ਪੁਰਸ਼ਾਰਥ ਦਾ ਫਲ
ਨਿਰੰਤਰ ਵਗਦੀ ਹੋਈ ਨਦੀ ਆਪਣੀ ਤਾਕਤ ਨਾਲ ਨਹੀਂ, ਸਗੋਂ ਆਪਣੇ ਦੁਆਰਾ ਕੀਤੇ ਗਏ ਨਿਰੰਤਰ ਯਤਨਾਂ ਨਾਲ ਪਹਾੜ ਤੱਕ ਨੂੰ ਕੱਟ ਦਿੰਦੀ ਹੈ। ਜੀਵਨ ਰੂਪੀ ਰੁੱਖ ਵੀ ਸਿਰਫ਼ ਕਿਰਤ ਕਰਨ ਵਾਲਿਆਂ ਦਾ ਹੀ ਵਧਦਾ-ਫੁੱਲਦਾ ਹੈ। ਸਿਰਫ਼ ਇੱਛਾ ਕਰਨ ਨਾਲ ਹੀ ਸਫਲਤਾ ਮਿਲ ਜਾਂਦੀ ਤਾਂ ਇਹ ਦੁਨੀਆ ਇੰਨੀ ਰੰਗ-ਬਿਰੰਗੀ ਨਾ ਹੁੰਦੀ।
Publish Date: Wed, 27 May 2026 10:55 PM (IST)
Updated Date: Thu, 28 May 2026 07:33 AM (IST)
ਹੋਂਦ ਤਾਂ ਸਾਡੀ ਸਾਰਿਆਂ ਦੀ ਹੈ ਪਰ ਵਿਰਾਟ ਸ਼ਖਸੀਅਤ ਬਹੁਤ ਹੀ ਥੋੜ੍ਹੇ ਲੋਕ ਬਣਾ ਪਾਉਂਦੇ ਹਨ। ਹੋਂਦ ਸਹਿਜੇ ਹੀ ਮਿਲਦੀ ਹੈ, ਜਦਕਿ ਸ਼ਖਸੀਅਤ ਨੂੰ ਬਣਾਉਣਾ ਪੈਂਦਾ ਹੈ। ਸ਼ਖਸੀਅਤ ਦੇ ਨਿਰਮਾਣ ਵਿਚ ਸਭ ਤੋਂ ਮੁੱਖ ਕਾਰਕ ਹੈ ਪੁਰਸ਼ਾਰਥ। ਸਫਲਤਾ ਇਕਦਮ ਨਹੀਂ ਮਿਲਦੀ। ਹਰ ਸਫਲਤਾ ਕੁਝ ਕੀਮਤ ਮੰਗਦੀ ਹੈ ਅਤੇ ਕੀਮਤ ਹੁੰਦੀ ਹੈ - ਸਹੀ ਸਮੇਂ ’ਤੇ ਸਹੀ ਕੰਮ ਕਰਨਾ। ਆਪਣੀ ਪੂਰੀ ਲਗਨ ਉਸ ਵਿਚ ਲਗਾ ਦੇਣਾ।
ਐਡੀਸਨ ਨੇ ਕਿਹਾ ਸੀ ਕਿ ਬਿਜਲੀ ਦਾ ਬੱਲਬ ਬਣਾਉਣ ਵਿਚ ਹਰ ਅਸਫਲਤਾ ਨੇ ਮੈਨੂੰ ਇਹ ਸਿਖਾਇਆ ਕਿ ਹੁਣ ਤੱਕ ਅਪਣਾਏ ਗਏ ਸਾਰੇ ਤਰੀਕਿਆਂ ਨਾਲ ਬਿਜਲੀ ਦੇ ਬੱਲਬ ਨਹੀਂ ਬਣਾਏ ਜਾ ਸਕਦੇ ਹਨ।
ਨਿਰੰਤਰ ਵਗਦੀ ਹੋਈ ਨਦੀ ਆਪਣੀ ਤਾਕਤ ਨਾਲ ਨਹੀਂ, ਸਗੋਂ ਆਪਣੇ ਦੁਆਰਾ ਕੀਤੇ ਗਏ ਨਿਰੰਤਰ ਯਤਨਾਂ ਨਾਲ ਪਹਾੜ ਤੱਕ ਨੂੰ ਕੱਟ ਦਿੰਦੀ ਹੈ। ਜੀਵਨ ਰੂਪੀ ਰੁੱਖ ਵੀ ਸਿਰਫ਼ ਕਿਰਤ ਕਰਨ ਵਾਲਿਆਂ ਦਾ ਹੀ ਵਧਦਾ-ਫੁੱਲਦਾ ਹੈ। ਸਿਰਫ਼ ਇੱਛਾ ਕਰਨ ਨਾਲ ਹੀ ਸਫਲਤਾ ਮਿਲ ਜਾਂਦੀ ਤਾਂ ਇਹ ਦੁਨੀਆ ਇੰਨੀ ਰੰਗ-ਬਿਰੰਗੀ ਨਾ ਹੁੰਦੀ। ਵਿਚਾਰਾਂ ਦੇ ਤਾਣੇ-ਬਾਣੇ ਨਾਲ ਯੋਜਨਾ ਦੇ ਕੱਪੜੇ ਬੁਣਨ ਵਾਲੇ ਆਲਸੀ ਮਨੁੱਖ ਦੇ ਸੌ ਸਾਲਾਂ ਦੇ ਜੀਵਨ ਦੀ ਤੁਲਨਾ ਵਿਚ ਦ੍ਰਿੜਤਾ ਨਾਲ ਮਿਹਨਤ ਕਰਨ ਵਾਲੇ ਦਾ ਇਕ ਦਿਨ ਦਾ ਜੀਵਨ ਵੀ ਉੱਤਮ ਹੈ।
ਸਾਡੀਆਂ ਸਭ ਤੋਂ ਵਧੀਆ ਮਿੱਤਰ ਸਾਡੇ ਹੱਥਾਂ ਦੀ ਦਸ ਉਂਗਲਾਂ ਅਤੇ ਉਨ੍ਹਾਂ ਦੁਆਰਾ ਕੀਤਾ ਗਿਆ ਪੁਰਸ਼ਾਰਥ ਹਨ। ਇਸੇ ਲਈ ਪ੍ਰਕ੍ਰਿਤੀ ਨੇ ਤਲੀ ’ਤੇ ਖਿੱਚੀਆਂ ਕਿਸਮਤ ਦੀਆਂ ਰੇਖਾਵਾਂ ਤੋਂ ਉਂਗਲੀਆਂ ਨੂੰ ਅੱਗੇ ਰੱਖਿਆ ਹੈ। ਪੁਰਸ਼ਾਰਥ ਦਾ ਅਰਥ ਸਿਰਫ਼ ਭੌਤਿਕ ਇੱਛਾਵਾਂ ਦੀ ਪੂਰਤੀ ਨਹੀਂ ਹੈ, ਸਗੋਂ ਇਹ ਉਹ ਮਾਨਵੀ ਕਰਮ ਅਤੇ ਸੰਕਲਪ ਹੈ ਜੋ ਜੀਵਨ ਨੂੰ ਸਾਰਥਕ ਬਣਾਉਂਦਾ ਹੈ।
ਸਿਖਰ ’ਤੇ ਚੜ੍ਹਦੇ ਸਮੇਂ ਜੇ ਅਸੀਂ ਇਹ ਸੋਚਦੇ ਰਹੀਏ ਕਿ ਚੋਟੀ ਕਿੰਨੀ ਦੂਰ ਹੈ, ਕਦੋਂ ਪਹੁੰਚਾਂਗੇ, ਪਤਾ ਨਹੀਂ ਕਿੰਨੀ ਮਿਹਨਤ ਕਰਨੀ ਪਵੇਗੀ ਤਾਂ ਸਾਨੂੰ ਇਹੀ ਗੱਲਾਂ ਡਰਾਉਂਦੀਆਂ ਅਤੇ ਹਤਾਸ਼ ਕਰਦੀਆਂ ਰਹਿਣਗੀਆਂ।
ਜਦਕਿ ਅਸੀਂ ਸਿਰਫ਼ ਆਪਣੇ ਅਗਲੇ ਕਦਮ ’ਤੇ ਧਿਆਨ ਦੇਈਏ, ਉਸ ਇਕ-ਇਕ ਕਦਮ ਬਾਰੇ ਸੋਚੀਏ ਜੋ ਅਸੀਂ ਅੱਗੇ ਵਧਾਵਾਂਗੇ, ਤਦ ਅਸੀਂ ਸਹੀ ਸਮੇਂ ’ਤੇ ਉੱਚਿਤ ਸਿਖਰ ’ਤੇ ਹੋਵਾਂਗੇ। ਸਿਖਰ ’ਤੇ ਇਹ ਖ਼ਾਹਿਸ਼ ਲੈ ਕੇ ਨਹੀਂ ਚੜ੍ਹਨਾ ਕਿ ਸਾਰੀ ਦੁਨੀਆ ਸਾਨੂੰ ਦੇਖੇ। ਟੀਚਾ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਸਿਖਰ ਤੋਂ ਸਾਰੀ ਦੁਨੀਆ ਨੂੰ ਦੇਖੀਏ।
-ਡਾ. ਨਿਰਮਲ ਜੈਨ