ਅੰਕ ਰਾਸ਼ੀਫਲ ਅਨੁਸਾਰ, ਇਸ ਮਹੀਨੇ ਕਾਰਜ ਖੇਤਰ 'ਚ ਤੁਹਾਡੀਆਂ ਜ਼ਿੰਮੇਵਾਰੀਆਂ ਵਧਣਗੀਆਂ। ਆਰਥਿਕ ਤਰੱਕੀ ਦੀ ਰਫ਼ਤਾਰ ਆਮ ਰਹੇਗੀ। ਅੰਕ ਜੋਤਸ਼ੀ ਭਾਨੂਪ੍ਰਿਆ ਤੋਂ ਜਾਣਦੇ ਹਾਂ ਕਿ ਅਪ੍ਰੈਲ ਦਾ ਮਹੀਨਾ ਮੁਲਾਂਕ 1, 2 ਤੇ 3 ਦੇ ਜਾਤਕਾਂ ਲਈ ਕਿਹੋ ਜਿਹਾ ਰਹੇਗਾ।

ਭਾਨੂਪ੍ਰਿਆ ਮਿਸ਼ਰਾ, ਐਸਟ੍ਰੋਪੱਤਰੀ : ਅਪ੍ਰੈਲ 2026 ਦਾ ਮਹੀਨਾ ਮਾਰਚ ਦੇ ਉਤਸ਼ਾਹ ਤੇ ਗੱਲਾਂ-ਬਾਤਾਂ ਵਾਲੇ ਦੌਰ 'ਚੋਂ ਨਿਕਲ ਕੇ ਹੁਣ ਇਕ ਜ਼ਿਆਦਾ ਵਿਵਸਥਿਤ ਤੇ ਅਨੁਸ਼ਾਸਿਤ ਪੜਾਅ 'ਚ ਕਦਮ ਰੱਖ ਰਿਹਾ ਹੈ। ਯੂਨੀਵਰਸਲ ਮੰਥ ਨੰਬਰ 4 ਦੀ ਊਰਜਾ ਇਸ ਪੂਰੇ ਮਹੀਨੇ ਸਾਡੇ 'ਤੇ ਆਪਣਾ ਪ੍ਰਭਾਵ ਛੱਡੇਗੀ, ਜੋ ਸੁਪਨਿਆਂ ਨੂੰ ਹਕੀਕਤ ਦੀ ਜ਼ਮੀਨ 'ਤੇ ਉਤਾਰਨ ਦਾ ਸਮਾਂ ਹੈ। ਅੰਕ ਰਾਸ਼ੀਫਲ ਅਨੁਸਾਰ, ਇਸ ਮਹੀਨੇ ਕਾਰਜ ਖੇਤਰ 'ਚ ਤੁਹਾਡੀਆਂ ਜ਼ਿੰਮੇਵਾਰੀਆਂ ਵਧਣਗੀਆਂ। ਆਰਥਿਕ ਤਰੱਕੀ ਦੀ ਰਫ਼ਤਾਰ ਆਮ ਰਹੇਗੀ। ਅੰਕ ਜੋਤਸ਼ੀ ਭਾਨੂਪ੍ਰਿਆ ਤੋਂ ਜਾਣਦੇ ਹਾਂ ਕਿ ਅਪ੍ਰੈਲ (Monthly Numerology Horoscope April 2026) ਦਾ ਮਹੀਨਾ ਮੁਲਾਂਕ 1, 2 ਤੇ 3 ਦੇ ਜਾਤਕਾਂ ਲਈ ਕਿਹੋ ਜਿਹਾ ਰਹੇਗਾ।
ਕਾਰਜਖੇਤਰ: ਅਪ੍ਰੈਲ ਦਾ ਮਹੀਨਾ ਤੁਹਾਡੇ ਤੋਂ ਸਿਰਫ਼ ਸੁਪਨੇ ਦੇਖਣ ਦੀ ਬਜਾਏ ਉਨ੍ਹਾਂ 'ਤੇ ਅਮਲ ਕਰਨ ਦੀ ਮੰਗ ਕਰ ਰਿਹਾ ਹੈ। ਕਾਰਜਖੇਤਰ ਵਿੱਚ ਤੁਹਾਡੀਆਂ ਜ਼ਿੰਮੇਵਾਰੀਆਂ ਵਧਣਗੀਆਂ ਅਤੇ ਤੁਹਾਡੀ ਪ੍ਰਬੰਧਨ ਸਮਰੱਥਾ (ਸੰਚਾਲਨ ਸ਼ਕਤੀ) ਦੀ ਪਰਖ ਹੋਵੇਗੀ। ਆਰਥਿਕ ਪੱਖੋਂ ਸਥਿਤੀ ਉਦੋਂ ਹੋਰ ਵੀ ਬਿਹਤਰ ਹੋਵੇਗੀ ਜਦੋਂ ਤੁਸੀਂ ਆਪਣੇ ਖਰਚਿਆਂ ਅਤੇ ਨਿਵੇਸ਼ ਦੀ ਸਹੀ ਯੋਜਨਾ ਬਣਾਓਗੇ। ਇਸ ਦੌਰਾਨ ਤੁਹਾਨੂੰ ਉਨ੍ਹਾਂ ਪੁਰਾਣੇ ਕੰਮਾਂ ਜਾਂ ਪ੍ਰੋਜੈਕਟਾਂ ਵੱਲ ਧਿਆਨ ਦੇਣਾ ਪੈ ਸਕਦਾ ਹੈ ਜੋ ਕਾਫੀ ਸਮੇਂ ਤੋਂ ਰੁਕੇ ਹੋਏ ਸਨ। ਜਲਦਬਾਜ਼ੀ 'ਚ ਨਤੀਜੇ ਲੱਭਣ ਦੀ ਬਜਾਏ ਲਗਾਤਾਰ ਮਿਹਨਤ ਕਰਨ 'ਤੇ ਭਰੋਸਾ ਰੱਖੋ, ਕਿਉਂਕਿ ਇਹੀ ਤੁਹਾਡੀ ਅਸਲ ਪਛਾਣ ਬਣੇਗਾ। ਕਾਰੋਬਾਰ 'ਚ ਨਵੀਆਂ ਚੀਜ਼ਾਂ ਅਜ਼ਮਾਉਣ ਦੀ ਬਜਾਏ ਮੌਜੂਦਾ ਚੱਲ ਰਹੇ ਕੰਮ ਨੂੰ ਹੋਰ ਮਜ਼ਬੂਤ ਬਣਾਉਣਾ ਤੁਹਾਡੇ ਲਈ ਬਹੁਤ ਸੁਖਦ ਸਾਬਤ ਹੋਵੇਗਾ।
ਰਿਸ਼ਤੇ: ਇਸ ਮਹੀਨੇ ਤੁਸੀਂ ਕੰਮਕਾਜ ਵਿਚ ਬਹੁਤ ਜ਼ਿਆਦਾ ਰੁੱਝੇ ਰਹਿ ਸਕਦੇ ਹੋ, ਜਿਸ ਕਾਰਨ ਆਪਣਿਆਂ ਨਾਲ ਥੋੜ੍ਹੀ ਦੂਰੀ ਆਉਣ ਦਾ ਖਦਸ਼ਾ ਹੈ। ਰਿਸ਼ਤਿਆਂ 'ਚ ਮਿਠਾਸ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਪਰਿਵਾਰ ਨੂੰ ਸਮਾਂ ਦਿਓ ਅਤੇ ਉਨ੍ਹਾਂ ਦੀਆਂ ਗੱਲਾਂ ਨੂੰ ਪਿਆਰ ਨਾਲ ਸੁਣੋ। ਛੋਟੇ-ਛੋਟੇ ਪਲ ਜਿਵੇਂ ਕਿ ਇਕੱਠੇ ਬੈਠ ਕੇ ਚਾਹ ਪੀਣੀ ਜਾਂ ਉਨ੍ਹਾਂ ਦੀ ਤਾਰੀਫ਼ ਕਰਨਾ ਤੁਹਾਡੇ ਆਪਸੀ ਲਗਾਅ ਨੂੰ ਹੋਰ ਡੂੰਘਾ ਕਰ ਦੇਵੇਗਾ। ਹੰਕਾਰ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦਿਓ ਤੇ ਆਪਣਿਆਂ ਪ੍ਰਤੀ ਆਪਣਾ ਪਿਆਰ ਭਰਿਆ ਸੁਭਾਅ ਬਣਾਈ ਰੱਖੋ।
ਸਿਹਤ : ਕੰਮ ਦੇ ਬੋਝ ਦੀ ਵਜ੍ਹਾ ਨਾਲ ਤੁਹਾਨੂੰ ਥੋੜ੍ਹੀ ਥਕਾਵਟ ਜਾਂ ਮਾਨਸਿਕ ਤਣਾਅ ਮਹਿਸੂਸ ਹੋਣ ਦਾ ਖਦਸ਼ਾ ਹੈ। ਸਰੀਰ ਤੇ ਮਨ ਨੂੰ ਸ਼ਾਂਤ ਰੱਖਣ ਲਈ ਇਕ ਸਹੀ ਰੂਟੀਨ ਦੀ ਪਾਲਣਾ ਕਰਨਾ ਤੁਹਾਡੇ ਲਈ ਚੰਗਾ ਰਹੇਗਾ। ਕੰਮ ਵਿਚਾਲੇ ਛੋਟੀ ਬ੍ਰੇਕ ਲਓ ਤੇ ਡੂੰਘਾ ਸਾਹ ਲੈਣ ਵਾਲੀ ਕਸਰਤ ਜਾਂ ਮੈਡੀਟੇਸ਼ਨਦਾ ਸਹਾਰਾ ਲਓ। ਲੋੜੀਂਦਾ ਆਰਾਮਤੇ ਸਹੀ ਸਮੇਂ 'ਤੇ ਖਾਣ-ਪਾਣੀ ਨਾਲ ਤੁਹਾਡੀ ਊਰਜਾ ਦਾ ਲੈਵਲ ਪੂਰੇ ਮਹੀਨੇ ਬਹੁਤ ਵਧੀਆ ਬਣਿਆ ਰਹੇਗਾ।
ਅਧਿਆਤਮਕ ਟਿੱਪ : ਸੱਚਾ ਸੰਚਾਲਨ ਤੇ ਵੱਡੀ ਕਾਮਯਾਬੀ ਉਦੋਂ ਮਿਲਦੀ ਹੈ ਜਦੋਂ ਤੁਸੀਂ ਗਿਆਨ ਦੇ ਨਾਲ-ਨਾਲ ਸਬਰ ਨੂੰ ਵੀ ਆਪਣਾ ਹਿੱਸਾ ਬਣਾ ਲੈਂਦੇ ਹੋ।
ਮੁਲਾਂਕ 2 (2, 11, 20 ਜਾਂ 29 ਤਾਰੀਖ਼ ਨੂੰ ਜਨਮੇ ਲੋਕ)
ਕਾਰਜਖੇਤਰ: ਅਪ੍ਰੈਲ ਦਾ ਮਹੀਨਾ ਤੁਹਾਡੇ ਤੋਂ ਆਪਣੇ ਡਰ ਨੂੰ ਪਿੱਛੇ ਛੱਡ ਕੇ ਪੇਸ਼ੇਵਰ ਮਾਮਲਿਆਂ 'ਚ ਹਿੰਮਤ ਦਿਖਾਉਣ ਦੀ ਮੰਗ ਕਰ ਰਿਹਾ ਹੈ। ਕਾਰਜਖੇਤਰ 'ਚ ਟੀਮ ਦੇ ਨਾਲ ਮਿਲ ਕੇ ਕੰਮ ਕਰਨਾ ਤੁਹਾਡੇ ਲਈ ਚੰਗਾ ਰਹੇਗਾ, ਪਰ ਤੁਹਾਨੂੰ ਆਪਣੀ ਨਿੱਜੀ ਜ਼ਿੰਮੇਵਾਰੀ ਵੀ ਪੂਰੀ ਇਮਾਨਦਾਰੀ ਨਾਲ ਨਿਭਾਉਣੀ ਹੋਵੇਗੀ। ਆਰਥਿਕ ਤਰੱਕੀ ਦੀ ਗਤੀ ਆਮ ਰਹੇਗੀ, ਇਸ ਲਈ ਪੈਸੇ ਨਾਲ ਜੁੜੇ ਫੈਸਲੇ ਸੋਚ-ਸਮਝ ਕੇ ਲਓ। ਕੰਮਕਾਜ ਦੌਰਾਨ ਕੁਝ ਅਜਿਹੇ ਹਾਲਾਤ ਬਣ ਸਕਦੇ ਹਨ ਜਿੱਥੇ ਤੁਹਾਨੂੰ ਸ਼ਾਂਤੀ ਅਤੇ ਸਮਝਦਾਰੀ ਨਾਲ ਕੰਮ ਲੈਣਾ ਪਵੇਗਾ। ਆਪਣੀ ਅੰਤਰ-ਆਤਮਾ ਦੀ ਆਵਾਜ਼ ਸੁਣੋ ਅਤੇ ਉਸ ਨੂੰ ਸਹੀ ਫੈਸਲਿਆਂ ਨਾਲ ਜੋੜੋ ਤਾਂ ਜੋ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਰੁਕਾਵਟ ਦਾ ਖਦਸ਼ਾ ਨਾ ਰਹੇ।
ਰਿਸ਼ਤੇ: ਇਸ ਮਹੀਨੇ ਤੁਹਾਡੀਆਂ ਭਾਵਨਾਵਾਂ 'ਚ ਥੋੜ੍ਹਾ ਉਤਰਾਅ-ਚੜ੍ਹਾਅ ਰਹਿਣ ਦੀ ਸੰਭਾਵਨਾ ਹੈ, ਪਰ ਹੌਸਲਾ ਰੱਖਣ ਨਾਲ ਰਿਸ਼ਤਿਆਂ 'ਚ ਸਥਿਰਤਾ ਬਣੀ ਰਹੇਗੀ। ਛੋਟੀਆਂ-ਛੋਟੀਆਂ ਗੱਲਾਂ ਬਾਰੇ ਬਹੁਤ ਜ਼ਿਆਦਾ ਨਾ ਸੋਚੋ ਤੇ ਨਾ ਹੀ ਦੂਜਿਆਂ ਦੇ ਮਨ ਦੀ ਗੱਲ ਦਾ ਗਲਤ ਅੰਦਾਜ਼ਾ ਲਗਾਓ। ਆਪਣਿਆਂ ਨਾਲ ਖੁੱਲ੍ਹ ਕੇ ਅਤੇ ਇਮਾਨਦਾਰੀ ਨਾਲ ਗੱਲ ਕਰਨਾ ਤੁਹਾਡੀ ਸਭ ਤੋਂ ਵੱਡੀ ਤਾਕਤ ਬਣੇਗਾ। ਪਰਿਵਾਰ ਦੇ ਨਾਲ ਬਿਤਾਇਆ ਗਿਆ ਸਮਾਂ ਤੁਹਾਨੂੰ ਮਾਨਸਿਕ ਤੌਰ 'ਤੇ ਸੁਰੱਖਿਅਤ ਮਹਿਸੂਸ ਕਰਵਾਏਗਾ ਅਤੇ ਆਪਸੀ ਤਾਲਮੇਲ ਨੂੰ ਵੀ ਬਿਹਤਰ ਕਰੇਗਾ।
ਸਿਹਤ: ਮਾਨਸਿਕ ਥਕਾਵਟ ਤੇ ਜ਼ਿਆਦਾ ਸੋਚਣ (Overthinking) ਕਾਰਨ ਤੁਹਾਨੂੰ ਬੇਚੈਨੀ ਮਹਿਸੂਸ ਹੋਣ ਦਾ ਖਦਸ਼ਾ ਹੈ। ਆਪਣੀ ਊਰਜਾ ਨੂੰ ਸਥਿਰ ਰੱਖਣ ਲਈ ਰੋਜ਼ਾਨਾ ਦੇ ਕੰਮਾਂ 'ਚ ਅਨੁਸ਼ਾਸਨ ਲਿਆਓ। ਸੰਗੀਤ ਸੁਣਨਾ, ਡਾਇਰੀ ਲਿਖਣੀ ਜਾਂ ਕੁਦਰਤ ਦੇ ਵਿਚਕਾਰ ਸਮਾਂ ਬਿਤਾਉਣਾ ਤੁਹਾਡੇ ਮਨ ਨੂੰ ਬਹੁਤ ਸਕੂਨ ਦੇਵੇਗਾ। ਆਪਣੀ ਸਿਹਤ ਪ੍ਰਤੀ ਲਾਪਰਵਾਹੀ ਨਾ ਵਰਤੋ ਅਤੇ ਖੁਦ ਨੂੰ ਤਰੋ-ਤਾਜ਼ਾ ਰੱਖਣ ਲਈ ਹਲਕੀ ਕਸਰਤ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਜ਼ਰੂਰ ਬਣਾਓ।
ਅਧਿਆਤਮਕ ਟਿਪ: ਤੁਹਾਡੇ ਅੰਦਰਲੀ ਸ਼ਾਂਤੀ ਤੇ ਸੱਚਾਈ ਹੀ ਤੁਹਾਡੇ ਸਾਰੇ ਰਿਸ਼ਤਿਆਂ ਨੂੰ ਇਕ ਅਟੁੱਟ ਮਜ਼ਬੂਤੀ ਅਤੇ ਨਵੀਂ ਦਿਸ਼ਾ ਪ੍ਰਦਾਨ ਕਰੇਗੀ।
ਕਾਰਜਖੇਤਰ: ਅਪ੍ਰੈਲ ਦਾ ਮਹੀਨਾ ਤੁਹਾਡੀ ਕਲਾਤਮਕ ਸੋਚ ਨੂੰ ਅਨੁਸ਼ਾਸਨ ਦੇ ਦਾਇਰੇ 'ਚ ਲਿਆਉਣ ਦੀ ਚੁਣੌਤੀ ਦੇਵੇਗਾ। ਤੁਹਾਨੂੰ ਲੱਗ ਸਕਦਾ ਹੈ ਕਿ ਤੁਹਾਡੇ 'ਤੇ ਕੁਝ ਪਾਬੰਦੀਆਂ ਲੱਗ ਰਹੀਆਂ ਹਨ, ਪਰ ਅਸਲ ਵਿਚ ਇਹ ਸਮਾਂ ਤੁਹਾਡੇ ਵਿਚਾਰਾਂ ਨੂੰ ਹਕੀਕਤ 'ਚ ਬਦਲਣ ਦਾ ਹੈ। ਆਰਥਿਕ ਮਾਮਲਿਆਂ 'ਚ ਬਿਨਾਂ ਸੋਚੇ-ਸਮਝੇ ਖਰਚ ਕਰਨ ਤੋਂ ਬਚੋ। ਪੁਰਾਣੇ ਰੁਕੇ ਹੋਏ ਕੰਮਾਂ ਨੂੰ ਦੁਬਾਰਾ ਸ਼ੁਰੂ ਕਰਨ ਅਤੇ ਉਨ੍ਹਾਂ ਨੂੰ ਇਕ ਸਹੀ ਦਿਸ਼ਾ ਦੇਣ ਲਈ ਇਹ ਸਮਾਂ ਬਹੁਤ ਵਧੀਆ ਹੈ। ਜਦੋਂ ਕੰਮ ਕਰਨ ਦਾ ਮਨ ਨਾ ਵੀ ਹੋਵੇ, ਉਦੋਂ ਵੀ ਆਪਣੀ ਰੂਟੀਨ 'ਤੇ ਟਿਕੇ ਰਹੋ, ਕਿਉਂਕਿ ਇਹੀ ਮਿਹਨਤ ਤੁਹਾਨੂੰ ਭਵਿੱਖ ਵਿੱਚ ਬਹੁਤ ਚੰਗੇ ਨਤੀਜੇ ਅਤੇ ਸਨਮਾਨ ਦਿਵਾਏਗੀ।
ਰਿਸ਼ਤੇ: ਇਸ ਮਹੀਨੇ ਤੁਸੀਂ ਖੁਦ ਨੂੰ ਥੋੜ੍ਹਾ ਸ਼ਾਂਤ ਤੇ ਘੱਟ ਬੋਲਣ ਵਾਲਾ ਮਹਿਸੂਸ ਕਰ ਸਕਦੇ ਹੋ। ਭੀੜ-ਭੜੱਕੇ ਦੀ ਬਜਾਏ ਤੁਸੀਂ ਆਪਣਿਆਂ ਨਾਲ ਡੂੰਘੀਆਂ ਗੱਲਾਂ ਕਰਨਾ ਜ਼ਿਆਦਾ ਪਸੰਦ ਕਰੋਗੇ। ਰਿਸ਼ਤਿਆਂ 'ਚ ਉੱਪਰਲੇ ਦਿਖਾਵੇ ਦੀ ਬਜਾਏ ਸੱਚਾਈ 'ਤੇ ਧਿਆਨ ਦਿਓ। ਜੇਕਰ ਘਰ ਦੇ ਲੋਕ ਤੁਹਾਡੀ ਰਫ਼ਤਾਰ ਨਾਲ ਮੇਲ ਨਹੀਂ ਖਾ ਪਾ ਰਹੇ, ਤਾਂ ਪਰੇਸ਼ਾਨ ਨਾ ਹੋਵੋ। ਸਬਰ ਤੇ ਸਮਝਦਾਰੀ ਨਾਲ ਕੰਮ ਲੈਣ 'ਤੇ ਘਰ ਦਾ ਮਾਹੌਲ ਬਹੁਤ ਹੀ ਸੁਖਦ ਅਤੇ ਸਹਿਜ ਬਣਿਆ ਰਹੇਗਾ।
ਸਿਹਤ: ਮਨ ਦੀ ਚੰਚਲਤਾ ਕਾਰਨ ਤੁਹਾਡੀ ਸਰੀਰਕ ਊਰਜਾ 'ਚ ਥੋੜ੍ਹੇ ਉਤਰਾਅ-ਚੜ੍ਹਾਅ ਆਉਣ ਦਾ ਖਦਸ਼ਾ ਹੈ। ਸਰੀਰ ਅਤੇ ਮਨ ਦੇ ਵਿਚਕਾਰ ਤਾਲਮੇਲ ਬਿਠਾਉਣ ਲਈ ਇਕ ਵਿਵਸਥਿਤ ਰੂਟੀਨ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਨੀਂਦ ਅਤੇ ਖਾਣ ਦੇ ਸਮੇਂ 'ਚ ਬਦਲਾਅ ਤੁਹਾਨੂੰ ਥਕਾ ਸਕਦਾ ਹੈ, ਇਸ ਲਈ ਸਮੇਂ ਸਿਰ ਧਿਆਨ ਦਿਓ। ਮਨ ਦੀ ਸ਼ਾਂਤੀ ਲਈ ਕੋਈ ਰਚਨਾਤਮਕ (Creative) ਕੰਮ ਕਰੋ, ਇਸ ਨਾਲ ਤੁਹਾਨੂੰ ਖੁਸ਼ੀ ਮਿਲੇਗੀ ਅਤੇ ਮਾਨਸਿਕ ਤਣਾਅ ਵੀ ਬਹੁਤ ਘੱਟ ਹੋ ਜਾਵੇਗਾ।
ਅਧਿਆਤਮਕ ਟਿਪ: ਨਵੀਂ ਸੋਚ ਅਤੇ ਰਚਨਾਤਮਕਤਾ ਉਦੋਂ ਹੀ ਸਫਲ ਹੁੰਦੀ ਹੈ ਜਦੋਂ ਉਹ ਅਨੁਸ਼ਾਸਨ ਅਤੇ ਨੇਕ ਮਕਸਦ ਨਾਲ ਜੁੜੀ ਹੁੰਦੀ ਹੈ।
ਅੰਕਜੋਤਿਸ਼ ਮਾਹਿਰ : ਭਾਨੂਪ੍ਰਿਆ ਮਿਸ਼ਰਾ, Astropatri.com, ਫੀਡਬੈਕ ਲਈ ਲਿਖੋ: hello@astropatri.com