ਲੋਕ ਪ੍ਰੇਮ ਦੇ ਮਾਮਲਿਆਂ 'ਚ ਆਪਣੀ ਗੱਲ ਖੁੱਲ੍ਹ ਕੇ ਕਹਿ ਸਕਣਗੇ, ਪਰ ਕਦੇ-ਕਦੇ ਆਪਣੀਆਂ ਇੱਛਾਵਾਂ ਤੇ ਫੈਸਲਿਆਂ 'ਚ ਜਲਦਬਾਜ਼ੀ ਵੀ ਦਿਖਾ ਸਕਦੇ ਹਨ। ਅਜਿਹੇ 'ਚ ਆਓ ਐਸਟ੍ਰੋਲੋਜਰ ਆਨੰਦ ਸਾਗਰ ਪਾਠਕ ਤੋਂ ਜਾਣਦੇ ਹਾਂ ਕਿ ਮੇਖ ਤੋਂ ਕਰਕ ਰਾਸ਼ੀ 'ਤੇ ਸ਼ੁੱਕਰ ਗੋਚਰ ਦਾ ਕੀ ਪ੍ਰਭਾਵ ਪਵੇਗਾ।

ਆਨੰਦ ਸਾਗਰ ਪਾਠਕ, ਐਸਟ੍ਰੋਪੱਤਰੀ : ਸ਼ੁੱਕਰਦੇਵ 26 ਮਾਰਚ 2026 ਤੋਂ 19 ਅਪ੍ਰੈਲ 2026 ਤਕ ਮੇਖ ਰਾਸ਼ੀ 'ਚ ਰਹਿਣਗੇ, ਜੋ ਸਾਡੇ ਰਿਸ਼ਤਿਆਂ ਤੇ ਭਾਵਨਾਵਾਂ 'ਚ ਵੱਡੀ ਤਬਦੀਲੀ ਲੈ ਕੇ ਆਉਣਗੇ। ਇਸ ਦੌਰਾਨ ਸੁਭਾਅ 'ਚ ਵੱਖਰੀ ਹੀ ਬੇਬਾਕੀ ਤੇ ਸਾਹਸ ਦੇਖਣ ਨੂੰ ਮਿਲੇਗਾ। ਲੋਕ ਪ੍ਰੇਮ ਦੇ ਮਾਮਲਿਆਂ 'ਚ ਆਪਣੀ ਗੱਲ ਖੁੱਲ੍ਹ ਕੇ ਕਹਿ ਸਕਣਗੇ, ਪਰ ਕਦੇ-ਕਦੇ ਆਪਣੀਆਂ ਇੱਛਾਵਾਂ ਤੇ ਫੈਸਲਿਆਂ 'ਚ ਜਲਦਬਾਜ਼ੀ ਵੀ ਦਿਖਾ ਸਕਦੇ ਹਨ। ਅਜਿਹੇ 'ਚ ਆਓ ਐਸਟ੍ਰੋਲੋਜਰ ਆਨੰਦ ਸਾਗਰ ਪਾਠਕ ਤੋਂ ਜਾਣਦੇ ਹਾਂ ਕਿ ਮੇਖ ਤੋਂ ਕਰਕ ਰਾਸ਼ੀ 'ਤੇ ਸ਼ੁੱਕਰ ਗੋਚਰ ਦਾ ਕੀ ਪ੍ਰਭਾਵ ਪਵੇਗਾ।
ਸ਼ੁੱਕਰਦੇਵ ਤੁਹਾਡੀ ਹੀ ਰਾਸ਼ੀ 'ਚ ਹਨ, ਜਿਸ ਨਾਲ ਤੁਹਾਡੀ ਖਿੱਚ ਤੇ ਆਤਮ-ਵਿਸ਼ਵਾਸ 'ਚ ਵਾਧਾ ਹੋਵੇਗਾ। ਤੁਸੀਂ ਖੁਦ ਨੂੰ ਬਹੁਤ ਪ੍ਰਭਾਵਸ਼ਾਲੀ ਮਹਿਸੂਸ ਕਰੋਗੇ ਤੇ ਲੋਕ ਤੁਹਾਡੀਆਂ ਗੱਲਾਂ ਵੱਲ ਖਿੱਚੇ ਚਲੇ ਆਉਣਗੇ। ਰਿਸ਼ਤਿਆਂ 'ਚ ਮਿਠਾਸ ਆਵੇਗੀ ਤੇ ਪਾਰਟਨਰ ਨਾਲ ਤੁਹਾਡੇ ਸਬੰਧ ਮਜ਼ਬੂਤ ਹੋਣਗੇ। ਧਨ ਦੇ ਮਾਮਲਿਆਂ 'ਚ ਵੀ ਸਕਾਰਾਤਮਕ ਸੁਧਾਰ ਦੇਖਣ ਨੂੰ ਮਿਲ ਸਕਦੇ ਹਨ। ਬੱਸ ਧਿਆਨ ਰੱਖੋ ਕਿ ਇਸ ਵਧੇ ਹੋਏ ਆਤਮ-ਵਿਸ਼ਵਾਸ ਨੂੰ ਹੰਕਾਰ ਨਾ ਬਣਨ ਦਿਓ, ਨਹੀਂ ਤਾਂ ਕਰੀਬੀ ਰਿਸ਼ਤਿਆਂ 'ਚ ਦਰਾਰ ਆ ਸਕਦੀ ਹੈ। ਆਪਣੇ ਬਜਟ ਦਾ ਸਹੀ ਸੰਚਾਲਨ ਕਰਨਾ ਜ਼ਰੂਰੀ ਹੈ ਤਾਂ ਜੋ ਭਵਿੱਖ ਦੀਆਂ ਯੋਜਨਾਵਾਂ ਪ੍ਰਭਾਵਿਤ ਨਾ ਹੋਣ। ਨਿਮਰ ਬਣੇ ਰਹਿ ਕੇ ਤੁਸੀਂ ਇਸ ਸਮੇਂ ਦਾ ਪੂਰਾ ਲਾਭ ਉਠਾ ਸਕੋਗੇ।
ਉਪਾਅ: ਸ਼ੁੱਕਰਵਾਰ ਨੂੰ ਚਿੱਟੀ ਮਠਿਆਈ ਦਾ ਦਾਨ ਕਰੋ ਤੇ ਰਿਸ਼ਤਿਆਂ 'ਚ ਹੌਸਲਾ ਬਣਾਈ ਰੱਖੋ।
ਸ਼ੁੱਕਰਦੇਵ ਨੇ ਤੁਹਾਡੀ ਰਾਸ਼ੀ ਤੋਂ ਬਾਰ੍ਹਵੇਂ ਭਾਵ 'ਚ ਗੋਚਰ ਕੀਤਾ ਹੈ, ਜਿਸ ਨਾਲ ਸੁੱਖ-ਸਹੂਲਤਾਂ ਵਾਲੀਆਂ ਚੀਜ਼ਾਂ 'ਤੇ ਖਰਚ ਵਧ ਸਕਦਾ ਹੈ। ਇਸ ਦੌਰਾਨ ਤੁਸੀਂ ਸ਼ਾਇਦ ਆਪਣੀਆਂ ਭਾਵਨਾਵਾਂ ਨੂੰ ਖੁੱਲ੍ਹ ਕੇ ਜ਼ਾਹਰ ਨਾ ਕਰ ਸਕੋ, ਪਰ ਮਨ ਵਿਚ ਡੂੰਘਾਈ ਮਹਿਸੂਸ ਕਰੋਗੇ। ਦਫ਼ਤਰ 'ਚ ਕੰਮ ਦਾ ਬੋਝ ਥੋੜ੍ਹਾ ਵਧ ਸਕਦਾ ਹੈ ਜਿਸ ਨਾਲ ਮਾਨਸਿਕ ਥਕਾਵਟ ਹੋਣ ਦੀ ਸੰਭਾਵਨਾ ਹੈ। ਸਿਹਤ ਪ੍ਰਤੀ ਬਿਲਕੁਲ ਵੀ ਲਾਪਰਵਾਹੀ ਨਾ ਵਰਤੋ ਤੇ ਆਪਣੀ ਰੂਟੀਨ ਨੂੰ ਵਿਵਸਥਿਤ ਰੱਖੋ। ਇਹ ਸਮਾਂ ਨਵੀਂ ਸ਼ੁਰੂਆਤ ਦੀ ਬਜਾਏ ਖੁਦ ਨੂੰ ਆਰਾਮ ਦੇਣ ਤੇ ਪੁਰਾਣੀਆਂ ਗੱਲਾਂ ਨੂੰ ਸੁਲਝਾਉਣ ਲਈ ਬਿਹਤਰ ਹੈ। ਕਾਰਜਖੇਤਰ 'ਚ ਕਿਸੇ ਵੀ ਤਰ੍ਹਾਂ ਦੀ ਬਹਿਸ ਤੋਂ ਦੂਰ ਰਹਿ ਕੇ ਤੁਸੀਂ ਆਪਣੀ ਮਾਨਸਿਕ ਸ਼ਾਂਤੀ ਬਚਾਅ ਸਕਦੇ ਹੋ।
ਉਪਾਅ: ਸ਼ੁੱਕਰਵਾਰ ਨੂੰ ਚਿੱਟੀਆਂ ਚੀਜ਼ਾਂ ਦਾ ਦਾਨ ਕਰੋ ਤੇ ਆਪਣੀ ਰੂਟੀਨ ਅਨੁਸ਼ਾਸਿਤ ਰੱਖੋ।
ਤੁਹਾਡੇ ਲਈ ਇਹ ਗੋਚਰ ਗਿਆਰ੍ਹਵੇਂ ਭਾਵ 'ਚ ਹੋਵੇਗਾ, ਜੋ ਲਾਭ ਅਤੇ ਸਮਾਜਿਕ ਮੇਲ-ਜੋਲ ਦੀਆਂ ਨਵੀਆਂ ਉਮੀਦਾਂ ਲੈ ਕੇ ਆਵੇਗਾ। ਦੋਸਤਾਂ ਅਤੇ ਪੁਰਾਣੇ ਸਾਥੀਆਂ ਨਾਲ ਮੁਲਾਕਾਤ ਹੋਵੇਗੀ, ਜਿਸ ਨਾਲ ਤੁਹਾਡੀਆਂ ਵੱਡੀਆਂ ਇੱਛਾਵਾਂ ਪੂਰੀਆਂ ਹੋਣ ਦੀ ਚੰਗੀ ਸੰਭਾਵਨਾ ਹੈ। ਰਚਨਾਤਮਕ ਕਾਰਜਾਂ 'ਚ ਤੁਹਾਡੀ ਰੁਚੀ ਵਧੇਗੀ ਅਤੇ ਸਮਾਜ ਵਿੱਚ ਮਾਣ-ਸਤਿਕਾਰ ਵੀ ਵਧੇਗਾ। ਪੁਰਾਣੇ ਅਟਕੇ ਹੋਏ ਕੰਮ ਹੁਣ ਰਫ਼ਤਾਰ ਫੜਨਗੇ ਤੇ ਆਰਥਿਕ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋਵੇਗੀ। ਪ੍ਰੇਮ ਜੀਵਨ 'ਚ ਨਵੀਂ ਤਾਜ਼ਗੀ ਮਹਿਸੂਸ ਹੋਵੇਗੀ ਤੇ ਤੁਸੀਂ ਆਪਣਿਆਂ ਨਾਲ ਚੰਗਾ ਸਮਾਂ ਬਿਤਾ ਸਕੋਗੇ। ਬੱਸ ਦੂਜਿਆਂ ਤੋਂ ਬਹੁਤ ਜ਼ਿਆਦਾ ਉਮੀਦਾਂ ਨਾ ਲਗਾਓ। ਆਪਣੀ ਊਰਜਾ ਦਾ ਸਹੀ ਇਸਤੇਮਾਲ ਕਰੋ, ਤੁਹਾਡੀ ਮਿਹਨਤ ਦਾ ਮਿੱਠਾ ਫਲ ਹੁਣ ਤੁਹਾਨੂੰ ਮਿਲਣ ਵਾਲਾ ਹੈ।
ਉਪਾਅ: ਸ਼ੁੱਕਰਵਾਰ ਨੂੰ ਚਿੱਟੇ ਫੁੱਲ ਅਰਪਿਤ ਕਰੋ ਤੇ ਆਪਣੀ ਬਾਣੀ 'ਚ ਮਿਠਾਸ ਬਣਾਈ ਰੱਖੋ।
ਸ਼ੁੱਕਰਦੇਵ ਤੁਹਾਡੇ ਦਸਵੇਂ ਭਾਵ 'ਚ ਹਨ, ਜੋ ਕਰੀਅਰ ਤੇ ਸਮਾਜਿਕ ਅਕਸ ਲਈ ਬਹੁਤ ਹੀ ਵਧੀਆ ਸੰਕੇਤ ਹੈ। ਦਫ਼ਤਰ 'ਚ ਤੁਹਾਡੀ ਮਿਹਨਤ ਦੀ ਸ਼ਲਾਘਾ ਕੀਤੀ ਜਾਵੇਗੀ ਤੇ ਤੁਹਾਨੂੰ ਨਵੀਆਂ ਤੇ ਵੱਡੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ। ਘਰ-ਪਰਿਵਾਰ ਦਾ ਪੂਰਾ ਸਹਿਯੋਗ ਮਿਲਣ ਨਾਲ ਤੁਸੀਂ ਮਾਨਸਿਕ ਤੌਰ 'ਤੇ ਸਕੂਨ ਮਹਿਸੂਸ ਕਰੋਗੇ। ਹਾਲਾਂਕਿ, ਕੰਮ ਅਤੇ ਘਰ ਦੇ ਵਿਚਕਾਰ ਸਹੀ ਤਾਲਮੇਲ ਬਿਠਾਉਣਾ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਪੇਸ਼ੇਵਰ ਜੀਵਨ 'ਚ ਭਾਵਨਾਤਮਕ ਫੈਸਲੇ ਲੈਣ ਤੋਂ ਬਚੋ ਤੇ ਹਕੀਕਤ ਨੂੰ ਧਿਆਨ 'ਚ ਰੱਖ ਕੇ ਕੰਮ ਕਰੋ। ਆਰਥਿਕ ਤੌਰ 'ਤੇ ਇਹ ਸਮਾਂ ਉੱਨਤੀ ਵਾਲਾ ਹੈ, ਬੱਸ ਆਪਣੇ ਯਤਨਾਂ 'ਚ ਨਿਰੰਤਰਤਾ ਬਣਾਈ ਰੱਖੋ। ਪੂਰੇ ਆਤਮ-ਵਿਸ਼ਵਾਸ ਨਾਲ ਅੱਗੇ ਵਧੋ।
ਉਪਾਅ: ਸ਼ੁੱਕਰਵਾਰ ਨੂੰ ਦੁੱਧ ਜਾਂ ਮਿਸ਼ਰੀ ਦਾ ਦਾਨ ਕਰੋ ਤੇ ਘਰ 'ਚ ਸ਼ਾਂਤੀ ਬਣਾਈ ਰੱਖੋ।
ਲੇਖਕ : ਸ਼੍ਰੀ ਆਨੰਦ ਸਾਗਰ ਪਾਠਕ, astropatri.com, ਫੀਡਬੈਕ ਲਈ ਲਿਖੋਂ: hello@astropatri.com