- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Numerology ਅਨੁਸਾਰ, ਕੇਤੂ ਗ੍ਰਹਿ ਰਹੱਸ, ਅਧਿਆਤਮਕਤਾ, ਖੋਜ ਤੇ ਗੂੜ੍ਹ ਵਿਸ਼ਿਆਂ ਦਾ ਕਾਰਕ ਮੰਨਿਆ ਜਾਂਦਾ ਹੈ। ਇਸੇ ਕਰਕੇ ਮੁਲਾਂਕ 7 ਵਾਲੇ ਲੋਕਾਂ ਦਾ ਝੁਕਾਅ ਵੀ ਜੀਵਨ ਦੇ ਡੂੰਘੇ ਪਹਿਲੂਆਂ ਨੂੰ ਸਮਝਣ ਵੱਲ ਹੁੰਦਾ ਹੈ। ਇਹ ਲੋਕ ਸਤਹੀ ਗੱਲਾਂ ਨਾਲੋਂ ਜ਼ਿਆਦਾ ਕਿਸੇ ਵਿਸ਼ੇ ਦੀ ਡੂੰਘਾਈ 'ਚ ਜਾਣਾ ਪਸੰਦ ਕਰਦੇ ਹਨ। ਇਹਨਾਂ ਦੇ ਅੰਦਰ ਚੀਜ਼ਾਂ ਨੂੰ ਵੱਖਰੇ ਨਜ਼ਰੀਏ ਤੋਂ ਦੇਖਣ ਦੀ ਸਮਰੱਥਾ ਹੁੰਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਅੰਕ ਜੋਤਿਸ਼ 'ਚ ਹਰ ਮੁਲਾਂਕ ਦਾ ਆਪਣਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਇਨ੍ਹਾਂ ਵਿਚ ਮੁਲਾਂਕ 7 ਨੂੰ ਸਭ ਤੋਂ ਰਹੱਸਮਈ ਤੇ ਅਧਿਆਤਮਕ ਅੰਕਾਂ 'ਚੋਂ ਇਕ ਮੰਨਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 7, 16 ਜਾਂ 25 ਤਾਰੀਖ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 7 ਹੁੰਦਾ ਹੈ।
ਅੰਕ ਜੋਤਿਸ਼ ਅਨੁਸਾਰ, ਇਸ ਮੁਲਾਂਕ ਦਾ ਸੰਬੰਧ ਕੇਤੂ ਗ੍ਰਹਿ ਨਾਲ ਮੰਨਿਆ ਜਾਂਦਾ ਹੈ ਜਿਸ ਕਾਰਨ ਇਨ੍ਹਾਂ ਲੋਕਾਂ 'ਚ ਡੂੰਘੀ ਸੋਚ, ਮਜ਼ਬੂਤ ਅੰਤਰਗਿਆਨ (Intuition) ਤੇ ਪਰਿਸਥਿਤੀਆਂ ਨੂੰ ਪਹਿਲਾਂ ਤੋਂ ਸਮਝ ਲੈਣ ਦੀ ਸਮਰੱਥਾ ਦੇਖੀ ਜਾਂਦੀ ਹੈ।
ਕਿਹਾ ਜਾਂਦਾ ਹੈ ਕਿ ਮੁਲਾਂਕ 7 ਵਾਲੇ ਲੋਕ ਕਈ ਵਾਰ ਅਜਿਹੇ ਫੈਸਲੇ ਲੈ ਲੈਂਦੇ ਹਨ ਜਿਨ੍ਹਾਂ ਦੇ ਪਿੱਛੇ ਕੋਈ ਸਪੱਸ਼ਟ ਤਰਕ ਦਿਖਾਈ ਨਹੀਂ ਦਿੰਦਾ, ਪਰ ਬਾਅਦ 'ਚ ਉਹੀ ਫੈਸਲੇ ਸਹੀ ਸਾਬਿਤ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਨੂੰ ਤੇਜ਼ ਅੰਤਰਗਿਆਨ ਵਾਲਾ ਮੰਨਿਆ ਜਾਂਦਾ ਹੈ। ਇਹ ਲੋਕ ਅਕਸਰ ਕਿਸੇ ਵਿਅਕਤੀ ਜਾਂ ਪ੍ਰਸਥਿਤੀ ਨੂੰ ਦੇਖ ਕੇ ਉਸਦੇ ਬਾਰੇ ਆਪਣੀ ਇਕ ਰਾਏ ਬਣਾ ਲੈਂਦੇ ਹਨ ਅਤੇ ਕਈ ਵਾਰ ਉਨ੍ਹਾਂ ਦਾ ਮੁਲਾਂਕਣ ਬਿਲਕੁਲ ਸਹੀ ਨਿਕਲਦਾ ਹੈ।
ਅੰਕ ਜੋਤਿਸ਼ ਅਨੁਸਾਰ, ਕੇਤੂ ਗ੍ਰਹਿ ਰਹੱਸ, ਅਧਿਆਤਮਕਤਾ, ਖੋਜ ਤੇ ਗੂੜ੍ਹ ਵਿਸ਼ਿਆਂ ਦਾ ਕਾਰਕ ਮੰਨਿਆ ਜਾਂਦਾ ਹੈ। ਇਸੇ ਕਰਕੇ ਮੁਲਾਂਕ 7 ਵਾਲੇ ਲੋਕਾਂ ਦਾ ਝੁਕਾਅ ਵੀ ਜੀਵਨ ਦੇ ਡੂੰਘੇ ਪਹਿਲੂਆਂ ਨੂੰ ਸਮਝਣ ਵੱਲ ਹੁੰਦਾ ਹੈ। ਇਹ ਲੋਕ ਸਤਹੀ ਗੱਲਾਂ ਨਾਲੋਂ ਜ਼ਿਆਦਾ ਕਿਸੇ ਵਿਸ਼ੇ ਦੀ ਡੂੰਘਾਈ 'ਚ ਜਾਣਾ ਪਸੰਦ ਕਰਦੇ ਹਨ। ਇਹਨਾਂ ਦੇ ਅੰਦਰ ਚੀਜ਼ਾਂ ਨੂੰ ਵੱਖਰੇ ਨਜ਼ਰੀਏ ਤੋਂ ਦੇਖਣ ਦੀ ਸਮਰੱਥਾ ਹੁੰਦਾ ਹੈ।
ਮੁਲਾਂਕ 7 ਦੇ ਜਾਤਕ ਆਮ ਤੌਰ 'ਤੇ ਗੰਭੀਰ ਅਤੇ ਵਿਚਾਰਸ਼ੀਲ ਸੁਭਾਅ ਦੇ ਹੁੰਦੇ ਹਨ। ਉਹ ਭੀੜ ਦਾ ਹਿੱਸਾ ਬਣਨ ਦੀ ਬਜਾਏ ਆਪਣੇ ਵਿਚਾਰਾਂ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਹਨ। ਇਹ ਬਹੁਤ ਜ਼ਿਆਦਾ ਬੋਲਣ ਵਾਲੇ ਨਹੀਂ ਹੁੰਦੇ, ਪਰ ਜਦੋਂ ਬੋਲਦੇ ਹਨ ਤਾਂ ਸੋਚ-ਸਮਝ ਕੇ ਬੋਲਦੇ ਹਨ। ਕਈ ਵਾਰ ਇਨ੍ਹਾਂ ਦਾ ਸ਼ਾਂਤ ਅਤੇ ਰਹੱਸਮਈ ਸੁਭਾਅ ਲੋਕਾਂ ਨੂੰ ਆਕਰਸ਼ਿਤ ਵੀ ਕਰਦਾ ਹੈ।
ਅੰਕ ਜੋਤਿਸ਼ 'ਚ ਇਹ ਵੀ ਮੰਨਿਆ ਜਾਂਦਾ ਹੈ ਕਿ ਇਹਨਾਂ ਲੋਕਾਂ ਦੀ ਸਿਕਸਥ ਸੈਂਸ ਯਾਨੀ ਛੇਵੀਂ ਇੰਦਰੀ ਮੁਕਾਬਲਤਨ ਮਜ਼ਬੂਤ ਹੁੰਦੀ ਹੈ। ਇਹੀ ਕਾਰਨ ਹੈ ਕਿ ਉਹ ਕਈ ਵਾਰ ਆਉਣ ਵਾਲੀਆਂ ਪ੍ਰਸਥਿਤੀਆਂ ਦਾ ਅਹਿਸਾਸ ਪਹਿਲਾਂ ਹੀ ਕਰ ਲੈਂਦੇ ਹਨ। ਹਾਲਾਂਕਿ ਇਨ੍ਹਾਂ ਗੱਲਾਂ ਨੂੰ ਜੋਤਿਸ਼ੀ ਮਾਨਤਾਵਾਂ ਦੇ ਅਧਾਰ 'ਤੇ ਦੇਖਿਆ ਜਾਂਦਾ ਹੈ ਅਤੇ ਇਨ੍ਹਾਂ ਨੂੰ ਵਿਗਿਆਨਕ ਰੂਪ 'ਚ ਪ੍ਰਮਾਣਿਤ ਨਹੀਂ ਮੰਨਿਆ ਜਾਂਦਾ।
ਮੁਲਾਂਕ 7 ਵਾਲੇ ਲੋਕ ਡੂੰਘੀ ਸੋਚ, ਅਧਿਆਤਮਕ ਰੁਚੀ, ਮਜ਼ਬੂਤ ਅੰਤਰਗਿਆਨ ਅਤੇ ਰਹੱਸਮਈ ਸ਼ਖਸੀਅਤ ਲਈ ਜਾਣੇ ਜਾਂਦੇ ਹਨ। ਇਹੀ ਵਿਸ਼ੇਸ਼ਤਾਵਾਂ ਇਨ੍ਹਾਂ ਨੂੰ ਦੂਜਿਆਂ ਤੋਂ ਵੱਖਰੀ ਪਛਾਣ ਦਿਵਾਉਂਦੀ ਹੈ।