- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Sun Tansit 2026 : ਭਾਵੇਂ ਰੋਜ਼ਾਨਾ ਦੀਆਂ ਜ਼ਿੰਮੇਵਾਰੀਆਂ ਜ਼ਰੂਰੀ ਹਨ, ਪਰ ਇਸ ਦੌਰਾਨ ਮਨ ਦੁਨੀਆ ਦੀ ਭੱਜ-ਦੌੜ ਤੋਂ ਹਟ ਕੇ ਸ਼ਾਂਤੀ ਅਤੇ ਸਕੂਨ ਦੀ ਤਲਾਸ਼ ਕਰੇਗਾ। ਇਹ ਗੋਚਰ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸਲੀ ਤਾਕਤ ਸਿਰਫ ਹੁਕਮ ਚਲਾਉਣ ਵਿੱਚ ਨਹੀਂ, ਸਗੋਂ ਆਪਣਿਆਂ ਪ੍ਰਤੀ ਹਮਦਰਦੀ ਅਤੇ ਸਹੀ ਤਾਲਮੇਲ ਬਿਠਾਉਣ ਵਿੱਚ ਹੈ।

ਆਨੰਦ ਸਾਗਰ ਪਾਠਕ, ਐਸਟ੍ਰੋਪੱਤਰੀ : ਸੂਰਜ ਦਾ ਮੀਨ ਰਾਸ਼ੀ 'ਚ ਪ੍ਰਵੇਸ਼ ਜੋਤਿਸ਼ ਦੀ ਇਕ ਵੱਡੀ ਹਲਚਲ ਹੈ। 15 ਮਾਰਚ 2026 ਤੋਂ ਲੈ ਕੇ 14 ਅਪ੍ਰੈਲ 2026 ਤਕ ਸੂਰਜ ਦੇਵ ਮੀਨ ਰਾਸ਼ੀ 'ਚ ਰਹਿਣਗੇ ਜਿਸ ਨਾਲ ਸਾਡੀ ਊਰਜਾ ਅਤੇ ਸੁਭਾਅ 'ਚ ਇਕ ਖਾਸ ਬਦਲਾਅ ਮਹਿਸੂਸ ਹੋਵੇਗਾ। ਮੀਨ ਰਾਸ਼ੀ ਗੁਰੂ ਦੀ ਰਾਸ਼ੀ ਹੈ ਜਿਸ ਦਾ ਸਬੰਧ ਭਾਵਨਾਵਾਂ ਅਤੇ ਕਲਪਨਾਵਾਂ ਨਾਲ ਹੈ, ਇਸ ਲਈ ਇਸ ਦੌਰਾਨ ਸੂਰਜ ਦਾ ਸੁਭਾਅ ਥੋੜ੍ਹਾ ਨਰਮ ਅਤੇ ਗੰਭੀਰ ਹੋ ਜਾਂਦਾ ਹੈ।
ਇਹ ਸਮਾਂ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਆਪਣੀਆਂ ਵੱਡੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਦੂਜਿਆਂ ਪ੍ਰਤੀ ਪਿਆਰ ਅਤੇ ਸਮਝਦਾਰੀ ਦਾ ਭਾਵ ਵੀ ਰੱਖੀਏ। ਭਾਵੇਂ ਰੋਜ਼ਾਨਾ ਦੀਆਂ ਜ਼ਿੰਮੇਵਾਰੀਆਂ ਜ਼ਰੂਰੀ ਹਨ, ਪਰ ਇਸ ਦੌਰਾਨ ਮਨ ਦੁਨੀਆ ਦੀ ਭੱਜ-ਦੌੜ ਤੋਂ ਹਟ ਕੇ ਸ਼ਾਂਤੀ ਅਤੇ ਸਕੂਨ ਦੀ ਤਲਾਸ਼ ਕਰੇਗਾ। ਇਹ ਗੋਚਰ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸਲੀ ਤਾਕਤ ਸਿਰਫ ਹੁਕਮ ਚਲਾਉਣ ਵਿੱਚ ਨਹੀਂ, ਸਗੋਂ ਆਪਣਿਆਂ ਪ੍ਰਤੀ ਹਮਦਰਦੀ ਅਤੇ ਸਹੀ ਤਾਲਮੇਲ ਬਿਠਾਉਣ ਵਿੱਚ ਹੈ।
ਸੂਰਜ ਤੁਹਾਡੀ ਰਾਸ਼ੀ ਤੋਂ ਬਾਰ੍ਹਵੇਂ ਭਾਵ 'ਚ ਜਾ ਰਹੇ ਹਨ, ਜੋ ਤੁਹਾਨੂੰ ਥੋੜ੍ਹਾ ਅੰਤਰਮੁਖੀ ਬਣਾ ਸਕਦਾ ਹੈ। ਇਸ ਦੌਰਾਨ ਤੁਸੀਂ ਭੀੜ-ਭੜੱਕੇ ਤੋਂ ਦੂਰ ਰਹਿ ਕੇ ਖੁਦ ਦੇ ਨਾਲ ਸਮਾਂ ਬਿਤਾਉਣਾ ਪਸੰਦ ਕਰੋਗੇ।
ਮਨ ਵਿਚ ਨਵੇਂ ਰਚਨਾਤਮਕ ਵਿਚਾਰ ਤਾਂ ਆਉਣਗੇ, ਪਰ ਉਨ੍ਹਾਂ ਨੂੰ ਲੈ ਕੇ ਤੁਸੀਂ ਥੋੜ੍ਹੇ ਸੋਚ-ਵਿਚਾਰ ਵਿੱਚ ਡੁੱਬੇ ਰਹਿ ਸਕਦੇ ਹੋ। ਸਿਹਤ ਤੇ ਯਾਤਰਾਵਾਂ 'ਤੇ ਕੁਝ ਖਰਚ ਹੋਣ ਦੀ ਸੰਭਾਵਨਾ ਹੈ।
ਦਫਤਰ 'ਚ ਕਿਸੇ ਨਾਲ ਨਾ ਉਲਝੋ ਅਤੇ ਆਪਣੀਆਂ ਯੋਜਨਾਵਾਂ ਨੂੰ ਸ਼ਾਂਤੀ ਨਾਲ ਵਿਵਸਥਿਤ ਕਰੋ। ਇਹ ਸਮਾਂ ਖੁਦ ਨੂੰ ਆਰਾਮ ਦੇਣ ਤੇ ਆਪਣੀ ਅੰਦਰੂਨੀ ਊਰਜਾ ਨੂੰ ਫਿਰ ਤੋਂ ਇਕੱਠਾ ਕਰਨ ਦਾ ਹੈ।
ਉਪਾਅ : ਸਵੇਰੇ ਸੂਰਜ ਦੇਵ ਨੂੰ ਜਲ ਚੜ੍ਹਾਓ ਤੇ ਕੋਈ ਵੀ ਫੈਸਲਾ ਜਲਦਬਾਜ਼ੀ 'ਚ ਨਾ ਲਓ।
ਸੂਰਜ ਦਾ ਇਹ ਗੋਚਰ ਤੁਹਾਡੇ ਲਾਭ ਦੇ ਰਸਤੇ ਖੋਲ੍ਹੇਗਾ। ਸਮਾਜਿਕ ਤੌਰ 'ਤੇ ਤੁਸੀਂ ਕਾਫੀ ਸਰਗਰਮ ਰਹੋਗੇ ਤੇ ਨਵੇਂ ਲੋਕਾਂ ਨਾਲ ਮੇਲ-ਜੋਲ ਵਧੇਗਾ। ਘਰ-ਪਰਿਵਾਰ 'ਚ ਖੁਸ਼ਹਾਲੀ ਆਵੇਗੀ ਤੇ ਪ੍ਰਾਪਰਟੀ ਨਾਲ ਜੁੜੇ ਅਟਕੇ ਹੋਏ ਕੰਮ ਬਣ ਸਕਦੇ ਹਨ।
ਪਰਿਵਾਰ ਦਾ ਪੂਰਾ ਸਾਥ ਮਿਲਣ ਨਾਲ ਤੁਹਾਡੀਆਂ ਵੱਡੀਆਂ ਇੱਛਾਵਾਂ ਪੂਰੀਆਂ ਹੋਣ ਦੀ ਸੰਭਾਵਨਾ ਹੈ। ਬੱਚਿਆਂ ਵੱਲੋਂ ਵੀ ਚੰਗੀਆਂ ਖ਼ਬਰਾਂ ਮਿਲ ਸਕਦੀਆਂ ਹਨ। ਇਹ ਸਮਾਂ ਸਬਰ ਨਾਲ ਅੱਗੇ ਵਧਣ ਦਾ ਹੈ, ਜ਼ਿਆਦਾ ਉਮੀਦਾਂ ਪਾਲਣ ਦੀ ਬਜਾਏ ਸਹਿਯੋਗ ਨਾਲ ਕੰਮ ਲਓ, ਸਫਲਤਾ ਜ਼ਰੂਰ ਮਿਲੇਗੀ।
ਉਪਾਅ : ਵੱਡਿਆਂ ਦਾ ਸਨਮਾਨ ਕਰੋ ਅਤੇ ਐਤਵਾਰ ਨੂੰ ਸੂਰਜ ਨੂੰ ਲਾਲ ਫੁੱਲ ਅਰਪਿਤ ਕਰੋ।
ਤੁਹਾਡੇ ਕਰੀਅਰ ਲਈ ਇਹ ਸਮਾਂ ਬਹੁਤ ਚੰਗਾ ਰਹਿਣ ਵਾਲਾ ਹੈ। ਕਾਰਜਖੇਤਰ 'ਚ ਤੁਹਾਡੀ ਮਿਹਨਤ ਰੰਗ ਲਿਆਵੇਗੀ ਅਤੇ ਤੁਹਾਨੂੰ ਨਵੀਂ ਪਛਾਣ ਮਿਲੇਗੀ। ਤੁਸੀਂ ਆਪਣੀ ਕਾਬਲੀਅਤ ਦਿਖਾਉਣ ਲਈ ਕਾਫੀ ਉਤਸ਼ਾਹਿਤ ਰਹੋਗੇ। ਤੁਹਾਡੀਆਂ ਗੱਲਾਂ ਅਤੇ ਸੁਝਾਅ ਲੋਕਾਂ ਨੂੰ ਪ੍ਰਭਾਵਿਤ ਕਰਨਗੇ।
ਹਾਲਾਂਕਿ, ਦਫਤਰ ਦੇ ਕੰਮ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਵਿਚਕਾਰ ਤਾਲਮੇਲ ਬਿਠਾਉਣਾ ਥੋੜ੍ਹਾ ਚੁਣੌਤੀਪੂਰਨ ਹੋ ਸਕਦਾ ਹੈ। ਪਰਿਵਾਰ ਨੂੰ ਵੀ ਸਮਾਂ ਦਿਓ ਤਾਂ ਜੋ ਤਾਲਮੇਲ ਬਣਿਆ ਰਹੇ। ਸ਼ਾਂਤ ਰਹਿ ਕੇ ਤੁਸੀਂ ਆਪਣੀ ਪ੍ਰੋਫੈਸ਼ਨਲ ਅਤੇ ਪਰਸਨਲ ਲਾਈਫ ਦਾ ਸਹੀ ਸੰਚਾਲਨ ਕਰ ਪਾਓਗੇ।
ਉਪਾਅ: ਪਿਤਾ ਦਾ ਸਨਮਾਨ ਕਰੋ ਅਤੇ ਰੋਜ਼ ਸਵੇਰੇ ਸੂਰਜ ਨੂੰ ਅਰਘ ਦਿਓ।
ਤੁਹਾਡਾ ਝੁਕਾਅ ਧਰਮ-ਕਰਮ ਅਤੇ ਨਵੀਆਂ ਚੀਜ਼ਾਂ ਸਿੱਖਣ ਵੱਲ ਵਧੇਗਾ। ਮੁਮਕਿਨ ਹੈ ਕਿ ਤੁਹਾਨੂੰ ਅਚਾਨਕ ਯਾਤਰਾ ਕਰਨ ਜਾਂ ਅੱਗੇ ਵਧਣ ਦੇ ਨਵੇਂ ਮੌਕੇ ਮਿਲਣ। ਪੈਸਿਆਂ ਦੇ ਮਾਮਲੇ ਵਿੱਚ ਤੁਹਾਡੀ ਸਮਝ ਪਹਿਲਾਂ ਨਾਲੋਂ ਬਿਹਤਰ ਹੋਵੇਗੀ ਅਤੇ ਤੁਸੀਂ ਭਵਿੱਖ ਲਈ ਚੰਗੀ ਬਚਤ ਕਰ ਸਕੋਗੇ।
ਭੈਣ-ਭਰਾਵਾਂ ਨਾਲ ਤੁਹਾਡੇ ਰਿਸ਼ਤੇ ਚੰਗੇ ਰਹਿਣਗੇ ਅਤੇ ਤੁਸੀਂ ਖੁੱਲ੍ਹ ਕੇ ਆਪਣੀ ਗੱਲ ਕਹਿ ਸਕੋਗੇ। ਬੱਸ ਧਿਆਨ ਰੱਖੋ ਕਿ ਬਹੁਤ ਜ਼ਿਆਦਾ ਕਲਪਨਾਵਾਂ ਵਿੱਚ ਨਾ ਖੋਵੋ, ਹਕੀਕਤ ਨੂੰ ਸਮਝ ਕੇ ਕੰਮ ਕਰੋ। ਮਿਹਨਤ ਅਤੇ ਭਰੋਸੇ ਨਾਲ ਅੱਗੇ ਵਧੋ।
ਉਪਾਅ : ਐਤਵਾਰ ਦੇ ਦਿਨ ਗੁੜ ਜਾਂ ਕਣਕ ਦਾ ਦਾਨ ਕਰੋ ਅਤੇ ਆਪਣੇ ਗੁਰੂਆਂ ਦਾ ਆਦਰ ਕਰੋ।
ਸੂਰਜ ਦਾ ਗੋਚਰ ਤੁਹਾਨੂੰ ਥੋੜ੍ਹਾ ਭਾਵੁਕ ਬਣਾ ਸਕਦਾ ਹੈ, ਜਿਸ ਨਾਲ ਤੁਸੀਂ ਆਪਣੇ ਜੀਵਨ ਦੇ ਪੁਰਾਣੇ ਤਜਰਬਿਆਂ 'ਤੇ ਗੌਰ ਕਰੋਗੇ। ਇਹ ਸਮਾਂ ਖੁਦ 'ਚ ਸੁਧਾਰ ਲਿਆਉਣ ਤੇ ਆਤਮ-ਵਿਸ਼ਵਾਸ ਵਧਾਉਣ ਦਾ ਹੈ। ਆਰਥਿਕ ਮਾਮਲਿਆਂ 'ਚ ਜੋਖ਼ਮ ਲੈਣ ਤੋਂ ਬਚੋ, ਨਹੀਂ ਤਾਂ ਪਰੇਸ਼ਾਨੀ ਹੋ ਸਕਦੀ ਹੈ।
ਪਰਿਵਾਰ ਨਾਲ ਗੱਲਬਾਤ ਕਰਦੇ ਸਮੇਂ ਸੰਜਮ ਰੱਖੋ। ਤੁਹਾਡੀਆਂ ਕੁਝ ਪੁਰਾਣੀਆਂ ਆਦਤਾਂ ਬਦਲ ਸਕਦੀਆਂ ਹਨ, ਜੋ ਤੁਹਾਡੇ ਭਵਿੱਖ ਲਈ ਚੰਗੀਆਂ ਰਹਿਣਗੀਆਂ। ਭਾਵਨਾਤਮਕ ਤੌਰ 'ਤੇ ਖੁਦ ਨੂੰ ਮਜ਼ਬੂਤ ਬਣਾਉਣ ਦਾ ਇਹ ਇੱਕ ਸ਼ਾਨਦਾਰ ਮੌਕਾ ਹੈ।
ਉਪਾਅ : ਰੋਜ਼ਾਨਾ ਸੂਰਜ ਨੂੰ ਜਲ ਚੜ੍ਹਾਓ ਅਤੇ ਪੈਸਿਆਂ ਦੇ ਲੈਣ-ਦੇਣ ਵਿੱਚ ਪੂਰੀ ਸਫਾਈ ਰੱਖੋ।
ਇਸ ਦੌਰਾਨ ਤੁਹਾਡਾ ਪੂਰਾ ਧਿਆਨ ਆਪਣੇ ਰਿਸ਼ਤਿਆਂ ਅਤੇ ਪਾਰਟਨਰਸ਼ਿਪ 'ਤੇ ਰਹੇਗਾ। ਜੀਵਨਸਾਥੀ ਨਾਲ ਸੰਵਾਦ ਕਰਦੇ ਸਮੇਂ ਥੋੜ੍ਹਾ ਕੋਮਲ ਰਹੋ, ਕਿਉਂਕਿ ਤੁਹਾਡੀ ਭਾਵੁਕਤਾ ਵਧ ਸਕਦੀ ਹੈ। ਕਦੇ-ਕਦੇ ਤੁਹਾਡਾ ਇਕੱਲੇ ਰਹਿਣ ਦਾ ਮਨ ਕਰੇਗਾ, ਜੋ ਆਤਮ-ਚਿੰਤਨ ਲਈ ਚੰਗਾ ਹੈ।
ਰਿਸ਼ਤਿਆਂ ਵਿੱਚ ਆਪਣੀ ਭੂਮਿਕਾ ਨੂੰ ਸਮਝੋ ਅਤੇ ਸਾਹਮਣੇ ਵਾਲੇ ਦੀ ਗੱਲ ਨੂੰ ਵੀ ਮਹੱਤਵ ਦਿਓ। ਸਬਰ ਨਾਲ ਸੁਣੀਆਂ ਗਈਆਂ ਗੱਲਾਂ ਤੁਹਾਡੇ ਆਪਸੀ ਪ੍ਰੇਮ ਅਤੇ ਸਬੰਧਾਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਗਹਿਰਾ ਬਣਾ ਸਕਦੀਆਂ ਹਨ।
ਉਪਾਅ : ਆਪਸੀ ਗੱਲਬਾਤ ਵਿੱਚ ਹੰਕਾਰ ਨੂੰ ਨਾ ਆਉਣ ਦਿਓ ਅਤੇ ਐਤਵਾਰ ਨੂੰ ਸੂਰਜ ਦੇਵ ਦੀ ਪੂਜਾ ਕਰੋ।
ਲੇਖਕ: ਸ਼੍ਰੀ ਆਨੰਦ ਸਾਗਰ ਪਾਠਕ, astropatri.com, ਫੀਡਬੈਕ ਲਈ ਲਿਖੋ : hello@astropatri.com