- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Ravana ਕੋਲ ਬਹੁਤ ਜ਼ਿਆਦਾ ਸ਼ਕਤੀਆਂ ਸਨ, ਜਿਸ ਕਰਕੇ ਉਸਨੇ ਘੋਰ ਅੱਤਿਆਚਾਰ ਕੀਤੇ। ਲੰਕਾਪਤੀ ਰਾਵਣ ਨੇ ਆਪਣੇ ਜੀਵਨ ਦੌਰਾਨ ਅਜਿਹੀਆਂ ਕਈ ਗਲਤੀਆਂ ਕੀਤੀਆਂ, ਜਿਨ੍ਹਾਂ ਕਰਕੇ ਉਸਨੂੰ ਕਈ ਭਿਆਨਕ ਸਰਾਪ ਮਿਲੇ।

ਧਰਮ ਡੈਸਕ, ਨਵੀਂ ਦਿੱਲੀ : ਰਾਮਾਇਣ 'ਚ ਲੰਕਾਪਤੀ ਰਾਵਣ ਬੇਹੱਦ ਸ਼ਕਤੀਸ਼ਾਲੀ ਸੀ। ਉਸਦਾ ਅੰਤ ਭਗਵਾਨ ਸ਼੍ਰੀਰਾਮ ਦੇ ਬਾਣਾਂ ਨਾਲ ਨਹੀਂ, ਬਲਕਿ ਉਸਦੇ ਘੁਮੰਡ ਕਰਕੇ ਹੋਇਆ ਸੀ। ਰਾਵਣ ਕੋਲ ਬਹੁਤ ਜ਼ਿਆਦਾ ਸ਼ਕਤੀਆਂ ਸਨ, ਜਿਸ ਕਰਕੇ ਉਸਨੇ ਘੋਰ ਅੱਤਿਆਚਾਰ ਕੀਤੇ। ਲੰਕਾਪਤੀ ਰਾਵਣ ਨੇ ਆਪਣੇ ਜੀਵਨ ਦੌਰਾਨ ਅਜਿਹੀਆਂ ਕਈ ਗਲਤੀਆਂ ਕੀਤੀਆਂ, ਜਿਨ੍ਹਾਂ ਕਰਕੇ ਉਸਨੂੰ ਕਈ ਭਿਆਨਕ ਸਰਾਪ ਮਿਲੇ।
ਇਨ੍ਹਾਂ ਹੀ ਸਰਾਪਾਂ ਕਰਕੇ ਲੰਕਾ ਸੜ ਕੇ ਸੁਆਹ ਹੋ ਗਈ। ਹੁਣ ਤੁਹਾਡੇ ਮਨ ਵਿਚ ਸਵਾਲ ਆ ਰਹੀ ਹੋਵੇਗਾ ਕਿ ਰਾਵਣ ਨੂੰ ਕਿਸ-ਕਿਸ ਨੇ ਸਰਾਪ ਦਿੱਤਾ ਸੀ ਤਾਂ ਅਜਿਹੇ ਵਿਚ ਆਓ ਇਸ ਆਰਟੀਕਲ 'ਚ ਤੁਹਾਨੂੰ ਦੱਸਦੇ ਹਾਂ ਰਾਮਾਇਣ ਦੇ ਇਸ ਪ੍ਰਸੰਗ ਬਾਰੇ।
ਇਕ ਵਾਰ ਰਾਵਣ ਮਹਾਦੇਵ ਨੂੰ ਮਿਲਣ ਲਈ ਕੈਲਾਸ਼ ਪਰਬਤ ਗਿਆ। ਉੱਥੇ ਨੰਦੀ ਨੂੰ ਦੇਖ ਕੇ ਉਹ ਮਜ਼ਾਕ ਉਡਾਉਣ ਲੱਗਾ। ਇਸ ਤੋਂ ਨੰਦੀ ਨੇ ਅਪਮਾਨਿਤ ਹੋ ਕੇ ਰਾਵਣ ਨੂੰ ਸਰਾਪ ਦਿੱਤਾ ਕਿ ਜਿਸ ਵਾਨਰ ਰੂਪ ਦਾ ਤੂੰ ਮਜ਼ਾਕ ਉਡਾਇਆ ਹੈ, ਆਉਣ ਵਾਲੇ ਦਿਨਾਂ 'ਚ ਵਾਨਰ ਪ੍ਰਜਾਤੀ ਹੀ ਲੰਕਾ ਦਾ ਵਿਨਾਸ਼ ਕਰੇਗੀ। ਇਸੇ ਸਰਾਪ ਕਰਕੇ ਰਾਵਣ ਦੀ ਲੰਕਾ 'ਚ ਹਨੂਮਾਨ ਜੀ ਨੇ ਅੱਗ ਲਗਾ ਦਿੱਤੀ ਅਤੇ ਰਾਵਣ ਦਾ ਘੁਮੰਡ ਚੂਰ-ਚੂਰ ਕੀਤਾ।
ਭਗਵਾਨ ਵਿਸ਼ਨੂੰ ਨੂੰ ਪਤੀ ਰੂਪ 'ਚ ਪਾਉਣ ਲਈ ਵੇਦਵਤੀ ਤਪੱਸਿਆ ਕਰ ਰਹੀ ਸੀ। ਇਸ ਦੌਰਾਨ ਰਾਵਣ ਦੀ ਨਜ਼ਰ ਵੇਦਵਤੀ 'ਤੇ ਪਈ। ਰਾਵਣ ਨੇ ਵੇਦਵਤੀ ਦੀ ਤਪੱਸਿਆ ਨੂੰ ਭੰਗ ਕਰਨ ਦਾ ਯਤਨ ਕੀਤਾ। ਇਸ ਤੋਂ ਬਾਅਦ ਵੇਦਵਤੀ ਨੇ ਰਾਵਣ ਨੂੰ ਅਪਵਿੱਤਰ ਮੰਨਦੇ ਹੋਏ ਖੁਦ ਨੂੰ ਭਸਮ ਕਰ ਲਿਆ। ਭਸਮ ਹੋਣ ਤੋਂ ਪਹਿਲਾਂ ਉਸਨੇ ਰਾਵਣ ਨੂੰ ਸਰਾਪ ਦਿੱਤਾ ਕਿ ਮੈਂ ਤੇਰਾ ਵਿਨਾਸ਼ ਕਰਨ ਲਈ ਅਗਲਾ ਜਨਮ ਲਵਾਂਗੀ। ਧਾਰਮਿਕ ਮਾਨਤਾ ਅਨੁਸਾਰ, ਵੇਦਵਤੀ ਨੇ ਅਗਲਾ ਜਨਮ ਮਾਤਾ ਸੀਤਾ ਦੇ ਰੂਪ ਵਿੱਚ ਲਿਆ। ਬਨਵਾਸ ਦੌਰਾਨ ਸੀਤਾ ਹਰਨ ਤੋਂ ਬਾਅਦ ਰਾਵਣ ਦਾ ਅੰਤ ਹੋਇਆ।
ਇਕ ਵਾਰ ਰਾਵਣ ਨੇ ਸਵਰਗ ਲੋਕ 'ਤੇ ਹਮਲਾ ਕੀਤਾ ਸੀ। ਇਸ ਦੌਰਾਨ ਉਸਨੇ ਅਪਸਰਾ ਰੰਭਾ ਨੂੰ ਦੇਖਿਆ। ਅਪਸਰਾ ਰੰਭਾ ਰਾਵਣ ਦੇ ਭਰਾ ਕੁਬੇਰ ਦੇ ਪੁੱਤਰ ਨਲਕੂਬਰ ਦੀ ਪਤਨੀ ਸੀ। ਉਸ 'ਤੇ ਰਾਵਣ ਦੀ ਗਲਤ ਨਜ਼ਰ ਪਈ। ਇਸ ਤੋਂ ਬਾਅਦ ਜਦੋਂ ਇਸ ਗੱਲ ਦੀ ਜਾਣਕਾਰੀ ਨਲਕੂਬਰ ਨੂੰ ਹੋਈ, ਤਾਂ ਉਸਨੇ ਰਾਵਣ ਨੂੰ ਸਰਾਪ ਦਿੱਤਾ ਕਿ ਜੇਕਰ ਕਦੇ ਵੀ ਕਿਸੇ ਇਸਤਰੀ ਦੀ ਇੱਛਾ ਦੇ ਵਿਰੁੱਧ ਉਸਨੂੰ ਛੂਹਿਆ ਤਾਂ ਤੇਰੇ ਸੌ ਟੁਕੜੇ ਹੋ ਜਾਣਗੇ। ਇਸੇ ਸਰਾਪ ਕਰਕੇ ਰਾਵਣ ਮਾਤਾ ਸੀਤਾ ਨੂੰ ਛੂਹ ਨਹੀਂ ਸਕਿਆ।
ਮੰਦੋਦਰੀ ਦੀ ਭੈਣ ਮਾਇਆ ਸੀ। ਉਸਦਾ ਵਿਆਹ ਰਾਜਾ ਸ਼ੰਬਰ ਨਾਲ ਹੋਇਆ ਸੀ। ਲੰਕਾਪਤੀ ਰਾਵਣ ਨੇ ਰਾਜਾ ਸ਼ੰਬਰ ਦਾ ਵਧ ਕਰ ਦਿੱਤਾ। ਇਸ ਤੋਂ ਬਾਅਦ ਉਹ ਮਾਇਆ ਨੂੰ ਆਪਣੇ ਨਾਲ ਲੈ ਕੇ ਜਾਣ ਲੱਗਾ। ਇਸ ਨਾਲ ਮਾਇਆ ਬਹੁਤ ਦੁਖੀ ਹੋਈ ਤੇ ਗੁੱਸੇ 'ਚ ਆ ਕੇ ਰਾਵਣ ਨੂੰ ਸਰਾਪ ਦਿੱਤਾ ਕਿ ਤੂੰ ਮੇਰਾ ਸੁਹਾਗ ਉਜਾੜਿਆ ਹੈ; ਤੇਰੀ ਵਾਸਨਾ ਇਕ ਦਿਨ ਤੇਰੀ ਮੌਤ ਅਤੇ ਤੇਰੀ ਲੰਕਾ ਦੇ ਵਿਨਾਸ਼ ਦਾ ਕਾਰਨ ਬਣੇਗੀ। ਲੰਕਾਪਤੀ ਰਾਵਣ ਨੂੰ ਮਿਲੇ ਇਨ੍ਹਾਂ ਭਿਆਨਕ ਸਰਾਪਾਂ ਦਾ ਵਰਣਨ ਵਾਲਮੀਕਿ ਰਾਮਾਇਣ ਦੇ ਉੱਤਰ ਕਾਂਡ ਵਿੱਚ ਮਿਲਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।