ਜਦੋਂ ਬ੍ਰਹਮਾ ਜੀ ਸੰਸਾਰ ਦੀ ਰਚਨਾ ਕਰ ਰਹੇ ਸਨ, ਤਦ ਉਨ੍ਹਾਂ ਨੇ ਇਕ ਅਤਿਅੰਤ ਸੁੰਦਰ ਇਸਤਰੀ ਦੀ ਵੀ ਰਚਨਾ ਕੀਤੀ। ਸ਼ਤਰੂਪਾ ਇੰਨੀ ਜ਼ਿਆਦਾ ਸੁੰਦਰ ਸੀ ਕਿ ਖੁਦ ਬ੍ਰਹਮਾ ਜੀ ਵੀ ਆਪਣੇ-ਆਪ ਨੂੰ ਉਸ 'ਤੇ ਮੋਹਿਤ ਹੋਣ ਤੋਂ ਰੋਕ ਨਹੀਂ ਸਕੇ ਤੇ...

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਾਰਮਿਕ ਗ੍ਰੰਥਾਂ 'ਚ ਅਜਿਹੀਆਂ ਅਨੇਕਾਂ ਪੌਰਾਣਿਕ ਕਥਾਵਾਂ ਮਿਲਦੀਆਂ ਹਨ, ਜੋ ਮਨੁੱਖ ਮਾਤਰ ਨੂੰ ਪ੍ਰੇਰਨਾ ਦੇਣ ਦਾ ਕੰਮ ਕਰਦੀਆਂ ਹਨ। ਉੱਥੇ ਹੀ ਕੁਝ ਕਥਾਵਾਂ ਹੈਰਾਨੀ 'ਚ ਵੀ ਪਾ ਦਿੰਦੀਆਂ ਹਨ। ਅੱਜ ਅਸੀਂ ਬ੍ਰਹਮਾ ਜੀ ਨਾਲ ਜੁੜੀ ਇਕ ਪੌਰਾਣਿਕ ਕਥਾ ਬਾਰੇ ਜਾਣਾਂਗੇ, ਜਿਸ ਵਿਚ ਇਹ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਬ੍ਰਹਮਾ ਜੀ ਨੂੰ ਆਪਣੀ ਇਕ ਭੁੱਲ ਦਾ ਇੰਨਾ ਵੱਡਾ ਖਮਿਆਜ਼ਾ ਭੁਗਤਣਾ ਪਿਆ। ਚਲੋ ਜਾਣਦੇ ਹਾਂ ਇਸ ਅਦਭੁਤ ਕਥਾ ਬਾਰੇ।
ਸ਼ਿਵ ਪੁਰਾਣ 'ਚ ਜ਼ਿਕਰਯੋਗ ਕਥਾ ਅਨੁਸਾਰ, ਜਦੋਂ ਬ੍ਰਹਮਾ ਜੀ ਸੰਸਾਰ ਦੀ ਰਚਨਾ ਕਰ ਰਹੇ ਸਨ, ਤਦ ਉਨ੍ਹਾਂ ਨੇ ਇਕ ਅਤਿਅੰਤ ਸੁੰਦਰ ਇਸਤਰੀ ਦੀ ਵੀ ਰਚਨਾ ਕੀਤੀ, ਜਿਸ ਨੂੰ ਸ਼ਤਰੂਪਾ ਨਾਂ ਦਿੱਤਾ। ਸ਼ਤਰੂਪਾ ਇੰਨੀ ਜ਼ਿਆਦਾ ਸੁੰਦਰ ਸੀ ਕਿ ਖੁਦ ਬ੍ਰਹਮਾ ਜੀ ਵੀ ਆਪਣੇ-ਆਪ ਨੂੰ ਉਸ 'ਤੇ ਮੋਹਿਤ ਹੋਣ ਤੋਂ ਰੋਕ ਨਹੀਂ ਸਕੇ। ਉਹ ਸ਼ਤਰੂਪਾ ਨੂੰ ਟਕਟਕੀ ਲਗਾ ਕੇ ਨਿਹਾਰਨ ਲੱਗੇ, ਜਿਸ ਨਾਲ ਉਹ ਵਿਚਲਿਤ ਹੋ ਗਈ ਤੇ ਖੁਦ ਨੂੰ ਬ੍ਰਹਮਾ ਜੀ ਦੀ ਨਜ਼ਰ ਤੋਂ ਬਚਾਉਣ ਦਾ ਯਤਨ ਕਰਨ ਲੱਗੀ। ਪਰ ਫਿਰ ਵੀ ਬ੍ਰਹਮਾ ਜੀ ਉਨ੍ਹਾਂ ਨੂੰ ਦੇਖਦੇ ਰਹੇ।
ਭਗਵਾਨ ਸ਼ਿਵ ਵੀ ਇਹ ਸਭ ਦੇਖ ਰਹੇ ਸਨ ਤੇ ਉਹ ਬ੍ਰਹਮਾ ਜੀ ਦੇ ਇਸ ਆਚਰਣ 'ਤੇ ਬਹੁਤ ਕ੍ਰੋਧਿਤ ਹੋ ਗਏ। ਕਿਉਂਕਿ ਸ਼ਤਰੂਪਾ ਬ੍ਰਹਮਾ ਜੀ ਦੀ ਰਚਨਾ ਸੀ, ਇਸ ਲਈ ਉਹ ਉਨ੍ਹਾਂ ਦੀ ਪੁੱਤਰੀ ਦੇ ਸਾਮਾਨ ਹੀ ਸੀ। ਇਸ ਲਈ ਸ਼ਿਵ ਜੀ ਨੂੰ ਉਨ੍ਹਾਂ ਦਾ ਇਹ ਕੰਮ ਇਕ ਅਪਰਾਧ ਲੱਗਿਆ। ਮਹਾਦੇਵ ਨੇ ਆਪਣੇ ਕ੍ਰੋਧ ਨਾਲ ਭਗਵਾਨ ਭੈਰੋ ਨੂੰ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਬ੍ਰਹਮਾ ਜੀ ਨੂੰ ਦੰਡ ਦੇਣ ਦਾ ਆਦੇਸ਼ ਦਿੱਤਾ। ਤਦ ਭੈਰਵ ਦੇਵ ਨੇ ਬ੍ਰਹਮਾ ਜੀ ਦਾ ਪੰਜਵਾਂ ਸਿਰ ਕੱਟ ਦਿੱਤਾ ਤੇ ਉਨ੍ਹਾਂ ਦੇ ਕੇਵਲ 4 ਹੀ ਸੀਸ ਬਾਕੀ ਰਹਿ ਗਏ।
ਜਦੋਂ ਬ੍ਰਹਮਾ ਜੀ ਨੂੰ ਆਪਣੇ ਅਪਰਾਧ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਮਹਾਦੇਵ ਤੋਂ ਖ਼ਿਮਾ ਯਾਚਨਾ ਕੀਤੀ। ਮੰਨਿਆ ਜਾਂਦਾ ਹੈ ਬ੍ਰਹਮਾ ਜੀ ਦੀ ਇਸੇ ਭੁੱਲ ਕਾਰਨ ਭਗਵਾਨ ਸ਼ਿਵ ਅਤੇ ਸ੍ਰੀ ਹਰਿ ਵਿਸ਼ਨੂੰ ਦੀ ਤਰ੍ਹਾਂ ਵਿਆਪਕ ਪੱਧਰ 'ਤੇ ਉਨ੍ਹਾਂ ਦੀ ਪੂਜਾ ਨਹੀਂ ਹੁੰਦੀ। ਨਾਲ ਹੀ ਪੂਰੇ ਭਾਰਤ ਵਿੱਚ ਬ੍ਰਹਮਾ ਜੀ ਦਾ ਕੇਵਲ ਇੱਕੋ ਪ੍ਰਮੁੱਖ ਮੰਦਰ ਹੈ, ਜੋ ਰਾਜਸਥਾਨ ਦੇ ਪੁਸ਼ਕਰ 'ਚ ਹੈ। ਹਾਲਾਂਕਿ ਇਸ ਨਾਲ ਸਬੰਧਤ ਹੋਰ ਵੀ ਕਥਾਵਾਂ ਮਿਲਦੀਆਂ ਹਨ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ (ਸੂਝ-ਬੂਝ) ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।