- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Mulank Personality : ਹਰ ਮੂਲਾਂਕ ਦਾ ਸਬੰਧ ਕਿਸੇ ਨਾ ਕਿਸੇ ਗ੍ਰਹਿ ਨਾਲ ਹੁੰਦਾ ਹੈ, ਜਿਸ ਦਾ ਪ੍ਰਭਾਵ ਉਸ ਮੂਲਾਂਕ ਦੇ ਵਿਅਕਤੀ 'ਤੇ ਵੀ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਮੂਲਾਂਕਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਕਿਸਮਤ ਦੇ ਧਨੀ ਮੰਨਿਆ ਜਾਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਵਿਅਕਤੀ ਦੀ ਜਨਮ ਮਿਤੀ ਤੋਂ ਉਸ ਦਾ ਮੂਲਾਂਕ ਪਤਾ ਕੀਤਾ ਜਾਂਦਾ ਹੈ। ਅੰਕ ਜੋਤਿਸ਼ ਸ਼ਾਸਤਰ ਵਿੱਚ ਇਹ ਮੰਨਿਆ ਗਿਆ ਹੈ ਕਿ ਹਰ ਮੂਲਾਂਕ ਦਾ ਸਬੰਧ ਕਿਸੇ ਨਾ ਕਿਸੇ ਗ੍ਰਹਿ ਨਾਲ ਹੁੰਦਾ ਹੈ, ਜਿਸ ਦਾ ਪ੍ਰਭਾਵ ਉਸ ਮੂਲਾਂਕ ਦੇ ਵਿਅਕਤੀ 'ਤੇ ਵੀ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਮੂਲਾਂਕਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਕਿਸਮਤ ਦੇ ਧਨੀ ਮੰਨਿਆ ਜਾਂਦਾ ਹੈ।
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੂਲਾਂਕ 2 ਹੁੰਦਾ ਹੈ।
ਸਵਾਮੀ ਗ੍ਰਹਿ: ਇਸ ਮੂਲਾਂਕ ਦੇ ਗ੍ਰਹਿ ਸਵਾਮੀ ਚੰਦਰਦੇਵ ਹਨ।
ਸ਼ਖਸੀਅਤ: ਇਹ ਲੋਕ ਚੰਗੀ ਕਿਸਮਤ ਦੇ ਮਾਲਕ ਹੁੰਦੇ ਹਨ। ਇਸ ਮੂਲਾਂਕ ਦੇ ਲੋਕ ਸ਼ਾਂਤ, ਧੀਰਜਵਾਨ ਤੇ ਵਿਚਾਰਸ਼ੀਲ ਹੁੰਦੇ ਹਨ ਅਤੇ ਆਪਣੀ ਬੁੱਧੀ ਦੀ ਵਰਤੋਂ ਕਰ ਕੇ ਬਹੁਤ ਨਾਮ ਕਮਾਉਂਦੇ ਹਨ।
ਜੀਵਨ: ਜੋਤਿਸ਼ ਸ਼ਾਸਤਰ ਅਨੁਸਾਰ ਮੂਲਾਂਕ 2 ਦੇ ਵਿਅਕਤੀ ਨੂੰ ਜੀਵਨ ਵਿਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਮਿਲਦੀ ਹੈ। ਇਨ੍ਹਾਂ ਵਿੱਚ ਆਤਮ-ਵਿਸ਼ਵਾਸ ਕੁੱਟ-ਕੁੱਟ ਕੇ ਭਰਿਆ ਹੁੰਦਾ ਹੈ ਤੇ ਇਹ ਦੂਜਿਆਂ 'ਤੇ ਨਿਰਭਰ ਰਹਿਣਾ ਪਸੰਦ ਨਹੀਂ ਕਰਦੇ।
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੂਲਾਂਕ 6 ਮੰਨਿਆ ਜਾਂਦਾ ਹੈ।
ਸਵਾਮੀ ਗ੍ਰਹਿ: ਇਸ ਮੂਲਾਂਕ ਦੇ ਸਵਾਮੀ ਗ੍ਰਹਿ ਸ਼ੁੱਕਰ ਦੇਵ ਹਨ।
ਪ੍ਰਭਾਵ: ਸ਼ੁੱਕਰ ਗ੍ਰਹਿ ਦੇ ਪ੍ਰਭਾਵ ਕਾਰਨ ਇਸ ਮੂਲਾਂਕ ਦੇ ਲੋਕਾਂ ਨੂੰ ਲਗਜ਼ਰੀ (ਐਸ਼ੋ-ਆਰਾਮ ਵਾਲੀਆਂ) ਚੀਜ਼ਾਂ ਜ਼ਿਆਦਾ ਆਕਰਸ਼ਿਤ ਕਰਦੀਆਂ ਹਨ।
ਸ਼ਖਸੀਅਤ: ਇਨ੍ਹਾਂ ਲੋਕਾਂ ਦਾ ਕਿਸਮਤ ਪੂਰਾ ਸਾਥ ਦਿੰਦੀ ਹੈ। ਇਹ ਆਕਰਸ਼ਕ ਹੋਣ ਦੇ ਨਾਲ-ਨਾਲ ਖੁਸ਼ਮਿਜ਼ਾਜ ਅਤੇ ਵਫਾਦਾਰ ਵੀ ਹੁੰਦੇ ਹਨ। ਇਨ੍ਹਾਂ ਲੋਕਾਂ ਨੂੰ ਜੀਵਨ ਵਿੱਚ ਦੌਲਤ ਅਤੇ ਸ਼ੋਹਰਤ ਖੂਬ ਮਿਲਦੀ ਹੈ।
ਜੇਕਰ ਕਿਸੇ ਵਿਅਕਤੀ ਦਾ ਜਨਮ ਕਿਸੇ ਵੀ ਮਹੀਨੇ ਦੀ 7, 16 ਜਾਂ 25 ਤਰੀਕ ਨੂੰ ਹੋਇਆ ਹੈ ਤਾਂ ਉਸ ਦਾ ਮੂਲਾਂਕ 7 ਮੰਨਿਆ ਜਾਵੇਗਾ।
ਸਵਾਮੀ ਗ੍ਰਹਿ: ਇਸ ਮੂਲਾਂਕ ਦੇ ਲੋਕਾਂ 'ਤੇ ਕੇਤੂ ਗ੍ਰਹਿ ਦਾ ਪ੍ਰਭਾਵ ਪੈਂਦਾ ਹੈ।
ਸੁਭਾਅ: ਸੁਭਾਅ ਦੀ ਗੱਲ ਕਰੀਏ ਤਾਂ ਇਹ ਲੋਕ ਅਧਿਆਤਮਕ, ਦਾਰਸ਼ਨਿਕ ਤੇ ਚਿੰਤਨਸ਼ੀਲ ਹੋਣ ਦੇ ਨਾਲ-ਨਾਲ ਸ਼ਾਂਤ ਵੀ ਹੁੰਦੇ ਹਨ।
ਕਿਸਮਤ: ਆਪਣੀ ਚੰਗੀ ਕਿਸਮਤ ਕਾਰਨ ਇਨ੍ਹਾਂ ਲੋਕਾਂ ਨੂੰ ਹਰ ਕੰਮ ਵਿੱਚ ਸਫ਼ਲਤਾ ਮਿਲਦੀ ਹੈ। ਇਹੀ ਕਾਰਨ ਹੈ ਕਿ ਮੂਲਾਂਕ 7 ਦੀ ਗਿਣਤੀ ਵੀ ਸਭ ਤੋਂ ਲੱਕੀ ਮੂਲਾਂਕਾਂ 'ਚ ਕੀਤੀ ਜਾਂਦੀ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇਸ ਲੇਖ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਉਪਦੇਸ਼/ਵਿਸ਼ਵਾਸਾਂ/ਧਾਰਮਿਕ ਗ੍ਰੰਥਾਂ/ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਲੇਖ ਨੂੰ ਅੰਤਿਮ ਸੱਚ ਜਾਂ ਦਾਅਵੇ ਵਜੋਂ ਨਾ ਸਮਝਣ ਅਤੇ ਆਪਣੀ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।