ਅੰਕ ਵਿਗਿਆਨ 'ਚ ਮੰਨਿਆ ਗਿਆ ਹੈ ਕਿ, ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 3, 12, 21 ਜਾਂ 30 ਤਾਰੀਖ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 3 ਹੋਵੇਗਾ। ਇਸ ਮੁਲਾਂਕ ਦੇ ਗ੍ਰਹਿ ਸੁਆਮੀ ਗੁਰੂ ਯਾਨੀ ਬ੍ਰਹਿਸਪਤੀ ਹਨ। ਜੋਤਿਸ਼ ਸ਼ਾਸਤਰ 'ਚ ਬ੍ਰਹਿਸਪਤੀ ਦੇਵ ਨੂੰ ਗਿਆਨ, ਧਰਮ ਤੇ ਬੁੱਧੀ ਦਾ ਪ੍ਰਤੀਕ ਮੰਨਿਆ ਗਿਆ ਹੈ। ਅਜਿਹੇ ਵਿੱਚ ਇਨ੍ਹਾਂ ਜਾਤਕਾਂ 'ਤੇ ਬ੍ਰਹਿਸਪਤੀ ਗ੍ਰਹਿ ਦਾ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਨਾਲ ਹੀ ਇਹ ਜਾਤਕ ਪੜ੍ਹਾਈ-ਲਿਖਾਈ 'ਚ ਵੀ ਬੁੱਧੀਮਾਨ ਮੰਨੇ ਜਾਂਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਵਿਗਿਆਨ (Numerology) 'ਚ ਵਿਅਕਤੀ ਦੇ ਮੁਲਾਂਕ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਹਰ ਮੁਲਾਂਕ ਦਾ ਸਬੰਧ ਇਕ ਖਾਸ ਗ੍ਰਹਿ ਨਾਲ ਹੁੰਦਾ ਹੈ ਜਿਸਦਾ ਪ੍ਰਭਾਵ ਉਸ ਮੁਲਾਂਕ ਦੇ ਜਾਤਕ 'ਤੇ ਵੀ ਪੈਂਦਾ ਹੈ। ਤੁਸੀਂ ਆਪਣੀ ਜਨਮ ਦੀ ਤਾਰੀਖ ਤੋਂ ਆਪਣਾ ਮੂਲਾਂਕ ਪਤਾ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਮੁਲਾਂਕ ਬਾਰੇ ਦੱਸਣ ਜਾ ਰਹੇ ਹਾਂ, ਜੋ ਜਨਮ ਤੋਂ ਹੀ ਜੀਨੀਅਸ ਹੁੰਦੇ ਹਨ।
ਅੰਕ ਵਿਗਿਆਨ 'ਚ ਮੰਨਿਆ ਗਿਆ ਹੈ ਕਿ, ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 3, 12, 21 ਜਾਂ 30 ਤਾਰੀਖ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 3 ਹੋਵੇਗਾ। ਇਸ ਮੁਲਾਂਕ ਦੇ ਗ੍ਰਹਿ ਸੁਆਮੀ ਗੁਰੂ ਯਾਨੀ ਬ੍ਰਹਿਸਪਤੀ ਹਨ। ਜੋਤਿਸ਼ ਸ਼ਾਸਤਰ 'ਚ ਬ੍ਰਹਿਸਪਤੀ ਦੇਵ ਨੂੰ ਗਿਆਨ, ਧਰਮ ਤੇ ਬੁੱਧੀ ਦਾ ਪ੍ਰਤੀਕ ਮੰਨਿਆ ਗਿਆ ਹੈ। ਅਜਿਹੇ ਵਿੱਚ ਇਨ੍ਹਾਂ ਜਾਤਕਾਂ 'ਤੇ ਬ੍ਰਹਿਸਪਤੀ ਗ੍ਰਹਿ ਦਾ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਨਾਲ ਹੀ ਇਹ ਜਾਤਕ ਪੜ੍ਹਾਈ-ਲਿਖਾਈ 'ਚ ਵੀ ਬੁੱਧੀਮਾਨ ਮੰਨੇ ਜਾਂਦੇ ਹਨ।
ਮੁਲਾਂਕ 3 ਵਾਲੇ ਲੋਕ ਆਮ ਤੌਰ 'ਤੇ ਬੁੱਧੀਮਾਨ, ਰਚਨਾਤਮਕ ਅਤੇ ਸੁਤੰਤਰ ਸੁਭਾਅ ਵਾਲੇ ਹੁੰਦੇ ਹਨ। ਆਪਣੀਆਂ ਇਨ੍ਹਾਂ ਖੂਬੀਆਂ ਕਰਕੇ ਇਨ੍ਹਾਂ ਲੋਕਾਂ ਨੂੰ ਜੀਵਨ ਵਿੱਚ ਬਹੁਤ ਸਫਲਤਾ ਮਿਲਦੀ ਹੈ। ਨਾਲ ਹੀ ਮੂਲਾਂਕ 3 ਦੇ ਜਾਤਕ ਸਾਹਸੀ ਅਤੇ ਮਿਹਨਤੀ ਵੀ ਹੁੰਦੇ ਹਨ। ਚੰਗੇ ਬੁਲਾਰੇ ਹੋਣ ਦੇ ਨਾਲ-ਨਾਲ ਇਹ ਲੋਕ ਗਿਆਨ ਅਤੇ ਵਿੱਦਿਆ ਦੇ ਵੀ ਧਨੀ ਹੁੰਦੇ ਹਨ।
ਨਾਲ ਹੀ ਇਨ੍ਹਾਂ ਲੋਕਾਂ ਨੂੰ ਕਿਸੇ ਦੂਜੇ ਦੇ ਸਾਹਮਣੇ ਝੁਕਣਾ ਪਸੰਦ ਨਹੀਂ ਹੁੰਦਾ ਅਤੇ ਨਾ ਹੀ ਇਹ ਲੋਕ ਜਲਦੀ ਹਾਰ ਮੰਨਦੇ ਹਨ। ਬ੍ਰਹਿਸਪਤੀ ਦੇ ਪ੍ਰਭਾਵ ਕਾਰਨ ਇਹ ਲੋਕ ਧਾਰਮਿਕ ਪ੍ਰਵਿਰਤੀ ਦੇ ਵੀ ਹੁੰਦੇ ਹਨ ਅਤੇ ਅਧਿਆਤਮਿਕ ਕੰਮਾਂ ਵਿੱਚ ਵਿਸ਼ੇਸ਼ ਰੁਚੀ ਲੈਂਦੇ ਹਨ। ਇਨ੍ਹਾਂ ਦੇ ਇਹੀ ਗੁਣ ਇਨ੍ਹਾਂ ਨੂੰ ਦੂਜਿਆਂ ਤੋਂ ਵੱਖਰਾ ਬਣਾਉਂਦੇ ਹਨ।
ਕਦੇ-ਕਦੇ ਮੁਲਾਂਕ 3 ਵਾਲੇ ਲੋਕ ਅਤਿ-ਉਤਸ਼ਾਹ 'ਚ ਗਲਤ ਫੈਸਲੇ ਲੈ ਲੈਂਦੇ ਹਨ। ਨਾਲ ਹੀ ਲੋੜ ਤੋਂ ਵੱਧ ਖਰਚ ਕਰਨਾ, ਹੰਕਾਰ ਜਾਂ ਜ਼ਿੱਦੀਪੁਣਾ ਇਨ੍ਹਾਂ ਦੀ ਕਮਜ਼ੋਰੀ ਮੰਨਿਆ ਜਾਂਦਾ ਹੈ। ਕੰਮ ਤੋਂ ਧਿਆਨ ਭਟਕਣਾ ਜਾਂ ਫਿਰ ਇੱਕੋ ਸਮੇਂ ਕਈ ਕੰਮ ਸ਼ੁਰੂ ਕਰਨਾ ਵੀ ਇਨ੍ਹਾਂ ਲੋਕਾਂ ਲਈ ਨੁਕਸਾਨਦੇਹ ਸਾਬਿਤ ਹੁੰਦਾ ਹੈ। ਇਸ ਦੇ ਨਾਲ ਹੀ ਮੁਲਾਂਕ 3 ਦੇ ਜਾਤਕ ਭਾਵੁਕ ਵੀ ਹੁੰਦੇ ਹਨ, ਜਿਸ ਕਾਰਨ ਇਹ ਜਲਦੀ ਨਿਰਾਸ਼ ਹੋ ਜਾਂਦੇ ਹਨ। ਜੇਕਰ ਇਹ ਜਾਤਕ ਆਪਣੀਆਂ ਇਨ੍ਹਾਂ ਕਮਜ਼ੋਰੀਆਂ 'ਤੇ ਕੰਮ ਕਰਨ ਤਾਂ ਇਨ੍ਹਾਂ ਨੂੰ ਜੀਵਨ ਵਿੱਚ ਸਫਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।