- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Rahu Ke Upay : ਦੇਵਾਂ ਦੇ ਦੇਵ ਮਹਾਦੇਵ ਦੀ ਪੂਜਾ ਕਰਨ ਨਾਲ ਕੁੰਡਲੀ 'ਚ ਅਸ਼ੁਭ ਗ੍ਰਹਿਆਂ ਦਾ ਪ੍ਰਭਾਵ ਵੀ ਖਤਮ ਹੋ ਜਾਂਦਾ ਹੈ। ਨਾਲ ਹੀ ਸ਼ੁਭ ਗ੍ਰਹਿਆਂ ਦੀ ਕਿਰਪਾ ਬਰਸਦੀ ਹੈ। ਭਗਵਾਨ ਸ਼ਿਵ ਦੀ ਕਿਰਪਾ ਨਾਲ ਸਾਧਕ ਦੇ ਸੁਖ ਤੇ ਕਿਸਮਤ 'ਚ ਬੇਹਦ ਵਾਧਾ ਹੁੰਦਾ ਹੈ। ਜੇਕਰ ਤੁਸੀਂ ਵੀ ਮਾਇਵੀ ਗ੍ਰਹਿ ਰਾਹੂ ਤੇ ਕੇਤੂ ਦੇ ਬੁਰੇ ਪ੍ਰਭਾਵ ਤੋਂ ਬਚਣਾ ਚਾਹੁੰਦੇ ਹੋ ਤਾਂ ਸੋਮਵਾਰ ਦੇ ਦਿਨ ਪੂਜਾ ਦੇ ਸਮੇਂ ਇਹ ਉਪਾਅ ਜ਼ਰੂਰ ਕਰੋ।

Rahu Ke Upay : ਧਰਮ ਡੈਸਕ, ਨਵੀਂ ਦਿੱਲੀ : ਸੋਮਵਾਰ ਦਾ ਦਿਨ ਦੇਵਾਂ ਦੇ ਦੇਵ ਮਹਾਦੇਵ ਨੂੰ ਪਿਆਰਾ ਹੈ। ਇਸ ਦਿਨ ਭਗਵਾਨ ਸ਼ਿਵ ਤੇ ਮਾਂ ਪਾਰਵਤੀ ਦੀ ਪੂਜਾ ਤੇ ਭਗਤੀ ਕੀਤੀ ਜਾਂਦੀ ਹੈ। ਨਾਲ ਹੀ ਉਨ੍ਹਾਂ ਦੇ ਨਿਮਿੱਤ ਸੋਮਵਾਰ ਦਾ ਵਰਤ ਰੱਖਿਆ ਜਾਂਦਾ ਹੈ। ਇਸ ਵਰਤ ਨੂੰ ਕਰਨ ਨਾਲ ਸਾਧਕ ਦੇ ਜੀਵਨ 'ਚ ਖੁਸ਼ੀਆਂ ਦਾ ਆਗਮਨ ਹੁੰਦਾ ਹੈ। ਨਾਲ ਹੀ ਸਾਧਕ ਨੂੰ ਮਨਚਾਹੇ ਫਲ ਦੀ ਪ੍ਰਾਪਤੀ ਹੁੰਦੀ ਹੈ। ਜੋਤਿਸ਼ ਮਨਚਾਹਿਆ ਵਰਦਾਨ ਪ੍ਰਾਪਤ ਕਰਨ ਤੇ ਕੁੰਡਲੀ 'ਚ ਚੰਦਰ ਅਤੇ ਸ਼ੁਕਰ ਨੂੰ ਮਜ਼ਬੂਤ ਕਰਨ ਲਈ ਭਗਵਾਨ ਸ਼ਿਵ ਦੀ ਪੂਜਾ ਕਰਨ ਦੀ ਸਲਾਹ ਦਿੰਦੇ ਹਨ।
ਦੇਵਾਂ ਦੇ ਦੇਵ ਮਹਾਦੇਵ ਦੀ ਪੂਜਾ ਕਰਨ ਨਾਲ ਕੁੰਡਲੀ 'ਚ ਅਸ਼ੁਭ ਗ੍ਰਹਿਆਂ ਦਾ ਪ੍ਰਭਾਵ ਵੀ ਖਤਮ ਹੋ ਜਾਂਦਾ ਹੈ। ਨਾਲ ਹੀ ਸ਼ੁਭ ਗ੍ਰਹਿਆਂ ਦੀ ਕਿਰਪਾ ਬਰਸਦੀ ਹੈ। ਭਗਵਾਨ ਸ਼ਿਵ ਦੀ ਕਿਰਪਾ ਨਾਲ ਸਾਧਕ ਦੇ ਸੁਖ ਤੇ ਕਿਸਮਤ 'ਚ ਬੇਹਦ ਵਾਧਾ ਹੁੰਦਾ ਹੈ। ਜੇਕਰ ਤੁਸੀਂ ਵੀ ਮਾਇਵੀ ਗ੍ਰਹਿ ਰਾਹੂ ਤੇ ਕੇਤੂ ਦੇ ਬੁਰੇ ਪ੍ਰਭਾਵ ਤੋਂ ਬਚਣਾ ਚਾਹੁੰਦੇ ਹੋ ਤਾਂ ਸੋਮਵਾਰ ਦੇ ਦਿਨ ਪੂਜਾ ਦੇ ਸਮੇਂ ਇਹ ਉਪਾਅ ਜ਼ਰੂਰ ਕਰੋ।
ਜੇਕਰ ਤੁਸੀਂ ਰਾਹੂ ਅਤੇ ਕੇਤੂ ਦੀ ਕੁਦ੍ਰਿਸ਼ਟੀ (ਬੁਰੀ ਨਜ਼ਰ) ਤੋਂ ਬਚਣਾ ਚਾਹੁੰਦੇ ਹੋ ਤਾਂ ਸੋਮਵਾਰ ਦੇ ਦਿਨ ਪੂਜਾ ਦੇ ਸਮੇਂ ਗੰਗਾਜਲ ਜਾਂ ਕੱਚੇ ਦੁੱਧ ਵਿਚ ਕਾਲੇ ਤਿਲ ਮਿਲਾ ਕੇ ਭਗਵਾਨ ਸ਼ਿਵ ਦਾ ਅਭਿਸ਼ੇਕ ਕਰੋ। ਇਸ ਉਪਾਅ ਨੂੰ ਕਰਨ ਨਾਲ ਰਾਹੂ ਤੇ ਕੇਤੂ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ।
ਸੋਮਵਾਰ ਜਾਂ ਸ਼ਨੀਵਾਰ ਦੇ ਦਿਨ ਵਿਧੀਪੂਰਵਕ ਭਗਵਾਨ ਸ਼ਿਵ ਦੀ ਪੂਜਾ ਕਰੋ। ਪੂਜਾ ਤੋਂ ਬਾਅਦ ਵਹਿੰਦੀ ਜਲਧਾਰਾ 'ਚ ਜਟਾ ਵਾਲਾ ਨਾਰੀਅਲ ਪ੍ਰਵਾਹਿਤ ਕਰੋ। ਇਸ ਉਪਾਅ ਨੂੰ ਕਰਨ ਨਾਲ ਵੀ ਰਾਹੂ ਤੇ ਕੇਤੂ ਦੀ ਬੁਰੀ ਦ੍ਰਿਸ਼ਟੀ ਤੋਂ ਮੁਕਤੀ ਮਿਲਦੀ ਹੈ।
ਸੋਮਵਾਰ ਦੇ ਦਿਨ ਨਹਾਉਣ-ਧਿਆਨ ਤੋਂ ਬਾਅਦ ਭਗਤੀ ਭਾਵ ਨਾਲ ਦੇਵਾਂ ਦੇ ਦੇਵ ਮਹਾਦੇਵ ਦੀ ਪੂਜਾ ਕਰੋ। ਨਾਲ ਹੀ ਪੂਜਾ ਤੋਂ ਬਾਅਦ ਤਾਂਬੇ ਤੋਂ ਬਣੇ ਨਾਗ ਤੇ ਨਾਗਿਨ ਵਹਿੰਦੀ ਜਲਧਾਰਾ 'ਚ ਪ੍ਰਵਾਹਿਤ ਕਰੋ। ਇਸ ਉਪਾਅ ਨੂੰ ਕਰਨ ਨਾਲ ਵੀ ਰਾਹੂ ਅਤੇ ਕੇਤੂ ਤੋਂ ਮੁਕਤੀ ਮਿਲਦੀ ਹੈ।
ਦੇਵਾਂ ਦੇ ਦੇਵ ਮਹਾਦੇਵ ਦੀ ਕਿਰਪਾ ਪ੍ਰਾਪਤ ਕਰਨ ਤੇ ਕਾਲਸਰਪ ਦੋਸ਼ ਤੋਂ ਮੁਕਤੀ ਪ੍ਰਾਪਤ ਕਰਨ ਲਈ ਵਿਧੀਪੂਰਵਕ ਭਗਵਾਨ ਸ਼ਿਵ ਦੀ ਪੂਜਾ ਕਰੋ। ਉੱਥੇ ਹੀ, ਪੂਜਾ ਦੇ ਸਮੇਂ ਨਾਗ ਸਤੋਤਰ ਦਾ ਪਾਠ ਕਰੋ।
ਸੋਮਵਾਰ ਦੇ ਦਿਨ ਚਿੱਟੀਆਂ ਚੀਜ਼ਾਂ ਦਾ ਦਾਨ ਕਰਨ ਨਾਲ ਕੁੰਡਲੀ 'ਚ ਚੰਦਰਮਾ ਮਜ਼ਬੂਤ ਹੁੰਦਾ ਹੈ। ਕੁੰਡਲੀ 'ਚ ਚੰਦਰਮਾ ਮਜ਼ਬੂਤ ਹੋਣ ਨਾਲ ਜਾਤਕ ਨੂੰ ਮਾਨਸਿਕ ਤਣਾਅ ਤੋਂ ਮੁਕਤੀ ਮਿਲਦੀ ਹੈ।
DISECLAIMER : ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇਸ ਲੇਖ ਵਿਸ਼ੇਸ਼ਤਾ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ। ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਸਰੋਤਾਂ/ਜੋਤਸ਼ੀਆਂ/ਪੰਚਨਾਵਾਂ/ਉਪਦੇਸ਼ਾਂ/ਵਿਸ਼ਵਾਸਾਂ/ਧਾਰਮਿਕ ਗ੍ਰੰਥਾਂ/ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਸਮਝਣ ਅਤੇ ਆਪਣੀ ਮਰਜ਼ੀ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।