- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਸ਼ੁੱਕਰ ਵਰਗੇ ਸ਼ਾਂਤ ਗ੍ਰਹਿ ਦਾ ਪ੍ਰਵੇਸ਼ ਮਨ ਦੀ ਰਾਸ਼ੀ ਵਿਚ ਹੁੰਦਾ ਹੈ ਤਾਂ ਇਹ ਗੋਚਰ ਭਾਵਨਾਤਮਕ ਡੂੰਘਾਈ, ਪਾਰਿਵਾਰਿਕ ਪਿਆਰ ਅਤੇ ਰਿਸ਼ਤਿਆਂ 'ਚ ਮਿਠਾਸ ਲਿਆਉਂਦਾ ਹੈ। ਅਜਿਹੀ ਸਥਿਤੀ 'ਚ ਆਓ ਐਸਟ੍ਰੋਲੋਜਰ ਆਨੰਦ ਸਾਗਰ ਪਾਠਕ ਤੋਂ ਜਾਣਦੇ ਹਾਂ ਕਿ ਸ਼ੁੱਕਰ ਗੋਚਰ ਦਾ ਇਹ ਸਮਾਂ ਇਨ੍ਹਾਂ 6 ਰਾਸ਼ੀਆਂ ਲਈ ਕੇਹੋ ਜਿਹਾ ਰਹਿਣ ਵਾਲਾ ਹੈ।

ਆਨੰਦ ਸਾਗਰ ਪਾਠਕ, ਐਸਟ੍ਰੋਪੱਤਰੀ : ਵੈਦਿਕ ਜੋਤਿਸ਼ 'ਚ ਸ਼ੁੱਕਰਦੇਵ ਨੂੰ ਪ੍ਰੇਮ, ਸੁੰਦਰਤਾ, ਐਸ਼ੋ-ਆਰਾਮ, ਭੌਤਿਕ ਸੁੱਖ-ਸਹੂਲਤਾਂ ਤੇ ਰਚਨਾਤਮਕਤਾ ਦਾ ਕਾਰਕ ਗ੍ਰਹਿ ਮੰਨਿਆ ਗਿਆ ਹੈ। 8 ਜੂਨ 2026 ਨੂੰ ਸ਼ੁੱਕਰਦੇਵ ਆਪਣੀ ਮਿੱਤਰ ਰਾਸ਼ੀ ਕਰਕ 'ਚ ਗੋਚਰ ਕਰਨਗੇ।
ਕਰਕ ਜਲ ਤੱਤ ਦੀ ਰਾਸ਼ੀ ਹੈ ਅਤੇ ਇਸ ਦਾ ਮਾਲਕਾਨਾ ਹੱਕ ਚੰਦਰਮਾ ਕੋਲ ਹੈ ਜੋ ਮਨ ਦਾ ਕਾਰਕ ਹੈ। ਜਦੋਂ ਸ਼ੁੱਕਰ ਵਰਗੇ ਸ਼ਾਂਤ ਗ੍ਰਹਿ ਦਾ ਪ੍ਰਵੇਸ਼ ਮਨ ਦੀ ਰਾਸ਼ੀ ਵਿਚ ਹੁੰਦਾ ਹੈ ਤਾਂ ਇਹ ਗੋਚਰ ਭਾਵਨਾਤਮਕ ਡੂੰਘਾਈ, ਪਾਰਿਵਾਰਿਕ ਪਿਆਰ ਅਤੇ ਰਿਸ਼ਤਿਆਂ 'ਚ ਮਿਠਾਸ ਲਿਆਉਂਦਾ ਹੈ। ਅਜਿਹੀ ਸਥਿਤੀ 'ਚ ਆਓ ਐਸਟ੍ਰੋਲੋਜਰ ਆਨੰਦ ਸਾਗਰ ਪਾਠਕ ਤੋਂ ਜਾਣਦੇ ਹਾਂ ਕਿ ਸ਼ੁੱਕਰ ਗੋਚਰ ਦਾ ਇਹ ਸਮਾਂ ਇਨ੍ਹਾਂ 6 ਰਾਸ਼ੀਆਂ ਲਈ ਕੇਹੋ ਜਿਹਾ ਰਹਿਣ ਵਾਲਾ ਹੈ।
ਸ਼ੁੱਕਰਦੇਵ ਦਾ ਗੋਚਰ ਤੁਹਾਡੇ ਚੌਥੇ ਭਾਵ ਵਿਚ ਹੋ ਰਿਹਾ ਹੈ ਜੋ ਸੁੱਖ-ਸਹੂਲਤਾਂ ਦਾ ਖੇਤਰ ਹੈ। ਇਹ ਸਮਾਂ ਤੁਹਾਡੇ ਪਾਰਿਵਾਰਕ ਜੀਵਨ ਵਿਚ ਤਾਲਮੇਲ ਲਿਆਉਣ ਵਾਲਾ ਹੈ। ਤੁਸੀਂ ਘਰ ਦੀ ਸਜਾਵਟ ਜਾਂ ਜਾਇਦਾਦ 'ਚ ਸੁਧਾਰ ਲਈ ਧਨ ਖ਼ਰਚ ਕਰ ਸਕਦੇ ਹੋ। ਕਾਰਜਖੇਤਰ 'ਚ ਸ਼ੁੱਕਰਦੇਵ ਦੀ ਦ੍ਰਿਸ਼ਟੀ ਤੁਹਾਡੇ ਦਸਵੇਂ ਭਾਵ 'ਤੇ ਹੋਣ ਨਾਲ ਪੇਸ਼ੇਵਰ ਪ੍ਰਤਿਸ਼ਠਾ 'ਚ ਵਾਧਾ ਹੋਵੇਗਾ। ਤੁਸੀਂ ਆਪਣੇ ਸੀਨੀਅਰਾਂ ਨਾਲ ਬਿਹਤਰ ਸਬੰਧ ਸਥਾਪਿਤ ਕਰਨ ਵਿਚ ਸਫ਼ਲ ਰਹੋਗੇ।
ਉਪਾਅ: ਸ਼ੁੱਕਰਵਾਰ ਦੇ ਦਿਨ ਦੇਵੀ ਲਕਸ਼ਮੀ ਨੂੰ ਚਿੱਟੇ ਫੁੱਲ ਅਰਪਿਤ ਕਰੋ। ਕਿਸੇ ਵੀ ਤਰ੍ਹਾਂ ਦੇ ਫ਼ਾਲਤੂ ਵਾਦ-ਵਿਵਾਦ ਤੋਂ ਦੂਰੀ ਬਣਾ ਕੇ ਰੱਖੋ।
ਤੁਹਾਡੀ ਰਾਸ਼ੀ ਦੇ ਸੁਆਮੀ ਸ਼ੁੱਕਰਦੇਵ ਤੀਜੇ ਭਾਵ 'ਚ ਗੋਚਰ ਕਰ ਰਹੇ ਹਨ। ਤੁਹਾਡੀ ਗੱਲਬਾਤ ਦੀ ਸ਼ੈਲੀ ਇਸ ਦੌਰਾਨ ਬਹੁਤ ਪ੍ਰਭਾਵਸ਼ਾਲੀ ਰਹੇਗੀ। ਤੁਸੀਂ ਆਪਣੇ ਭੈਣ-ਭਰਾਵਾਂ ਅਤੇ ਨਜ਼ਦੀਕੀ ਦੋਸਤਾਂ ਨਾਲ ਰਿਸ਼ਤਿਆਂ 'ਚ ਸੁਧਾਰ ਮਹਿਸੂਸ ਕਰੋਗੇ। ਕਿਸਮਤ ਦਾ ਸਾਥ ਤੁਹਾਨੂੰ ਉੱਚ ਸਿੱਖਿਆ ਅਤੇ ਮਾਰਗਦਰਸ਼ਨ ਦੇ ਜ਼ਰੀਏ ਪ੍ਰਾਪਤ ਹੋਵੇਗਾ। ਪੇਸ਼ੇਵਰ ਕੋਸ਼ਿਸ਼ਾਂ 'ਚ ਤੁਹਾਨੂੰ ਸਫ਼ਲਤਾ ਮਿਲੇਗੀ ਤੇ ਤੁਹਾਡਾ ਆਤਮਵਿਸ਼ਵਾਸ ਵਧੇਗਾ। ਸਿਹਤ ਪ੍ਰਤੀ ਸੁਚੇਤ ਰਹਿਣਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ।
ਉਪਾਅ: ਸ਼ੁੱਕਰਵਾਰ ਨੂੰ ਚਿੱਟੀ ਮਿਠਿਆਈ ਦਾ ਦਾਨ ਕਰੋ। ਆਪਣੇ ਤੋਂ ਵੱਡੇ ਬਜ਼ੁਰਗਾਂ ਨਾਲ ਵਿਵਹਾਰ 'ਚ ਹਮੇਸ਼ਾ ਨਿਮਰਤਾ ਬਣਾਈ ਰੱਖੋ।
ਸ਼ੁੱਕਰਦੇਵ ਤੁਹਾਡੇ ਦੂਜੇ ਭਾਵ 'ਚ ਗੋਚਰ ਕਰਨਗੇ। ਇਹ ਸਮਾਂ ਆਰਥਿਕ ਸਥਿਤੀ ਵਿੱਚ ਸੁਧਾਰ ਲਿਆਉਣ ਤੇ ਪਰਿਵਾਰ 'ਚ ਖੁਸ਼ਹਾਲੀ ਵਧਾਉਣ ਵਾਲਾ ਹੈ। ਤੁਸੀਂ ਧਨ ਇਕੱਠਾ ਕਰਨ ਤੇ ਬਚਤ ਵੱਲ ਵਿਸ਼ੇਸ਼ ਧਿਆਨ ਦਿਓਗੇ। ਪ੍ਰੇਮ ਸਬੰਧਾਂ ਵਿੱਚ ਡੂੰਘਾਈ ਆਵੇਗੀ ਤੇ ਰਚਨਾਤਮਕ ਕਾਰਜਾਂ ਤੋਂ ਲਾਭ ਦੀ ਸੰਭਾਵਨਾ ਵਧੇਗੀ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਜੋਖ਼ਮ ਭਰੇ ਨਿਵੇਸ਼ ਤੋਂ ਬਚੋ। ਘਰ ਵਿਚ ਜਾਇਦਾਦ ਨਾਲ ਜੁੜੇ ਮਾਮਲਿਆਂ 'ਤੇ ਚਰਚਾ ਹੋ ਸਕਦੀ ਹੈ।
ਉਪਾਅ: ਔਰਤਾਂ ਦਾ ਸਨਮਾਨ ਕਰੋ। ਲੋੜਵੰਦਾਂ ਨੂੰ ਦੁੱਧ ਜਾਂ ਚੌਲ ਦਾ ਦਾਨ ਕਰਨਾ ਬਹੁਤ ਸ਼ੁਭ ਰਹੇਗਾ।
ਸ਼ੁੱਕਰਦੇਵ ਤੁਹਾਡੀ ਹੀ ਰਾਸ਼ੀ 'ਚ ਗੋਚਰ ਕਰ ਰਹੇ ਹਨ ਜਿਸ ਨਾਲ ਤੁਹਾਡੀ ਸ਼ਖ਼ਸੀਅਤ ਹੋਰ ਵੀ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਬਣੇਗੀ। ਇਹ ਸਮਾਂ ਤੁਹਾਡੇ ਨਿੱਜੀ ਅਤੇ ਪੇਸ਼ੇਵਰ ਰਿਸ਼ਤਿਆਂ ਲਈ ਬਹੁਤ ਅਨੁਕੂਲ ਹੈ। ਜੋ ਲੋਕ ਵਿਆਹ ਦੇ ਯੋਗ ਹਨ, ਉਨ੍ਹਾਂ ਨੂੰ ਚੰਗੇ ਰਿਸ਼ਤੇ ਮਿਲ ਸਕਦੇ ਹਨ। ਵਿਵਾਹਕ ਜੀਵਨ ਵਿਚ ਪਿਆਰ ਵਧੇਗਾ। ਸਮਾਜਿਕ ਸੰਪਰਕਾਂ ਅਤੇ ਨੈੱਟਵਰਕਿੰਗ ਦੇ ਜ਼ਰੀਏ ਤੁਹਾਨੂੰ ਆਰਥਿਕ ਲਾਭ ਪ੍ਰਾਪਤ ਹੋ ਸਕਦੇ ਹਨ। ਘਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ।
ਉਪਾਅ: ਸ਼ੁੱਕਰਵਾਰ ਦੇ ਦਿਨ ਸਾਫ਼ ਚਿੱਟੇ ਕੱਪੜੇ ਧਾਰਨ ਕਰੋ ਅਤੇ ਨਿਯਮਤ ਰੂਪ 'ਚ ਦੇਵੀ ਲਕਸ਼ਮੀ ਦੀ ਅਰਾਧਨਾ ਕਰੋ।
ਸ਼ੁੱਕਰਦੇਵ ਤੁਹਾਡੇ ਬਾਰ੍ਹਵੇਂ ਭਾਵ 'ਚ ਪ੍ਰਵੇਸ਼ ਕਰ ਰਹੇ ਹਨ, ਜਿਸ ਨਾਲ ਖ਼ਰਚਿਆਂ ਵਿੱਚ ਵਾਧਾ ਹੋ ਸਕਦਾ ਹੈ। ਇਹ ਸਮਾਂ ਐਸ਼ੋ-ਆਰਾਮ ਦੀਆਂ ਚੀਜ਼ਾਂ, ਯਾਤਰਾ ਤੇ ਸੁੱਖ-ਸਹੂਲਤਾਂ 'ਤੇ ਖ਼ਰਚ ਕਰਨ ਵਾਲਾ ਹੋ ਸਕਦਾ ਹੈ। ਦਫ਼ਤਰ 'ਤੇ ਤੁਹਾਨੂੰ ਵਾਧੂ ਮਿਹਨਤ ਕਰਨੀ ਪੈ ਸਕਦੀ ਹੈ। ਗੁਪਤ ਦੁਸ਼ਮਣਾਂ ਜਾਂ ਆਫ਼ਿਸ ਦੀ ਰਾਜਨੀਤੀ ਤੋਂ ਸਾਵਧਾਨ ਰਹਿਣਾ ਹੋਵੇਗਾ। ਧਿਆਨ ਅਤੇ ਅਧਿਆਤਮਕ ਗਤੀਵਿਧੀਆਂ 'ਚ ਲੀਨ ਰਹਿਣਾ ਤੁਹਾਨੂੰ ਮਾਨਸਿਕ ਸ਼ਾਂਤੀ ਪ੍ਰਦਾਨ ਕਰੇਗਾ।
ਉਪਾਅ: ਸ਼ੁੱਕਰਵਾਰ ਨੂੰ ਚਿੱਟੀਆਂ ਖਾਣ ਵਾਲੀਆਂ ਚੀਜ਼ਾਂ ਦਾ ਦਾਨ ਕਰੋ। ਫ਼ਾਲਤੂ ਖ਼ਰਚੇ 'ਤੇ ਕੰਟਰੋਲ ਰੱਖੋ।
ਸ਼ੁੱਕਰਦੇਵ ਤੁਹਾਡੇ ਗਿਆਰ੍ਹਵੇਂ ਭਾਵ 'ਚ ਗੋਚਰ ਕਰਨਗੇ ਜੋ ਲਾਭ ਅਤੇ ਇੱਛਾਵਾਂ ਦੀ ਪੂਰਤੀ ਦਾ ਸਥਾਨ ਹੈ। ਇਹ ਤੁਹਾਡੇ ਲਈ ਸਭ ਤੋਂ ਸ਼ੁਭ ਗੋਚਰਾਂ 'ਚੋਂ ਇਕ ਹੈ। ਸਮਾਜ ਦੇ ਪ੍ਰਭਾਵਸ਼ਾਲੀ ਲੋਕਾਂ ਤੋਂ ਤੁਹਾਨੂੰ ਸਮਰਥਨ ਮਿਲੇਗਾ। ਵਿਦਿਆਰਥੀਆਂ ਲਈ ਇਹ ਸਮਾਂ ਸਿੱਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਹੈ। ਪ੍ਰੇਮ ਸਬੰਧਾਂ 'ਚ ਨੇੜਤਾ ਆਵੇਗੀ। ਤੁਸੀਂ ਆਪਣੇ ਰਚਨਾਤਮਕ ਪ੍ਰੋਜੈਕਟਾਂ ਦੇ ਜ਼ਰੀਏ ਧਨ ਕਮਾਉਣ 'ਚ ਸਫ਼ਲ ਰਹੋਗੇ। ਪਾਰਿਵਾਰਕ ਜੀਵਨ 'ਚ ਖੁਸ਼ਹਾਲੀ ਵਧੇਗੀ।
ਉਪਾਅ: ਦੇਵੀ ਲਕਸ਼ਮੀ ਨੂੰ ਚਿੱਤੇ ਫੁੱਲ ਅਰਪਿਤ ਕਰੋ। ਆਪਣੇ ਅਧਿਆਪਕਾਂ ਅਤੇ ਮਾਰਗਦਰਸ਼ਕਾਂ ਪ੍ਰਤੀ ਹਮੇਸ਼ਾ ਸ਼ੁਕਰਗੁਜ਼ਾਰ ਰਹੋ।