ਅੰਕ ਜੋਤਿਸ਼ ਅਨੁਸਾਰ, ਜਿਨ੍ਹਾਂ ਕੁੜੀਆਂ ਦਾ ਮੁਲਾਂਕ 4 ਹੁੰਦਾ ਹੈ, ਉਨ੍ਹਾਂ ਦਾ ਸੁਭਾਅ ਦੂਜਿਆਂ ਨਾਲੋਂ ਕਾਫ਼ੀ ਵੱਖਰਾ ਅਤੇ 'ਹਟ ਕੇ' ਹੁੰਦਾ ਹੈ। ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, 22 ਜਾਂ 31 ਤਰੀਕ ਨੂੰ ਹੋਇਆ ਹੈ ਤਾਂ ਤੁਹਾਡਾ ਮੂਲਾਂਕ 4 ਹੈ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ (Numerology) ਦੀ ਦੁਨੀਆ ਬੜੀ ਦਿਲਚਸਪ ਹੈ। ਕਹਿੰਦੇ ਹਨ ਕਿ ਤੁਹਾਡੀ ਜਨਮ ਤਰੀਕ ਸਿਰਫ਼ ਇਕ ਨੰਬਰ ਨਹੀਂ, ਸਗੋਂ ਤੁਹਾਡੇ ਸੁਭਾਅ ਦਾ ਸ਼ੀਸ਼ਾ ਹੁੰਦੀ ਹੈ। ਕੁਝ ਲੋਕ ਪਿਆਰ 'ਚ ਪੂਰੀ ਤਰ੍ਹਾਂ ਡੁੱਬ ਜਾਂਦੇ ਹਨ ਤਾਂ ਕੁਝ ਪਿਆਰ 'ਚ ਹੁੰਦੇ ਹੋਏ ਵੀ ਆਪਣੀਆਂ ਭਾਵਨਾਵਾਂ 'ਤੇ ਕਾਬੂ ਰੱਖਣਾ ਜਾਣਦੇ ਹਨ।
ਨਿਊਮਰੋਲੋਜੀ ਦੀ ਦੁਨੀਆ 'ਚ ਕੁਝ ਅਜਿਹੇ ਮੁਲਾਂਕ ਵੀ ਹਨ ਜਿਸ 'ਤੇ ਜਨਮੀਆਂ ਕੁੜੀਆਂ ਰਿਸ਼ਤਿਆਂ ਦੇ ਮਾਮਲੇ 'ਚ ਦਿਲ ਨਾਲੋਂ ਵੱਧ ਆਪਣੇ ਦਿਮਾਗ ਦੀ ਸੁਣਦੀਆਂ ਹਨ।
ਅੰਕ ਜੋਤਿਸ਼ ਅਨੁਸਾਰ, ਜਿਨ੍ਹਾਂ ਕੁੜੀਆਂ ਦਾ ਮੁਲਾਂਕ 4 ਹੁੰਦਾ ਹੈ, ਉਨ੍ਹਾਂ ਦਾ ਸੁਭਾਅ ਦੂਜਿਆਂ ਨਾਲੋਂ ਕਾਫ਼ੀ ਵੱਖਰਾ ਅਤੇ 'ਹਟ ਕੇ' ਹੁੰਦਾ ਹੈ। ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, 22 ਜਾਂ 31 ਤਰੀਕ ਨੂੰ ਹੋਇਆ ਹੈ ਤਾਂ ਤੁਹਾਡਾ ਮੂਲਾਂਕ 4 ਹੈ।
ਇਸ ਮੁਲਾਂਕ ਦਾ ਸਵਾਮੀ 'ਰਾਹੂ' (Rahu) ਗ੍ਰਹਿ ਹੈ, ਜੋ ਇਨਸਾਨ ਨੂੰ ਤੇਜ਼ ਦਿਮਾਗ ਤੇ ਭੀੜ ਤੋਂ ਹਟ ਕੇ ਸੋਚਣ ਦੀ ਸ਼ਕਤੀ ਦਿੰਦਾ ਹੈ।
ਅਜਿਹੀਆਂ ਕੁੜੀਆਂ ਇਕ ਅਜਿਹਾ ਪਾਰਟਨਰ ਚਾਹੁੰਦੀਆਂ ਹਨ ਜੋ ਉਨ੍ਹਾਂ ਵਰਗਾ ਹੀ ਬੁੱਧੀਮਾਨ ਅਤੇ ਸਮਝਦਾਰ ਹੋਵੇ। ਇਨ੍ਹਾਂ ਲਈ 'ਲੌਜਿਕ' (ਤਰਕ) ਸਭ ਤੋਂ ਉੱਪਰ ਹੁੰਦਾ ਹੈ। ਜੇਕਰ ਰਿਸ਼ਤੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਇਹ ਰੋਣ-ਧੋਣ ਦੇ ਬਜਾਏ ਉਸ ਦਾ ਵਿਹਾਰਕ ਹੱਲ (Practical Solution) ਲੱਭਣ ਵਿੱਚ ਯਕੀਨ ਰੱਖਦੀਆਂ ਹਨ।
ਅੰਕ ਸ਼ਾਸਤਰ ਅਨੁਸਾਰ, ਮੁਲਾਂਕ 4 ਵਾਲੇ ਵਿਅਕਤੀ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਹੁੰਦੇ ਹਨ। ਰਾਹੂ ਦਾ ਪ੍ਰਭਾਵ ਹੋਣ ਕਾਰਨ ਇਨ੍ਹਾਂ ਵਿਚ ਅਨੁਸ਼ਾਸਨ ਤੇ ਤਰਕ ਕਰਨ ਦੀ ਸਮਰੱਥਾ ਕੁੱਟ-ਕੁੱਟ ਕੇ ਭਰੀ ਹੁੰਦੀ ਹੈ। ਇਹੀ ਵਜ੍ਹਾ ਹੈ ਕਿ ਨਿੱਜੀ ਸਬੰਧਾਂ 'ਚ ਵੀ ਇਹ ਭਾਵਨਾਵਾਂ ਦੀ ਬਜਾਏ ਤਰਕ (Logic) ਨੂੰ ਜ਼ਿਆਦਾ ਮਹੱਤਵ ਦਿੰਦੀਆਂ ਹਨ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ (ਸੂਝ-ਬੂਝ) ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।