ਅੰਕ ਜੋਤਿਸ਼ ਅਨੁਸਾਰ, ਇਹ ਮੰਨਿਆ ਗਿਆ ਹੈ ਕਿ ਮੁਲਾਂਕ 4 ਵਾਲੇ ਲੋਕ ਬਹੁਤ ਹੀ ਵਿਵਸਥਿਤ (Organized) ਤਰੀਕੇ ਨਾਲ ਰਹਿਣਾ ਪਸੰਦ ਕਰਦੇ ਹਨ। ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 4, 13, 22 ਜਾਂ 31 ਤਾਰੀਖ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 4 ਹੁੰਦਾ ਹੈ। ਇਸ ਮੂਲਾਂਕ ਦੇ ਗ੍ਰਹਿ ਸੁਆਮੀ ਦੀ ਗੱਲ ਕਰੀਏ, ਤਾਂ ਉਹ ਰਾਹੂ ਹਨ।

ਧਰਮ ਡੈਸਕ, ਨਵੀਂ ਦਿੱਲੀ : ਕਿਸੇ ਵੀ ਵਿਅਕਤੀ ਦਾ ਮੁਲਾਂਕ (ਮੂਲ ਅੰਕ) ਉਸ ਦੇ ਜਨਮ ਦੀ ਤਾਰੀਖ ਦੀਆਂ ਸੰਖਿਆਵਾਂ ਨੂੰ ਆਪਸ 'ਚ ਜੋੜ ਕੇ ਪਤਾ ਲਗਾਇਆ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਜੇਕਰ ਤੁਹਾਡਾ ਜਨਮ ਕਿਸੇ ਮਹੀਨੇ ਦੀ 16 ਤਾਰੀਖ ਨੂੰ ਹੋਇਆ ਹੈ ਤਾਂ ਤੁਹਾਡਾ ਮੁਲਾਂਕ 1+6 = 7 ਹੋਵੇਗਾ। ਹਰ ਮੁਲਾਂਕ 'ਤੇ ਉਸ ਨਾਲ ਸਬੰਧਤ ਗ੍ਰਹਿ ਦਾ ਵੀ ਖਾਸ ਤੌਰ 'ਤੇ ਅਸਰ ਪੈਂਦਾ ਹੈ। ਅੱਜ ਅਸੀਂ ਇਕ ਅਜਿਹੇ ਮੁਲਾਂਕ ਬਾਰੇ ਦੱਸਣ ਜਾ ਰਹੇ ਹਾਂ, ਜੋ ਪੁਰਾਣੀਆਂ ਰੂੜ੍ਹੀਆਂ ਨੂੰ ਚੁਣੌਤੀ ਦਿੰਦੇ ਹਨ ਅਤੇ ਬਗਾਵਤ ਕਰਨ ਤੋਂ ਪਿੱਛੇ ਨਹੀਂ ਹਟਦੇ।
ਅੰਕ ਜੋਤਿਸ਼ ਅਨੁਸਾਰ, ਇਹ ਮੰਨਿਆ ਗਿਆ ਹੈ ਕਿ ਮੁਲਾਂਕ 4 ਵਾਲੇ ਲੋਕ ਬਹੁਤ ਹੀ ਵਿਵਸਥਿਤ (Organized) ਤਰੀਕੇ ਨਾਲ ਰਹਿਣਾ ਪਸੰਦ ਕਰਦੇ ਹਨ। ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 4, 13, 22 ਜਾਂ 31 ਤਾਰੀਖ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 4 ਹੁੰਦਾ ਹੈ। ਇਸ ਮੂਲਾਂਕ ਦੇ ਗ੍ਰਹਿ ਸੁਆਮੀ ਦੀ ਗੱਲ ਕਰੀਏ, ਤਾਂ ਉਹ ਰਾਹੂ ਹਨ। ਜੋਤਿਸ਼ ਸ਼ਾਸਤਰ 'ਚ ਰਾਹੂ ਨੂੰ ਇਕ ਛਾਇਆ ਗ੍ਰਹਿ ਮੰਨਿਆ ਗਿਆ ਹੈ। ਅੰਕ ਜੋਤਿਸ਼ ਸ਼ਾਸਤਰ 'ਚ ਇਸ ਮੂਲਾਂਕ ਨੂੰ ਮਿਹਨਤੀ ਦੇ ਨਾਲ-ਨਾਲ ਕ੍ਰਾਂਤੀਕਾਰੀ (Revolutionary) ਵੀ ਮੰਨਿਆ ਗਿਆ ਹੈ।
ਥੋੜ੍ਹੀ ਰੂੜ੍ਹੀਵਾਦੀ ਸੋਚ ਅਤੇ ਸ਼ੱਕੀ ਸੁਭਾਅ ਦਾ ਹੋਣਾ ਇਨ੍ਹਾਂ ਦੀ ਕਮਜ਼ੋਰੀ ਮੰਨੀ ਜਾਂਦੀ ਹੈ। ਇਹ ਲੋਕ ਜਲਦੀ ਕਿਸੇ ਦੂਜੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੁੰਦੇ ਅਤੇ ਅੰਕ ਜੋਤਿਸ਼ ਸ਼ਾਸਤਰ 'ਚ ਇਨ੍ਹਾਂ ਨੂੰ ਬਾਗ਼ੀ ਵੀ ਮੰਨਿਆ ਗਿਆ ਹੈ। ਕਦੇ-ਕਦੇ ਇਹ ਲੋਕ ਬਹੁਤ ਜ਼ਿੱਦੀ ਵੀ ਹੋ ਸਕਦੇ ਹਨ, ਜੋ ਇਨ੍ਹਾਂ ਲਈ ਨੁਕਸਾਨਦੇਹ ਸਾਬਤ ਹੁੰਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।