ਹਾਂ-ਪੱਖੀ ਸੋਚ ਦੀ ਮਹੱਤਤਾ
ਆਪਣੇ ਕਰਮਾਂ ਪ੍ਰਤੀ ਪੂਜਾ ਭਾਵ ਦਾ ਉਦੈ ਹੁੰਦਾ ਹੈ। ਨਕਾਰਾਤਮਕ ਸੋਚ ਸਦਕਾ ਅਸੀਂ ਆਪਣਾ ਤੇ ਹੋਰਾਂ ਦਾ ਵੀ ਨੁਕਸਾਨ ਕਰਨ ਲੱਗਦੇ ਹਾਂ ਤੇ ਸਾਨੂੰ ਸਾਰਾ ਸੰਸਾਰ ਬੁਰਾਈਆਂ ਵਿਚ ਲਿਪਤ ਦਿਖਾਈ ਦੇਣ ਲੱਗਦਾ ਹੈ ਅਤੇ ਖ਼ੁਦ ਦੇ ਦੋਸ਼-ਮੁਕਤ ਹੋਣ ਦੀ ਬਿਰਤੀ ਸਮਾਪਤ ਹੁੰਦੀ ਜਾਂਦੀ ਹੈ।
Publish Date: Thu, 30 Apr 2026 11:47 PM (IST)
Updated Date: Fri, 01 May 2026 07:39 AM (IST)
ਹਾਂ-ਪੱਖੀ ਸੋਚ ਦਾ ਅਰਥ ਹੈ ਰਚਨਾਤਮਕ ਮਾਨਸਿਕਤਾ ਦੇ ਨਾਲ ਚੁਣੌਤੀਆਂ ਦਾ ਸਾਹਮਣਾ ਕਰਨਾ, ਆਪਣੇ ਵੱਲੋਂ ਹੀ ਹੱਲ ਲੱਭਣਾ ਤੇ ਕਿਸੇ ਵੀ ਸਥਿਤੀ ’ਚ ਸਰਬਸ੍ਰੇਸ਼ਠ ਨਤੀਜਿਆਂ ਨੂੰ ਯਕੀਨੀ ਬਣਾਉਣਾ। ਹਾਂ-ਪੱਖੀ ਸੋਚ ਨਾਲ ਸਾਨੂੰ ਨਵੀਂ ਦ੍ਰਿਸ਼ਟੀ ਤੇ ਵਿਸ਼ਾਲ ਘੇਰਾ ਪ੍ਰਾਪਤ ਹੁੰਦਾ ਹੈ। ਇਸ ਨਾਲ ਸਾਡਾ ਆਤਮ-ਵਿਸਥਾਰ ਹੁੰਦਾ ਹੈ ਤੇ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਲਾਹਾ ਮਿਲਦਾ ਹੈ। ਹਾਂ-ਪੱਖੀ ਸੋਚ ਨਾਲ ਮਨ ਵਿਚ ਪਵਿੱਤਰ ਭਾਵਾਂ ਦਾ ਜਾਗਰਣ ਹੋਣ ਲੱਗਦਾ ਹੈ, ਨੁਕਸ ਲੱਭਣ ਦੀ ਬਿਰਤੀ ਨਸ਼ਟ ਹੁੰਦੀ ਹੈ। ਸਾਡੀ ਦ੍ਰਿਸ਼ਟੀ ਵਿਚ ਦੂਜਿਆਂ ਦਾ ਸੁੱਖ ਜਗ੍ਹਾ ਬਣਾਉਣ ਲੱਗਦਾ ਹੈ।
ਆਪਣੇ ਕਰਮਾਂ ਪ੍ਰਤੀ ਪੂਜਾ ਭਾਵ ਦਾ ਉਦੈ ਹੁੰਦਾ ਹੈ। ਨਕਾਰਾਤਮਕ ਸੋਚ ਸਦਕਾ ਅਸੀਂ ਆਪਣਾ ਤੇ ਹੋਰਾਂ ਦਾ ਵੀ ਨੁਕਸਾਨ ਕਰਨ ਲੱਗਦੇ ਹਾਂ ਤੇ ਸਾਨੂੰ ਸਾਰਾ ਸੰਸਾਰ ਬੁਰਾਈਆਂ ਵਿਚ ਲਿਪਤ ਦਿਖਾਈ ਦੇਣ ਲੱਗਦਾ ਹੈ ਅਤੇ ਖ਼ੁਦ ਦੇ ਦੋਸ਼-ਮੁਕਤ ਹੋਣ ਦੀ ਬਿਰਤੀ ਸਮਾਪਤ ਹੁੰਦੀ ਜਾਂਦੀ ਹੈ।
ਹਾਂ-ਪੱਖੀ ਸੋਚ ਨਾਲ ਉਲਟ ਹਾਲਾਤ ਵਿਚ ਸਬਰ-ਸੰਤੋਖ ਬਰਕਰਾਰ ਰਹਿੰਦਾ ਹੈ। ਹਾਂ-ਪੱਖੀ ਸੋਚ ਵਾਲੇ ਵਿਅਕਤੀ ਵਿਚ ਸਦਾ ਇਹ ਭਰੋਸਾ ਬਣਿਆ ਰਹਿੰਦਾ ਹੈ ਕਿ ਮੈਂ ਮੁਸ਼ਕਲ ਹਾਲਾਤ ਵਿਚ ਵੀ ਉਨ੍ਹਾਂ ਤੋਂ ਪਾਰ ਪਾ ਕੇ ਜ਼ਰੂਰ ਕਾਮਯਾਬ ਹੋ ਜਾਵਾਂਗਾ। ਅਸਲ ਵਿਚ ਸਫਲਤਾ ਦੀ ਕੁੰਜੀ ਹਾਂ-ਪੱਖੀ ਸੋਚ ਵਿਚ ਹੀ ਹੈ। ਹਾਂ-ਪੱਖੀ ਸੋਚਣੀ ਨਾਲ ਭਰਪੂਰ ਵਿਅਕਤੀ ਦੇ ਸ਼ਬਦਕੋਸ਼ ਵਿਚ ‘ਅਸੰਭਵ’ ਸ਼ਬਦ ਨਹੀਂ ਹੁੰਦਾ ਹੈ। ਉਹ ਹਾਲਾਤ ਨਾਲ ਜੂਝਦੇ ਹੋਏ ਆਪਣੇ ਟੀਚੇ ਨੂੰ ਹਾਸਲ ਕਰ ਹੀ ਲੈਂਦਾ ਹੈ।
ਹਾਂ-ਪੱਖੀ ਸੋਚ ਆਤਮ-ਵਿਸ਼ਵਾਸ ਦੀ ਬੁਨਿਆਦ ਹੈ। ਉਸਾਰੂ ਸੋਚਣੀ ਨਾਲ ਦੁੱਖਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਸੁਮੱਤ ਹੀ ਸਕਾਰਾਤਮਕਤਾ ਹੈ ਤੇ ਮਾੜੀ ਮੱਤ ਨਕਾਰਾਤਮਕਤਾ। ਜਿਸ ਨੇ ਸੁਮੱਤ ਦਾ ਆਸਰਾ ਲਿਆ, ਆਪਣਾ ਕਲਿਆਣ ਕਰ ਲਿਆ ਅਤੇ ਜੋ ਮਾੜੀ ਮੱਤ ਦੇ ਨਾਲ ਰਿਹਾ, ਉਸ ਨੇ ਆਪਣਾ ਸਰਬਨਾਸ਼ ਕਰ ਲਿਆ। ਹਾਂ-ਪੱਖੀ ਸੋਚ ਹੀ ਸਾਨੂੰ ਦੂਜਿਆਂ ਲਈ ਜਿਉਣ ਦੀ ਪ੍ਰੇਰਨਾ ਦਿੰਦੀ ਹੈ ਅਤੇ ਸੁਖਦ ਅਹਿਸਾਸ ਕਰਵਾਉਂਦੀ ਹੈ।
ਜਦਕਿ ਨਾਂਹ-ਪੱਖੀ ਸੋਚ ਸਾਨੂੰ ਤੰਗਦਿਲ ਬਣਾ ਕੇ ਛੋਟਾ ਕਰ ਦਿੰਦੀ ਹੈ। ਨਾਂਹ-ਪੱਖੀ ਸੋਚਣੀ ਸਦਕਾ ਹੀ ਅਸੀਂ ਸਵਾਰਥੀ ਬਣ ਜਾਂਦੇ ਹਾਂ। ਧਿਆਨ ਰਹੇ ਕਿ ਸਬਰ-ਸੰਤੋਖ ਵਾਲਾ ਵਿਅਕਤੀ ਨਾਕਾਮੀਆਂ ਕਾਰਨ ਹੌਸਲਾ ਨਹੀਂ ਹਾਰਦਾ ਅਤੇ ਹਾਂ-ਪੱਖੀ ਵਿਚਾਰਾਂ ਦੇ ਨਾਲ ਅੱਗੇ ਵਧਦਾ ਜਾਂਦਾ ਹੈ। ਸੱਚਮੁੱਚ ਹਾਂ-ਪੱਖੀ ਸੋਚ ਸਾਰਥਕ ਜੀਵਨ ਦਾ ਮੂਲ ਮੰਤਰ ਹੈ ਜੋ ਸਾਨੂੰ ਸਾਡੇ ਉਦੇਸ਼ ਤੱਕ ਪਹੁੰਚਾਉਂਦੀ ਹੈ।
-ਗੌਰੀਸ਼ੰਕਰ ਵੈਸ਼ਿਆ