Surya Grahan ਦੌਰਾਨ ਰਾਹੂ ਦਾ ਪ੍ਰਭਾਵ ਵੱਧ ਜਾਂਦਾ ਹੈ। ਇਸ ਲਈ ਗ੍ਰਹਿਣ ਦੌਰਾਨ ਸ਼ੁਭ ਕੰਮ ਨਹੀਂ ਕੀਤੇ ਜਾਂਦੇ। ਸੂਰਜ ਗ੍ਰਹਿਣ ਦੇ ਸਮੇਂ ਕਈ ਰਾਸ਼ੀਆਂ ਦੇ ਜਾਤਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਆਓ, ਇਹਨਾਂ ਰਾਸ਼ੀਆਂ ਬਾਰੇ ਜਾਣਦੇ ਹਾਂ-

ਧਰਮ ਡੈਸਕ, ਨਵੀਂ ਦਿੱਲੀ : ਵੈਦਿਕ ਪੰਚਾਂਗ ਅਨੁਸਾਰ, 17 ਫਰਵਰੀ ਨੂੰ ਫੱਗਣ ਮੱਸਿਆ (Phalguna Amavasya 2026) ਹੈ। ਸਨਾਤਨ ਧਰਮ 'ਚ ਮੱਸਿਆ ਦੀ ਤਿਥੀ ਦਾ ਵਿਸ਼ੇਸ਼ ਮਹੱਤਵ ਹੈ। ਇਸ ਸ਼ੁਭ ਮੌਕੇ 'ਤੇ ਗੰਗਾ ਇਸ਼ਨਾਨ ਕਰ ਕੇ ਭਗਵਾਨ ਸ਼ਿਵ ਦੀ ਪੂਜਾ, ਜਪ-ਤਪ ਤੇ ਦਾਨ-ਪੁੰਨ ਕੀਤਾ ਜਾਂਦਾ ਹੈ। ਨਾਲ ਹੀ ਪਿੱਤਰਾਂ ਦਾ ਤਰਪਣ ਅਤੇ ਪਿੰਡ ਦਾਨ ਵੀ ਕੀਤਾ ਜਾਂਦਾ ਹੈ। ਮੱਸਿਆ ਵਾਲੇ ਦਿਨ ਦੇਵਾਂ ਦੇ ਦੇਵ ਮਹਾਂਦੇਵ ਦੀ ਪੂਜਾ ਕਰਨ ਨਾਲ ਵਿਅਕਤੀ ਨੂੰ ਜੀਵਨ ਦੇ ਹਰ ਪ੍ਰਕਾਰ ਦੇ ਦੁੱਖਾਂ ਅਤੇ ਸੰਕਟਾਂ ਤੋਂ ਮੁਕਤੀ ਮਿਲਦੀ ਹੈ।
ਜੋਤਿਸ਼ ਗਣਨਾ ਅਨੁਸਾਰ, ਫੱਗਣ ਮੱਸਿਆ ਵਾਲੇ ਦਿਨ ਸਾਲ ਦਾ ਪਹਿਲਾ ਸੂਰਜ ਗ੍ਰਹਿਣ (First solar eclipse 2026) ਲੱਗਣ ਵਾਲਾ ਹੈ। ਸੂਰਜ ਗ੍ਰਹਿਣ ਦੌਰਾਨ ਰਾਹੂ ਦਾ ਪ੍ਰਭਾਵ ਵੱਧ ਜਾਂਦਾ ਹੈ। ਇਸ ਲਈ ਗ੍ਰਹਿਣ ਦੌਰਾਨ ਸ਼ੁਭ ਕੰਮ ਨਹੀਂ ਕੀਤੇ ਜਾਂਦੇ। ਸੂਰਜ ਗ੍ਰਹਿਣ ਦੇ ਸਮੇਂ ਕਈ ਰਾਸ਼ੀਆਂ ਦੇ ਜਾਤਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਆਓ, ਇਹਨਾਂ ਰਾਸ਼ੀਆਂ ਬਾਰੇ ਜਾਣਦੇ ਹਾਂ-
ਜੋਤਿਸ਼ ਗਣਨਾ ਅਨੁਸਾਰ, 17 ਫਰਵਰੀ ਨੂੰ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗਣ ਵਾਲਾ ਹੈ। ਸੂਰਜ ਗ੍ਰਹਿਣ ਦੌਰਾਨ ਸੂਤਕ ਕਾਲ 12 ਘੰਟੇ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਹਾਲਾਂਕਿ, ਭਾਰਤ 'ਚ ਇਹ ਗ੍ਰਹਿਣ ਦਿਖਾਈ ਨਹੀਂ ਦੇਵੇਗਾ, ਇਸ ਲਈ ਇੱਥੇ ਸੂਤਕ ਨਹੀਂ ਮੰਨਿਆ ਜਾਵੇਗਾ। ਇਸ ਦੇ ਬਾਵਜੂਦ ਗ੍ਰਹਿਣ ਦੌਰਾਨ ਸ਼ਾਸਤਰਾਂ ਦੁਆਰਾ ਨਿਰਧਾਰਿਤ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ।
ਫੱਗਣ ਮੱਸਿਆ ਵਾਲੇ ਦਿਨ ਮੇਖ ਰਾਸ਼ੀ ਦੇ ਜਾਤਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ। ਇਸ ਰਾਸ਼ੀ ਦੇ ਲੋਕਾਂ 'ਤੇ ਸੂਰਜ ਦੇਵਤਾ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ ਜਦਕਿ ਮਾਇਆਵੀ ਗ੍ਰਹਿ ਰਾਹੂ, ਸੂਰਜ ਦੇਵਤਾ ਨੂੰ ਆਪਣਾ ਦੁਸ਼ਮਣ ਮੰਨਦਾ ਹੈ। ਮੇਖ ਰਾਸ਼ੀ ਦੇ ਜਾਤਕ ਕੋਈ ਸ਼ੁਭ ਕੰਮ ਨਾ ਕਰਨ। ਆਪਣੀ ਬਾਣੀ ਅਤੇ ਗੁੱਸੇ 'ਤੇ ਕਾਬੂ ਰੱਖਣ। ਕਿਸੇ ਨਾਲ ਵਿਵਾਦ ਨਾ ਕਰਨ। ਵੱਡਿਆਂ ਦੀ ਸੇਵਾ ਅਤੇ ਸਤਿਕਾਰ ਕਰਨ। ਗ੍ਰਹਿਣ ਦੌਰਾਨ ਨਕਾਰਾਤਮਕ ਥਾਵਾਂ 'ਤੇ ਜਾਣ ਤੋਂ ਬਚੋ। ਭਗਵਾਨ ਵਿਸ਼ਨੂੰ ਦਾ ਧਿਆਨ ਕਰੋ ਅਤੇ ਉਨ੍ਹਾਂ ਦੇ ਨਾਵਾਂ ਦਾ ਜਾਪ ਕਰੋ।
ਵਰਤਮਾਨ ਸਮੇਂ ਮਾਇਆਵੀ ਗ੍ਰਹਿ ਕੇਤੂ ਸਿੰਘ ਰਾਸ਼ੀ 'ਚ ਬਿਰਾਜਮਾਨ ਹੈ। ਸਿੰਘ ਰਾਸ਼ੀ ਦਾ ਸੁਆਮੀ ਸੂਰਜ ਦੇਵਤਾ ਹੈ ਅਤੇ ਆਰਾਧਿਆ ਦੇਵ ਭਗਵਾਨ ਵਿਸ਼ਨੂੰ ਹਨ। ਰਾਹੂ ਅਤੇ ਕੇਤੂ ਸੂਰਜ ਦੇਵਤਾ ਨੂੰ ਆਪਣਾ ਦੁਸ਼ਮਣ ਮੰਨਦੇ ਹਨ। ਸੂਰਜ ਗ੍ਰਹਿਣ ਵਾਲੇ ਦਿਨ ਬਿਨਾਂ ਵਜ੍ਹਾ ਘਰੋਂ ਬਾਹਰ ਨਾ ਨਿਕਲੋ। ਆਪਣੀ ਸਿਹਤ ਦਾ ਧਿਆਨ ਰੱਖੋ। ਤਣਾਅ ਦੀ ਸਮੱਸਿਆ ਹੋ ਸਕਦੀ ਹੈ। ਫਾਲਤੂ ਗੱਲਾਂ ਵੱਲ ਧਿਆਨ ਨਾ ਦਿਓ ਅਤੇ ਕਿਸੇ ਨਾਲ ਬਹਿਸ ਨਾ ਕਰੋ। ਕਿਸੇ ਬਾਰੇ ਬੁਰਾ ਨਾ ਸੋਚੋ ਅਤੇ ਯਾਤਰਾ ਤੋਂ ਬਚੋ। ਕਿਸੇ ਨੂੰ ਉਧਾਰ ਨਾ ਦਿਓ ਅਤੇ ਕਾਰੋਬਾਰ ਨਾਲ ਜੁੜੇ ਅਹਿਮ ਫੈਸਲੇ ਨਾ ਲਓ। ਗ੍ਰਹਿਣ ਸਮੇਂ ਵਿਸ਼ਨੂੰ ਜੀ ਦੇ ਨਾਮਾਂ ਦਾ ਜਾਪ ਕਰੋ। ਗ੍ਰਹਿਣ ਤੋਂ ਬਾਅਦ ਚਿੱਟੀਆਂ ਤੇ ਪੀਲੀਆਂ ਚੀਜ਼ਾਂ ਦਾ ਦਾਨ ਕਰੋ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਤੇ ਕਥਨ ਸਿਰਫ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹੈ।