ਵਿੱਦਿਆ ਦਾ ਅਰਥ ਹੈ ਜਾਣਨਾ। ਪ੍ਰਸ਼ਨ ਹੈ ਕਿ ਕਿਸ ਨੂੰ ਜਾਣਨਾ? ਉੱਤਰ ਹੈ ਜਿਸ ਨਾਲ ਜੀਵਨ, ਸਮਾਜ, ਧਰਮ, ਦਰਸ਼ਨ ਅਤੇ ਆਤਮਾ-ਪਰਮਾਤਮਾ ਨੂੰ ਜਾਣਿਆ ਜਾ ਸਕੇ। ਜਿਸ ਰਾਹੀਂ ਮੁਕਤੀ ਹਾਸਲ ਹੋਵੇ, ਉਹ ਵੇਦਾਂ ਵਿਚ ਵਿੱਦਿਆ ਕਹੀ ਗਈ ਹੈ। ‘ਸਾ ਵਿੱਦਿਆ ਯਾ ਵਿਮੁਕਤਯੇ’ ਅਰਥਾਤ ਵਿੱਦਿਆ ਉਹ ਹੈ ਜਿਸ ਨਾਲ ਦੁੱਖਾਂ ਤੋਂ ਛੁਟਕਾਰਾ ਮਿਲ ਜਾਵੇ। ਮਹਾਤਮਾ ਬੁੱਧ ਨੇ ਕਿਹਾ ਹੈ, ‘ਇਹ ਸੰਸਾਰ ਦੁੱਖਮਈ ਹੈ।
ਵਿੱਦਿਆ ਦਾ ਅਰਥ ਹੈ ਜਾਣਨਾ। ਪ੍ਰਸ਼ਨ ਹੈ ਕਿ ਕਿਸ ਨੂੰ ਜਾਣਨਾ? ਉੱਤਰ ਹੈ ਜਿਸ ਨਾਲ ਜੀਵਨ, ਸਮਾਜ, ਧਰਮ, ਦਰਸ਼ਨ ਅਤੇ ਆਤਮਾ-ਪਰਮਾਤਮਾ ਨੂੰ ਜਾਣਿਆ ਜਾ ਸਕੇ। ਜਿਸ ਰਾਹੀਂ ਮੁਕਤੀ ਹਾਸਲ ਹੋਵੇ, ਉਹ ਵੇਦਾਂ ਵਿਚ ਵਿੱਦਿਆ ਕਹੀ ਗਈ ਹੈ। ‘ਸਾ ਵਿੱਦਿਆ ਯਾ ਵਿਮੁਕਤਯੇ’ ਅਰਥਾਤ ਵਿੱਦਿਆ ਉਹ ਹੈ ਜਿਸ ਨਾਲ ਦੁੱਖਾਂ ਤੋਂ ਛੁਟਕਾਰਾ ਮਿਲ ਜਾਵੇ। ਮਹਾਤਮਾ ਬੁੱਧ ਨੇ ਕਿਹਾ ਹੈ, ‘ਇਹ ਸੰਸਾਰ ਦੁੱਖਮਈ ਹੈ। ਜੀਵਨ ’ਚ ਜੇ ਸਹੀ ਮਾਅਨੇ ’ਚ ਵਿੱਦਿਆ ਪ੍ਰਾਪਤ ਹੋ ਜਾਵੇ ਤਾਂ ਉਸ ਨਾਲ ਉਸ ਨੂੰ ਸੁਖਦਾਇਕ, ਸ਼ਾਂਤੀਪੂਰਨ ਤੇ ਸੰਤੁਲਿਤ ਬਣਾਉਣ ’ਚ ਸਹਾਇਤਾ ਮਿਲਦੀ ਹੈ।’ ਵਿੱਦਿਆ ਦਾ ਨਿਰੰਤਰ ਅਭਿਆਸ ਬਣਿਆ ਰਹਿਣਾ ਵੀ ਜ਼ਰੂਰੀ ਹੈ। ਹਿਤੋਪਦੇਸ਼ ’ਚ ਕਿਹਾ ਗਿਆ ਹੈ, ‘ਅਨਾਭਯਾਸੇ ਵਿਸ਼ੰ ਵਿੱਦਿਆ’ ਅਰਥਾਤ ਬਿਨਾਂ ਅਭਿਆਸ ਦੇ ਵਿੱਦਿਆ ਜ਼ਹਿਰ ਦੇ ਸਮਾਨ ਹੋ ਜਾਂਦੀ ਹੈ। ਜੀਵਨ ਨੂੰ ਪੂਰਨ ਬਣਾਉਣ ਲਈ ਵੇਦਾਂ ’ਚ ਆਤਮ ਗਿਆਨ ਤੇ ਵੈਦਿਕ ਗਿਆਨ, ਦੋਵੇਂ ਵਿੱਦਿਆਵਾਂ ਨੂੰ ਗ੍ਰਹਿਣ ਕਰਨਾ ਜ਼ਰੂਰੀ ਦੱਸਿਆ ਗਿਆ ਹੈ। ਚਾਣਕਿਆ ਕਹਿੰਦੇ ਹਨ ਕਿ ਵਿੱਦਿਆ ਦੇ ਬਿਨਾਂ ਜੀਵਨ ਫ਼ਜ਼ੂਲ ਹੈ। ਜਿਸ ਵਿੱਦਿਆ ਨਾਲ ਪੂਰਨਤਾ ਪ੍ਰਾਪਤ ਹੋਵੇ, ਉਹ ਜੀਵਨ ਵਿੱਦਿਆ ਕਹੀ ਜਾਂਦੀ ਹੈ। ਆਮ ਤੌਰ ’ਤੇ ਸਿੱਖਿਆ ਨੂੰ ਵਿੱਦਿਆ ਕਿਹਾ ਜਾਂਦਾ ਹੈ ਪਰ ਸਿੱਖਿਆ ਦੁੱਖਾਂ ਤੋਂ ਛੁਟਕਾਰਾ ਦਿਵਾਉਣ ਦਾ ਕੰਮ ਨਹੀਂ ਕਰਦੀ ਸਗੋਂ ਇਸ ਨਾਲ ਯੋਗਤਾ ਤੇ ਪ੍ਰਤਿਭਾ ਦਾ ਫੈਲਾਅ ਹੁੰਦਾ ਹੈ। ਇਸ ਨਾਲ ਭੌਤਿਕ ਜੀਵਨ ਤਾਂ ਸੁਖਦਾਈ ਹੋ ਜਾਂਦਾ ਹੈ ਪਰ ਗ਼ੈਰ-ਭੌਤਿਕ ਜੀਵਨ ਲਈ ਇਸ ਤੋਂ ਕੋਈ ਲਾਭ ਨਹੀਂ ਮਿਲਦਾ। ਜੀਵਨ ਨੂੰ ਪੂਰਨ ਤੇ ਉਪਯੋਗੀ ਬਣਾਉਣਾ ਹੈ ਤਾਂ ਵਿੱਦਿਆ ਸਿੱਖਣੀ ਹੀ ਪਵੇਗੀ। ਬਚਪਨ ਤੋਂ ਲੈ ਕੇ ਬੁਢਾਪੇ ਤਕ ਇਨਸਾਨ ਕੁਝ ਨਾ ਕੁਝ ਕੁਦਰਤ, ਪਰਿਵਾਰ ਤੇ ਸਮਾਜ ਤੋਂ ਸਿੱਖਦਾ ਹੈ ਪਰ ਉਸ ਦਾ ਸਿੱਖਣਾ ਉਸ ਦੀ ਸੰਵੇਦਨਸ਼ੀਲਤਾ, ਉਤਸੁਕਤਾ, ਸੰਕਲਪ ਤੇ ਰੁਚੀ ’ਤੇ ਨਿਰਭਰ ਕਰਦਾ ਹੈ। ਜੀਵਨ ਨੂੰ ਜੇ ਉਦੇਸ਼ਪੂਰਨ ਤੇ ਸਫਲ ਬਣਾਉਣਾ ਹੈ ਤਾਂ ਉਸ ’ਚ ਉਨ੍ਹਾਂ ਸਾਰੀਆਂ ਚੀਜ਼ਾਂ ਦਾ ਰਲੇਵਾਂ ਕਰਨਾ ਪਵੇਗਾ ਜੋ ਉਸ ਨੂੰ ਹਰ ਤਰ੍ਹਾਂ ਨਾਲ ਸਫਲ ਅਤੇ ਸੰਪੂਰਨ ਬਣਾਉਣ ਦਾ ਕੰਮ ਕਰਨ। ਅਸੀਂ ਰਵਾਇਤਾਂ ਨਾਲ ਇੰਨੇ ਬੰਨ੍ਹੇ ਰਹਿੰਦੇ ਹਾਂ ਕਿ ਜੀਵਨ ਦੀ ਹਕੀਕੀ ਸਫਲਤਾ ਤੇ ਉਦੇਸ਼ ਬਾਰੇ ਸ਼ਾਇਦ ਹੀ ਕਦੇ ਨਿਰਪੱਖ ਢੰਗ ਨਾਲ ਸੋਚਦੇ ਹੋਈਏ। ਇਸ ਲਈ ਹਮੇਸ਼ਾ ਚਿੰਤਨ ਕਰਦੇ ਰਹਿਣਾ ਚਾਹੀਦਾ ਹੈ ਕਿ ਕਿਵੇਂ ਜੀਵਨ ’ਚ ਸੰਪੂਰਨਤਾ ਆਵੇ ਤੇ ਜੀਵਨ ਆਨੰਦ ਭਰਪੂਰ ਹੋ ਜਾਵੇ।
-ਸ਼ਕੁੰਤਲਾ ਦੇਵੀ।