- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਲਤ ਦਿਸ਼ਾ 'ਚ ਲੱਗਿਆ Calendar ਨਾ ਸਿਰਫ਼ ਤੁਹਾਡੀ ਤਰੱਕੀ ਨੂੰ ਰੋਕ ਸਕਦਾ ਹੈ ਸਗੋਂ ਘਰ ਵਿਚ ਤਣਾਅ ਤੇ ਸਿਹਤ ਸਬੰਧੀ ਮੁਸ਼ਕਲਾਂ ਵੀ ਲਿਆ ਸਕਦਾ ਹੈ। ਆਓ ਜਾਣਦੇ ਹਾਂ ਕੈਲੰਡਰ ਨਾਲ ਜੁੜੇ ਵਾਸਤੂ ਦੇ ਉਹ 5 ਨਿਯਮ ਜੋ ਤੁਹਾਡੀ ਕਿਸਮਤ ਬਦਲ ਸਕਦੇ ਹਨ।

ਵਾਸਤੂ ਸ਼ਾਸਤਰ 'ਚ ਘਰ ਦੀ ਹਰ ਛੋਟੀ-ਵੱਡੀ ਵਸਤੂ ਦੀ ਇਕ ਨਿਸ਼ਚਿਤ ਦਿਸ਼ਾ ਅਤੇ ਊਰਜਾ ਦੱਸੀ ਗਈ ਹੈ। ਕੈਲੰਡਰ ਹਰ ਘਰ ਵਿਚ ਹੁੰਦਾ ਹੈ, ਪਰ ਅਕਸਰ ਅਸੀਂ ਖਾਲੀ ਕੰਧ ਦੇਖ ਕੇ ਇਸਨੂੰ ਕਿਤੇ ਵੀ ਟੰਗ ਦਿੰਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਕੈਲੰਡਰ ਸਿਰਫ਼ ਤਰੀਕਾਂ ਦੇਖਣ ਦਾ ਜ਼ਰੀਆ ਨਹੀਂ ਸਗੋਂ ਇਹ ਤੁਹਾਡੇ ਸਮੇਂ ਅਤੇ ਤਰੱਕੀ ਦਾ ਪ੍ਰਤੀਕ ਹੈ?
ਗਲਤ ਦਿਸ਼ਾ 'ਚ ਲੱਗਿਆ ਕੈਲੰਡਰ ਨਾ ਸਿਰਫ਼ ਤੁਹਾਡੀ ਤਰੱਕੀ ਨੂੰ ਰੋਕ ਸਕਦਾ ਹੈ ਸਗੋਂ ਘਰ ਵਿਚ ਤਣਾਅ ਤੇ ਸਿਹਤ ਸਬੰਧੀ ਮੁਸ਼ਕਲਾਂ ਵੀ ਲਿਆ ਸਕਦਾ ਹੈ। ਆਓ ਜਾਣਦੇ ਹਾਂ ਕੈਲੰਡਰ ਨਾਲ ਜੁੜੇ ਵਾਸਤੂ ਦੇ ਉਹ 5 ਨਿਯਮ ਜੋ ਤੁਹਾਡੀ ਕਿਸਮਤ ਬਦਲ ਸਕਦੇ ਹਨ:
ਵਾਸਤੂ ਸ਼ਾਸਤਰ ਅਨੁਸਾਰ, ਕੈਲੰਡਰ ਨੂੰ ਕਦੇ ਵੀ ਦੱਖਣ ਦਿਸ਼ਾ (South) ਵਿੱਚ ਨਹੀਂ ਲਗਾਉਣਾ ਚਾਹੀਦਾ। ਦੱਖਣ ਦਿਸ਼ਾ ਨੂੰ 'ਠਹਿਰਾਅ' ਦੀ ਦਿਸ਼ਾ ਮੰਨਿਆ ਜਾਂਦਾ ਹੈ ਅਤੇ ਇਸ ਦੇ ਸਵਾਮੀ ਯਮਰਾਜ ਹਨ। ਜੇਕਰ ਤੁਸੀਂ ਇੱਥੇ ਕੈਲੰਡਰ ਲਗਾਉਂਦੇ ਹੋ ਤਾਂ ਇਹ ਪਰਿਵਾਰਕ ਮੈਂਬਰਾਂ ਦੀ ਤਰੱਕੀ 'ਚ ਰੁਕਾਵਟ ਪਾਉਂਦਾ ਹੈ। ਇਸ ਨਾਲ ਸਮਾਂ ਤੁਹਾਡੇ ਪੱਖ ਵਿੱਚ ਨਹੀਂ ਰਹਿੰਦਾ ਅਤੇ ਘਰ ਦੇ ਮੁਖੀ ਦੀ ਸਿਹਤ 'ਤੇ ਵੀ ਬੁਰਾ ਅਸਰ ਪੈ ਸਕਦਾ ਹੈ।
ਪੂਰਬ ਦਿਸ਼ਾ (East): ਪੂਰਬ ਦਿਸ਼ਾ ਦੇ ਸਵਾਮੀ ਸੂਰਜ ਹਨ, ਜੋ ਉਦੈ ਤੇ ਪ੍ਰਗਤੀ ਦੇ ਪ੍ਰਤੀਕ ਹਨ। ਇੱਥੇ ਕੈਲੰਡਰ ਲਗਾਉਣ ਨਾਲ ਜੀਵਨ ਵਿਚ ਨਵੇਂ ਮੌਕੇ ਮਿਲਦੇ ਹਨ ਤੇ ਮਾਣ-ਸਤਿਕਾਰ ਵਧਦਾ ਹੈ। ਇੱਥੇ ਲਾਲ ਜਾਂ ਗੁਲਾਬੀ ਰੰਗ ਦੇ ਕੈਲੰਡਰ ਸ਼ੁਭ ਹੁੰਦੇ ਹਨ।
ਉੱਤਰ ਦਿਸ਼ਾ (North): ਇਹ ਦਿਸ਼ਾ ਕੁਬੇਰ ਦੇਵ ਦੀ ਹੈ। ਇੱਥੇ ਕੈਲੰਡਰ ਲਗਾਉਣ ਨਾਲ ਧਨ ਲਾਭ ਤੇ ਕਰੀਅਰ 'ਚ ਉੱਨਤੀ ਹੁੰਦੀ ਹੈ। ਉੱਤਰ 'ਚ ਹਰੇ ਜਾਂ ਨੀਲੇ ਰੰਗ ਦੇ ਕੈਲੰਡਰ ਦੀ ਵਰਤੋਂ ਕਰਨਾ ਬਿਹਤਰ ਹੁੰਦਾ ਹੈ।
ਪੱਛਮ ਦਿਸ਼ਾ (West): ਜੇਕਰ ਤੁਸੀਂ ਆਪਣੇ ਰੁਕੇ ਹੋਏ ਕੰਮਾਂ ਨੂੰ ਗਤੀ ਦੇਣੀ ਚਾਹੁੰਦੇ ਹੋ ਤਾਂ ਪੱਛਮ ਦਿਸ਼ਾ ਟਚ ਕੈਲੰਡਰ ਲਗਾਉਣਾ ਲਾਭਦਾਇਕ ਹੁੰਦਾ ਹੈ।
ਅਕਸਰ ਜਗ੍ਹਾ ਬਚਾਉਣ ਲਈ ਲੋਕ ਕੈਲੰਡਰ ਨੂੰ ਦਰਵਾਜ਼ੇ ਦੇ ਪਿੱਛੇ ਟੰਗ ਦਿੰਦੇ ਹਨ। ਵਾਸਤੂ ਅਨੁਸਾਰ, ਇਹ ਇੱਕ ਗੰਭੀਰ ਦੋਸ਼ ਮੰਨਿਆ ਜਾਂਦਾ ਹੈ। ਦਰਵਾਜ਼ੇ ਦੇ ਪਿੱਛੇ ਕੈਲੰਡਰ ਹੋਣ ਦਾ ਮਤਲਬ ਹੈ ਕਿ ਤੁਸੀਂ ਸਮੇਂ ਤੋਂ ਪਿੱਛੇ ਚੱਲ ਰਹੇ ਹੋ। ਇਸੇ ਤਰ੍ਹਾਂ, ਮੁੱਖ ਦੁਆਰ ਦੇ ਸਾਹਮਣੇ ਵੀ ਕੈਲੰਡਰ ਨਹੀਂ ਹੋਣਾ ਚਾਹੀਦਾ, ਕਿਉਂਕਿ ਉੱਥੋਂ ਗੁਜ਼ਰਨ ਵਾਲੀ ਊਰਜਾ ਸਮਾਂ ਚੱਕਰ ਤੋਂ ਪ੍ਰਭਾਵਿਤ ਹੋ ਕੇ ਘਰ ਵਿੱਚ ਤਣਾਅ ਪੈਦਾ ਕਰ ਸਕਦੀ ਹੈ।
ਨਵਾਂ ਸਾਲ ਸ਼ੁਰੂ ਹੁੰਦੇ ਹੀ ਪੁਰਾਣੇ ਕੈਲੰਡਰ ਨੂੰ ਘਰੋਂ ਵਿਦਾ ਕਰ ਦੇਣਾ ਚਾਹੀਦਾ ਹੈ। ਕਈ ਲੋਕ ਪੁਰਾਣੇ ਕੈਲੰਡਰ ਦੇ ਉੱਪਰ ਹੀ ਨਵਾਂ ਕੈਲੰਡਰ ਟੰਗ ਦਿੰਦੇ ਹਨ। ਵਾਸਤੂ 'ਚ ਇਸਨੂੰ 'ਰੁਕਿਆ ਹੋਇਆ ਸਮਾਂ' ਮੰਨਿਆ ਜਾਂਦਾ ਹੈ, ਜੋ ਤੁਹਾਡੀਆਂ ਪੁਰਾਣੀਆਂ ਯਾਦਾਂ ਅਤੇ ਅਸਫਲਤਾਵਾਂ ਨੂੰ ਵਰਤਮਾਨ ਨਾਲ ਜੋੜੀ ਰੱਖਦਾ ਹੈ ਅਤੇ ਭਵਿੱਖ ਦੇ ਰਸਤੇ ਬੰਦ ਕਰ ਦਿੰਦਾ ਹੈ।
ਕੈਲੰਡਰ 'ਤੇ ਬਣੀਆਂ ਤਸਵੀਰਾਂ ਤੁਹਾਡੇ ਮਨ 'ਤੇ ਡੂੰਘਾ ਪ੍ਰਭਾਵ ਪਾਉਂਦੀਆਂ ਹਨ। ਕਦੇ ਵੀ ਅਜਿਹੇ ਕੈਲੰਡਰ ਦੀ ਵਰਤੋਂ ਨਾ ਕਰੋ ਜਿਸ ਵਿਚ ਹਿੰਸਕ ਜਾਨਵਰ, ਯੁੱਧ ਦੇ ਦ੍ਰਿਸ਼, ਪਤਝੜ ਜਾਂ ਉਦਾਸ ਕਰਨ ਵਾਲੀਆਂ ਤਸਵੀਰਾਂ ਹੋਣ। ਘਰ ਵਿੱਚ ਹਮੇਸ਼ਾ ਚੜ੍ਹਦੇ ਸੂਰਜ, ਹਰਿਆਲੀ, ਦੇਵੀ-ਦੇਵਤਿਆਂ ਜਾਂ ਸਕਾਰਾਤਮਕ ਦ੍ਰਿਸ਼ਾਂ ਵਾਲੇ ਕੈਲੰਡਰ ਹੀ ਲਗਾਓ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇਸ ਲੇਖ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਉਪਦੇਸ਼/ਵਿਸ਼ਵਾਸਾਂ/ਧਾਰਮਿਕ ਗ੍ਰੰਥਾਂ/ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਲੇਖ ਨੂੰ ਅੰਤਿਮ ਸੱਚ ਜਾਂ ਦਾਅਵੇ ਵਜੋਂ ਨਾ ਸਮਝਣ ਅਤੇ ਆਪਣੀ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।