ਇਕ ਵਾਰ ਕਿਸੇ ਨੇ ਜਗਿਆਸਾ ਕੀਤੀ ਸੀ ਕਿ ਭਗਵਤ ਪ੍ਰਾਪਤ ਵਿਅਕਤੀ ਨੂੰ ਅਸੀਂ ਕਿਵੇਂ ਪਛਾਣੀਏ? ਮੈਂ ਕਦੇ-ਕਦਾਈਂ ਕਹਿੰਦਾ ਹਾਂ ਕਿ ਈਸ਼ਵਰ ਤਾਂ ਸਾਨੂੰ ਪ੍ਰਾਪਤ ਹੀ ਹੈ, ਪਛਾਣਨਾ ਬਾਕੀ ਹੈ। ਰੱਬ ਦੀ ਪ੍ਰਾਪਤੀ ਕਰ ਚੁੱਕੇ ਵਿਅਕਤੀਆਂ ਨੂੰ ਅਸੀਂ ਕਿਸ ਤਰ੍ਹਾਂ ਪਛਾਣੀਏ, ਇਸ ਦੇ ਕੁਝ ਸਰਲ ਸੂਤਰ ਦੱਸੇ ਗਏ ਹਨ। ਰਾਮਚਰਿਤਮਾਨਸ ਵਿਚ ਦੇਵ ਰਿਸ਼ੀ ਨਾਰਦ ਨੇ ਖ਼ੁਦ ਭਗਵਾਨ ਰਾਮ ਤੋਂ ਪੁੱਛਿਆ ਹੈ ਕਿ ਸਾਧੂ ਦੇ ਲੱਛਣ ਦੱਸੋ।

ਇਕ ਵਾਰ ਕਿਸੇ ਨੇ ਜਗਿਆਸਾ ਕੀਤੀ ਸੀ ਕਿ ਭਗਵਤ ਪ੍ਰਾਪਤ ਵਿਅਕਤੀ ਨੂੰ ਅਸੀਂ ਕਿਵੇਂ ਪਛਾਣੀਏ? ਮੈਂ ਕਦੇ-ਕਦਾਈਂ ਕਹਿੰਦਾ ਹਾਂ ਕਿ ਈਸ਼ਵਰ ਤਾਂ ਸਾਨੂੰ ਪ੍ਰਾਪਤ ਹੀ ਹੈ, ਪਛਾਣਨਾ ਬਾਕੀ ਹੈ। ਰੱਬ ਦੀ ਪ੍ਰਾਪਤੀ ਕਰ ਚੁੱਕੇ ਵਿਅਕਤੀਆਂ ਨੂੰ ਅਸੀਂ ਕਿਸ ਤਰ੍ਹਾਂ ਪਛਾਣੀਏ, ਇਸ ਦੇ ਕੁਝ ਸਰਲ ਸੂਤਰ ਦੱਸੇ ਗਏ ਹਨ। ਰਾਮਚਰਿਤਮਾਨਸ ਵਿਚ ਦੇਵ ਰਿਸ਼ੀ ਨਾਰਦ ਨੇ ਖ਼ੁਦ ਭਗਵਾਨ ਰਾਮ ਤੋਂ ਪੁੱਛਿਆ ਹੈ ਕਿ ਸਾਧੂ ਦੇ ਲੱਛਣ ਦੱਸੋ। ਤਦ ਪ੍ਰਭੂ ਕਹਿੰਦੇ ਹਨ ਕਿ ਖ਼ੁਦ ਸਰਸਵਤੀ ਅਤੇ ਸ਼ੇਸ਼ਨਾਗ, ਜਿਸ ਦੇ ਇੰਨੇ ਮੁੱਖ ਹਨ, ਉਹ ਵੀ ਭਗਵਤ ਪ੍ਰਾਪਤ ਸਾਧੂ ਦੇ ਗੁਣਾਂ ਦਾ ਵਰਣਨ ਨਹੀਂ ਕਰ ਸਕਦੇ। ਸਾਡੇ ਵਰਗੇ ਸੰਸਾਰਕ ਮਨੁੱਖ ਹਾਲੇ ਪਰਿਵਾਰਕ ਜੀਆਂ ਨੂੰ ਵੀ ਚੰਗੀ ਤਰ੍ਹਾਂ ਨਹੀਂ ਪਛਾਣ ਸਕੇ। ਘਰ ਦੀਆਂ ਕੁਝ ਵਸਤਾਂ ਨੂੰ ਵੀ ਨਹੀਂ ਪਛਾਣ ਸਕੇ ਕਿ ਇਨ੍ਹਾਂ ਦੀ ਜ਼ਰੂਰਤ ਹੈ ਜਾਂ ਗ਼ੈਰ-ਜ਼ਰੂਰੀ ਹੀ ਸਾਡੇ ਘਰ ਵਿਚ ਪਈਆਂ ਹੋਈਆਂ ਹਨ।
ਅਸੀਂ ਗੁਆਂਢੀ ਨੂੰ ਨਹੀਂ ਸਮਝ ਪਾਉਂਦੇ। ਹੋਰ ਤਾਂ ਛੱਡੋ, ਖ਼ੁਦ ਤੱਕ ਨੂੰ ਵੀ ਅਸੀਂ ਨਹੀਂ ਪਛਾਣ ਪਾਉਂਦੇ। ਅਜਿਹੇ ਵਿਚ ਭਗਵਤ ਪ੍ਰਾਪਤ ਵਿਅਕਤੀ ਦੀ ਪਛਾਣ ਕਿਵੇਂ ਹੋਵੇ? ਸਦਗੁਰੂ ਦਾਦਾ ਤ੍ਰਿਭੁਵਨ ਦਾਸ ਨੇ ਜੋ ਪੰਜ ਸੂਤਰ ਦੱਸੇ ਸਨ, ਉਨ੍ਹਾਂ ਬਾਰੇ ਜ਼ਿਕਰ ਜ਼ਰੂਰੀ ਹੈ। ਉਹ ਕਹਿੰਦੇ ਸਨ ਕਿ ਪੰਜ ਵਸਤਾਂ ਦਾ ਧਿਆਨ ਰੱਖਣਾ। ਪਹਿਲੀ ਗੱਲ, ਜਿੱਥੇ ਤੱਕ ਸੰਭਵ ਹੋਵੇ, ਸੱਚ ਹੀ ਬੋਲਣਾ ਪਰ ਉਹ ਸੱਚ ਕਿਸੇ ਦਾ ਨੁਕਸਾਨ ਨਾ ਕਰੇ। ਦੂਜੀ ਗੱਲ ਇਹ ਆਖੀ ਸੀ ਕਿ ਜਿੰਨਾ ਸੰਭਵ ਹੋਵੇ, ਰਾਮਚਰਿਤਮਾਨਸ ਦਾ ਪਾਠ ਕਰੋ ਅਤੇ ਰੋਜ਼ ਭਗਵਤ ਗੀਤਾ ਦਾ ਇਕ ਅਧਿਆਏ ਜ਼ਰੂਰ ਪੜ੍ਹੋ। ਤੀਜੀ ਗੱਲ ਸੀ ਕਿ ਹੰਕਾਰ ਤੋਂ ਸਾਵਧਾਨ ਰਹੋ। ਚੌਥੀ ਗੱਲ ਇਹ ਸੀ ਕਿ ਈਰਖਾ, ਨਿੰਦਾ ਅਤੇ ਸਾੜੇ ਤੋਂ ਦੂਰ ਰਹੋ। ਪੰਜਵਾਂ ਸੂਤਰ ਇਹ ਸੀ ਕਿ ਜਿੰਨਾ ਹੋ ਸਕੇ, ਮੌਨ ਰਹੋ ਅਤੇ ਨਿਰੰਤਰ ਰੱਬ ਦਾ ਨਾਂ ਲਓ। ਭਗਵਤ ਗੀਤਾ ਵਿਚ ਭਗਵਤ ਪ੍ਰਾਪਤੀ ਦੇ ਬਹੁਤ ਲੱਛਣ ਦੱਸੇ ਗਏ ਹਨ। ਅਸੀਂ ਸਰਲਤਾ ਨਾਲ ਪਛਾਣ ਸਕੀਏ, ਅਜਿਹੇ ਕੁਝ ਪਰਖ ਵਾਲੇ ਲੱਛਣ ਵੀ ਹਨ। ਭਗਵਾਨ ਸ੍ਰੀਕ੍ਰਿਸ਼ਨ ਕਹਿੰਦੇ ਹਨ, ਉਹ ਮੈਨੂੰ ਪ੍ਰਾਪਤ ਕਰ ਚੁੱਕਾ ਹੈ ਜਿਸ ਵਿਚ ਇਹ ਗੱਲਾਂ ਹਨ। ਪਹਿਲੀ ਗੱਲ ਆਖੀ-ਗਿਆਨ ਵਿਗਿਆਨ ਤਿ੍ਰਪਤ ਆਤਮਾ। ਅਰਜਨ, ਜੋ ਗਿਆਨ ਤੇ ਵਿਗਿਆਨ ਤੋਂ ਤ੍ਰਿਪਤ ਹੋ ਚੁੱਕਾ ਹੈ। ਕਿਤੇ ਸਾਨੂੰ ਗਿਆਨ ਦੀ ਤ੍ਰਿਪਤੀ ਨਹੀਂ ਹੁੰਦੀ। ਗਿਆਨ ਦੀ ਭੁੱਖ ਭਾਵੇਂ ਠੀਕ ਹੈ ਪਰ ਤ੍ਰਿਪਤੀ ਇਕ ਹੋਰ ਅਵਸਥਾ ਦਾ ਨਾਂ ਹੈ। ਰਿਸ਼ੀਆਂ-ਮੁਨੀਆਂ ਦੀ ਤਜਰਬੇਕਾਰ ਭਾਸ਼ਾ ਹੁੰਦੀ ਹੈ। ਛੋਟੀ ਜਿਹੀ ਗੱਲ, ਗਿਆਨ ਦਾ ਅਰਥ ਹੈ ਯੋਗ। ਵਿਗਿਆਨ ਨੂੰ ਅਸੀਂ ਪ੍ਰਯੋਗ ਕਹਿੰਦੇ ਹਾਂ। ਸਿੱਧੀ ਜਿਹੀ ਵਿਆਖਿਆ ਹੈ-ਜੋ ਯੋਗ ਤੇ ਪ੍ਰਯੋਗ ਤੋਂ ਤ੍ਰਿਪਤ ਹੋ ਗਿਆ ਹੈ, ਉਹ ਭਗਵਤ ਪ੍ਰਾਪਤ ਵਿਅਕਤੀ ਹੈ।
-ਮੁਰਾਰੀ ਬਾਪੂ।