ਸੂਰਜ ਦੀ ਮਹਾਦਸ਼ਾ ਕੁੱਲ 6 ਸਾਲਾਂ ਦੀ ਹੁੰਦੀ ਹੈ। ਜੋਤਿਸ਼ 'ਚ ਇਹ ਸ਼ੁੱਕਰ ਦੀ ਲੰਬੀ ਮਹਾਦਸ਼ਾ ਦੇ ਖ਼ਤਮ ਹੋਣ ਤੋਂ ਬਾਅਦ ਅਤੇ ਚੰਦਰਮਾ ਦੀ ਮਹਾਦਸ਼ਾ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਆਉਂਦੀ ਹੈ। ਕਿਉਂਕਿ ਸੂਰਜ ਊਰਜਾ ਤੇ ਪ੍ਰਕਾਸ਼ ਦਾ ਸਰੋਤ ਹੈ, ਇਸ ਲਈ ਇਹ ਸਮਾਂ ਵਿਅਕਤੀ ਨੂੰ ਉਸਦੀ ਅਸਲ ਕਾਬਲੀਅਤ ਨਾਲ ਰੂਬਰੂ ਕਰਵਾਉਂਦਾ ਹੈ। ਹਾ

ਧਰਮ ਡੈਸਕ, ਨਵੀਂ ਦਿੱਲੀ : ਜੋਤਿਸ਼ ਸ਼ਾਸਤਰ 'ਚ ਸੂਰਜ ਨੂੰ ਸਾਰੇ ਗ੍ਰਹਿਆਂ ਦਾ 'ਰਾਜਾ' ਮੰਨਿਆ ਜਾਂਦਾ ਹੈ। ਇਹ ਸਾਡੀ ਆਤਮਾ, ਇੱਛਾ ਸ਼ਕਤੀ, ਮਾਣ-ਸਨਮਾਨ ਤੇ ਪਿਤਾ ਦਾ ਕਾਰਕ ਹੈ। ਜਦੋਂ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਸੂਰਜ ਦੀ ਮਹਾਦਸ਼ਾ ਸ਼ੁਰੂ ਹੁੰਦੀ ਹੈ ਤਾਂ ਇਹ ਉਸਦੇ ਜੀਵਨ 'ਚ ਵੱਡੀਆਂ ਤਬਦੀਲੀਆਂ ਲੈ ਕੇ ਆਉਂਦੀ ਹੈ। ਆਓ ਜਾਣਦੇ ਹਾਂ ਕਿ ਇਹ 6 ਸਾਲਾਂ ਦੀ ਮਿਆਦ ਤੁਹਾਡੇ ਜੀਵਨ 'ਤੇ ਕਿਹੋ ਜਿਹਾ ਅਸਰ ਪਾਉਂਦੀ ਹੈ:
ਸੂਰਜ ਦੀ ਮਹਾਦਸ਼ਾ ਕੁੱਲ 6 ਸਾਲਾਂ ਦੀ ਹੁੰਦੀ ਹੈ। ਜੋਤਿਸ਼ 'ਚ ਇਹ ਸ਼ੁੱਕਰ ਦੀ ਲੰਬੀ ਮਹਾਦਸ਼ਾ ਦੇ ਖ਼ਤਮ ਹੋਣ ਤੋਂ ਬਾਅਦ ਅਤੇ ਚੰਦਰਮਾ ਦੀ ਮਹਾਦਸ਼ਾ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਆਉਂਦੀ ਹੈ। ਕਿਉਂਕਿ ਸੂਰਜ ਊਰਜਾ ਤੇ ਪ੍ਰਕਾਸ਼ ਦਾ ਸਰੋਤ ਹੈ, ਇਸ ਲਈ ਇਹ ਸਮਾਂ ਵਿਅਕਤੀ ਨੂੰ ਉਸਦੀ ਅਸਲ ਕਾਬਲੀਅਤ ਨਾਲ ਰੂਬਰੂ ਕਰਵਾਉਂਦਾ ਹੈ। ਹਾਲਾਂਕਿ, ਇਸਦੇ ਨਤੀਜੇ ਇਸ ਗੱਲ 'ਤੇ ਨਿਰਭਰ ਕਰਦੇ ਹਨ ਕਿ ਤੁਹਾਡੀ ਕੁੰਡਲੀ ਵਿੱਚ ਸੂਰਜ ਕਿਸ ਸਥਿਤੀ ਵਿੱਚ ਬੈਠਾ ਹੈ।
ਜੇਕਰ ਤੁਹਾਡੀ ਕੁੰਡਲੀ 'ਚ ਸੂਰਜ ਮਜ਼ਬੂਤ ਸਥਿਤੀ 'ਚ ਹੈ ਤਾਂ ਇਹ 6 ਸਾਲ ਤੁਹਾਡੇ ਲਈ 'ਗੋਲਡਨ ਪੀਰੀਅਡ' ਸਾਬਤ ਹੋ ਸਕਦੇ ਹਨ। ਖਾਸ ਕਰਕੇ, ਜੇਕਰ ਸੂਰਜ ਦੇ ਨਾਲ ਬੁੱਧ ਅਤੇ ਸ਼ੁੱਕਰ ਦਾ ਵੀ ਪ੍ਰਭਾਵ ਹੋਵੇ ਤਾਂ ਅਚਾਨਕ ਵੱਡੇ ਲਾਭ ਮਿਲਦੇ ਹਨ।
ਕਰੀਅਰ 'ਚ ਤਰੱਕੀ: ਨੌਕਰੀ ਤੇ ਬਿਜ਼ਨੈੱਸ 'ਚ ਜ਼ਬਰਦਸਤ ਉਛਾਲ ਆਉਂਦਾ ਹੈ।
ਸਰਕਾਰੀ ਲਾਭ: ਸਰਕਾਰੀ ਨੌਕਰੀ ਮਿਲਣ ਦੇ ਯੋਗ ਬਣਦੇ ਹਨ ਜਾਂ ਸਰਕਾਰ ਵੱਲੋਂ ਕੋਈ ਵੱਡਾ ਫਾਇਦਾ ਮਿਲ ਸਕਦਾ ਹੈ।
ਸਮਾਜ 'ਚ ਮਾਣ-ਸਨਮਾਨ: ਤੁਹਾਡੀ ਲੀਡਰਸ਼ਿਪ ਕੁਆਲਿਟੀ ਨਿਖਰਦੀ ਹੈ ਅਤੇ ਸਮਾਜ ਵਿੱਚ ਤੁਹਾਡੀਆਂ ਗੱਲਾਂ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ।
ਪੁਸ਼ਤੈਨੀ ਜਾਇਦਾਦ: ਪਿਤਾ ਨਾਲ ਸਬੰਧ ਸੁਧਰਦੇ ਹਨ ਤੇ ਪੁਰਾਣੀ ਜਾਇਦਾਦ ਨਾਲ ਜੁੜਿਆ ਲਾਭ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ।
1. ਸੂਰਜ 'ਚ ਗੁਰੂ (ਬ੍ਰਹਿਸਪਤੀ)
ਮਿਆਦ: 9 ਮਹੀਨੇ 18 ਦਿਨ
ਸੰਭਾਵੀ ਫਲ: ਇਹ ਕਾਲ ਸੂਰਜ ਦੀ ਮਹਾਦਸ਼ਾ 'ਚ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਇਸ ਦੌਰਾਨ ਜਾਤਕ ਨੂੰ ਗਿਆਨ, ਅਧਿਆਤਮਕ ਉੱਨਤੀ ਅਤੇ ਕਿਸਮਤ ਦਾ ਪੂਰਾ ਸਾਥ ਮਿਲਦਾ ਹੈ। ਘਰ-ਪਰਿਵਾਰ ਵਿੱਚ ਮੰਗਲਿਕ ਅਤੇ ਧਾਰਮਿਕ ਕੰਮ ਸੰਪੰਨ ਹੋਣ ਦੇ ਪ੍ਰਬਲ ਯੋਗ ਬਣਦੇ ਹਨ।
2. ਸੂਰਜ ਵਿੱਚ ਬੁੱਧ
ਮਿਆਦ: 10 ਮਹੀਨੇ 6 ਦਿਨ
ਸੰਭਾਵੀ ਫਲ: ਇਸ ਸਮੇਂ ਵਿਅਕਤੀ ਦੀ ਫੈਸਲਾ ਲੈਣ ਦੀ ਸਮਰੱਥਾ ਤੇ ਬੁੱਧੀ ਬਹੁਤ ਤੇਜ਼ ਹੋ ਜਾਂਦੀ ਹੈ। ਵਿਸ਼ੇਸ਼ ਤੌਰ 'ਤੇ ਵਪਾਰ, ਲੇਖਣੀ, ਸੰਪਾਦਨ ਤੇ ਬੈਂਕਿੰਗ ਖੇਤਰ ਨਾਲ ਜੁੜੇ ਲੋਕਾਂ ਨੂੰ ਇਸ ਮਿਆਦ 'ਚ ਵੱਡਾ ਲਾਭ ਅਤੇ ਮਾਣ-ਸਨਮਾਨ ਪ੍ਰਾਪਤ ਹੁੰਦਾ ਹੈ।
3. ਸੂਰਜ ਵਿਚ ਸ਼ੁੱਕਰ
ਮਿਆਦ: 12 ਮਹੀਨੇ (1 ਸਾਲ)
ਸੰਭਾਵੀ ਫਲ: ਇਹ ਮਿਆਦ ਜੀਵਨ ਵਿਚ ਭੌਤਿਕ ਸੁੱਖ-ਸਹੂਲਤਾਂ ਵਧਾਉਂਦੀ ਹੈ। ਹਾਲਾਂਕਿ, ਜੇਕਰ ਕੁੰਡਲੀ 'ਚ ਗ੍ਰਹਿ ਦੀ ਸਥਿਤੀ ਅਨੁਕੂਲ ਨਾ ਹੋਵੇ ਤਾਂ ਵਿਆਹੁਤਾ ਜੀਵਨ 'ਚ ਵਿਚਾਰਕ ਮਤਭੇਦ ਜਾਂ ਤਣਾਅ ਪੈਦਾ ਹੋ ਸਕਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।