- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਕ ਵਿਗਿਆਨ ਅਨੁਸਾਰ, ਮੂਲਾਂਕ 1 ਅਤੇ 5 ਦੀ ਜੋੜੀ ਨੂੰ ਪਰਫੈਕਟ ਮੈਚ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਲਾਂਕ 5 ਦੀ ਕੈਮਿਸਟਰੀ 3 ਅਤੇ 6 ਮੁਲਾਂਕ ਵਾਲਿਆਂ ਨਾਲ ਵੀ ਕਾਫ਼ੀ ਚੰਗੀ ਰਹਿੰਦੀ ਹੈ। ਆਓ ਜਾਣਦੇ ਹਾਂ ਕਿਉਂ ਇਹ ਜੋੜੀ ਇੰਨੀ ਸਫ਼ਲ ਅਤੇ ਪ੍ਰਭਾਵਸ਼ਾਲੀ ਹੁੰਦੀ ਹੈ?

ਧਰਮ ਡੈਸਕ, ਨਵੀਂ ਦਿੱਲੀ: ਜਿਸ ਤਰ੍ਹਾਂ ਰਾਸ਼ੀਆਂ ਸਾਡੇ ਸੁਭਾਅ 'ਤੇ ਅਸਰ ਪਾਉਂਦੀਆਂ ਹਨ, ਉਸੇ ਤਰ੍ਹਾਂ ਸਾਡੀ ਜਨਮ ਤਾਰੀਖ ਯਾਨੀ ਮੂਲਾਂਕ (Numerology Number) ਸਾਡੇ ਰਿਸ਼ਤਿਆਂ ਦੀ ਸਫ਼ਲਤਾ ਤੈਅ ਕਰਦੇ ਹਨ। ਜਦੋਂ ਅਸੀਂ ਕ੍ਰਿਕਟ ਅਤੇ ਬਾਲੀਵੁੱਡ ਦੀ ਸਭ ਤੋਂ ਸ਼ਾਨਦਾਰ ਜੋੜੀ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਗੱਲ ਕਰਦੇ ਹਾਂ, ਤਾਂ ਉਨ੍ਹਾਂ ਦੀ ਕੈਮਿਸਟਰੀ ਦੇ ਪਿੱਛੇ ਅੰਕਾਂ ਦਾ ਵੀ ਵੱਡਾ ਹੱਥ ਹੈ।
ਵਿਰਾਟ ਕੋਹਲੀ ਦਾ ਜਨਮ 5 ਨਵੰਬਰ ਅਤੇ ਅਨੁਸ਼ਕਾ ਸ਼ਰਮਾ ਦਾ ਜਨਮ 1 ਮਈ ਨੂੰ ਹੋਇਆ ਹੈ। ਅੰਕ ਵਿਗਿਆਨ ਅਨੁਸਾਰ, ਮੂਲਾਂਕ 1 ਅਤੇ 5 ਦੀ ਜੋੜੀ ਨੂੰ ਪਰਫੈਕਟ ਮੈਚ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਕਿਉਂ ਇਹ ਜੋੜੀ ਇੰਨੀ ਸਫ਼ਲ ਅਤੇ ਪ੍ਰਭਾਵਸ਼ਾਲੀ ਹੁੰਦੀ ਹੈ?
ਮੁਲਾਂਕ 1 ਦਾ ਸੁਆਮੀ ਸੂਰਜ ਹੈ ਜੋ ਰਾਜੇ ਦਾ ਪ੍ਰਤੀਕ ਹੈ। ਅਜਿਹੇ ਲੋਕ ਦਲੇਰ ਅਤੇ ਸਵੈ-ਮਾਣ ਵਾਲੇ ਹੁੰਦੇ ਹਨ। ਮੁਲਾਂਕ 5 ਦਾ ਸੁਆਮੀ ਬੁੱਧ ਹੈ ਜੋ ਬੁੱਧੀ ਦਾ ਪ੍ਰਤੀਕ ਹੈ। ਬੁੱਧ ਪ੍ਰਧਾਨ ਲੋਕ ਬਹੁਤ ਊਰਜਾਵਾਨ, ਮਿਲਣਸਾਰ ਤੇ ਬਦਲਾਅ ਨੂੰ ਪਸੰਦ ਕਰਨ ਵਾਲੇ ਹੁੰਦੇ ਹਨ। ਜਦੋਂ ਸੂਰਜ ਅਤੇ ਬੁੱਧ ਮਿਲਦੇ ਹਨ, ਤਾਂ ਇਹ ਅਜਿਹੀ ਜੋੜੀ ਬਣਾਉਂਦੇ ਹਨ ਜੋ ਸਮਾਜ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕਰਦੀ ਹੈ। ਵਿਰਾਟ ਅਤੇ ਅਨੁਸ਼ਕਾ ਦੇ ਮਾਮਲੇ ਵਿਚ ਵੀ ਅਸੀਂ ਦੇਖਦੇ ਹਾਂ ਕਿ ਦੋਵੇਂ ਆਪਣੇ-ਆਪਣੇ ਖੇਤਰ ਦੇ ਵੱਡੇ ਸਟਾਰ ਹਨ ਤੇ ਇੱਕ-ਦੂਜੇ ਦੀ ਸ਼ਖਸੀਅਤ ਨੂੰ ਬਾਖੂਬੀ ਨਿਖਾਰਦੇ ਹਨ।
ਮੁਲਾਂਕ 1 ਵਾਲੇ ਥੋੜ੍ਹੇ ਗੰਭੀਰ ਹੁੰਦੇ ਹਨ ਜਦੋਂਕਿ ਮੁਲਾਂਕ 5 ਵਾਲੇ ਜੀਵਨ 'ਚ ਰੋਮਾਂਚ ਤੇ ਮਨੋਰੰਜਨ ਪਸੰਦ ਕਰਦੇ ਹਨ। ਇਹ ਸੰਤੁਲਨ ਰਿਸ਼ਤੇ 'ਚ ਕਦੇ ਬੋਰੀਅਤ ਮਹਿਸੂਸ ਨਹੀਂ ਹੋਣ ਦਿੰਦਾ। ਬੁੱਧ ਦੇ ਪ੍ਰਭਾਵ ਕਾਰਨ ਮੁਲਾਂਕ 5 ਵਾਲੇ ਆਪਣੀ ਗੱਲ ਸਾਫ਼ ਰੱਖਦੇ ਹਨ, ਜਿਸ ਨਾਲ ਗਲਤਫ਼ਹਿਮੀਆਂ ਘੱਟ ਹੁੰਦੀਆਂ ਹਨ। ਇਹ ਜੋੜੀ ਕੇਵਲ ਪਿਆਰ 'ਚ ਹੀ ਨਹੀਂ ਬਲਕਿ ਕਰੀਅਰ 'ਚ ਵੀ ਇੱਕ-ਦੂਜੇ ਲਈ ਲੱਕੀ ਸਾਬਤ ਹੁੰਦੀ ਹੈ। ਦੋਵੇਂ ਹੀ ਅੰਕ ਅਜਿਹੇ ਹਨ ਜਿਨ੍ਹਾਂ ਨੂੰ ਬੰਦਿਸ਼ਾਂ ਪਸੰਦ ਨਹੀਂ ਹਨ। ਇਹ ਇੱਕ-ਦੂਜੇ ਨੂੰ ਆਪਣਾ ਸਪੇਸ ਦਿੰਦੇ ਹਨ।
ਮੁਲਾਂਕ 1 ਵਾਲਿਆਂ 'ਚ ਕਦੇ-ਕਦੇ ਹੰਕਾਰ (Ego) ਆ ਸਕਦਾ ਹੈ ਅਤੇ ਮੁਲਾਂਕ 5 ਵਾਲੇ ਥੋੜ੍ਹੇ ਬੇਚੈਨ ਹੋ ਸਕਦੇ ਹਨ। ਜੇਕਰ ਇਹ ਆਪਣੇ ਈਗੋ ਨੂੰ ਕਿਨਾਰੇ ਰੱਖ ਕੇ ਇੱਕ-ਦੂਜੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਤਾਂ ਇਨ੍ਹਾਂ ਦੀ ਜੋੜੀ ਨੂੰ ਕੋਈ ਨਹੀਂ ਤੋੜ ਸਕਦਾ। ਮੁਲਾਂਕ 5 ਦੀ ਕੈਮਿਸਟਰੀ 3 ਅਤੇ 6 ਮੁਲਾਂਕ ਵਾਲਿਆਂ ਨਾਲ ਵੀ ਕਾਫ਼ੀ ਚੰਗੀ ਰਹਿੰਦੀ ਹੈ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ ਹੈ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ/ਦੰਤ ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੀ ਸੂਝ-ਬੂਝ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਅੰਧ-ਵਿਸ਼ਵਾਸ ਦੇ ਵਿਰੁੱਧ ਹੈ।