- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਾਂਕ 7 ਦੇ ਲੋਕ ਅੰਤਰਮੁਖੀ (Introvert) ਹੁੰਦੇ ਹਨ ਅਤੇ ਆਸਾਨੀ ਨਾਲ ਦੂਜਿਆਂ ਨਾਲ ਘੁਲ-ਮਿਲ ਨਹੀਂ ਪਾਉਂਦੇ। ਇਨ੍ਹਾਂ ਲੋਕਾਂ ਨੂੰ ਭਵਿੱਖ ਦੀਆਂ ਘਟਨਾਵਾਂ ਦਾ ਪਹਿਲਾਂ ਹੀ ਅਹਿਸਾਸ ਹੋ ਜਾਂਦਾ ਹੈ। ਅਧਿਆਤਮਕ ਕਾਰਜਾਂ ਪ੍ਰਤੀ ਇਨ੍ਹਾਂ ਲੋਕਾਂ ਦੀ ਵਿਸ਼ੇਸ਼ ਰੁਚੀ ਹੁੰਦੀ ਹੈ। ਜੀਵਨ ਵਿੱਚ ਚੁਣੌਤੀਆਂ ਸਵੀਕਾਰ ਕਰਨਾ ਇਨ੍ਹਾਂ ਨੂੰ ਪਸੰਦ ਹੁੰਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ ਸ਼ਾਸਤਰ 'ਚ ਵਿਅਕਤੀ ਦੀ ਜਨਮ ਮਿਤੀ ਨੂੰ ਬਹੁਤ ਹੀ ਮਹੱਤਵਪੂਰਨ ਦਰਜਾ ਦਿੱਤਾ ਗਿਆ ਹੈ ਕਿਉਂਕਿ ਇਸ ਰਾਹੀਂ ਤੁਸੀਂ ਆਪਣਾ ਮੁਲਾਂਕ ਜਾਣ ਸਕਦੇ ਹੋ। ਵਿਅਕਤੀ ਦੀ ਜਨਮ ਦੀ ਤਾਰੀਖ ਨੂੰ ਜੋੜ ਕੇ ਮੁਲਾਂਕ ਕੱਢਿਆ ਜਾਂਦਾ ਹੈ। ਜਿਵੇਂ ਕਿ ਜੇਕਰ ਤੁਹਾਡਾ ਜਨਮ ਕਿਸੇ ਮਹੀਨੇ ਦੀ 25 ਤਾਰੀਖ਼ ਨੂੰ ਹੋਇਆ ਹੈ, ਤਾਂ ਤੁਹਾਡਾ ਮੂਲਾਂਕ $2+5 = 7$ ਹੋਵੇਗਾ। ਹਰ ਮੁਲਾਂਕ 'ਤੇ ਉਸ ਨਾਲ ਸਬੰਧਤ ਗ੍ਰਹਿ ਦਾ ਵੀ ਜ਼ਰੂਰੀ ਤੌਰ 'ਤੇ ਪ੍ਰਭਾਵ ਪੈਂਦਾ ਹੈ।
ਅੱਜ ਅਸੀਂ ਗੱਲ ਕਰ ਰਹੇ ਹਾਂ ਮੁਲਾਂਕ 7 ਦੇ ਜਾਤਕਾਂ ਦੀ। ਅੰਕ ਜੋਤਿਸ਼ ਸ਼ਾਸਤਰ 'ਚ ਮੰਨਿਆ ਗਿਆ ਹੈ ਕਿ ਜਿਸ ਵਿਅਕਤੀ ਦਾ ਜਨਮ ਕਿਸੇ ਮਹੀਨੇ ਦੀ 7, 16, ਜਾਂ 25 ਤਾਰੀਖ਼ ਨੂੰ ਹੋਇਆ ਹੈ ਤਾਂ ਉਸਦਾ ਮੁਲਾਂਕ 7 ਹੋਵੇਗਾ। ਇਹ ਮੁਲਾਂਕ ਕੇਤੂ ਗ੍ਰਹਿ ਵੱਲੋਂ ਸ਼ਾਸਿਤ ਹੈ। ਜੇਕਰ ਮੁਲਾਂਕ 7 ਵਾਲਿਆਂ ਦੇ ਸੁਭਾਅ ਦੀ ਗੱਲ ਕਰੀਏ, ਤਾਂ ਕੇਤੂ ਗ੍ਰਹਿ ਦੇ ਪ੍ਰਭਾਵ ਨਾਲ ਮੁਲਾਂਕ 7 ਦੇ ਜਾਤਕ ਰਹੱਸਮਈ, ਦਾਰਸ਼ਨਿਕ ਅਤੇ ਅਧਿਆਤਮਕ ਸ਼ਖ਼ਸੀਅਤ ਵਾਲੇ ਹੁੰਦੇ ਹਨ। ਆਮ ਤੌਰ 'ਤੇ ਇਹ ਲੋਕ ਸੁਤੰਤਰ ਅਤੇ ਬੁੱਧੀਮਾਨ ਹੋਣ ਦੇ ਨਾਲ-ਨਾਲ ਰਚਨਾਤਮਕ ਵੀ ਹੁੰਦੇ ਹਨ।
ਮੁਲਾਂਕ 7 ਦੇ ਲੋਕ ਅੰਤਰਮੁਖੀ (Introvert) ਹੁੰਦੇ ਹਨ ਅਤੇ ਆਸਾਨੀ ਨਾਲ ਦੂਜਿਆਂ ਨਾਲ ਘੁਲ-ਮਿਲ ਨਹੀਂ ਪਾਉਂਦੇ। ਇਨ੍ਹਾਂ ਲੋਕਾਂ ਨੂੰ ਭਵਿੱਖ ਦੀਆਂ ਘਟਨਾਵਾਂ ਦਾ ਪਹਿਲਾਂ ਹੀ ਅਹਿਸਾਸ ਹੋ ਜਾਂਦਾ ਹੈ। ਅਧਿਆਤਮਕ ਕਾਰਜਾਂ ਪ੍ਰਤੀ ਇਨ੍ਹਾਂ ਲੋਕਾਂ ਦੀ ਵਿਸ਼ੇਸ਼ ਰੁਚੀ ਹੁੰਦੀ ਹੈ। ਜੀਵਨ ਵਿੱਚ ਚੁਣੌਤੀਆਂ ਸਵੀਕਾਰ ਕਰਨਾ ਇਨ੍ਹਾਂ ਨੂੰ ਪਸੰਦ ਹੁੰਦਾ ਹੈ।
ਜੇਕਰ ਮੁਲਾਂਕ 7 ਵਾਲੇ ਆਪਣੇ ਅਹੰਕਾਰ ਨੂੰ ਕੰਟਰੋਲ ਵਿੱਚ ਰੱਖਣ, ਤਾਂ ਇਹ ਜੀਵਨ ਵਿੱਚ ਵੱਡੀ ਸਫਲਤਾ ਹਾਸਲ ਕਰ ਸਕਦੇ ਹਨ। ਨਾਲ ਹੀ ਇਨ੍ਹਾਂ ਲੋਕਾਂ ਨੂੰ ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕਰਨਾ ਵੀ ਸਿੱਖਣਾ ਚਾਹੀਦਾ ਹੈ। ਅੰਕ ਜੋਤਿਸ਼ ਸ਼ਾਸਤਰ ਵਿੱਚ ਮੰਨਿਆ ਗਿਆ ਹੈ ਕਿ ਖੋਜ (Research), ਲੇਖਣ, ਜਾਂ ਫਿਰ ਤਕਨੀਕੀ ਖੇਤਰਾਂ ਵਿੱਚ ਇਹ ਲੋਕ ਸਫਲ ਹੁੰਦੇ ਹਨ। ਨਾਲ ਹੀ ਇਹ ਲੋਕ ਗੂੜ੍ਹੀ ਸੋਚ ਵਾਲੇ (Deep Thinker) ਹੁੰਦੇ ਹਨ।
ਜੇਕਰ ਮੁਲਾਂਕ 7 ਦੇ ਜਾਤਕਾਂ ਦੀਆਂ ਕਮੀਆਂ ਦੀ ਗੱਲ ਕੀਤੀ ਜਾਵੇ, ਤਾਂ ਇਹ ਲੋਕ ਕਿਸੇ ਵੀ ਵਿਸ਼ੇ ਨੂੰ ਲੈ ਕੇ ਬਹੁਤ ਜ਼ਿਆਦਾ ਸੋਚਦੇ ਹਨ। ਨਾਲ ਹੀ ਛੋਟੀਆਂ-ਛੋਟੀਆਂ ਗੱਲਾਂ 'ਤੇ ਚਿੜਚਿੜੇ ਹੋ ਜਾਂਦੇ ਹਨ। ਅੰਕ ਜੋਤਿਸ਼ ਸ਼ਾਸਤਰ ਵਿੱਚ ਮੰਨਿਆ ਗਿਆ ਹੈ ਕਿ ਮੂਲਾਂਕ 7 ਵਾਲੇ ਲੋਕ ਆਪਣੇ ਦਮ 'ਤੇ ਚੰਗਾ-ਖ਼ਾਸਾ ਧਨ ਕਮਾਉਂਦੇ ਹਨ, ਪਰ ਬਚਤ ਕਰਨ ਵਿਚ ਪਿੱਛੇ ਰਹਿ ਜਾਂਦੇ ਹਨ। ਕਦੇ-ਕਦੇ ਇਨ੍ਹਾਂ ਦੀ ਗੰਭੀਰ ਪ੍ਰਕਿਰਤੀ ਕਾਰਨ ਇਨ੍ਹਾਂ ਨੂੰ ਜੀਵਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਸ਼ੁਰੂਆਤੀ ਜੀਵਨ ਵਿੱਚ ਮੁਲਾਂਕ 7 ਵਾਲਿਆਂ ਨੂੰ ਸੰਘਰਸ਼ ਅਤੇ ਕਦੇ-ਕਦੇ ਆਤਮ-ਵਿਸ਼ਵਾਸ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ 30 ਸਾਲ ਦੀ ਉਮਰ ਤੋਂ ਬਾਅਦ ਇਨ੍ਹਾਂ ਦਾ ਜੀਵਨ ਵਧੇਰੇ ਸਥਿਰ ਹੁੰਦਾ ਹੈ। ਨਾਲ ਹੀ ਕਿਸਮਤ ਵੀ ਇਨ੍ਹਾਂ ਦਾ ਪੂਰਾ ਸਾਥ ਦਿੰਦੀ ਹੈ।