ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਸਥਿਤ ਸਿੰਘਾਚਲਮ ਮੰਦਰ ਆਸਥਾ ਤੇ ਵਾਸਤੂ ਕਲਾ ਦਾ ਅਦਭੁਤ ਸੰਗਮ ਹੈ। ਵਰਾਹ ਲਕਸ਼ਮੀ ਨਰਸਿੰਘ ਮੰਦਰ ਵਿਸ਼ਾਖਾਪਟਨਮ ਤੋਂ ਲਗਪਗ 16 ਕਿਲੋਮੀਟਰ ਦੂਰ, ਸਿੰਘਾਚਲ ਪਹਾੜ ਦੀ ਚੋਟੀ 'ਤੇ ਸਥਿਤ ਹੈ। ਮੰਨਿਆ ਜਾਂਦਾ ਹੈ ਕਿ ਇਸ ਮੰਦਰ ਦਾ ਨਿਰਮਾਣ ਖ਼ੁਦ ਪ੍ਰਹਿਲਾਦ ਜੀ ਨੇ ਕਰਵਾਇਆ ਸੀ।

ਧਰਮ ਡੈਸਕ, ਨਵੀਂ ਦਿੱਲੀ: ਸਿੰਘਾਚਲਮ ਮੰਦਰ ਭਗਵਾਨ ਵਿਸ਼ਨੂੰ ਦੇ ਨਰਸਿੰਘ ਅਵਤਾਰ ਨੂੰ ਸਮਰਪਿਤ ਇਕ ਬ੍ਰਹਮ ਮੰਦਰ ਹੈ। ਇੱਥੇ ਸਾਲ ਵਿਚ ਸਿਰਫ਼ 24 ਘੰਟਿਆਂ ਲਈ ਭਗਵਾਨ ਨਰਸਿੰਘ ਦੀ ਮੂਰਤੀ ਤੋਂ 'ਚੰਦਨ ਦੀ ਪਰਤ' ਹਟਾਈ ਜਾਂਦੀ ਹੈ ਅਤੇ ਤਾਂ ਹੀ ਇਹ ਮੰਦਰ ਦਰਸ਼ਨਾਂ ਲਈ ਖੁੱਲ੍ਹਦਾ ਹੈ। ਆਓ ਜਾਣਦੇ ਹਾਂ ਇਸ ਮੰਦਰ ਨਾਲ ਜੁੜੀਆਂ ਕੁਝ ਅਨੋਖੀਆਂ ਗੱਲਾਂ।
ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਸਥਿਤ ਸਿੰਘਾਚਲਮ ਮੰਦਰ ਆਸਥਾ ਤੇ ਵਾਸਤੂ ਕਲਾ ਦਾ ਅਦਭੁਤ ਸੰਗਮ ਹੈ। ਵਰਾਹ ਲਕਸ਼ਮੀ ਨਰਸਿੰਘ ਮੰਦਰ ਵਿਸ਼ਾਖਾਪਟਨਮ ਤੋਂ ਲਗਪਗ 16 ਕਿਲੋਮੀਟਰ ਦੂਰ, ਸਿੰਘਾਚਲ ਪਹਾੜ ਦੀ ਚੋਟੀ 'ਤੇ ਸਥਿਤ ਹੈ। ਮੰਨਿਆ ਜਾਂਦਾ ਹੈ ਕਿ ਇਸ ਮੰਦਰ ਦਾ ਨਿਰਮਾਣ ਖ਼ੁਦ ਪ੍ਰਹਿਲਾਦ ਜੀ ਨੇ ਕਰਵਾਇਆ ਸੀ।
ਪੌਰਾਣਿਕ ਮਾਨਤਾਵਾਂ ਅਨੁਸਾਰ, ਹਰਨਾਖਸ਼ ਦਾ ਵਧ ਕਰਨ ਤੋਂ ਬਾਅਦ ਭਗਵਾਨ ਨਰਸਿੰਘ ਦਾ ਕ੍ਰੋਧ ਬਹੁਤ ਵੱਧ ਗਿਆ ਸੀ। ਉਨ੍ਹਾਂ ਦੇ ਤੇਜ ਅਤੇ ਗੁੱਸੇ ਨੂੰ ਘਟਾਉਣ ਉਨ੍ਹਾਂ ਨੂੰ ਚੰਦਨ ਨਾਲ ਸੀਤਲ (ਠੰਢਾ) ਰੱਖਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਉਹ ਸਾਲ ਭਰ ਚੰਦਨ ਨਾਲ ਢਕੇ ਰਹਿੰਦੇ ਹ, ਤਾਂ ਜੋ ਉਨ੍ਹਾਂ ਦਾ ਸਰੂਪ ਸੌਮਯ ਬਣਿਆ ਰਹੇ।
ਚੰਦਨ ਦੀ ਮੋਟੀ ਪਰਤ ਕਾਰਨ ਭਗਵਾਨ ਦੀ ਮੂਰਤੀ ਇਕ ਸ਼ਿਵਲਿੰਗ ਦੇ ਆਕਾਰ 'ਚ ਦਿਖਾਈ ਦਿੰਦੀ ਹੈ। ਸਿਰਫ਼ ਅਕਸ਼ੈ ਤ੍ਰਿਤੀਆ ਵਾਲੇ ਦਿਨ ਹੀ ਇਹ ਚੰਦਨ ਹਟਾਇਆ ਜਾਂਦਾ ਹੈ, ਜਿਸ ਨੂੰ 'ਨਿਜਰੂਪ ਦਰਸ਼ਨ' ਜਾਂ 'ਚੰਦਨੋਤਸਵ' ਕਿਹਾ ਜਾਂਦਾ ਹੈ। ਸਾਲ 2026 ਵਿੱਚ ਅਕਸ਼ੈ ਤ੍ਰਿਤੀਆ 19 ਅਪ੍ਰੈਲ ਨੂੰ ਮਨਾਈ ਜਾਵੇਗੀ, ਉੱਥੇ ਹੀ ਨਰਸਿੰਘ ਜਯੰਤੀ ਦਾ ਤਿਉਹਾਰ 30 ਅਪ੍ਰੈਲ ਨੂੰ ਹੋਵੇਗਾ।
ਆਮ ਤੌਰ 'ਤੇ ਭਗਵਾਨ ਨਰਸਿੰਘ ਦੇ ਹੋਰ ਮੰਦਰਾਂ 'ਚ ਉਨ੍ਹਾਂ ਦਾ ਉਗਰ (ਗੁੱਸੇ ਵਾਲਾ) ਰੂਪ ਦੇਖਣ ਨੂੰ ਮਿਲੇਗਾ, ਪਰ ਸਿੰਘਾਚਲਮ ਮੰਦਰ 'ਚ ਭਗਵਾਨ ਮਾਂ ਲਕਸ਼ਮੀ ਦੇ ਨਾਲ ਬਹੁਤ ਹੀ ਸੌਮਯ ਅਤੇ ਸ਼ਾਂਤ ਮੁਦਰਾ 'ਚ ਬਿਰਾਜਮਾਨ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।