Samudrik Shastra ਕਹਿੰਦਾ ਹੈ ਕਿ ਹਥੇਲੀ ਦੇ ਕੁਝ ਹਿੱਸਿਆਂ 'ਤੇ ਤਿਲ ਹੋਣਾ ਵਿਅਕਤੀ ਦੀ ਚੰਗੀ ਕਿਸਮਤ ਨੂੰ ਦਰਸਾਉਂਦਾ ਹੈ। ਆਓ ਜਾਣਦੇ ਹਾਂ ਹਥੇਲੀ ਦੇ ਕਿਹੜੇ ਹਿੱਸਿਆਂ ਵਿੱਚ ਤਿਲ ਹੋਣਾ ਤੁਹਾਨੂੰ ਲੱਕੀ (Lucky) ਬਣਾ ਸਕਦਾ ਹੈ?

ਧਰਮ ਡੈਸਕ, ਨਵੀਂ ਦਿੱਲੀ : Palmistry : ਹਸਤ ਰੇਖਾ ਸ਼ਾਸਤਰ ਅਨੁਸਾਰ, ਸਾਡੇ ਹੱਥਾਂ ਦੀਆਂ ਲਕੀਰਾਂ ਹੀ ਨਹੀਂ ਬਲਕਿ GvdueX 'ਤੇ ਮੌਜੂਦ ਛੋਟੇ-ਛੋਟੇ ਨਿਸ਼ਾਨ ਅਤੇ ਤਿਲ ਵੀ ਸਾਡੀ ਕਿਸਮਤ ਦਾ ਸੰਕੇਤ ਦਿੰਦੇ ਹਨ। ਕਈ ਵਾਰ ਅਸੀਂ ਆਪਣੀ ਹਥੇਲੀ 'ਤੇ ਮੌਜੂਦ ਤਿਲਾਂ ਨੂੰ ਆਮ ਮੰਨ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਪਰ ਸਮੁਦ੍ਰਿਕ ਸ਼ਾਸਤਰ ਕਹਿੰਦਾ ਹੈ ਕਿ ਹਥੇਲੀ ਦੇ ਕੁਝ ਹਿੱਸਿਆਂ 'ਤੇ ਤਿਲ ਹੋਣਾ ਵਿਅਕਤੀ ਦੀ ਚੰਗੀ ਕਿਸਮਤ ਨੂੰ ਦਰਸਾਉਂਦਾ ਹੈ। ਆਓ ਜਾਣਦੇ ਹਾਂ ਹਥੇਲੀ ਦੇ ਕਿਹੜੇ ਹਿੱਸਿਆਂ ਵਿੱਚ ਤਿਲ ਹੋਣਾ ਤੁਹਾਨੂੰ ਲੱਕੀ (Lucky) ਬਣਾ ਸਕਦਾ ਹੈ?
ਸਭ ਤੋਂ ਸ਼ੁਭ ਤਿਲ ਉਹ ਮੰਨਿਆ ਜਾਂਦਾ ਹੈ, ਜੋ ਹਥੇਲੀ ਦੇ ਬਿਲਕੁਲ ਵਿਚਕਾਰ ਹੋਵੇ ਤੇ ਮੁੱਠੀ ਬੰਦ ਕਰਨ 'ਤੇ ਉਸ ਦੇ ਅੰਦਰ ਆ ਜਾਵੇ। ਅਜਿਹੇ ਵਿਅਕਤੀ ਕੋਲ ਧਨ ਦੀ ਕਦੇ ਕਮੀ ਨਹੀਂ ਹੁੰਦੀ। ਇਹ ਤਿਲ ਸੰਕੇਤ ਦਿੰਦਾ ਹੈ ਕਿ ਵਿਅਕਤੀ ਨਾ ਸਿਰਫ਼ ਪੈਸਾ ਕਮਾਏਗਾ, ਬਲਕਿ ਉਸ ਨੂੰ ਬਚਾ ਕੇ ਵੀ ਰੱਖੇਗਾ। ਅਜਿਹੇ ਲੋਕ ਕਾਰੋਬਾਰ ਵਿੱਚ ਬਹੁਤ ਸਫਲ ਹੁੰਦੇ ਹਨ।
ਇੰਡੈਕਸ ਫਿੰਗਰ ਯਾਨੀ ਤਰਜਨੀ ਉਂਗਲ ਦੇ ਹੇਠਲੇ ਹਿੱਸੇ ਨੂੰ ਗੁਰੂ ਪਰਬਤ ਕਿਹਾ ਜਾਂਦਾ ਹੈ। ਇੱਥੇ ਤਿਲ ਹੋਣਾ ਸੁੱਖ-ਸਮਰਿੱਧੀ ਨੂੰ ਦਿਖਾਉਂਦਾ ਹੈ। ਜੇਕਰ ਇੱਥੇ ਤਿਲ ਹੈ ਤਾਂ ਵਿਅਕਤੀ ਨੂੰ ਸਮਾਜ ਵਿੱਚ ਉੱਚਾ ਅਹੁਦਾ ਅਤੇ ਮਾਣ-ਸਤਿਕਾਰ ਮਿਲਦਾ ਹੈ। ਹਾਲਾਂਕਿ ਕਈ ਵਾਰ ਗੁਰੂ ਪਰਬਤ 'ਤੇ ਤਿਲ ਹੋਣ ਨਾਲ ਵਿਆਹ 'ਚ ਦੇਰੀ ਵੀ ਹੋ ਸਕਦੀ ਹੈ, ਪਰ ਇਹ ਵਿਅਕਤੀ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਂਦਾ ਹੈ।
ਵਿਚਕਾਰਲੀ ਉਂਗਲ ਦੇ ਹੇਠਲੇ ਹਿੱਸੇ ਨੂੰ ਸ਼ਨੀ ਪਰਬਤ ਕਹਿੰਦੇ ਹਨ। ਇੱਥੇ ਤਿਲ ਹੋਣਾ ਮਿਹਨਤ ਦਾ ਫਲ ਮਿਲਣ ਦਾ ਪ੍ਰਤੀਕ ਹੈ। ਅਜਿਹੇ ਲੋਕਾਂ ਨੂੰ ਅਚਾਨਕ ਧਨ ਲਾਭ ਹੁੰਦਾ ਹੈ। ਅਜਿਹੇ ਵਿਅਕਤੀ ਬਹੁਤ ਮਿਹਨਤੀ ਹੁੰਦੇ ਹਨ ਅਤੇ ਹੌਲੀ-ਹੌਲੀ ਹੀ ਸਹੀ, ਸਫਲਤਾ ਦੇ ਸਿਖਰ ਤੱਕ ਪਹੁੰਚਦੇ ਜ਼ਰੂਰ ਹਨ।
ਅੰਗੂਠੇ ਦੇ ਹੇਠਲੇ ਉੱਭਰੇ ਹੋਏ ਹਿੱਸੇ ਨੂੰ ਸ਼ੁੱਕਰ ਪਰਬਤ ਕਿਹਾ ਜਾਂਦਾ ਹੈ, ਜੋ ਸੁੱਖ-ਸਹੂਲਤਾਂ ਅਤੇ ਪਿਆਰ ਦਾ ਕਾਰਕ ਹੈ। ਇੱਥੇ ਤਿਲ ਹੋਣ ਨਾਲ ਵਿਅਕਤੀ ਦਾ ਜੀਵਨ ਲਗਜ਼ਰੀ (Luxury) ਨਾਲ ਭਰਿਆ ਹੁੰਦਾ ਹੈ। ਅਜਿਹੇ ਲੋਕ ਗਲੈਮਰ ਦੀ ਦੁਨੀਆ ਵਿਚ ਨeX ਕਮਾਉਂਦੇ ਹਨ ਅਤੇ ਇਨ੍ਹਾਂ ਕੋਲ ਮਹਿੰਗੀਆਂ-ਮਹਿੰਗੀਆਂ ਗੱਡੀਆਂ ਅਤੇ ਘਰ ਹੁੰਦਾ ਹੈ।
ਸਮੁਦ੍ਰਿਕ ਸ਼ਾਸਤਰ ਅਨੁਸਾਰ, ਮਰਦਾਂ ਲਈ ਸੱਜੇ ਹੱਥ ਅਤੇ ਔਰਤਾਂ ਲਈ ਖੱਬੇ ਹੱਥ ਦਾ ਤਿਲ ਬਹੁਤ ਵਧੀਆ ਮੰਨਿਆ ਜਾਂਦਾ ਹੈ। ਨਾਲ ਹੀ, ਗੂੜ੍ਹਾ ਕਾਲਾ ਤਿਲ ਵਧੇਰੇ ਫਲਦਾਇਕ ਹੁੰਦਾ ਹੈ ਜਦੋਂਕਿ ਹਲਕਾ ਜਾਂ ਧੁੰਦਲਾ ਤਿਲ ਘੱਟ ਅਸਰਦਾਰ ਹੁੰਦਾ ਹੈ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ (ਸੂਝ-ਬੂਝ) ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।