ਤਿਆਗ ਤੇ ਚਰਿੱਤਰ
ਸੰਸਾਰ ਦਾ ਹਰੇਕ ਵਿਅਕਤੀ ਚਾਹੁੰਦਾ ਹੈ ਕਿ ਉਹ ਤਰੱਕੀ ਕਰੇ, ਸਮਾਜ ’ਚ ਉਸ ਦਾ ਸਨਮਾਨ ਹੋਵੇ ਤੇ ਉਸ ਨੂੰ ਮੋਹਰੀ ਮੰਨਿਆ ਜਾਵੇ। ਪਰ ਸਿਰਫ਼ ਅਜਿਹਾ ਸੋਚ ਲੈਣ ਨਾਲ ਕੋਈ ਵਿਅਕਤੀ ਕੀਮਤੀ ਨਹੀਂ ਬਣ ਜਾਂਦਾ। ਇਸ ਲਈ ਤਿਆਗਮਈ, ਅਨੁਸ਼ਾਸਿਤ ਤੇ ਚਰਿੱਤਰਵਾਨ ਜੀਵਨ ਜਿਊਣਾ ਜ਼ਰੂਰੀ ਹੈ।
Publish Date: Sun, 31 May 2026 11:12 PM (IST)
Updated Date: Mon, 01 Jun 2026 06:45 AM (IST)
ਕੀਮਤੀ ਚੀਜ਼ਾਂ ਤੇ ਵਿਅਕਤੀਆਂ ਦੀ ਆਪਣੇ ਸਮੂਹ ’ਚ ਗਿਣਤੀ ਆਮ ਤੌਰ ’ਤੇ ਘੱਟ ਹੁੰਦੀ ਹੈ। ਜੀਵਾਂ ’ਚ ਮਨੁੱਖ ਨੂੰ ਸਰਬੋਤਮ ਮੰਨਿਆ ਗਿਆ ਹੈ, ਪਰ ਉਸ ਦੀ ਗਿਣਤੀ ਵੀ ਹੋਰ ਜੀਵਾਂ ਦੀ ਤੁਲਨਾ ’ਚ ਮੁਕਾਬਲਤਨ ਘੱਟ ਹੈ। ਇਕ ਘਰ ’ਚ ਕੁਝ ਹੀ ਮਨੁੱਖ ਰਹਿੰਦੇ ਹਨ, ਜਦਕਿ ਉਸੇ ਘਰ ’ਚ ਹਜ਼ਾਰਾਂ ਕੀੜੀਆਂ, ਮੱਖੀਆਂ ਤੇ ਮੱਛਰ ਪਾਏ ਜਾ ਸਕਦੇ ਹਨ। ਇਨ੍ਹਾਂ ਸਾਰੇ ਜੀਵਾਂ ਵਿਚਾਲੇ ਮਨੁੱਖਾਂ ਦੀ ਗਿਣਤੀ ਘੱਟ ਹੈ। ਇਸੇ ਤਰ੍ਹਾਂ ਮਨੁੱਖਾਂ ’ਚ ਚਰਿੱਤਰਵਾਨ, ਵਿਵੇਕਸ਼ੀਲ ਤੇ ਆਦਰਸ਼ ਸ਼ਖ਼ਸੀਅਤ ਵਾਲੇ ਲੋਕ ਬਹੁਤ ਘੱਟ ਹੁੰਦੇ ਹਨ। ਭਾਵ ਇਹ ਹੈ ਕਿ ਉੱਚ ਕੋਟੀ ਦੇ ਮਨੁੱਖ ਵਿਰਲੇ ਹੀ ਹੁੰਦੇ ਹਨ।
ਸੰਸਾਰ ਦਾ ਹਰੇਕ ਵਿਅਕਤੀ ਚਾਹੁੰਦਾ ਹੈ ਕਿ ਉਹ ਤਰੱਕੀ ਕਰੇ, ਸਮਾਜ ’ਚ ਉਸ ਦਾ ਸਨਮਾਨ ਹੋਵੇ ਤੇ ਉਸ ਨੂੰ ਮੋਹਰੀ ਮੰਨਿਆ ਜਾਵੇ। ਪਰ ਸਿਰਫ਼ ਅਜਿਹਾ ਸੋਚ ਲੈਣ ਨਾਲ ਕੋਈ ਵਿਅਕਤੀ ਕੀਮਤੀ ਨਹੀਂ ਬਣ ਜਾਂਦਾ। ਇਸ ਲਈ ਤਿਆਗਮਈ, ਅਨੁਸ਼ਾਸਿਤ ਤੇ ਚਰਿੱਤਰਵਾਨ ਜੀਵਨ ਜਿਊਣਾ ਜ਼ਰੂਰੀ ਹੈ।
ਤਰੱਕੀ ਦੇ ਸਿਖਰ ਤੱਕ ਪੁੱਜਣ ਲਈ ਵਿਅਕਤੀ ਨੂੰ ਆਪਣੇ ਚਰਿੱਤਰ ਦਾ ਨਿਰਮਾਣ ਕਰਨਾ ਪੈਂਦਾ ਹੈ ਤੇ ਲੋਕ ਭਲਾਈ ਦੀ ਭਾਵਨਾ ਦੇ ਨਾਲ ਤਿਆਗ ਦਾ ਰਾਹ ਅਪਣਾਉਣਾ ਪੈਂਦਾ ਹੈ। ਤਿਆਗ ਤੇ ਸਦਾਚਾਰ ਨਾਲ ਸ਼ਖ਼ਸੀਅਤ ’ਚ ਇਕ ਖਾਸ ਤਰ੍ਹਾਂ ਦਾ ਤੇਜ ਪੈਦਾ ਹੁੰਦਾ ਹੈ। ਇਹੀ ਤੇਜ ਵਿਅਕਤੀ ਨੂੰ ਅਸਲੀ ਅਰਥਾਂ ’ਚ ਕੀਮਤੀ ਬਣਾਉਂਦਾ ਹੈ। ਤੇਜਸਵੀ ਵਿਅਕਤੀ ਹੀ ਦੂਜਿਆਂ ਦਾ ਅਸਰਦਾਰ ਢੰਗ ਨਾਲ ਪ੍ਰੇਰਕ ਮਾਰਗਦਰਸ਼ਨ ਕਰ ਸਕਦਾ ਹੈ।
ਉਸ ਦੀ ਬੋਲੀ ’ਚ ਵਿਸ਼ਵਾਸ, ਅਸਰ ਤੇ ਪ੍ਰੇਰਣਾ ਦਾ ਬਲ ਹੁੰਦਾ ਹੈ। ਇਕ ਤੇਜਸਵੀ ਤੇ ਚਰਿੱਤਰਵਾਨ ਵਿਅਕਤੀ ਹਜ਼ਾਰਾਂ ਲੋਕਾਂ ਦੇ ਜੀਵਨ ’ਚ ਸਕਾਰਾਤਮਕ ਤਬਦੀਲੀ ਲਿਆ ਸਕਦਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਨੇ ਮਾਤਾ ਯਸ਼ੋਦਾ ਦੇ ਪਿਆਰ ਤੇ ਗੋਪੀਆਂ ਦੇ ਪਿਆਰ ਦਾ ਮੋਹ ਤਿਆਗ ਕੇ ਲੋਕ ਭਲਾਈ ਦਾ ਰਾਹ ਚੁਣਿਆ।
ਉਥੇ ਭਗਵਾਨ ਸ਼ਿਵ ਨੇ ਸਾਰੇ ਜੀਵਾਂ ਦੀ ਰੱਖਿਆ ਲਈ ਜ਼ਹਿਰ ਪੀਤਾ। ਜੇ ਅਸੀਂ ਆਪਣੇ ਆਪ ਨੂੰ ਕੀਮਤੀ ਬਣਾਉਣਾ ਚਾਹੁੰਦੇ ਹਾਂ ਤੇ ਅਸਲੀ ਕੀਮਤ ਹਾਸਲ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸਦਾਚਾਰ, ਵਿਵੇਕ ਤੇ ਤਿਆਗ ਦੀ ਭਾਵਨਾ ਦਾ ਸਹਾਰਾ ਲੈਣਾ ਪਵੇਗਾ। ਇਹੀ ਗੁਣ ਵਿਅਕਤੀ ਨੂੰ ਆਮ ਤੋਂ ਖਾਸ ਤੇ ਸਾਧਾਰਨ ਤੋਂ ਕੀਮਤੀ ਬਣਾਉਂਦੇ ਹਨ।
-ਡਾ. ਪ੍ਰਸ਼ਾਂਤ ਅਗਨੀਹੋਤਰੀ