ਉਨ੍ਹਾਂ ਨੇ ਅੱਜ ਦਾ ਕੰਮ ਕੱਲ੍ਹ ’ਤੇ ਨਹੀਂ ਟਾਲਿਆ ਅਤੇ ਸਮੇਂ ਸਿਰ ਆਪਣੇ ਕੰਮ ਨੂੰ ਪੂਰਾ ਕੀਤਾ। ਜਦਕਿ ਨਾਕਾਮੀ ਵਿਚ ਆਲਸ ਸਭ ਤੋਂ ਵੱਡੀ ਦੋਸ਼ੀ ਹੁੰਦੀ ਹੈ। ਇਸ ਦਾ ਸਾਰ ਇਹ ਹੈ ਕਿ ਹਰ ਅਸਫਲ ਵਿਅਕਤੀ ਨੇ ਸਮੇਂ ਦੀ ਮਹੱਤਤਾ ਨੂੰ ਨਹੀਂ ਸਮਝਿਆ। ਜੇ ਅੱਜ ਕੋਈ ਕੰਮ ਕਰਨਾ ਹੈ ਤਾਂ ਉਹ ਉਸ ਨੂੰ ਟਾਲਦਾ ਰਹਿੰਦਾ ਹੈ।
ਹਰ ਮਨੁੱਖ ਲਈ ਸਾਲ, ਮਹੀਨਾ ਤੇ ਹਫ਼ਤੇ ਦਾ ਸਮਾਂ ਅਤੇ ਦਿਨ ਦੇ ਘੰਟੇ ਨਿਰਧਾਰਤ ਹਨ। ਇਸ ਅਰਸੇ ਵਿਚ ਹਰ ਕੋਈ ਆਪਣਾ ਜੀਵਨ ਜਿਉਂਦਾ ਹੈ। ਸੰਯੋਗ ਕਾਰਨ ਕਿਸੇ ਦੀ ਕਿਸਮਤ ਚਮਕਦੀ ਹੈ ਅਤੇ ਉਹ ਸਫਲਤਾ ਦੀ ਪੌੜੀ ਚੜ੍ਹਦਾ ਹੈ ਜਦਕਿ ਕੋਈ ਨਾਕਾਮੀ ਦੇ ਡੂੰਘੇ ਟੋਏ ਵਿਚ ਫਸਿਆ ਰਹਿੰਦਾ ਹੈ। ਜੇ ਇਸ ਦੀ ਜਾਂਚ ਕੀਤੀ ਜਾਵੇ ਤਾਂ ਇਹ ਸਾਫ਼ ਹੁੰਦਾ ਹੈ ਕਿ ਸਫਲਤਾ ਹਾਸਲ ਕਰਨ ਵਾਲੇ ਨੇ ਯੋਜਨਾਬੱਧ ਢੰਗ ਨਾਲ ਸਮੇਂ ਦਾ ਸਦਉਪਯੋਗ ਕੀਤਾ ਹੈ।
ਉਨ੍ਹਾਂ ਨੇ ਅੱਜ ਦਾ ਕੰਮ ਕੱਲ੍ਹ ’ਤੇ ਨਹੀਂ ਟਾਲਿਆ ਅਤੇ ਸਮੇਂ ਸਿਰ ਆਪਣੇ ਕੰਮ ਨੂੰ ਪੂਰਾ ਕੀਤਾ। ਜਦਕਿ ਨਾਕਾਮੀ ਵਿਚ ਆਲਸ ਸਭ ਤੋਂ ਵੱਡੀ ਦੋਸ਼ੀ ਹੁੰਦੀ ਹੈ। ਇਸ ਦਾ ਸਾਰ ਇਹ ਹੈ ਕਿ ਹਰ ਅਸਫਲ ਵਿਅਕਤੀ ਨੇ ਸਮੇਂ ਦੀ ਮਹੱਤਤਾ ਨੂੰ ਨਹੀਂ ਸਮਝਿਆ। ਜੇ ਅੱਜ ਕੋਈ ਕੰਮ ਕਰਨਾ ਹੈ ਤਾਂ ਉਹ ਉਸ ਨੂੰ ਟਾਲਦਾ ਰਹਿੰਦਾ ਹੈ।
ਇਸ ਪ੍ਰਕਿਰਿਆ ਵਿਚ ਜਦੋਂ ਕੰਮ ਦਾ ਅੰਬਾਰ ਲੱਗ ਜਾਂਦਾ ਹੈ ਤਾਂ ਸਮਝ ਨਹੀਂ ਆਉਂਦਾ ਕਿ ਸ਼ੁਰੂਆਤ ਕਿੱਥੋਂ ਕੀਤੀ ਜਾਵੇ? ਜਦੋਂ ਕੰਮ ਦੀ ਦਿਸ਼ਾ ਵਿਚ ਕਦਮ ਵਧਾਉਂਦੇ ਹਨ ਤਾਂ ਪਤਾ ਲੱਗਦਾ ਹੈ ਕਿ ਬਹੁਤ ਦੇਰ ਹੋ ਚੁੱਕੀ ਹੈ। ਉਸ ਦਾ ਸਮਾਂ ਨਿਕਲ ਗਿਆ ਹੈ। ਅਜਿਹੀ ਸਥਿਤੀ ਵਿਚ ਕੱਲ੍ਹ ਨੂੰ ਕੋਸਣ ਤੋਂ ਇਲਾਵਾ ਹੋਰ ਕੋਈ ਉਪਾਅ ਨਹੀਂ ਰਹਿੰਦਾ। ਕੱਲ੍ਹ ਨੂੰ ਕੋਸਣਾ ਆਪਣੇ-ਆਪ ਨੂੰ ਕੋਸਣਾ ਹੈ ਕਿਉਂਕਿ ਵੇਲੇ ਸਿਰ ਕਦਮ ਨਾ ਚੁੱਕਣ ਲਈ ਸਮਾਂ ਨਹੀਂ, ਸਗੋਂ ਉਹੀ ਵਿਅਕਤੀ ਦੋਸ਼ੀ ਹੁੰਦਾ ਹੈ।
ਮਹਾਭਾਰਤ ਵਿਚ ਅਰਜਨ ਵੀ ਸ਼ਸਤਰ ਚੁੱਕਣ ਤੋਂ ਝਿਜਕ ਰਿਹਾ ਸੀ। ਅਰਜਨ ਦੀ ਇਸ ਮਨੋ-ਸਥਿਤੀ ਨੂੰ ਦੇਖ ਕੇ ਹੀ ਭਗਵਾਨ ਸ੍ਰੀਕ੍ਰਿਸ਼ਨ ਨੂੰ ਉਪਦੇਸ਼ ਦੇਣਾ ਪਿਆ। ਉਨ੍ਹਾਂ ਦੁਆਰਾ ਦਿੱਤਾ ਗਿਆ ਗੀਤਾ ਦਾ ਉਪਦੇਸ਼ ਸਿਰਫ਼ ਦੋ ਧਿਰਾਂ ਦੇ ਵਿਚਕਾਰ ਕਿਸੇ ਯੁੱਧ ਲਈ ਨਹੀਂ ਹੈ ਸਗੋਂ ਅੰਦਰੂਨੀ ਜਗਤ ਨੂੰ ਚੌਕਸ ਅਤੇ ਚੇਤੰਨ ਬਣਾਉਣ ਲਈ ਹੈ। ਸ਼ਸਤਰ ਦਾ ਅਰਥ ਵੀ ਕਰਮ ਹੁੰਦਾ ਹੈ।
ਮਨੁੱਖ ਦੀ ਭੁਜਾਵਾਂ, ਮਨ ਅਤੇ ਮਸਤਕ ਸਾਰੇ ਸ਼ਸਤਰ ਹਨ। ਯਾਦ ਰੱਖੋ ਕਿ ਜੋ ਬੀਤ ਗਿਆ, ਕਿੰਨਾ ਵੀ ਅਨੁਕੂਲ ਵਾਤਾਵਰਨ ਹੋਵੇ, ਉਹ ਮੁੜ ਕੇ ਨਹੀਂ ਆਉਣ ਵਾਲਾ। ਇਸ ਲਈ ਅੱਜ ਫਿਰ ਉਹੀ ਗ਼ਲਤੀ ਨਹੀਂ ਦੁਹਰਾਉਣੀ ਚਾਹੀਦੀ। ਸੰਸਾਰ ਬਹੁਤ ਵਿਸ਼ਾਲ ਹੈ। ਸਮਾਂ ਦੁਸ਼ਮਣ ਵੀ ਹੈ ਅਤੇ ਮਿੱਤਰ ਵੀ। ਸਮੇਂ ਦੀ ਕਦਰ ਕਰਨੀ ਜਿਸ ਨੇ ਸਿੱਖ ਲਈ, ਉਹ ਜੀਵਨ ਦੀ ਦੌੜ ਵਿਚ ਪਿੱਛੇ ਨਹੀਂ ਰਹਿ ਸਕਦਾ। ਇਸ ਵਿਚ ਬੀਤੇ ਦਿਨਾਂ ਨੂੰ ਕੋਸਣ ਨਾਲ ਕੁਝ ਹਾਸਲ ਹੋਣ ਵਾਲਾ ਨਹੀਂ ਹੈ।
-ਸਲਿਲ ਪਾਂਡੇ