ਸਵਾਮੀ ਵਿਵੇਕਾਨੰਦ ਨੇ ਸੱਚ ਹੀ ਕਿਹਾ ਹੈ ਕਿ ਇਕ ਤੇਜ਼ ਨਿਯੰਤ੍ਰਿਤ ਅਤੇ ਸ਼ਾਂਤ ਮਨ ਸੰਸਾਰ ਦਾ ਸਭ ਤੋਂ ਤਾਕਤਵਰ ਹਥਿਆਰ ਹੈ ਜਿਸ ਦੇ ਸਾਹਮਣੇ ਸੰਪੂਰਨ ਬ੍ਰਹਿਮੰਡ ਨਤਮਸਤਕ ਹੈ। ਸੰਸਾਰਕ ਵਿਸ਼ਿਆਂ ਦੇ ਭੋਗ ਮਨ ਨੂੰ ਹੋਰ ਚੰਚਲ ਬਣਾਉਂਦੇ ਹਨ। ਇਸ ਲਈ ਮਨ ਨੂੰ ਆਤਮਾ ਦੇ ਸੁਭਾਵਕ ਗੁਣਾਂ ਸ਼ੀਤਲਤਾ, ਮਾਫ਼ੀ, ਸਬਰ, ਵਿਵੇਕ ਅਤੇ ਨਿਮਰਤਾ ਆਦਿ ਦਾ ਰਸਪਾਨ ਕਰਵਾਉਣਾ ਹੋਵੇਗਾ।
ਮਨ ਜੇ ਨਿਯੰਤਰਣ ਵਿਚ ਹੋਵੇ ਤਾਂ ਉਹ ਮਨੁੱਖ ਨੂੰ ਨਰ ਤੋਂ ਨਾਰਾਇਣ ਅਤੇ ਭਟਕ ਜਾਵੇ ਤਾਂ ਨਰ ਤੋਂ ਦਾਨਵ ਬਣਾ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕਸ਼ਟਾਂ ਤੋਂ ਮੁਕਤੀ ਦਾ ਇਕ ਹੀ ਉਪਾਅ ਦੱਸਿਆ ਹੈ ‘ਮਨੁ ਜੀਤੈ ਜਗੁ ਜੀਤੁ’। ਕਬੀਰ ਦਾਸ ਜੀ ਨੇ ‘ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀਤ’ ਦਾ ਸੰਦੇਸ਼ ਦਿੱਤਾ।
ਆਮ ਤੌਰ ’ਤੇ ਸਾਡਾ ਮਨ ਉਸ ਜਲ ਸੋਮੇ ਦੀ ਤਰ੍ਹਾਂ ਹੈ ਜਿਸ ਦਾ ਸਥਿਰ ਪਾਣੀ ਹਵਾ ਦੇ ਪ੍ਰਭਾਵ ਨਾਲ ਲਹਿਰਾਂ ਵਿਚ ਤਬਦੀਲ ਹੋ ਕੇ ਜਲਦ ਗਤੀਮਾਨ ਹੋ ਜਾਂਦਾ ਹੈ। ਮਨ ਪਲ-ਛਿਣ ਕਿਤੇ ਨਾ ਕਿਤੇ ਦੌੜਦਾ ਰਹਿੰਦਾ ਹੈ। ਮਨ ਜੇ ਬੁਰੇ ਵਿਚਾਰਾਂ ਵਿਚ ਲੱਗ ਜਾਵੇ ਤਾਂ ਸੰਭਵ ਤੌਰ ’ਤੇ ਉਸ ਬੁਰਾਈ ਦੀਆਂ ਅਣਗਿਣਤ ਪ੍ਰੇਰਨਾਵਾਂ, ਯੋਜਨਾਵਾਂ ਦਿਲੋ-ਦਿਮਾਗ ਵਿਚ ਆਉਣ ਲੱਗਦੀਆਂ ਹਨ ਅਤੇ ਮਨ ਕ੍ਰਮਵਾਰ ਉਨ੍ਹਾਂ ਤੋਂ ਪ੍ਰਭਾਵਿਤ ਹੋਣ ਲੱਗਦਾ ਹੈ।
ਸਵਾਮੀ ਵਿਵੇਕਾਨੰਦ ਨੇ ਸੱਚ ਹੀ ਕਿਹਾ ਹੈ ਕਿ ਇਕ ਤੇਜ਼ ਨਿਯੰਤ੍ਰਿਤ ਅਤੇ ਸ਼ਾਂਤ ਮਨ ਸੰਸਾਰ ਦਾ ਸਭ ਤੋਂ ਤਾਕਤਵਰ ਹਥਿਆਰ ਹੈ ਜਿਸ ਦੇ ਸਾਹਮਣੇ ਸੰਪੂਰਨ ਬ੍ਰਹਿਮੰਡ ਨਤਮਸਤਕ ਹੈ। ਸੰਸਾਰਕ ਵਿਸ਼ਿਆਂ ਦੇ ਭੋਗ ਮਨ ਨੂੰ ਹੋਰ ਚੰਚਲ ਬਣਾਉਂਦੇ ਹਨ। ਇਸ ਲਈ ਮਨ ਨੂੰ ਆਤਮਾ ਦੇ ਸੁਭਾਵਕ ਗੁਣਾਂ ਸ਼ੀਤਲਤਾ, ਮਾਫ਼ੀ, ਸਬਰ, ਵਿਵੇਕ ਅਤੇ ਨਿਮਰਤਾ ਆਦਿ ਦਾ ਰਸਪਾਨ ਕਰਵਾਉਣਾ ਹੋਵੇਗਾ। ਹਿਰਦੇ ਵਿਚ ਪ੍ਰੇਮ ਭਾਵਨਾ ਦਾ ਵਿਕਾਸ ਕਰ ਕੇ ਦੋਸ਼ਾਂ ਦਾ ਸ਼ਾਸਨ ਕਰਨਾ ਹੋਵੇਗਾ। ਦੋਸ਼ਾਂ ਦੇ ਖ਼ਤਮ ਹੁੰਦੇ ਹੀ ਅੜਿੱਕੇ ਟੁੱਟ ਜਾਣ ਨਾਲ ਹਿਰਦੇ ਵਿਚ ਈਸ਼ਵਰ ਦਾ ਵਾਸ ਹੋਵੇਗਾ।
ਅੱਜ ਅਸੀਂ ਤਨ ਤੋਂ ਨਹੀਂ, ਮਨ ਤੋਂ ਬਿਮਾਰ ਹਾਂ। ਮਨ ਵਿਚ ਸੰਕਲਪ-ਵਿਕਲਪ ਆਉਂਦੇ ਹੀ ਮਨ ਦੀ ਬਿਮਾਰੀ ਤਨ ਤੋਂ ਚਲੀ ਜਾਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਮਨ ਦਾ ਸ਼ੁੱਧੀਕਰਨ ਕਰੀਏ। ਜਦ ਮਨ ਨਿਰਮਲ ਹੁੰਦਾ ਹੈ ਤਾਂ ਸਾਡਾ ਤਨ ਵੀ ਸ਼ੁੱਧ ਹੋ ਜਾਂਦਾ ਹੈ ਅਤੇ ਜੀਵਨ ਵੀ ਪਾਕ ਹੋ ਜਾਂਦਾ ਹੈ। ਕੋਈ ਪਿਆਦਾ ਮਰਿਆਦਾ ਵਿਚ ਹੀ ਰਹੇਗਾ, ਬਸ਼ਰਤੇ ਸ਼ਾਸਕ ਅਨੁਸ਼ਾਸਨ ਵਿਚ ਹੋਣ। ਸ਼ਾਸਕ ਸਾਡਾ ਮਨ ਅਤੇ ਪਿਆਦਾ ਸਾਡੀਆਂ ਇੰਦਰੀਆਂ ਹਨ।
ਜਦ ਮਨ ਕਮਜ਼ੋਰ ਹੁੰਦਾ ਹੈ ਤਾਂ ਸਥਿਤੀ ਸਮੱਸਿਆ ਹੁੰਦੀ ਹੈ, ਜਦ ਮਨ ਸੰਤੁਲਿਤ ਹੁੰਦਾ ਹੈ ਤਾਂ ਸਥਿਤੀ ਚੁਣੌਤੀ ਹੁੰਦੀ ਹੈ। ਓਥੇ ਹੀ, ਜਦ ਮਨ ਮਜ਼ਬੂਤ ਹੁੰਦਾ ਹੈ ਤਾਂ ਉਹੀ ਸਥਿਤੀ ਮੌਕਾ ਬਣ ਜਾਂਦੀ ਹੈ। ਜੇ ਸਾਡੇ ਅੰਦਰ ਦੀ ਆਤਮ ਸ਼ਕਤੀ, ਇੱਛਾ-ਸ਼ਕਤੀ ਬਹੁਤ ਮਜ਼ਬੂਤ ਹੈ ਤਾਂ ਬਾਹਰ ਦਾ ਬੁਰੇ ਤੋਂ ਬੁਰਾ ਪ੍ਰਭਾਵ ਵੀ ਸਾਨੂੰ ਤੰਗ-ਪਰੇਸ਼ਾਨ ਨਹੀਂ ਕਰ ਸਕੇਗਾ। ਮਨ ਦੀ ਦਿਸ਼ਾ ਹੀ ਸਾਡੀ ਦਸ਼ਾ ਬਦਲਣ ਵਿਚ ਸਮਰੱਥ ਹੈ।
-ਡਾ. ਨਿਰਮਲ ਜੈਨ