ਸਬਰ ਦੀ ਤਾਕਤ
ਸਬਰ ਇਕ ਅਜਿਹਾ ਗੁਣ ਹੈ ਜੋ ਮਨੁੱਖ ਦੀ ਸ਼ਖ਼ਸੀਅਤ ’ਚ ਚੱਟਾਨ ਵਰਗੀ ਮਜ਼ਬੂਤੀ ਉਤਪੰਨ ਕਰਦਾ ਹੈ। ਇੱਥੇ ਕਠੋਰਤਾ ਤੋਂ ਭਾਵ ਹੈ ਕਿ ਉਲਟ ਹਾਲਾਤ ਵੀ ਅਜਿਹੇ ਮਨੁੱਖ ਨੂੰ ਭੋਰਾ ਵੀ ਪਰੇਸ਼ਾਨ ਨਹੀਂ ਕਰਦੇ। ਜੀਵਨ ਵਿਚ ਸਬਰ ਦੀ ਮੌਜੂਦਗੀ ਸਾਨੂੰ ਵੱਖ-ਵੱਖ ਤਰ੍ਹਾਂ ਦੀਆਂ ਔਕੜਾਂ ਤੋਂ ਪ੍ਰਭਾਵਿਤ ਹੋਣ ਤੋਂ ਬਚਾਉਂਦੀ ਰਹਿੰਦੀ ਹੈ। ਨਤੀਜੇ ਵਜੋਂ ਸਾਡੀ ਜੀਵਨ ਯਾਤਰਾ ਉਥਲ-ਪੁਥਲ ਤੋਂ ਮੁਕਤ ਹੋ ਕੇ ਨਿਯਤ ਗਤੀ ਨਾਲ ਵਗਣ ਵਾਲੀ ਕਿਸੇ ਨਦੀ ਦੀ ਨਿਆਈਂ ਅੱਗੇ ਵਧਦੀ ਰਹਿੰਦੀ ਹੈ।
Publish Date: Wed, 22 Apr 2026 11:29 PM (IST)
Updated Date: Thu, 23 Apr 2026 07:43 AM (IST)
ਸਬਰ ਇਕ ਅਜਿਹਾ ਗੁਣ ਹੈ ਜੋ ਮਨੁੱਖ ਦੀ ਸ਼ਖ਼ਸੀਅਤ ’ਚ ਚੱਟਾਨ ਵਰਗੀ ਮਜ਼ਬੂਤੀ ਉਤਪੰਨ ਕਰਦਾ ਹੈ। ਇੱਥੇ ਕਠੋਰਤਾ ਤੋਂ ਭਾਵ ਹੈ ਕਿ ਉਲਟ ਹਾਲਾਤ ਵੀ ਅਜਿਹੇ ਮਨੁੱਖ ਨੂੰ ਭੋਰਾ ਵੀ ਪਰੇਸ਼ਾਨ ਨਹੀਂ ਕਰਦੇ। ਜੀਵਨ ਵਿਚ ਸਬਰ ਦੀ ਮੌਜੂਦਗੀ ਸਾਨੂੰ ਵੱਖ-ਵੱਖ ਤਰ੍ਹਾਂ ਦੀਆਂ ਔਕੜਾਂ ਤੋਂ ਪ੍ਰਭਾਵਿਤ ਹੋਣ ਤੋਂ ਬਚਾਉਂਦੀ ਰਹਿੰਦੀ ਹੈ। ਨਤੀਜੇ ਵਜੋਂ ਸਾਡੀ ਜੀਵਨ ਯਾਤਰਾ ਉਥਲ-ਪੁਥਲ ਤੋਂ ਮੁਕਤ ਹੋ ਕੇ ਨਿਯਤ ਗਤੀ ਨਾਲ ਵਗਣ ਵਾਲੀ ਕਿਸੇ ਨਦੀ ਦੀ ਨਿਆਈਂ ਅੱਗੇ ਵਧਦੀ ਰਹਿੰਦੀ ਹੈ। ਜੀਵਨ ਦਾ ਇਕ ਸੱਚ ਇਹ ਹੈ ਕਿ ਇੱਥੇ ਸਮੇਂ ਅਤੇ ਆਤਮਿਕ ਸੰਤੁਲਨ ਦਾ ਇਕ ਡੂੰਘਾ ਸਬੰਧ ਹੈ। ਇਕ ਬੀਅ ਤੋਂ ਲੈ ਕੇ ਰੁੱਖ ਤੱਕ ਦਾ ਸਫ਼ਰ ਵੀ ਸਬਰ ਦੀ ਮੰਗ ਕਰਦਾ ਹੈ। ਸਬਰ ਨੂੰ ਹਾਲਾਤ ਦੇ ਸਬੰਧ ਵਿਚ ਸਾਨੂੰ ਨਿਰਪੱਖ ਰੱਖਣ ਵਾਲੀ ਸ਼ਕਤੀ ਦੇ ਰੂਪ ਵਿਚ ਵੀ ਪਰਿਭਾਸ਼ਤ ਕੀਤਾ ਜਾ ਸਕਦਾ ਹੈ। ਉਡੀਕ ਦੌਰਾਨ ਆਪਣੇ ਮਨ, ਵਿਚਾਰ ਅਤੇ ਆਚਰਣ ਨੂੰ ਸੰਜਮੀ ਤੇ ਸੰਤੁਲਿਤ ਰੱਖਣਾ ਅਤੇ ਸ਼ਖ਼ਸੀਅਤ ਨੂੰ ਸਥਿਰ ਬਣਾਈ ਰੱਖਣਾ ਹੀ ਸਬਰ ਹੈ।
ਸਬਰ ਸਾਨੂੰ ਹਾਲਾਤ ਅਤੇ ਸਮੱਸਿਆਵਾਂ ਦਾ ਸੰਤੁਲਿਤ ਮੁਲਾਂਕਣ ਕਰ ਕੇ ਉੱਚਿਤ ਪ੍ਰਤੀਕਿਰਿਆ ਅਤੇ ਨਿਰਣਾ ਲੈਣ ਦੀ ਸਮਰੱਥਾ ਪ੍ਰਦਾਨ ਕਰਦਾ ਹੈ। ਸ਼ਖ਼ਸੀਅਤ ਵਿਚ ਸਬਰ ਦਾ ਵਿਕਾਸ ਇਕਦਮ ਨਹੀਂ ਹੋ ਸਕਦਾ। ਇਹ ਇਕ ਅਭਿਆਸ ਹੈ ਜਿਸ ਨੂੰ ਹੌਲੀ-ਹੌਲੀ ਅਪਣਾਉਣਾ ਪੈਂਦਾ ਹੈ। ਇਸ ਵਾਸਤੇ ਜ਼ਰੂਰੀ ਹੈ ਕਿ ਅਸੀਂ ਆਪਣੇ ਵਿਚਾਰਾਂ ’ਤੇ ਨਿਯੰਤਰਣ ਰੱਖੀਏ, ਕਾਹਲ ਤੋਂ ਬਚੀਏ ਅਤੇ ਹਰ ਹਾਲਾਤ ਨੂੰ ਸਮਝਣ ਦਾ ਯਤਨ ਕਰੀਏ। ਧਿਆਨ, ਯੋਗ ਅਤੇ ਹਾਂ-ਪੱਖੀ ਸੋਚ ਵੀ ਸਬਰ ਵਿਕਸਤ ਕਰਨ ਵਿਚ ਮਦਦਗਾਰ ਸਿੱਧ ਹੁੰਦੇ ਹਨ। ਜੀਵਨ ਦੇ ਛੋਟੇ-ਛੋਟੇ ਤਜਰਬੇ ਵੀ ਸਬਰ ਨੂੰ ਵਿਕਸਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਬਰ ਇਕ ਅਜਿਹੀ ਅਨਮੋਲ ਸ਼ਕਤੀ ਹੈ ਜੋ ਮਨੁੱਖ ਨੂੰ ਸਭ ਤੋਂ ਮੁਸ਼ਕਲ ਚੁਣੌਤੀ ਦਾ ਵੀ ਸਾਹਮਣਾ ਕਰਨ ਦੇ ਯੋਗ ਬਣਾਉਂਦੀ ਹੈ। ਸਬਰ ਟੀਚੇ ਤੱਕ ਚੱਲਣ ਵਾਲੀ ਸਾਡੀ ਯਾਤਰਾ ਨੂੰ ਸਾਰਥਕ ਬਣਾਉਂਦਾ ਹੈ। ਨਿਰੰਤਰ ਕਾਮਯਾਬੀਆਂ ਤੇ ਬੇਰੋਕ-ਟੋਕ ਸੁੱਖ ਲਈ ਸਾਨੂੰ ਇਸ ਅਤੁੱਲ ਗੁਣ ਨੂੰ ਆਪਣੇ ਜੀਵਨ ਵਿਚ ਸਥਾਪਤ ਕਰਨਾ ਹੋਵੇਗਾ। ਜੇ ਅਸੀਂ ਸਬਰ ਦੇ ਰਾਹ ’ਤੇ ਚੱਲੀਏ, ਤਾਂ ਸਾਡਾ ਜੀਵਨ ਹੋਰਾਂ ਲਈ ਪ੍ਰੇਰਨਾਸਰੋਤ ਬਣ ਸਕੇਗਾ।