ਅੰਕ ਜੋਤਿਸ਼ ਸ਼ਾਸਤਰ 'ਚ ਇਹ ਮੰਨਿਆ ਗਿਆ ਹੈ ਕਿ ਮੁਲਾਂਕ 2 ਦੇ ਵਿਅਕਤੀ ਔਖੇ ਤੋਂ ਔਖੇ ਹਾਲਾਤ 'ਚ ਵੀ ਆਪਣਾ ਆਪਾ ਨਹੀਂ ਖੋਹਦੇ ਅਤੇ ਧੀਰਜ ਬਣਾਈ ਰੱਖਣ ਕਾਰਨ ਉਸ ਸਥਿਤੀ ਵਿੱਚੋਂ ਬਾਹਰ ਨਿਕਲ ਜਾਂਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ ਸ਼ਾਸਤਰ (Numerology Prediction) 'ਚ ਮੰਨਿਆ ਗਿਆ ਹੈ ਕਿ ਹਰ ਮੁਲਾਂਕ ਦੀ ਆਪਣੀ ਇਕ ਖਾਸੀਅਤ ਹੁੰਦੀ ਹੈ ਜੋ ਉਸਨੂੰ ਦੂਜਿਆਂ ਤੋਂ ਵੱਖਰਾ ਬਣਾਉਂਦੀ ਹੈ। ਮੁਸ਼ਕਲ ਹਾਲਾਤ ਆਉਣ 'ਤੇ ਘਬਰਾਉਣਾ ਆਮ ਗੱਲ ਹੈ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਮੁਲਾਂਕ ਬਾਰੇ ਦੱਸਣ ਜਾ ਰਹੇ ਹਾਂ, ਜੋ ਮਾੜੇ ਸਮੇਂ ਵਿੱਚ ਘਬਰਾਉਣ ਦੀ ਬਜਾਏ ਆਪਣੀ ਸੂਝ-ਬੂਝ ਨਾਲ ਉਸ ਸਥਿਤੀ ਵਿੱਚੋਂ ਬਾਹਰ ਨਿਕਲ ਆਉਂਦੇ ਹਨ।
ਅੱਜ ਅਸੀਂ ਮੁਲਾਂਕ 2 ਦੇ ਜਾਤਕਾਂ ਦੀ ਗੱਲ ਕਰ ਰਹੇ ਹਾਂ। ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਾਰੀਖ਼ ਨੂੰ ਹੋਇਆ ਹੋਵੇ, ਉਨ੍ਹਾਂ ਦਾ ਮੁਲਾਂਕ 2 ਮੰਨਿਆ ਜਾਂਦਾ ਹੈ। ਇਸ ਮੁਲਾਂਕ ਦੇ ਗ੍ਰਹਿ ਸਵਾਮੀ ਚੰਦਰ ਦੇਵ ਹਨ। ਚੰਦਰ ਦੇਵ ਦੇ ਪ੍ਰਭਾਵ ਨਾਲ ਇਹ ਜਾਤਕ ਸ਼ਾਂਤ, ਸਬਰ ਵਾਲੇ ਤੇ ਵਿਚਾਰਸ਼ੀਲ ਹੁੰਦੇ ਹਨ। ਅੰਕ ਜੋਤਿਸ਼ ਸ਼ਾਸਤਰ 'ਚ ਇਹ ਮੰਨਿਆ ਗਿਆ ਹੈ ਕਿ ਮੁਲਾਂਕ 2 ਦੇ ਵਿਅਕਤੀ ਔਖੇ ਤੋਂ ਔਖੇ ਹਾਲਾਤ 'ਚ ਵੀ ਆਪਣਾ ਆਪਾ ਨਹੀਂ ਖੋਹਦੇ ਅਤੇ ਧੀਰਜ ਬਣਾਈ ਰੱਖਣ ਕਾਰਨ ਉਸ ਸਥਿਤੀ ਵਿੱਚੋਂ ਬਾਹਰ ਨਿਕਲ ਜਾਂਦੇ ਹਨ।
ਅੰਕ ਜੋਤਿਸ਼ ਸ਼ਾਸਤਰ ਅਨੁਸਾਰ, ਮੁਲਾਂਕ 2 ਦੇ ਲੋਕ ਕਿਸਮਤ ਦੇ ਧਨੀ ਹੁੰਦੇ ਹਨ। ਜੇਕਰ ਆਤਮ-ਵਿਸ਼ਵਾਸ ਦੀ ਗੱਲ ਕੀਤੀ ਜਾਵੇ, ਤਾਂ ਉਹ ਇਨ੍ਹਾਂ ਵਿੱਚ ਕੁੱਟ-ਕੁੱਟ ਕੇ ਭਰਿਆ ਹੁੰਦਾ ਹੈ ਅਤੇ ਇਹ ਦੂਜਿਆਂ 'ਤੇ ਨਿਰਭਰ ਰਹਿਣਾ ਪਸੰਦ ਨਹੀਂ ਕਰਦੇ। ਆਪਣੀ ਬੁੱਧੀ ਦੀ ਵਰਤੋਂ ਕਰ ਕੇ ਇਹ ਬਹੁਤ ਨਾਂਕਮਾਉਂਦੇ ਹਨ। ਇਹ ਲੋਕ ਮੁੱਖ ਤੌਰ 'ਤੇ ਸਿੱਖਿਆ, ਕਲਾਕਾਰ, ਅਦਾਕਾਰੀ, ਲੇਖਣੀ, ਸੰਗੀਤ ਜਾਂ ਕਾਉਂਸਲਿੰਗ (Counseling) ਵਰਗੇ ਖੇਤਰਾਂ ਵਿੱਚ ਆਪਣੀ ਪਛਾਣ ਬਣਾਉਂਦੇ ਹਨ।
ਮੁਲਾਂਕ 2 ਦੀ ਕਮਜ਼ੋਰੀ ਦੀ ਗੱਲ ਕੀਤੀ ਜਾਵੇ ਤਾਂ ਇਹ ਜਾਤਕ ਬਹੁਤ ਭਾਵੁਕ ਹੁੰਦੇ ਹਨ, ਜਿਸਦਾ ਫਾਇਦਾ ਅਕਸਰ ਦੂਜੇ ਲੋਕ ਉਠਾ ਲੈਂਦੇ ਹਨ। ਨਾਲ ਹੀ ਇਹ ਜਾਤਕ ਓਵਰਥਿੰਕਿੰਗ (ਬਹੁਤ ਜ਼ਿਆਦਾ ਸੋਚਣਾ) ਵੀ ਕਰਦੇ ਹਨ ਜੋ ਇਨ੍ਹਾਂ ਲਈ ਕਦੇ-ਕਦੇ ਮੁਸੀਬਤ ਬਣ ਜਾਂਦਾ ਹੈ। ਇਸ ਤੋਂ ਇਲਾਵਾ, ਇਸ ਮੁਲਾਂਕ 'ਚ ਚੰਚਲਤਾ ਅਤੇ ਕਈ ਵਾਰ ਆਤਮ-ਵਿਸ਼ਵਾਸ ਦੀ ਕਮੀ ਵੀ ਪਾਈ ਜਾਂਦੀ ਹੈ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ (ਸੂਝ-ਬੂਝ) ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।