ਹਰ ਮੁਲਾਂਕ ਦੀ ਆਪਣੀ ਇਕ ਵੱਖਰੀ ਸ਼ਖਸੀਅਤ ਤੇ ਖ਼ਾਸੀਅਤ ਹੁੰਦੀ ਹੈ ਜੋ ਉਸਨੂੰ ਦੂਜਿਆਂ ਤੋਂ ਵੱਖਰਾ ਬਣਾਉਂਦੀ ਹੈ। ਚਲੋ ਜਾਣਦੇ ਹਾਂ ਇਕ ਅਜਿਹੇ ਮੁਲਾਂਕ ਬਾਰੇ, ਜੋ ਆਪਣੇ ਪਰਿਵਾਰ ਨੂੰ ਖੁਸ਼ ਰੱਖਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਦਿੰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ: ਅੰਕ ਜੋਤਿਸ਼ ਸ਼ਾਸਤਰ 'ਚ ਮੁਲਾਂਕ ਦਾ ਵਿਸ਼ੇਸ਼ ਮਹੱਤਵ ਹੈ, ਜੋ ਵਿਅਕਤੀ ਦੀ ਜਨਮ ਮਿਤੀ ਨਾਲ ਜੁੜਿਆ ਹੁੰਦਾ ਹੈ। ਜਨਮ ਤਾਰੀਖ਼ ਦੇ ਅੰਕਾਂ ਨੂੰ ਜੋੜਨ ਨਾਲ ਮੁਲਾਂਕ ਪ੍ਰਾਪਤ ਹੁੰਦਾ ਹੈ। ਹਰ ਮੁਲਾਂਕ ਦੀ ਆਪਣੀ ਇਕ ਵੱਖਰੀ ਸ਼ਖਸੀਅਤ ਤੇ ਖ਼ਾਸੀਅਤ ਹੁੰਦੀ ਹੈ ਜੋ ਉਸਨੂੰ ਦੂਜਿਆਂ ਤੋਂ ਵੱਖਰਾ ਬਣਾਉਂਦੀ ਹੈ। ਚਲੋ ਜਾਣਦੇ ਹਾਂ ਇਕ ਅਜਿਹੇ ਮੁਲਾਂਕ ਬਾਰੇ, ਜੋ ਆਪਣੇ ਪਰਿਵਾਰ ਨੂੰ ਖੁਸ਼ ਰੱਖਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਦਿੰਦੇ ਹਨ।
ਅੱਜ ਅਸੀਂ ਗੱਲ ਕਰ ਰਹੇ ਹਾਂ ਮੁਲਾਂਕ 4 ਦੀ। ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 4, 13, 22 ਜਾਂ 31 ਤਾਰੀਖ਼ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 4 ਹੁੰਦਾ ਹੈ। ਇਨ੍ਹਾਂ ਜਾਤਕਾਂ ਦੇ ਗ੍ਰਹਿ ਸਵਾਮੀ ਰਾਹੂ ਹਨ। ਅੰਕ ਜੋਤਿਸ਼ ਅਨੁਸਾਰ ਮੰਨਿਆ ਜਾਂਦਾ ਹੈ ਕਿ ਇਸ ਮੁਲਾਂਕ ਦੇ ਲੋਕ ਬਹੁਤ ਮਿਹਨਤੀ ਤੇ ਕ੍ਰਾਂਤੀਕਾਰੀ ਹੁੰਦੇ ਹਨ।
ਨਾਲ ਹੀ ਇਹ ਉਨ੍ਹਾਂ ਲੋਕਾਂ ਵਿੱਚੋਂ ਇਕ ਹਨ, ਜੋ ਹਰ ਹਾਲ 'ਚ ਆਪਣੇ ਪਰਿਵਾਰ ਨੂੰ ਪਹਿਲ ਦਿੰਦੇ ਹਨ। ਇਹ ਲੋਕ ਆਪਣੇ ਪਰਿਵਾਰ ਨੂੰ ਮੁਸ਼ਕਲਾਂ ਵਿੱਚੋਂ ਗੁਜ਼ਰਦੇ ਹੋਏ ਨਹੀਂ ਦੇਖ ਸਕਦੇ ਅਤੇ ਉਨ੍ਹਾਂ ਨੂੰ ਹਾਲਾਤਾਂ ਤੋਂ ਬਾਹਰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ।
ਮੁਲਾਂਕ 4 ਦੇ ਜਾਤਕ ਕਾਫ਼ੀ ਅਨੁਸ਼ਾਸਿਤ ਤੇ ਵਿਵਸਥਾ-ਪਸੰਦ (Organized) ਹੁੰਦੇ ਹਨ। ਉਹ ਆਪਣੇ ਜੀਵਨ 'ਚ ਅਚਾਨਕ ਆਉਣ ਵਾਲੀਆਂ ਤਬਦੀਲੀਆਂ ਦਾ ਡਟ ਕੇ ਸਾਹਮਣਾ ਕਰਦੇ ਹਨ ਅਤੇ ਕੋਈ ਨਾ ਕੋਈ ਹੱਲ ਲੱਭ ਹੀ ਲੈਂਦੇ ਹਨ। ਇਹ ਲੋਕ ਖੁਸ਼ੀ ਦੇ ਸਮੇਂ ਤਾਂ ਪਰਿਵਾਰ ਦੇ ਨਾਲ ਹੁੰਦੇ ਹੀ ਹਨ, ਪਰ ਦੁੱਖ ਦੀ ਘੜੀ ਵਿਚ ਵੀ ਪਰਿਵਾਰ ਦੇ ਨਾਲ ਚਟਾਨ ਵਾਂਗ ਖੜ੍ਹੇ ਰਹਿੰਦੇ ਹਨ।
ਇਸ ਦੇ ਨਾਲ ਹੀ ਇਹ ਜਾਤਕ ਦ੍ਰਿੜ ਇਰਾਦੇ ਵਾਲੇ, ਚਤੁਰ ਅਤੇ ਨਿਡਰ ਵੀ ਹੁੰਦੇ ਹਨ, ਜੋ ਇਨ੍ਹਾਂ ਨੂੰ ਭੀੜ ਤੋਂ ਵੱਖਰਾ ਬਣਾਉਂਦੇ ਹਨ। ਇਨ੍ਹਾਂ ਲੋਕਾਂ ਨੂੰ ਪ੍ਰੈਕਟੀਕਲ ਤੇ ਯੋਜਨਾਬੱਧ ਤਰੀਕੇ ਨਾਲ ਕੰਮ ਕਰਨਾ ਪਸੰਦ ਹੁੰਦਾ ਹੈ। ਇਹ ਲੋਕ ਜੀਵਨ ਵਿਚ ਬਹੁਤ ਘੱਟ ਪਰ ਸੱਚੇ ਦੋਸਤ ਬਣਾਉਂਦੇ ਹਨ ਅਤੇ ਉਨ੍ਹਾਂ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਰਹਿੰਦੇ ਹਨ।
ਇਹ ਲੋਕ ਥੋੜ੍ਹੇ ਜਿਹੇ ਜ਼ਿੱਦੀ ਤੇ ਸ਼ੱਕੀ ਸੁਭਾਅ ਦੇ ਹੁੰਦੇ ਹਨ। ਕਦੇ-ਕਦੇ ਇਨ੍ਹਾਂ ਦੀ ਸੋਚ ਰੂੜੀਵਾਦੀ ਹੋ ਜਾਂਦੀ ਹੈ। ਇਹ ਲੋਕ ਦੂਜਿਆਂ ਦੇ ਵਿਚਾਰਾਂ ਨਾਲ ਜਲਦੀ ਸਹਿਮਤ ਨਹੀਂ ਹੁੰਦੇ ਅਤੇ ਇਨ੍ਹਾਂ ਨੂੰ ਦੂਜਿਆਂ ਦੀ ਸਲਾਹ ਮੰਨਣਾ ਵੀ ਬਿਲਕੁਲ ਪਸੰਦ ਨਹੀਂ ਹੁੰਦਾ। ਕਦੇ-ਕਦੇ ਇਨ੍ਹਾਂ ਦਾ ਵਿਵਹਾਰ ਕਾਫ਼ੀ ਹਮਲਾਵਰ (Aggressive) ਹੋ ਜਾਂਦਾ ਹੈ, ਜਿਸ ਕਾਰਨ ਦੂਜੇ ਲੋਕ ਇਨ੍ਹਾਂ ਤੋਂ ਦੂਰੀ ਬਣਾ ਲੈਂਦੇ ਹਨ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ ਹੈ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ/ਦੰਤ ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੀ ਸੂਝ-ਬੂਝ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਅੰਧ-ਵਿਸ਼ਵਾਸ ਦੇ ਵਿਰੁੱਧ ਹੈ।