ਧਰਤੀ ਦਿਵਸ ਸਾਡੇ ਸਾਰਿਆਂ ਲਈ ਧਰਤੀ ਪ੍ਰਤੀ ਸ਼ੁਕਰਾਨਾ ਕਰਨ ਦਾ ਦਿਨ ਹੈ। ਇਸ ਦਿਨ ਅਸੀਂ ਧਰਤੀ ਪ੍ਰਤੀ ਆਭਾਰ ਪ੍ਰਗਟ ਕਰਦੇ ਹਾਂ ਕਿਉਂਕਿ ਇਹ ਸਾਨੂੰ ਜੀਵਨ ਜਿਉਣ ਲਈ ਕਈ ਕਿਸਮ ਦੇ ਕੁਦਰਤੀ ਸਰੋਤ ਪ੍ਰਦਾਨ ਕਰਦੀ ਹੈ। ਇਹ ਸਾਰੇ ਸਰੋਤ ਸਿਰਫ਼ ਸਾਡੇ ਲਈ ਹੀ ਨਹੀਂ, ਸਗੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਅਨਮੋਲ ਹਨ। ਇਸ ਲਈ ਸਾਨੂੰ ਇਨ੍ਹਾਂ ਸਰੋਤਾਂ ਦਾ ਇਸਤੇਮਾਲ ਬਹੁਤ ਹੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ।

ਧਰਤੀ ਦਿਵਸ ਸਾਡੇ ਸਾਰਿਆਂ ਲਈ ਧਰਤੀ ਪ੍ਰਤੀ ਸ਼ੁਕਰਾਨਾ ਕਰਨ ਦਾ ਦਿਨ ਹੈ। ਇਸ ਦਿਨ ਅਸੀਂ ਧਰਤੀ ਪ੍ਰਤੀ ਆਭਾਰ ਪ੍ਰਗਟ ਕਰਦੇ ਹਾਂ ਕਿਉਂਕਿ ਇਹ ਸਾਨੂੰ ਜੀਵਨ ਜਿਉਣ ਲਈ ਕਈ ਕਿਸਮ ਦੇ ਕੁਦਰਤੀ ਸਰੋਤ ਪ੍ਰਦਾਨ ਕਰਦੀ ਹੈ। ਇਹ ਸਾਰੇ ਸਰੋਤ ਸਿਰਫ਼ ਸਾਡੇ ਲਈ ਹੀ ਨਹੀਂ, ਸਗੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਅਨਮੋਲ ਹਨ। ਇਸ ਲਈ ਸਾਨੂੰ ਇਨ੍ਹਾਂ ਸਰੋਤਾਂ ਦਾ ਇਸਤੇਮਾਲ ਬਹੁਤ ਹੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ। ਇਨ੍ਹਾਂ ਦਾ ਸਦਉਪਯੋਗ ਕਰਨ ਅਤੇ ਪ੍ਰਿਥਵੀ ਦਾ ਆਦਰ ਕਰਨ ਲਈ ਸਾਨੂੰ ਅਹਿੰਸਾ ਦਾ ਰਸਤਾ ਅਪਣਾਉਣਾ ਹੋਵੇਗਾ ਜਿਸ ਵਿਚ ਅਸੀਂ ਇਸ ਧਰਤੀ ’ਤੇ ਰਹਿਣ ਵਾਲੇ ਸਾਰੇ ਜੀਵਾਂ ਅਤੇ ਕੁਦਰਤੀ ਸਰੋਤਾਂ ਨਾਲ ਪਿਆਰ ਭਰਿਆ ਵਿਵਹਾਰ ਕਰੀਏ। ਇਸ ਵਿਚ ਮਨੁੱਖਾਂ ਤੋਂ ਲੈ ਕੇ ਜਾਨਵਰਾਂ ਅਤੇ ਪੌਦਿਆਂ ਤੱਕ ਸਾਰੇ ਸ਼ਾਮਲ ਹਨ। ਸਿਰਫ਼ ਇਹ ਸੋਚ ਕੇ ਹੀ ਸਾਨੂੰ ਖ਼ੁਸ਼ੀ ਮਿਲਦੀ ਹੈ ਕਿ ਇਸ ਵਿਸ਼ਾਲ ਪੁਲਾੜ ਵਿਚ ਇਹ ਗ੍ਰਹਿ ਪਿਤਾ-ਪਰਮੇਸ਼ਵਰ ਦਾ ਬਣਾਇਆ ਇਕ ਖ਼ੂਬਸੂਰਤ ਰਤਨ ਹੈ ਜਿਸ ਵਿਚ ਅਸੀਂ ਸਾਰੇ ਇਸ ਪਰਿਵਾਰ ਦੇ ਇਕ ਮੈਂਬਰ ਹਾਂ। ਇਸ ਲਈ ਸਾਨੂੰ ਅਜਿਹੇ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਵਿਚ ਅਸੀਂ ਇਕ-ਦੂਜੇ ਦੀ ਮਦਦ ਕਰਦੇ ਹੋਏ ਪਿਆਰ ਅਤੇ ਸ਼ਾਂਤੀ ਨਾਲ ਰਹਿ ਸਕੀਏ। ਇਸ ਗ੍ਰਹਿ ’ਤੇ ਰਹਿੰਦੇ ਹੋਏ ਸਾਨੂੰ ਸਿਹਤਮੰਦ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਪਰਿਵਾਰ ਤੇ ਪੂਰੇ ਸੰਸਾਰ ਲਈ ਵਰਤਮਾਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਕਾਫ਼ੀ ਸਰੋਤ ਉਪਲਬਧ ਹੋਣ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਗ੍ਰਹਿ ਦੀ ਦੇਖਭਾਲ ਕਰਦੇ ਹੋਏ ਸਰੀਰਕ, ਮਾਨਸਿਕ ਅਤੇ ਆਤਮਿਕ ਤੌਰ ’ਤੇ ਵਿਕਸਤ ਹੋਈਏ।
ਇਸ ਵਾਸਤੇ ਸਾਨੂੰ ਇਕ ਸ਼ਾਕਾਹਾਰੀ ਜੀਵਨਸ਼ੈਲੀ ਨੂੰ ਅਪਣਾਉਣਾ ਹੋਵੇਗਾ ਅਤੇ ਨਾਲ ਹੀ ਆਪਣੇ ਜੀਵਨ ਵਿਚ ਸਦਗੁਣਾਂ ਨੂੰ ਧਾਰਨ ਕਰਨਾ ਹੋਵੇਗਾ ਜਿਸ ਨਾਲ ਅਸੀਂ ਦੂਜਿਆਂ ਦੀ ਸੇਵਾ ਕਰਦੇ ਹੋਏ ਧਿਆਨ-ਅਭਿਆਸ ਰਾਹੀਂ ਆਪਣੇ ਅੰਦਰ ਪ੍ਰਭੂਸੱਤਾ ਨਾਲ ਜੁੜ ਕੇ ਰੂਹਾਨੀ ਤੌਰ ’ਤੇ ਵਿਕਸਤ ਹੋ ਸਕੀਏ। ਦੂਜਿਆਂ ਦੀ ਸੇਵਾ ਕਰਨੀ ਅਤੇ ਮਿਲਜੁਲ ਕੇ ਰਹਿਣਾ ਰੂਹਾਨੀਅਤ ਦਾ ਇਕ ਹਿੱਸਾ ਹੈ। ਹੋਰਾਂ ਨਾਲ ਮਿਲ ਕੇ ਰਹਿਣਾ ਅਤੇ ਧਰਤੀ ਦੀ ਰੱਖਿਆ ਕਰਨਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਇਸ ਸ੍ਰਿਸ਼ਟੀ ਦੇ ਕਣ-ਕਣ ਵਿਚ ਪਰਮਾਤਮਾ ਮੌਜੂਦ ਹੈ। ਆਓ, ਰੂਹਾਨੀ ਤੌਰ ’ਤੇ ਵਧਦੇ ਹੋਏ ਅਸੀਂ ਇਸ ਗ੍ਰਹਿ, ਪੌਦਿਆਂ, ਜਾਨਵਰਾਂ ਅਤੇ ਮਨੁੱਖਾਂ ਦੀ ਦੇਖਭਾਲ ਕਰਦੇ ਹੋਏ ਪ੍ਰਿਥਵੀ ਦਿਵਸ ਮਨਾਈਏ ਅਤੇ ਪ੍ਰਿਥਵੀ ਦੁਆਰਾ ਦਿੱਤੇ ਗਏ ਅਨਮੋਲ ਤੋਹਫ਼ਿਆਂ ਦਾ ਸਰਬੋਤਮ ਉਪਯੋਗ ਕਰੀਏ।
-ਸੰਤ ਰਾਜਿੰਦਰ ਸਿੰਘ।