- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਚਰ ਦਾ ਅਸਰ ਵੱਖ-ਵੱਖ ਰਾਸ਼ੀਆਂ ਦੇ ਜਾਤਕਾਂ 'ਤੇ ਪਵੇਗਾ। ਜਾਤਕਾਂ ਨੂੰ ਮਾਣ-ਸਤਿਕਾਰ ਮਿਲਣ ਦੀ ਸੰਭਾਵਨਾ ਬਣ ਸਕਦੀ ਹੈ ਅਤੇ ਸੋਚ-ਸਮਝ ਕੇ ਲਏ ਗਏ ਫੈਸਲੇ ਲਾਭਦਾਇਕ ਰਹਿਣਗੇ। ਅਜਿਹੇ 'ਚ ਆਓ ਜਾਣਦੇ ਹਾਂ ਕਿ ਸ਼ੁੱਕਰ ਗੋਚਰ (Venus transit Capricorn effects) ਨਾਲ ਮੇਖ ਤੋਂ ਕਰਕ ਰਾਸ਼ੀ ਦੇ ਜਾਤਕਾਂ ਨੂੰ ਕਿਹੜੇ-ਕਿਹੜੇ ਲਾਭ ਮਿਲਣਗੇ।

ਆਨੰਦ ਸਾਗਰ ਪਾਠਕ, ਐਸਟ੍ਰੋਪੱਤਰੀ : 13 ਜਨਵਰੀ 2026 ਨੂੰ ਸ਼ੁੱਕਰ ਦੇਵ (Shukra Gochar 2026) ਆਪਣੀ ਚਾਲ 'ਚ ਬਦਲਾਅ ਕਰਨ ਵਾਲੇ ਹਨ। ਇਸ ਦਿਨ ਸ਼ੁੱਕਰ ਦੇਵ ਮਕਰ ਰਾਸ਼ੀ 'ਚ ਗੋਚਰ ਕਰਨਗੇ। ਇਸ ਗੋਚਰ ਦਾ ਅਸਰ ਵੱਖ-ਵੱਖ ਰਾਸ਼ੀਆਂ ਦੇ ਜਾਤਕਾਂ 'ਤੇ ਪਵੇਗਾ। ਜਾਤਕਾਂ ਨੂੰ ਮਾਣ-ਸਤਿਕਾਰ ਮਿਲਣ ਦੀ ਸੰਭਾਵਨਾ ਬਣ ਸਕਦੀ ਹੈ ਅਤੇ ਸੋਚ-ਸਮਝ ਕੇ ਲਏ ਗਏ ਫੈਸਲੇ ਲਾਭਦਾਇਕ ਰਹਿਣਗੇ। ਅਜਿਹੇ 'ਚ ਆਓ ਜਾਣਦੇ ਹਾਂ ਕਿ ਸ਼ੁੱਕਰ ਗੋਚਰ (Venus transit Capricorn effects) ਨਾਲ ਮੇਖ ਤੋਂ ਕਰਕ ਰਾਸ਼ੀ ਦੇ ਜਾਤਕਾਂ ਨੂੰ ਕਿਹੜੇ-ਕਿਹੜੇ ਲਾਭ ਮਿਲਣਗੇ।
ਇਸ ਗੋਚਰ ਦੌਰਾਨ ਸ਼ੁੱਕਰ ਦੇਵ (Zodiac Destiny Shifts) ਤੁਹਾਡੇ ਦਸਵੇਂ ਭਾਵ 'ਚ ਗੋਚਰ ਕਰਨਗੇ। ਇਸ ਨਾਲ ਕਰੀਅਰ, ਵੱਕਾਰ ਤੇ ਜਨਤਕ ਅਕਸ ਮਜ਼ਬੂਤ ਹੋ ਸਕਦਾ ਹੈ। ਉੱਚ ਅਧਿਕਾਰੀਆਂ ਤੋਂ ਸਹਿਯੋਗ ਤੇ ਮਾਣ-ਸਤਿਕਾਰ ਮਿਲਣ ਦੀ ਸੰਭਾਵਨਾ ਬਣਦੀ ਦਿਖਾਈ ਦੇਵੇਗੀ।
ਸ਼ੁੱਕਰ ਦੇਵ ਦੀ ਚੌਥੇ ਭਾਵ 'ਤੇ ਦ੍ਰਿਸ਼ਟੀ ਘਰ-ਪਰਿਵਾਰ ਅਤੇ ਘਰੇਲੂ ਜੀਵਨ ਵੱਲ ਧਿਆਨ ਵਧਾਏਗੀ। ਪਰਿਵਾਰ ਪ੍ਰਤੀ ਭਾਵਨਾਤਮਕ ਜ਼ਿੰਮੇਵਾਰੀਆਂ ਵਧ ਸਕਦੀਆਂ ਹਨ।
ਉਪਾਅ: ਘਰ ਵਿਚ ਖੁਸ਼ਹਾਲੀ ਬਣਾਈ ਰੱਖੋ ਤੇ ਸ਼ੁੱਕਰਵਾਰ ਦੇ ਦਿਨ ਸਫੈਦ ਫੁੱਲ ਭੇਟ ਕਰੋ। ਵੱਡਿਆਂ ਤੇ ਅਧਿਕਾਰੀਆਂ ਦਾ ਸਤਿਕਾਰ ਕਰੋ।
ਸ਼ੁੱਕਰ ਦੇਵ ਤੁਹਾਡੇ ਨੌਵੇਂ ਭਾਵ 'ਚ ਗੋਚਰ ਕਰਨਗੇ, ਜਿਸ ਨਾਲ ਕਿਸਮਤ, ਉੱਚ ਸਿੱਖਿਆ ਤੇ ਦੂਰ ਦੀਆਂ ਯਾਤਰਾਵਾਂ ਨਾਲ ਜੁੜੇ ਵਿਸ਼ੇ ਸਰਗਰਮ ਰਹਿਣਗੇ। ਰਿਸ਼ਤੇ ਯਾਤਰਾ, ਪੜ੍ਹਾਈ ਜਾਂ ਸਮਾਨ ਵਿਚਾਰਧਾਰਾ ਰਾਹੀਂ ਅੱਗੇ ਵਧ ਸਕਦੇ ਹਨ। ਸ਼ੁੱਕਰ ਦੇਵ ਦੀ ਤੀਜੇ ਭਾਵ 'ਤੇ ਦ੍ਰਿਸ਼ਟੀ ਸੰਵਾਦ, ਹਿੰਮਤ ਤੇ ਰਚਨਾਤਮਕ ਯਤਨਾਂ ਨੂੰ ਮਜ਼ਬੂਤ ਕਰੇਗੀ।
ਉਪਾਅ: ਅਧਿਐਨ ਜਾਂ ਅਧਿਆਤਮਕ ਵਿਸ਼ਿਆਂ 'ਚ ਦਿਲਚਸਪੀ ਲਓ। ਸ਼ੁੱਕਰਵਾਰ ਨੂੰ ਮਠਿਆਈ ਜਾਂ ਸਫੈਦ ਵਸਤੂਆਂ ਦਾ ਦਾਨ ਕਰੋ।
ਸ਼ੁੱਕਰ ਦੇਵ ਤੁਹਾਡੇ ਅੱਠਵੇਂ ਭਾਵ 'ਚ ਗੋਚਰ ਕਰਨਗੇ, ਜਿਸ ਨਾਲ ਭਾਵਨਾਤਮਕ ਡੂੰਘਾਈ ਤੇ ਤਬਦੀਲੀ ਦੇ ਸੰਕੇਤ ਮਿਲਣਗੇ। ਸਾਂਝਾ ਧਨ, ਵਿਰਾਸਤ ਜਾਂ ਡੂੰਘੇ ਰਿਸ਼ਤਿਆਂ ਨਾਲ ਜੁੜੇ ਮੁੱਦੇ ਸਾਹਮਣੇ ਆ ਸਕਦੇ ਹਨ। ਸ਼ੁੱਕਰ ਦੇਵ ਦੀ ਦੂਜੇ ਭਾਵ 'ਤੇ ਦ੍ਰਿਸ਼ਟੀ ਆਰਥਿਕ ਸਥਿਰਤਾ ਦੇ ਸਕਦੀ ਹੈ, ਬਸ਼ਰਤੇ ਕਿ ਬਾਣੀ (ਬੋਲੀ) ਤੇ ਖਰਚੇ 'ਤੇ ਸੰਜਮ ਰੱਖਿਆ ਜਾਵੇ।
ਉਪਾਅ: ਰਿਸ਼ਤਿਆਂ 'ਚ ਭੇਤ ਰੱਖਣ ਤੋਂ ਬਚੋ। ਸੋਚ-ਸਮਝ ਕੇ ਅਤੇ ਸੰਤੁਲਿਤ ਗੱਲਬਾਤ ਕਰੋ।
ਇਹ ਗੋਚਰ ਤੁਹਾਡੇ ਸੱਤਵੇਂ ਭਾਵ ਨੂੰ ਐਕਟਿਵ ਕਰੇਗਾ। ਵਿਆਹ, ਭਾਈਵਾਲੀ ਤੇ ਜਨਤਕ ਸਬੰਧਾਂ 'ਚ ਗੰਭੀਰਤਾ ਅਤੇ ਜ਼ਿੰਮੇਵਾਰੀ ਦੀ ਲੋੜ ਰਹੇਗੀ। ਸ਼ੁੱਕਰ ਦੇਵ ਦੀ ਪਹਿਲੇ ਭਾਵ 'ਤੇ ਦ੍ਰਿਸ਼ਟੀ ਸ਼ਖਸੀਅਤ 'ਚ ਖਿੱਚ ਵਧਾਏਗੀ, ਪਰ ਭਾਵਨਾਤਮਕ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੋਵੇਗਾ।
ਉਪਾਅ : ਆਪਣੇ ਜੀਵਨ ਸਾਥੀ ਜਾਂ ਭਾਈਵਾਲ ਦੀ ਸ਼ਲਾਘਾ ਕਰੋ। ਭਾਵਨਾਤਮਕ ਨਿਰਭਰਤਾ ਤੋਂ ਬਚੋ।
ਲੇਖਕ: ਸ਼੍ਰੀ ਆਨੰਦ ਸਾਗਰ ਪਾਠਕ, Astropatri.com, ਪ੍ਰਤੀਕਿਰਿਆ ਲਈ ਲਿਖੋ : hello@astropatri.com