ਚਾਣਕਿਆ ਕਹਿੰਦੇ ਹਨ, 'ਸ਼ਾਂਤੀ ਦੇ ਬਰਾਬਰ ਕੋਈ ਤਪ ਨਹੀਂ, ਸਬਰ ਤੋਂ ਵੱਧ ਕੇ ਕੋਈ ਧਰਮ ਨਹੀਂ।' ਸੁੱਖ ਲਈ ਵਿਸ਼ਵ ਵਿਚ ਹਰ ਜਗ੍ਹਾ ਚਾਹਤ ਹੈ ਪਰ ਸੁੱਖ ਉਸੇ ਨੂੰ ਮਿਲਦਾ ਹੈ ਜਿਸ ਨੂੰ ਸਬਰ ਕਰਨਾ ਆਉਂਦਾ ਹੈ। ਇਕ ਜਗਿਆਸਾ ਉੱਠਦੀ ਹੈ ਕਿ ਸਬਰ ਹੈ ਕੀ? ਸਬਰ ਦਾ ਮਤਲਬ ਹੈ ਇੱਛਾਵਾਂ ਦਾ ਤਿਆਗ। ਸਾਰੀਆਂ ਇੱਛਾਵਾਂ ਦਾ ਤਿਆਗ ਕਰ ਕੇ ਆਪਣੀ ਹਾਲਤ 'ਤੇ ਸਬਰ ਕਰਨਾ ਹੀ ਸੁੱਖ ਨੂੰ ਪ੍ਰਾਪਤ ਕਰ ਲੈਣਾ ਹੈ। ਜੀਵਨ ਦੇ ਨਾਲ ਖ਼ਾਹਿਸ਼ਾਂ, ਕਾਮਨਾਵਾਂ ਅਤੇ ਉਮੀਦਾਂ ਰਹਿੰਦੀਆਂ ਹੀ ਹਨ ਪਰ ਇਹ ਵੀ ਸੱਚ ਹੈ ਕਿ ਸੁਖੀ ਜੀਵਨ ਲਈ ਸਾਡੀ ਇੱਛਾ ਸ਼ਕਤੀ 'ਤੇ ਕਿਤੇ ਤਾਂ ਵਿਰਾਮ ਲੱਗਣਾ ਚਾਹੀਦਾ ਹੈ।

ਇੱਛਾ ਦੇ ਵੇਗ ਵਿਚ ਵਿਰਾਮ ਨੂੰ ਹੀ ਸਬਰ ਦਾ ਨਾਂ ਦੇ ਸਕਦੇ ਹਾਂ। ਅਚਾਰੀਆ ਗੋਰੇਲਾਲ ਦਾ ਮਤ ਹੈ, 'ਸਬਰ ਮਨ ਦੀ ਉਹ ਅਵਸਥਾ ਹੈ, ਜਿਸ ਵਿਚ ਮਨੁੱਖ ਪੂਰਨ ਤ੍ਰਿਪਤੀ ਜਾਂ ਪ੍ਰਸੰਨਤਾ ਦਾ ਅਹਿਸਾਸ ਕਰਦਾ ਹੈ ਅਰਥਾਤ ਇੱਛਾ ਬਾਕੀ ਹੀ ਨਹੀਂ ਰਹਿੰਦੀ।' ਜੀਵਨ 'ਚ ਸੰਪਤੀ ਅਤੇ ਖ਼ੁਸ਼ਹਾਲੀ ਦੀ ਦੌੜ ਤੋਂ ਉਹ ਸੁੱਖ ਨਹੀਂ ਮਿਲਦਾ ਜੋ ਸਬਰ ਰੂਪੀ ਰੁੱਖ ਦੀ ਠੰਢੀ ਛਾਂ ਵਿਚ ਆਪ-ਮੁਹਾਰੇ ਮਿਲ ਜਾਂਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਯਤਨ ਤੇ ਮਿਹਨਤ ਦੇ ਸਿੱਟੇ ਵਜੋਂ ਪ੍ਰਾਪਤ ਹੋਣ ਵਾਲੀ ਪ੍ਰਸੰਨਤਾ 'ਤੇ ਸਬਰ ਕਰਨਾ ਸਿੱਖੀਏ। ਨਿਸ਼ਕਾਮ ਕਰਮਯੋਗ, ਇੱਛਾਵਾਂ ਦਾ ਦਮਨ, ਲੋਭ ਦਾ ਤਿਆਗ ਜਾਂ ਇੰਦਰੀਆਂ 'ਤੇ ਅਧਿਕਾਰ-ਇਹ ਸਭ ਉਪਦੇਸ਼ ਸਬਰ ਵੱਲ ਲੈ ਕੇ ਜਾਣ ਵਾਲੇ ਪੜਾਅ ਹੀ ਤਾਂ ਹਨ। ਸੱਚ ਹੈ ਕਿ ਸਬਰ ਕੁਦਰਤੀ ਦੇਣ ਹੈ, ਮਕਬੂਲੀਅਤ ਫਰਜ਼ੀ ਗ਼ਰੀਬੀ। ਸਬਰ ਦਾ ਆਦਰਸ਼ ਇਹੀ ਹੈ ਕਿ ਅਸੀਂ ਖ਼ਾਹਿਸ਼ਾਂ ਨੂੰ ਸੀਮਤ ਰੱਖ ਕੇ ਸੱਚ ਅਤੇ ਇਮਾਨਦਾਰੀ ਨਾਲ ਸਖ਼ਤ ਮਿਹਨਤ ਕਰੀਏ ਅਤੇ ਫਲ ਦੀ ਚਿੰਤਾ ਨਾ ਕਰਦੇ ਹੋਏ ਉਸ ਨੂੰ ਪਰਮਾਤਮਾ ਅਤੇ ਹਾਲਾਤ 'ਤੇ ਛੱਡ ਦੇਈਏ।
ਹਰੇਕ ਮਨੁੱਖ ਵਿਚ ਸਮਾਜ ਲਈ ਫ਼ਾਇਦੇਮੰਦ ਬਣਨ ਦਾ ਭਾਵ ਹੋਣਾ ਚਾਹੀਦਾ ਹੈ। ਸਮਾਜ ਲਈ ਫ਼ਾਇਦੇਮੰਦ ਬਣ ਕੇ ਹੀ ਅਸੀਂ ਸਭ ਚਿੰਤਾਵਾਂ ਨੂੰ ਦੂਰ ਕਰ ਸਕਦੇ ਹਾਂ। ਸਾਨੂੰ ਇਸ ਤੱਥ ਦਾ ਚੰਗੀ ਤਰ੍ਹਾਂ ਗਿਆਨ ਹੋਣਾ ਚਾਹੀਦਾ ਹੈ ਕਿ ਸੁਖੀ ਹੋਣ ਦਾ ਭਾਵ ਹੈ ਦੂਜਿਆਂ ਨੂੰ ਸੁਖੀ ਬਣਾਉਣਾ। ਮਨ, ਬੋਲ-ਬਾਣੀ ਅਤੇ ਕਰਮ ਤੋਂ ਸ਼ੁੱਧ ਸ਼ਖ਼ਸੀਅਤ ਹੀ ਸੱਚੇ ਸੁੱਖ ਦੀ ਰਸ ਧਾਰਾ ਵਿਚ ਸਦਾ ਇਸ਼ਨਾਨ ਕਰਦੀ ਹੈ। ਆਤਮਾ ਵਿਚ ਸੁੱਖ-ਸੁੰਦਰਤਾ ਦੀ ਅਥਾਹ ਬਾਰਿਸ਼ ਲਈ ਸਬਰ ਇਕ ਸੁੰਦਰ ਬੱਦਲ ਹੈ ਅਤੇ ਸੁੱਖ ਉਸ ਤੋਂ ਵਰ੍ਹਨ ਵਾਲਾ ਪਾਣੀ। ਸਬਰ ਸੁੱਖ ਦਾ ਸਭ ਤੋਂ ਵੱਡਾ ਸਾਧਨ ਹੈ, ਜੋ ਦਿਮਾਗ਼ ਦੇ ਝੁਕਾਅ 'ਤੇ ਨਿਰਭਰ ਕਰਦਾ ਹੈ।
-ਰਮਨ ਤ੍ਰਿਪਾਠੀ।