ਜੇਕਰ ਸੁਭਾਅ ਦੀ ਗੱਲ ਕੀਤੀ ਜਾਵੇ ਤਾਂ ਮੁਲਾਂਕ 8 ਦੇ ਲੋਕ ਅੰਤਰਮੁਖੀ (Introvert) ਅਤੇ ਗੰਭੀਰ ਸੁਭਾਅ ਦੇ ਹੁੰਦੇ ਹਨ। ਇਹ ਆਪਣੀਆਂ ਭਾਵਨਾਵਾਂ ਨੂੰ ਸਭ ਤੋਂ ਛੁਪਾ ਕੇ ਰੱਖਦੇ ਹਨ। ਇਨ੍ਹਾਂ ਜਾਤਕਾਂ ਨੂੰ ਆਪਣੇ ਜੀਵਨ ਵਿੱਚ ਸਬਰ ਅਤੇ ਸੰਜਮ ਰੱਖਣ ਦੀ ਲੋੜ ਹੁੰਦੀ ਹੈ, ਤਾਂ ਹੀ ਇਹ ਸਫਲਤਾਵਾਂ ਹਾਸਲ ਕਰ ਸਕਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਵਿਗਿਆਨ (Numerology Prediction) 'ਚ ਜਨਮ ਮਿਤੀ ਨੂੰ ਸਿਰਫ਼ ਇਕ ਤਾਰੀਖ ਨਹੀਂ ਮੰਨਿਆ ਗਿਆ, ਸਗੋਂ ਤੁਸੀਂ ਇਸ ਨਾਲ ਕਿਸੇ ਦੀ ਸ਼ਖਸੀਅਤ ਬਾਰੇ ਵੀ ਜਾਣ ਸਕਦੇ ਹੋ। ਵਿਅਕਤੀ ਦੀ ਜਨਮ ਮਿਤੀ ਤੋਂ ਹੀ ਉਸ ਦਾ ਮੁਲਾਂਕ ਨਿਰਧਾਰਤ ਹੁੰਦਾ ਹੈ ਜੋ ਤੁਹਾਡੇ ਭਵਿੱਖ ਦੀ ਦਿਸ਼ਾ ਵੀ ਤੈਅ ਕਰਦਾ ਹੈ। ਅੱਜ ਅਸੀਂ ਇਕ ਅਜਿਹੇ ਖਾਸ ਮੁਲਾਂਕ ਬਾਰੇ ਜਾਣਾਂਗੇ ਜਿਸ 'ਤੇ ਨਿਆਂ ਦੇ ਦੇਵਤਾ ਸ਼ਨੀਦੇਵ ਦੀ ਹਮੇਸ਼ਾ ਕਿਰਪਾ ਰਹਿੰਦੀ ਹੈ।
ਅੱਜ ਅਸੀਂ ਮੁਲਾਂਕ 8 ਦੇ ਲੋਕਾਂ ਬਾਰੇ ਗੱਲ ਕਰ ਰਹੇ ਹਾਂ। ਅੰਕ ਜੋਤਿਸ਼ ਸ਼ਾਸਤਰ ਅਨੁਸਾਰ, ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਮਹੀਨੇ ਦੀ 8, 17 ਜਾਂ ਫਿਰ 26 ਤਾਰੀਖ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 8 ਮੰਨਿਆ ਜਾਂਦਾ ਹੈ। ਇਸ ਮੁਲਾਂਕ ਦੇ ਗ੍ਰਹਿ ਸਵਾਮੀ ਸ਼ਨੀਦੇਵ ਹਨ, ਜੋ ਮਿਹਨਤ, ਅਨੁਸ਼ਾਸਨ ਤੇ ਸਥਿਰਤਾ ਦੇ ਕਾਰਕ ਹਨ। ਇਸ ਮੁਲਾਂਕ ਦੇ ਜਾਤਕ ਸ਼ਨੀਦੇਵ ਦੇ ਪਿਆਰੇ ਮੰਨੇ ਗਏ ਹਨ।
ਸ਼ਨੀ ਗ੍ਰਹਿ ਦੇ ਪ੍ਰਭਾਵ ਕਾਰਨ ਮੁਲਾਂਕ 8 ਦੇ ਜਾਤਕ ਅਨੁਸ਼ਾਸਨ ਪਸੰਦ ਹੁੰਦੇ ਹਨ। ਨਾਲ ਹੀ ਇਸ ਮੁਲਾਂਕ ਦੇ ਜਾਤਕ ਮਿਹਨਤੀ, ਨਿਆਂਪਸੰਦ, ਗੰਭੀਰ ਤੇ ਖਾਹਸ਼ੀ ਵੀ ਹੁੰਦੇ ਹਨ। ਇਹ ਲੋਕ ਕਿਸਮਤ ਦੇ ਭਰੋਸੇ ਨਹੀਂ ਬੈਠਦੇ, ਸਗੋਂ ਆਪਣੇ ਕਰਮ 'ਤੇ ਵਿਸ਼ਵਾਸ ਰੱਖਦੇ ਹਨ। ਮੁਲਾਂਕ 8 ਦੀ ਇਕ ਖਾਸ ਗੱਲ ਇਹ ਵੀ ਹੈ ਕਿ ਇਹ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਉਂਦੇ ਹਨ। ਸ਼ੁਰੂਆਤ 'ਚ ਕਾਫੀ ਸੰਘਰਸ਼ ਤੋਂ ਬਾਅਦ ਅਖੀਰ ਵਿੱਚ ਇਹ ਲੋਕ ਆਪਣੇ ਜੀਵਨ ਵਿੱਚ ਬਹੁਤ ਉਚਾਈਆਂ ਤੱਕ ਪਹੁੰਚਦੇ ਹਨ।
ਜੇਕਰ ਸੁਭਾਅ ਦੀ ਗੱਲ ਕੀਤੀ ਜਾਵੇ ਤਾਂ ਮੁਲਾਂਕ 8 ਦੇ ਲੋਕ ਅੰਤਰਮੁਖੀ (Introvert) ਅਤੇ ਗੰਭੀਰ ਸੁਭਾਅ ਦੇ ਹੁੰਦੇ ਹਨ। ਇਹ ਆਪਣੀਆਂ ਭਾਵਨਾਵਾਂ ਨੂੰ ਸਭ ਤੋਂ ਛੁਪਾ ਕੇ ਰੱਖਦੇ ਹਨ। ਇਨ੍ਹਾਂ ਜਾਤਕਾਂ ਨੂੰ ਆਪਣੇ ਜੀਵਨ ਵਿੱਚ ਸਬਰ ਅਤੇ ਸੰਜਮ ਰੱਖਣ ਦੀ ਲੋੜ ਹੁੰਦੀ ਹੈ, ਤਾਂ ਹੀ ਇਹ ਸਫਲਤਾਵਾਂ ਹਾਸਲ ਕਰ ਸਕਦੇ ਹਨ।
ਨਾਲ ਹੀ ਅੰਕ ਜੋਤਿਸ਼ ਸ਼ਾਸਤਰ 'ਚ ਇਹ ਵੀ ਮੰਨਿਆ ਗਿਆ ਹੈ ਕਿ ਮੂਲਾਂਕ 8 ਦੇ ਜਾਤਕ ਪ੍ਰਬੰਧਨ (Management) 'ਚ ਮਾਹਿਰ ਹੁੰਦੇ ਹਨ। ਇਹ ਲੋਕ ਮਸ਼ੀਨਰੀ, ਰੀਅਲ ਅਸਟੇਟ, ਰਾਜਨੀਤੀ, ਟ੍ਰਾਂਸਪੋਰਟ, ਕਾਨੂੰਨ ਅਤੇ ਨਿਆਂ ਵਰਗੇ ਖੇਤਰਾਂ ਵਿੱਚ ਆਪਣੀ ਪਛਾਣ ਬਣਾਉਂਦੇ ਹਨ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ (ਸੂਝ-ਬੂਝ) ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।