ਜਲ ਵਿਚ ਪਏ ਰਹਿਣ ਕਾਰਨ ਚੰਦਨ ਦੀ ਦਿੱਵਿਆ ਸੁਗੰਧ ਉੱਤੇ ਬਦਬੂ ਭਾਰੂ ਪੈ ਜਾਂਦੀ ਹੈ ਪਰ ਜਦੋਂ ਇਸ ਨੂੰ ਰਗੜਿਆ ਜਾਂਦਾ ਹੈ ਤਾਂ ਮੂਲ ਸੁਗੰਧ ਮੁੜ ਪ੍ਰਗਟ ਹੋ ਜਾਂਦੀ ਹੈ। ਇਸੇ ਤਰ੍ਹਾਂ, ਮਨੋ-ਕਲਪਿਤ ਅਸੰਖ ਭਿਆਨਕ ਖ਼ਾਹਿਸ਼ਾਂ ਦੀ ਧੂੜ ਨੇ ਸਾਡੀ ਆਤਮਾ ਨੂੰ ਢੱਕ ਦਿੱਤਾ ਹੈ। ਅਸੀਂ ਪਰਮਾਤਮਾ ਦੁਆਰਾ ਦਿੱਤੇ ਗਏ ਗੁਣਾਂ ਤੋਂ ਵਿਰਵੇ ਹੋ ਰਹੇ ਹਾਂ।

ਸਾਡੇ ਅੰਦਰ ਸਭ ਸੰਸਾਰਕ ਅਤੇ ਅਲੌਕਿਕ ਬੁਲੰਦੀਆਂ ਨੂੰ ਛੂਹਣ ਦੀ ਸਮਰੱਥਾ ਹੈ ਪਰ ਅਗਿਆਨਤਾ ਕਾਰਨ ਕਾਮਨਾਵਾਂ ਦੀ ਟਾਹਣੀ ’ਤੇ ਬੈਠ ਕੇ ਅਸੀਂ ਭੁੱਲ ਹੀ ਗਏ ਕਿ ਅਸੀਂ ਅਜਿਹਾ ਕਰਨ ਵਿਚ ਸਮਰੱਥ ਹਾਂ। ਅਤ੍ਰਿਪਤ ਇੱਛਾਵਾਂ ਵਿਚ ਝੂਲਦੇ-ਝੂਲਦੇ ਸਾਨੂੰ ਯਾਦ ਹੀ ਨਹੀਂ ਰਿਹਾ ਕਿ ਸਾਡੇ ਕੋਲ ਧਿਆਨ ਰੂਪੀ ਖੰਭ ਵੀ ਹਨ। ਇਨ੍ਹਾਂ ਖੰਭਾਂ ਦੀ ਮਦਦ ਨਾਲ ਉਡਾਣ ਭਰ ਕੇ ਅਸੀਂ ਇਸ ਸੰਸਾਰਕ ਮਕੜਜਾਲ਼ ਤੋਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ।
ਜਲ ਵਿਚ ਪਏ ਰਹਿਣ ਕਾਰਨ ਚੰਦਨ ਦੀ ਦਿੱਵਿਆ ਸੁਗੰਧ ਉੱਤੇ ਬਦਬੂ ਭਾਰੂ ਪੈ ਜਾਂਦੀ ਹੈ ਪਰ ਜਦੋਂ ਇਸ ਨੂੰ ਰਗੜਿਆ ਜਾਂਦਾ ਹੈ ਤਾਂ ਮੂਲ ਸੁਗੰਧ ਮੁੜ ਪ੍ਰਗਟ ਹੋ ਜਾਂਦੀ ਹੈ। ਇਸੇ ਤਰ੍ਹਾਂ, ਮਨੋ-ਕਲਪਿਤ ਅਸੰਖ ਭਿਆਨਕ ਖ਼ਾਹਿਸ਼ਾਂ ਦੀ ਧੂੜ ਨੇ ਸਾਡੀ ਆਤਮਾ ਨੂੰ ਢੱਕ ਦਿੱਤਾ ਹੈ। ਅਸੀਂ ਪਰਮਾਤਮਾ ਦੁਆਰਾ ਦਿੱਤੇ ਗਏ ਗੁਣਾਂ ਤੋਂ ਵਿਰਵੇ ਹੋ ਰਹੇ ਹਾਂ। ਜਿਵੇਂ ਹੀ ਗਿਆਨ ਦੇ ਤੇਜ਼ ਰਗੜੇ ਨਾਲ ਸਾਡਾ ਧੁਰ ਅੰਦਰ ਸ਼ੁੱਧ ਹੋਵੇਗਾ ਤਿਵੇਂ ਹੀ ਚੰਦਨ ਦੀ ਸੁਗੰਧ ਵਾਂਗ ਸਾਡੀ ਆਤਮਾ ਵੀ ਦਿੱਵਿਆ ਸੁਗੰਧ ਨਾਲ ਮੁੜ ਸੁਗੰਧਿਤ ਹੋ ਜਾਵੇਗੀ।
ਆਤਮ ਤੱਤ ਹੁੰਦੇ ਹੋਏ ਵੀ ਸਰੀਰ ਦੇ ਨਾਲ ਤਾਲਮੇਲ ਰੱਖਣ ਕਾਰਨ ਸਾਡੀ ਸ਼ਖ਼ਸੀਅਤ ਵਿਸ਼ੇ-ਵਿਕਾਰਾਂ ਦੀ ਦੁਰਗੰਧ ਨਾਲ ਦੂਸ਼ਿਤ ਹੋ ਰਹੀ ਹੈ।
ਇਹੀ ਕਾਰਨ ਹੈ ਕਿ ਸਾਡੇ ਹਿਰਦੇ ਵਿਚ ਪ੍ਰੇਮ, ਦਇਆ ਅਤੇ ਕਰੁਣਾ ਲਈ ਜਗ੍ਹਾ ਘੱਟ ਹੋ ਰਹੀ ਹੈ। ਜੇਕਰ ਅਸੀਂ ਆਪਣੀ ਮੂਲ ਸਥਿਤੀ ਵਿਚ ਵਾਪਸ ਆਉਣਾ ਹੈ ਤਾਂ ਸਾਨੂੰ ਆਪਣੇ-ਆਪ ਦਾ ਧਿਆਨ ਅਤੇ ਸਾਧਨਾ ਰਾਹੀਂ ਸ਼ੁੱਧੀਕਰਨ ਕਰਨਾ ਪਵੇਗਾ। ਤੇਜ਼ ਸਾਧਨਾ ਸਦਕਾ ਅਗਿਆਨਤਾ ਤੋਂ ਉਪਜੇ ਵਿਕਾਰਾਂ ਦੇ ਬੱਦਲ ਖਿੰਡ-ਪੁੰਡ ਜਾਂਦੇ ਹਨ ਅਤੇ ਸੱਚ ਸਰੂਪ ਦੇ ਸੂਰਜ ਦੀ ਰੋਸ਼ਨੀ ਫੈਲ ਜਾਂਦੀ ਹੈ। ਇਹ ਦਿੱਵਿਅਤਾ ਅਰਥਾਤ ਈਸ਼ਵਰੀ ਤੱਤ ਕਿਤੇ ਬਾਹਰੋਂ ਲਿਆ ਕੇ ਸਾਨੂੰ ਨਹੀਂ ਦਿੱਤਾ ਜਾਂਦਾ ਹੈ ਬਲਕਿ ਸਾਧਨਾ ਜਾਂ ਉਪਾਸਨਾ ਦੁਆਰਾ ਉਸ ਨੂੰ ਢੱਕਣ ਵਾਲੀਆਂ ਵਾਸਨਾਵਾਂ ਦੂਰ ਹੋ ਜਾਂਦੀਆਂ ਹਨ। ਸਾਨੂੰ ਆਪਣੇ ਅੰਦਰ ਨਿਸ਼ਚੈ ਬਲ ਨੂੰ ਜਗਾਉਣ ਦੀ ਜ਼ਰੂਰਤ ਹੈ।
ਖ਼ੁਦ ਨੂੰ ਦੀਨ-ਹੀਣ ਮੰਨ ਬੈਠੇ ਤਾਂ ਵਿਸ਼ਵ ਵਿਚ ਅਜਿਹੀ ਕੋਈ ਵੱਤਾ ਨਹੀਂ ਜੋ ਸਾਨੂੰ ਉੱਪਰ ਚੁੱਕ ਸਕੇ। ਆਤਮ-ਸਰੂਪ ਵਿਚ ਜਾਂਦੇ ਹੀ ਤ੍ਰਿਲੋਕ ਵਿਚ ਵੀ ਅਜਿਹੀ ਕੋਈ ਸ਼ਕਤੀ ਨਹੀਂ ਜੋ ਸਾਨੂੰ ਦੂਸ਼ਿਤ ਕਰ ਸਕੇ। ਛਾਂਦੋਗਯ ਉਪਨਿਸ਼ਦ ਮੁਤਾਬਕ-‘ਤਤਵਮਸਿ’ ਯਾਨੀ ਸਾਡੇ ਸਾਰਿਆਂ ਵਿਚ ਉਹੀ ਪਰਮ ਸੱਚ ਅਤੇ ਅਨੰਤ ਸ਼ਕਤੀ ਹੈ ਜੋ ਬ੍ਰਹਿਮੰਡ ਦੇ ਮੂਲ ਵਿਚ ਹੈ।
-ਡਾ. ਨਿਰਮਲ ਜੈਨ