰੋ। ਆਪਣੀ ਰੂਟੀਨ 'ਚ ਅਨੁਸ਼ਾਸਨ ਬਣਾਈ ਰੱਖੋ।
ਲੇਖਕ : ਸ਼੍ਰੀ ਆਨੰਦ ਸਾਗਰ ਪਾਠਕ, astropatri.com, ਫੀਡਬੈਕ ਲਈ ਲਿਖੋ: hello@astropatri.com